Dry coconut benefits: ਸਾਨੂੰ ਸਾਰਿਆਂ ਨੂੰ ਨਾਰੀਅਲ ਖਾਣ ਦੇ ਫਾਇਦਿਆਂ ਬਾਰੇ ਪਤਾ ਹੈ ਪਰ ਕੀ ਤੁਸੀਂ ਸੁੱਕੇ ਨਾਰੀਅਲ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਜਾਣਦੇ ਹੋ। ਪਾਣੀ ਵਾਲਾ ਨਾਰੀਅਲ ਕੁਦਰਤੀ ਰੂਪ ‘ਚ ਸੁੱਕ ਜਾਣ ‘ਤੇ ਪੂਰੀ ਤਰ੍ਹਾਂ ਗਿਰੀ ਯੁਕਤ ਹੋ ਜਾਂਦਾ ਹੈ। ਇਸ ‘ਚ ਪਾਣੀ ਨਹੀਂ ਹੁੰਦਾ ਸਗੋਂ ਪਾਣੀ ਸੁੱਕ ਕੇ ਨਾਰੀਅਲ ਤੇਲ ਦਾ ਰੂਪ ਲੈ ਲੈਂਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਤੇਲ ‘ਚ ਬੈਡ ਕੋਲੇਸਟਰੌਲ ਨਹੀਂ ਹੁੰਦਾ ਤੇ ਇਸ ਦੇ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਸੁੱਕਾ ਨਾਰੀਅਲ ਖਾਣ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਆਓ ਜਾਣਦੇ ਹਾਂ ਇਸ ਦੇ ਹੋਰ ਫ਼ਾਇਦਿਆਂ ਬਾਰੇ…
- ਸੁੱਕੇ ਨਾਰੀਅਲ ‘ਚ ਡਾਇਟਰੀ ਫਾਈਬਰ ਹੁੰਦਾ ਹੈ, ਜੋ ਦਿਲ ਨੂੰ ਸਿਹਤਮੰਦ ਬਣਾ ਕੇ ਰੱਖਦਾ ਹੈ। ਮਰਦਾਂ ਦੇ ਸਰੀਰ ਨੂੰ 38 ਗ੍ਰਾਮ ਡਾਇਟਰੀ ਫਾਈਬਰ ਅਤੇ ਜਨਾਨੀਆਂ ਦੇ ਸਰੀਰ ਨੂੰ 25 ਗ੍ਰਾਮ ਡਾਇਟਰੀ ਫਾਈਬਰ ਦੀ ਲੋੜ ਹੁੰਦੀ ਹੈ। ਸੁੱਕਾ ਨਾਰੀਅਲ ਖਾਣ ਨਾਲ ਇਹ ਲੋੜ ਪੂਰੀ ਹੋ ਜਾਂਦੀ ਹੈ।
- ਜੇਕਰ ਤੁਸੀਂ ਆਪਣੇ ਦਿਮਾਗ ਨੂੰ ਸਮਾਰਟ ਬਣਾਉਣਾ ਚਾਹੁੰਦੇ ਹੋ ਤਾਂ ਸੁੱਕੇ ਨਾਰੀਅਲ ਨੂੰ ਆਪਣੀ ਖੁਰਾਕ ‘ਚ ਸ਼ਾਮਲ ਕਰੋ। ਕਈ ਸੋਧਾਂ ਦੁਆਰਾ ਇਹ ਸਿੱਧ ਹੋਇਆ ਹੈ ਕਿ ਸੁੱਕਾ ਨਾਰੀਅਲ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ ਅਤੇ ਅਲਜ਼ਾਈਮਰ ਵਰਗੀਆਂ ਘਾਤਕ ਬੀਮਾਰੀਆਂ ਨਹੀਂ ਹੁੰਦੀਆਂ।
- ਜਨਾਨੀਆਂ ‘ਚ ਹਮੇਸ਼ਾ ਖੂਨ ਦੀ ਕਮੀ ਹੋ ਜਾਂਦੀ ਹੈ। ਅਜਿਹਾ ਆਇਰਨ ਦੀ ਕਮੀ ਕਾਰਨ ਹੁੰਦਾ ਹੈ, ਜਿਸ ਨਾਲ ਕਈ ਰੋਗ ਹੋ ਜਾਂਦੇ ਹਨ। ਸੁੱਕਾ ਨਾਰੀਅਲ ਇਸ ਸਥਿਤੀ ਤੋਂ ਰਾਹਤ ਦਿਵਾਉਂਦਾ ਹੈ।
- ਜੇ ਤੁਹਾਡੇ ਪਰਿਵਾਰ ‘ਚ ਕਿਸੇ ਨੂੰ ਪਹਿਲਾਂ ਕੈਂਸਰ ਹੋ ਚੁੱਕਾ ਹੈ ਤਾਂ ਸਾਵਧਾਨੀ ਵਰਤੋ। ਖਾਸ ਕਰ ਜਨਾਨੀਆਂ ਨੂੰ, ਜਿਨ੍ਹਾਂ ਦੇ ਪਰਿਵਾਰ ‘ਚ ਛਾਤੀ ਦੇ ਕੈਂਸਰ ਦਾ ਮਾਮਲਾ ਹੈ। ਸੁੱਕਾ ਨਾਰੀਅਲ ਪ੍ਰਰੋਸਟੇਟ ਕੈਂਸਰ ਅਤੇ ਛਾਤੀ ਕੈਂਸਰ ਨਹੀਂ ਹੋਣ ਦਿੰਦਾ। ਇਸ ਲਈ ਸੁੱਕੇ ਨਾਰੀਅਲ ਨੂੰ ਆਪਣੀ ਖੁਰਾਕ ‘ਚ ਸ਼ਾਮਲ ਕਰੋ।
- ਸੁੱਕਾ ਨਾਰੀਅਲ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਅਤੇ ਕਬਜ਼, ਖੂਨੀ ਦਸਤ ਅਤੇ ਬਵਾਸੀਰ ਜਿਹੀ ਸਮੱਸਿਆ ਠੀਕ ਹੋ ਜਾਂਦੀ ਹੈ। ਇਸ ਨੂੰ ਖਾਣ ਦਾ ਸਰੀਰ ‘ਤੇ ਕੋਈ ਮਾੜਾ ਪ੍ਰਭਾਵ ਨਹੀਂ ਹੁੰਦਾ।
- ਸੁੱਕਾ ਨਾਰੀਅਲ ਖਾਣ ਨਾਲ ਗਠੀਆ ਰੋਗ ਠੀਕ ਹੋ ਜਾਂਦਾ ਹੈ ਅਤੇ ਦਰਦ ਤੋਂ ਰਾਹਤ ਮਿਲਦੀ ਹੈ। ਇਸ ‘ਚ ਕਈ ਖਣਿਜ ਹੁੰਦੇ ਹਨ, ਜੋ ਟਿਸ਼ੂਆਂ ਨੂੰ ਸਿਹਤਮੰਦ ਰੱਖਦੇ ਹਨ ਅਤੇ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਈ ਰੱਖਦੇ ਹਨ।
- ਜੇਕਰ ਤੁਹਾਨੂੰ ਗੈਸ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਸੁੱਕੇ ਨਾਰੀਅਲ ਦੀ ਵਰਤੋਂ ਕਰ ਸਕਦੇ ਹੋ। ਇਹ ਢਿੱਡ ’ਚ ਹੋਣ ਵਾਲੀ ਗੈਸ ਦੀ ਸਮੱਸਿਆ ਨੂੰ ਦੂਰ ਕਰਨ ‘ਚ ਮਦਦਗਾਰ ਹੈ।
- ਗਰਭ ਅਵਸਥਾ ਦੇ ਦੌਰਾਨ ਪੈਰਾਂ ‘ਚ ਸੋਜ ਹੋਣਾ, ਇਕ ਆਮ ਸਮੱਸਿਆ ਹੈ। ਜੇਕਰ ਇਸ ਲਈ ਤੁਸੀਂ ਸੁੱਕੇ ਨਾਰੀਅਲ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਇਸ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
- ਸੁੱਕਾ ਨਾਰੀਅਲ ਖਾਣ ਨਾਲ ਐਸਿਡਿਟੀ ਦੀ ਸਮੱਸਿਆ ਤੋਂ ਵੀ ਤੁਹਾਨੂੰ ਛੁਟਕਾਰਾ ਮਿਲਦਾ ਹੈ।
- ਗਰਭ ਅਵਸਥਾ ਦੇ ਦੌਰਾਨ ਜੇਕਰ ਤੁਸੀਂ ਸੁੱਕੇ ਨਾਰੀਅਲ ਦੀ ਵਰਤੋਂ ਕਰਦੇ ਹੋ ਤਾਂ ਡਿਲੀਵਰੀ ਦੇ ਬਾਅਦ ਛਾਤੀ ਦਾ ਦੁੱਧ ਬੱਚੇ ਦੇ ਲਈ ਬਹੁਤ ਲਾਭਦਾਇਕ ਹੁੰਦਾ ਹੈ।