Dry Fenugreek benefits: ਹਰ ਘਰ ’ਚ ਵਰਤੇ ਜਾਣ ਵਾਲੇ ਰਸੋਈ ਦੇ ਜ਼ਰੂਰੀ ਮਸਾਲਿਆਂ ’ਚ ਮੇਥੀ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਬਹੁਤ ਸਾਰੇ ਲੋਕ ਕਸੂਰੀ ਮੇਥੀ ਦਾ ਇਸਤੇਮਾਲ ਸਬਜ਼ੀਆਂ ਦਾ ਸੁਆਦ ਵਧਾਉਣ ਲਈ ਕਰਦੇ ਹਨ। ਇਸ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤ ਸਿਹਤ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਇਸ ਦੀਆਂ ਸੁੱਕੀਆਂ ਪੱਤੀਆਂ ਦਾ ਇਸਤੇਮਾਲ ਕਰਕੇ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਰੱਖਿਆ ਜਾ ਸਕਦਾ ਹੈ। ਪੇਟ ਸਬੰਧੀ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਨਾ ਚਾਹੁੰਦੇ ਹਨ ਤਾਂ ਕਸੂਰੀ ਮੇਥੀ ਨੂੰ ਆਪਣੇ ਖਾਣੇ ਦਾ ਹਿੱਸਾ ਜ਼ਰੂਰ ਬਣਾਉ। ਇਸ ਨਾਲ ਹਾਰਟ, ਗੈਸਟਰਿਕ ਅਤੇ ਅੰਤੜਾਂ ਦੀਆਂ ਸਮੱਸਿਆਵਾਂ ਠੀਕ ਹੁੰਦੀਆਂ ਹਨ। ਆਓ ਜਾਣਦੇ ਹਾਂ ਕਸੂਰ ਮੇਥੀ ਤੋਂ ਹੋਣ ਵਾਲੇ ਫਾਇਦਿਆਂ ਦੇ ਬਾਰੇ…
ਪੇਟ ਦੀਆਂ ਪਰੇਸ਼ਾਨੀਆਂ: ਗਲਤ ਖਾਣ-ਪੀਣ ਨਾਲ ਪੇਟ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਜਾਂਦੀਆਂ ਹਨ। ਗੈਸ ਅਤੇ ਡਾਈਰੀਆਂ ਵਰਗੀਆਂ ਸਮੱਸਿਆਵਾਂ ਹੋਣ ‘ਤੇ ਕਸੂਰੀ ਮੇਥੀ ਪੀਸ ਲਓ ਅਤੇ ਇਸ ‘ਚ ਨਿੰਬੂ ਦੇ ਰਸ ਦੀਆਂ ਕੁੱਝ ਬੂੰਦਾਂ ਮਿਲਾਓ। ਇਸ ਨੂੰ ਕੋਸੇ ਪਾਣੀ ਦੇ ਨਾਲ ਖਾਣ ਨਾਲ ਫਾਇਦਾ ਹੁੰਦਾ ਹੈ। ਇਸ ਦੇ ਇਲਾਵਾ ਮੇਥੀ ਦੇ ਦਾਣਿਆਂ ਨੂੰ ਪੀਸ ਕੇ ਵੀ ਇਸਤੇਮਾਲ ਕਰ ਸਕਦੇ ਹੋ।
ਕੌਲੇਸਟਰੋਲ: ਸਰੀਰ ਨੂੰ ਬੈਡ ਕੌਲੇਸਟਰੋਲ ਵਧਣ ਦੀ ਵਜ੍ਹਾ ਨਾਲ ਹਾਰਟ ਦੀ ਪਰੇਸ਼ਾਨੀ ਹੋ ਸਕਦੀ ਹੈ। ਅਜਿਹੀ ਹਾਲਤ ‘ਚ ਇਸ ਨੂੰ ਸਰੀਰ ‘ਚ ਕੱਢਣ ਲਈ ਕਸੂਰੀ ਮੇਥੀ ਨੂੰ 1 ਗਿਲਾਸ ਪਾਣੀ ‘ਚ ਪਾ ਕੇ ਰਾਤ-ਭਰ ਲਈ ਛੱਡ ਦਿਓ ਅਤੇ ਅਗਲੇ ਦਿਨ ਪਾਣੀ ਨੂੰ ਛਾਣ ਕੇ ਪੀਓ। ਇਸ ਨਾਲ ਸਰੀਰ ‘ਚੋ ਗੁਡ ਕੌਲੇਸਟਰੋਲ ਦੀ ਮਾਤਰਾ ਵਧਣ ਲੱਗੇਗੀ।
ਸ਼ੂਗਰ: ਸ਼ੂਗਰ ਦੇ ਮਰੀਜਾਂ ਨੂੰ ਖਾਣ-ਪੀਣ ‘ਚ ਕਾਫੀ ਪਰਿਹੇਜ ਰੱਖਣਾ ਪੈਂਦਾ ਹੈ। ਅਜਿਹੀ ਹਾਲਤ ‘ਚ ਦਿਨ ਦੇ ਸਿੰਪਲ ਖਾਣਾ ਖਾਣ ਤੋਂ ਬਾਅਦ ਵੀ ਸਰੀਰ ‘ਚ ਬਲੱਡ ਸ਼ੂਗਰ ਦਾ ਸਤਰ ਵੱਧ ਜਾਂਦਾ ਹੈ ਅਤੇ ਸ਼ੂਗਰ ਵਧ ਜਾਂਦੀ ਹੈ। ਇਸ ਨੂੰ ਕੰਟਰੋਲ ‘ਚ ਰੱਖਣ ਦੇ ਲਈ ਮੇਥੀ ਦਾ ਇਸਤੇਮਾਲ ਕਰ ਸਕਦੇ ਹੋ। ਇਸ ‘ਚ ਮੌਜੂਦ ਐਂਟੀਡਾਈਵੀਟਿਕ ਗੁਣ ਸਰੀਰ ਦੇ ਸ਼ੂਗਰ ਪੱਧਰ ਨੂੰ ਨਿਯੰਤਰਤ ਰੱਖਦਾ ਹੈ। ਰੋਜ਼ਾਨਾ ਪਾਣੀ ਨਾਲ ਇਕ ਚਮਚ ਮੇਥੀ ਦਾ ਸੇਵਨ ਕਰਨ ਨਾਲ ਫਾਇਦਾ ਮਿਲਦਾ ਹੈ।
ਸਕਿਨ ਅਤੇ ਵਾਲ: ਗਰਮੀ ਦੇ ਮੌਸਮ ‘ਚ ਸਕਿਨ ‘ਤੇ ਮੁਹਾਸੇ ਹੋਣ ਦੀ ਵਜ੍ਹਾ ਨਾਲ ਦਾਗ-ਧੱਬੇ ਹੋ ਜਾਂਦੇ ਹਨ। ਅਜਿਹੀ ਹਾਲਤ ‘ਚ ਇਨ੍ਹਾਂ ਨੂੰ ਠੀਕ ਕਰਨ ਦੇ ਲਈ ਕਸੂਰੀ ਮੇਥੀ ਨੂੰ ਪੀਸ ਕੇ ਉਸ ‘ਚ ਪਾਣੀ ਮਿਲਾਓ ਅਤੇ ਪੇਸਟ ਤਿਆਰ ਕਰ ਲਓ। ਇਸ ਪੇਸਟ ਨੂੰ ਚਿਹਰੇ ‘ਤੇ ਲਗਾਓ ਅਤੇ ਕੁੱਝ ਮਿੰਟਾਂ ਤੋਂ ਬਾਅਦ ਪਾਣੀ ਨਾਲ ਧੋ ਲਓ। ਇਸ ਤੋਂ ਇਲਾਵਾ ਇਸ ਪੇਸਟ ਨੂੰ ਹਫਤੇ ‘ਚ ਦੋ ਬਾਰ ਵਾਲਾਂ ਦੀ ਜੜ੍ਹਾਂ ‘ਚ ਲਗਾਓ। ਇਸ ਨਾਲ ਵਾਲ ਮਜ਼ਬੂਤ ਅਤੇ ਨਰਮ ਹੋ ਜਾਣਗੇ।
ਖੂਨ ਦੀ ਕਮੀ: ਔਰਤਾਂ ’ਚ ਖੂਨ ਦੀ ਕਮੀ ਯਾਨੀ ਅਨੀਮੀਆ ਦਾ ਰੋਗ ਅਕਸਰ ਹੀ ਵੇਖਿਆ ਜਾਂਦਾ ਹੈ। ਇਸ ਲਈ ਕਸੂਰੀ ਮੇਥੀ ਨੂੰ ਆਪਣੇ ਖਾਣੇ ਵਿੱਚ ਸ਼ਾਮਿਲ ਕਰਨ ਨਾਲ ਫਾਇਦਾ ਹੋਵੇਗਾ। ਡਿਲਵਰੀ ਦੇ ਬਾਅਦ ਕਸੂਰੀ ਮੇਥੀ ਦੀ ਵਰਤੋਂ ਕਰਨ ਨਾਲ ਕਾਫੀ ਫਾਇਦਾ ਹੁੰਦਾ ਹੈ। ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਔਰਤਾਂ ਲਈ ਮੇਥੀ ਕਾਫੀ ਕਾਰਗਾਰ ਸਾਬਤ ਹੁੰਦੀ ਹੈ। ਭਾਰਤ ‘ਚ ਹਰ 5 ਵਿਚੋਂ 3 ਔਰਤਾਂ ਅਨੀਮੀਆ ਮਤੱਲਬ ਖੂਨ ਦੀ ਕਮੀ ਦੀ ਸ਼ਿਕਾਰ ਹਨ। ਅਜਿਹੇ ‘ਚ ਕਸੂਰੀ ਮੇਥੀ ਦੀ ਵਰਤੋਂ ਹੀਮੋਗਲੋਬਿਨ ਦੇ ਲੈਵਲ ਨੂੰ ਵਧਾ ਕੇ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ। ਜੇ ਤੁਸੀਂ ਵੀ ਪੇਟ ਦੇ ਇਨਫੈਕਸ਼ਨ ਤੋਂ ਬਚੇ ਰਹਿਣਾ ਚਾਹੁੰਦੇ ਹੋ ਤਾਂ ਖਾਣੇ ’ਚ ਮੇਥੀ ਦੀ ਵਰਤੋਂ ਜ਼ਰੂਰ ਕਰੋ।