Dry Fruits combination benefits: ਸੁੱਕੇ ਮੇਵੇ ਯਾਨਿ ਡਰਾਈ ਫਰੂਟਸ ਸਿਹਤ ਲਈ ਵਰਦਾਨ ਮੰਨੇ ਜਾਂਦੇ ਹਨ। ਇਸ ‘ਚ ਸਾਰੇ ਪੌਸ਼ਟਿਕ ਤੱਤ ਦੇ ਨਾਲ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਸ ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ਵਧੀਆ ਤਰੀਕੇ ਨਾਲ ਹੁੰਦਾ ਹੈ। ਇਮਿਊਨਿਟੀ ਬੂਸਟ ਹੋਣ ਨਾਲ ਦਿਨ ਭਰ ਫਰੈਸ਼ ਅਤੇ ਐਂਰਜੈਟਿਕ ਮਹਿਸੂਸ ਹੁੰਦਾ ਹੈ। ਵੈਸੇ ਤਾਂ ਉਸ ਨੂੰ ਪੂਰੇ ਦਿਨ ‘ਚ ਕਿਸੀ ਵੀ ਸਮੇਂ ਖਾਧਾ ਜਾ ਸਕਦਾ ਹੈ। ਪਰ ਮਾਹਰਾਂ ਦੇ ਅਨੁਸਾਰ ਇਸ ਨੂੰ ਸਵੇਰ ਦੇ ਸਮੇਂ ਖ਼ਾਸ combination ਨਾਲ ਖਾਣਾ ਬੈਸਟ ਮੰਨਿਆ ਜਾਂਦਾ ਹੈ। ਤਾਂ ਆਓ ਅਸੀਂ ਤੁਹਾਨੂੰ ਅੱਜ ਡ੍ਰਾਈ ਫਰੂਟਸ ਖਾਣ ਦੇ ਕੁਝ ਖਾਸ combination ਅਤੇ ਫਾਇਦਿਆਂ ਬਾਰੇ ਦੱਸਦੇ ਹਾਂ….
ਬਦਾਮ ਅਤੇ ਸੌਗੀ
ਇਸ ਤਰ੍ਹਾਂ ਕਰੋ ਸੇਵਨ
- ਦੋਵਾਂ ਨੂੰ ਦਲੀਏ ‘ਚ ਮਿਲਾਕੇ ਖਾਓ।
- ਸਲਾਦ ‘ਚ ਮਿਲਾ ਕੇ ਵੀ ਸੇਵਨ ਕੀਤਾ ਜਾ ਸਕਦਾ ਹੈ।
- ਸਮੂਦੀ ਜਾਂ ਮਿਲਕ ਸ਼ੇਕ ‘ਚ ਮਿਲਾਕੇ ਵੀ ਇਸ ਦਾ ਸੇਵਨ ਕਰਨਾ ਵਧੀਆ ਹੋਵੇਗਾ।
- ਦੋਵਾਂ ਨੂੰ ਸਿੱਧਾ ਯਾਨਿ ਕੱਚਾ ਵੀ ਖਾਧਾ ਜਾ ਸਕਦਾ ਹੈ।
ਫ਼ਾਇਦਾ
- ਬਦਾਮ ਅਤੇ ਸੌਗੀ ਦਾ ਇਕੱਠੇ ਸੇਵਨ ਕਰਨ ਨਾਲ ਐਨਰਜ਼ੀ ਬੂਸਟ ਹੁੰਦੀ ਹੈ।
- ਇਸ ਨਾਲ ਪਾਚਨ ਤੰਤਰ ਸਹੀ ਰਹਿਣ ਨਾਲ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
- ਬਲੱਡ ਪ੍ਰੈਸ਼ਰ ਕੰਟਰੋਲ ਰਹਿਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਇਸ ਦੇ ਨਾਲ ਹੀ ਇਸ ਨਾਲ ਜੁੜੀਆਂ ਬਿਮਾਰੀਆਂ ਦਾ ਸ਼ਿਕਾਰ ਹੋਣ ਤੋਂ ਵੀ ਬਚਾਅ ਰਹਿੰਦਾ ਹੈ।
- ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤ ਆਉਣ ਨਾਲ ਵਧੀਆ ਵਿਕਾਸ ਹੋਣ ‘ਚ ਸਹਾਇਤਾ ਮਿਲਦੀ ਹੈ।
- ਦੰਦ ਅਤੇ ਮਸੂੜੇ ਸਿਹਤਮੰਦ ਰਹਿੰਦੇ ਹਨ।
- ਰਾਤ ਭਰ ਭਿੱਜੇ ਹੋਏ ਬਦਾਮ ਖਾਣ ਨਾਲ ਐਨਰਜ਼ੀ ਬੂਸਟ ਹੁੰਦੀ ਹੈ।
- ਅੱਖਾਂ ਨੂੰ ਸਹੀ ਪੋਸ਼ਣ ਮਿਲਣ ਨਾਲ ਇਸ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਾਅ ਰਹਿੰਦਾ ਹੈ।
ਅੰਜੀਰ ਅਤੇ ਖ਼ੁਰਮਾਨੀ
ਇਸ ਤਰ੍ਹਾਂ ਕਰੋ ਸੇਵਨ
- ਇਸ ਨੂੰ ਓਟਸ ਜਾਂ ਦਲੀਏ ‘ਚ ਮਿਲਾ ਕੇ ਖਾਧਾ ਜਾ ਸਕਦਾ ਹੈ।
- ਇਸ ਦੀ ਚਾਟ ਬਣਾ ਕੇ ਵੀ ਸੇਵਨ ਕੀਤਾ ਜਾ ਸਕਦਾ ਹੈ।
ਫ਼ਾਇਦਾ
- ਇਸ ਦੇ ਸੇਵਨ ਨਾਲ ਪਾਚਨ ਤੰਦਰੁਸਤ ਹੋਵੇਗਾ। ਅਜਿਹੇ ‘ਚ ਤੁਹਾਨੂੰ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ।
- ਖੁਰਮਾਨੀ ‘ਚ ਕੈਲੋਰੀ ਘੱਟ ਹੋਣ ਕਾਰਨ ਵਜ਼ਨ ਕੰਟਰੋਲ ਰਹੇਗਾ।
- ਮੈਟਾਬੋਲਿਜ਼ਮ ਤੇਜ਼ ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ਹੋਣ ‘ਚ ਸਹਾਇਤਾ ਮਿਲੇਗੀ।
- ਇਸ ‘ਚ ਮੌਜੂਦ ਐਂਟੀ-ਆਕਸੀਡੈਂਟ, ਐਂਟੀ-ਏਜਿੰਗ ਗੁਣ ਸਕਿਨ ਨੂੰ ਗਹਿਰਾਈ ਨਾਲ ਪੋਸ਼ਣ ਦਿੰਦੇ ਹਨ। ਅਜਿਹੇ ‘ਚ ਝੁਰੜੀਆਂ ਦੀ ਸਮੱਸਿਆ ਦੂਰ ਹੋ ਜਾਵੇਗੀ।
- ਕੈਲਸ਼ੀਅਮ ਨਾਲ ਭਰਪੂਰ ਇਨ੍ਹਾਂ ਡ੍ਰਾਈ ਫਰੂਟਸ ਦੇ ਸੇਵਨ ਨਾਲ ਹੱਡੀਆਂ ‘ਚ ਮਜ਼ਬੂਤੀ ਆਵੇਗੀ।
- ਅੱਖਾਂ ਦੀ ਰੋਸ਼ਨੀ ਤੇਜ਼ ਹੋਣ ਨਾਲ ਇਸ ਨਾਲ ਜੁੜੀਆਂ ਹੋਰ ਸਮੱਸਿਆਵਾਂ ਤੋਂ ਵੀ ਰਾਹਤ ਮਿਲੇਗੀ।
ਪਿਸਤਾ ਅਤੇ ਖਜੂਰ
ਇਸ ਤਰ੍ਹਾਂ ਕਰੋ ਸੇਵਨ
- ਇਸਨੂੰ ਸਵੇਰ ਦੇ ਨਾਸ਼ਤੇ ‘ਚ ਦਲੀਏ ‘ਚ ਮਿਲਾ ਕੇ ਖਾਧਾ ਜਾ ਸਕਦਾ ਹੈ।
- ਜੇ ਤੁਸੀਂ ਚਾਹੋ ਤਾਂ ਇਸ ਨੂੰ ਸਲਾਦ ‘ਚ ਮਿਲਾ ਕੇ ਸਿੱਧਾ ਯਾਨਿ ਕੱਚਾ ਵੀ ਖਾ ਸਕਦੇ ਹੋ।
- ਸਵੇਰੇ ਪਿਸਤਾ ਅਤੇ ਖਜੂਰ ਦੀ ਸਮੂਦੀ ਬਣਾਕੇ ਪੀਣਾ ਵੀ ਬੈਸਟ ਰਹੇਗਾ।
ਫ਼ਾਇਦੇ
- ਇਸ ‘ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਫਾਈਬਰ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਕੋਲੈਸਟ੍ਰੋਲ ਲੈਵਲ ਘੱਟ ਹੋਣ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹੇਗਾ। ਅਜਿਹੇ ‘ਚ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖਤਰਾ ਘੱਟ ਹੋਵੇਗਾ।
- ਇਸ ਦੇ ਸੇਵਨ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਨੂੰ ਆਪਣੀ ਡਾਇਟ ‘ਚ ਸ਼ਾਮਲ ਕਰਨਾ ਚਾਹੀਦਾ ਹੈ।
- ਖਜ਼ੂਰ ‘ਚ ਕੈਲਸੀਅਮ ਹੋਣ ਕਾਰਨ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਅਜਿਹੇ ‘ਚ ਜੋੜਾਂ ਅਤੇ ਸਰੀਰ ਦੇ ਹੋਰ ਹਿੱਸਿਆਂ ‘ਚ ਦਰਦ ਤੋਂ ਰਾਹਤ ਮਿਲਦੀ ਹੈ।
- ਥਕਾਵਟ, ਕਮਜ਼ੋਰੀ ਅਤੇ ਆਲਸ ਤੋਂ ਛੁਟਕਾਰਾ ਮਿਲਣ ਨਾਲ ਦਿਨ ਭਰ ਐਂਰਜੈਟਿਕ ਅਤੇ ਫਰੈਸ਼ ਫੀਲ ਹੋਵੇਗਾ।
- ਇਸ ‘ਚ ਆਇਰਨ ਹੋਣ ਨਾਲ ਖੂਨ ਦੀ ਕਮੀ ਨੂੰ ਪੂਰਾ ਕਰਨ ‘ਚ ਮਦਦ ਮਿਲੇਗੀ।
- ਇਸ ਤਰ੍ਹਾਂ ਤੁਸੀਂ ਇਨ੍ਹਾਂ combination ਨਾਲ ਆਪਣੀ ਡੇਲੀ ਡਾਇਟ ‘ਚ ਡ੍ਰਾਈ ਫਰੂਟਸ ਸ਼ਾਮਲ ਕਰ ਸਕਦੇ ਹੋ। ਅਜਿਹੇ ‘ਚ ਤੁਸੀਂ ਸਿਹਤਮੰਦ ਜ਼ਿੰਦਗੀ ਜੀ ਸਕਦੇ ਹੋ।