Durva health benefits: ਮਾਈਗਰੇਨ ਇਕ ਕਿਸਮ ਦੀ ਸਿਰਦਰਦ ਦੀ ਸਮੱਸਿਆ ਹੈ ਪਰ ਇਸ ‘ਚ ਪਹਿਲਾਂ ਸਿਰ ਦੇ ਅੱਧੇ ਹਿੱਸੇ ‘ਚ ਹਲਕਾ ਦਰਦ ਹੁੰਦਾ ਹੈ ਅਤੇ ਇਹ ਹੌਲੀ-ਹੌਲੀ ਤੇਜ਼ ਹੋ ਜਾਂਦਾ ਹੈ। ਮਾਈਗਰੇਨ ਦਾ ਦਰਦ ਕਦੇ ਵੀ ਤਣਾਅ, ਬਲੱਡ ਪ੍ਰੈਸ਼ਰ, ਮੌਸਮ ‘ਚ ਤਬਦੀਲੀ, ਤੇਜ਼ ਧੁੱਪ ਅਤੇ ਨੀਂਦ ਦੀ ਕਮੀ ਕਾਰਨ ਹੋ ਸਕਦਾ ਹੈ। ਲੋਕ ਇਸ ਬਿਮਾਰੀ ਦੇ ਇਲਾਜ ਲਈ ਡਾਕਟਰੀ ਸਲਾਹ ‘ਤੇ ਦਵਾਈਆਂ ਲੈਂਦੇ ਹਨ ਪਰ ਜ਼ਿਆਦਾ ਦਵਾਈਆਂ ਦਾ ਸੇਵਨ ਕਰਨਾ ਵੀ ਚੰਗਾ ਨਹੀਂ ਹੁੰਦਾ। ਅੱਜ ਅਸੀਂ ਤੁਹਾਨੂੰ ਮਾਈਗਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਦਾ ਘਰੇਲੂ ਤਰੀਕਾ ਦੱਸਦੇ ਹਾਂ ਜਿਸ ਨਾਲ ਤੁਸੀਂ ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹਨ।
ਮਾਈਗਰੇਨ ‘ਚ ਦਿਖਣ ਵਾਲੇ ਲੱਛਣ: ਸਭ ਤੋਂ ਪਹਿਲਾਂ ਤੁਹਾਨੂੰ ਇਸ ਦੇ ਲੱਛਣਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਸਿਰ ਦਰਦ ਮਾਈਗਰੇਨ ਦੇ ਦਰਦ ‘ਚ ਲਗਾਤਾਰ ਦਰਦ ਹੁੰਦਾ ਹੈ, ਸਵੇਰੇ ਉੱਠਦੇ ਹੀ ਸਿਰ ‘ਤੇ ਭਾਰੀਪਣ ਅਤੇ ਤੇਜ਼ ਦਰਦ ਮਹਿਸੂਸ ਹੋਣਾ, ਉਲਟੀਆਂ ਆਉਣਾ, ਸਿਰ ਦੇ ਇੱਕ ਹੀ ਹਿੱਸੇ ‘ਚ ਲਗਾਤਾਰ ਦਰਦ ਹੋਣਾ, ਅੱਖਾਂ ‘ਚ ਦਰਦ ਅਤੇ ਭਾਰੀਪਨ ਮਹਿਸੂਸ ਹੋਣਾ, ਤੇਜ਼ ਰੋਸ਼ਨੀ ਅਤੇ ਆਵਾਜ਼ ਤੋਂ ਪ੍ਰੇਸ਼ਾਨੀ ਹੋਣਾ, ਦਿਨ ਦੇ ਸਮੇਂ ਵੀ ਉਬਾਸੀ ਆਉਣਾ, ਅਚਾਨਕ ਕਈ ਵਾਰ ਖੁਸ਼ੀ ਤਾਂ ਕਦੇ ਉਦਾਸੀ ਛਾ ਜਾਣੀ, ਚੰਗੀ ਨੀਂਦ ਨਾ ਆਉਣਾ, ਵਾਰ-ਵਾਰ ਯੂਰਿਨ ਆਉਣਾ। ਜੇ ਤੁਹਾਨੂੰ ਵੀ ਇਨ੍ਹਾਂ ‘ਚੋਂ ਕੋਈ ਵੀ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਹਾਨੂੰ ਤੁਰੰਤ ਇਸ ਦਾ ਇਲਾਜ ਕਰਨਾ ਚਾਹੀਦਾ ਹੈ।
ਇਸ ਤਰ੍ਹਾਂ ਕਰੋ ਦੁਰਵਾ ਦਾ ਇਸਤੇਮਾਲ: ਗਣੇਸ਼ ਜੀ ਨੂੰ ਚੜਾਈ ਜਾਣ ਵਾਲੀ ਦੁਰਵਾ ਮਾਈਗਰੇਨ ਦੇ ਦਰਦ ਤੋਂ ਤੁਹਾਨੂੰ ਛੁਟਕਾਰਾ ਦੇ ਸਕਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਇਸ ਦੀ ਵਰਤੋਂ ਕਰਨ ਬਾਰੇ ਦੱਸਾਂਗੇ। ਇਹ ਮਾਈਗਰੇਨ ਦੇ ਦਰਦ ਤੋਂ ਛੁਟਕਾਰਾ ਦਿਵਾਉਣ ਦਾ ਦੇਸੀ ਅਤੇ ਬਹੁਤ ਕਾਰਗਰ ਨੁਸਖਾ ਹੈ।
ਤੁਸੀਂ ਇਸਦੀ ਵਰਤੋਂ 2 ਤਰੀਕਿਆਂ ਨਾਲ ਕਰ ਸਕਦੇ ਹੋ….
ਪਹਿਲਾ ਤਰੀਕਾ: ਇਸਦੇ ਲਈ ਤੁਹਾਨੂੰ ਦੁਰਵਾ ਲੈਣੀ ਹੈ ਅਤੇ ਉਸ ਨੂੰ ਚੰਗੀ ਤਰ੍ਹਾਂ ਧੋਣਾ ਹੈ। ਦੁਰਵਾ ਨੂੰ ਸਾਫ਼ ਕਰਨ ਤੋਂ ਬਾਅਦ ਇਸ ਨੂੰ ਪੀਸਣਾ ਹੈ। ਇਸ ਨੂੰ ਚੰਗੀ ਤਰ੍ਹਾਂ ਪੀਸਣ ਤੋਂ ਬਾਅਦ ਤੁਸੀਂ ਇਸ ਨੂੰ ਇਕ ਅਲੱਗ ਕੌਲੀ ‘ਚ ਪਾ ਦਿਓ। ਹੁਣ ਇਸ ‘ਚ 1 ਚੱਮਚ ਖੰਡ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਮਿਲਾਓ। ਇਸ ‘ਚ ਪਾਣੀ ਪਾਓ ਲਗਭਗ ਅੱਧਾ ਜਾਂ ਫਿਰ ਇਕ ਗਲਾਸ। ਹੁਣ ਤੁਸੀਂ ਇਨ੍ਹਾਂ ਸਭ ਚੀਜ਼ਾਂ ਨੂੰ ਇਕੱਠਾ ਮਿਕਸ ਕਰੋ। ਮਿਕਸ ਹੋਣ ਤੋਂ ਬਾਅਦ ਹੁਣ ਇਸ ਦਾ ਸੇਵਨ ਕਰੋ। ਇਸ ਨਾਲ ਤੁਹਾਨੂੰ ਮਾਈਗਰੇਨ ਦੇ ਦਰਦ ਤੋਂ ਬਹੁਤ ਰਾਹਤ ਮਿਲੇਗੀ।
ਦੂਜਾ ਤਰੀਕਾ: ਇਸਦੇ ਲਈ ਤੁਸੀਂ ਦੁਰਵਾ ਲਓ, ਉਸ ਨੂੰ ਚੰਗੀ ਤਰ੍ਹਾਂ ਧੋਵੋ। ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਤੁਸੀਂ ਦੁਰਵਾ ਦਾ ਸੇਵਨ ਸਿਰਫ ਧੋ ਕੇ ਅਤੇ ਸਾਫ ਕਰਕੇ ਹੀ ਕਰੋ। ਇਸ ਨੂੰ ਪੀਸ ਲਓ। ਇਸ ਨੂੰ ਪੀਸਣ ਤੋਂ ਬਾਅਦ ਇਸ ਨੂੰ ਅਲੱਗ ਕੌਲੀ ‘ਚ ਪਾ ਦਿਓ। ਹੁਣ ਇਸ ‘ਚ ਇਕ ਚੁਟਕੀ ਮੁਲੇਠੀ ਪਾਊਡਰ ਮਿਕਸ ਕਰੋ ਅਤੇ ਇਸ ‘ਚ ਪਾਣੀ ਮਿਲਾਓ। ਫਿਰ ਇਸ ਨੂੰ ਮਿਕਸ ਕਰਦੇ ਹੋਏ ਇਸ ‘ਚ ਕਾਲੀ ਮਿਰਚ ਪਾਊਡਰ ਮਿਲਾਓ। ਹੁਣ ਤੁਸੀਂ ਇਸ ਦਾ ਸੇਵਨ ਕਰੋ। ਤੁਸੀਂ ਇਸ ਦਾ ਸੇਵਨ ਰੋਜ਼ਾਨਾ ਜਾਂ 1-2 ਦਿਨਾਂ ਬਾਅਦ ਵੀ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਮਾਈਗਰੇਨ ਦੇ ਦਰਦ ਤੋਂ ਜਲਦੀ ਰਾਹਤ ਮਿਲੇਗੀ।
ਕੁਝ ਹੋਰ ਘਰੇਲੂ ਇਲਾਜ਼: ਇਸ ਤੋਂ ਇਲਾਵਾ ਤੁਸੀਂ ਕੁਝ ਹੋਰ ਘਰੇਲੂ ਨੁਸਖ਼ੇ ਵੀ ਅਪਣਾ ਸਕਦੇ ਹੋ।
- ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਦੇਸੀ ਘਿਓ ਪਾਉਣ ਦੀਆਂ 2 ਬੂੰਦਾਂ ਨੱਕ ‘ਚ ਪਾ ਕੇ ਲੇਟ ਜਾਓ। ਇਸ ਨਾਲ ਨੱਕ ਦੀ ਸਫ਼ਾਈ ਹੋਵੇਗੀ ਅਤੇ ਤੁਹਾਨੂੰ ਦਰਦ ਤੋਂ ਤੁਰੰਤ ਰਾਹਤ ਮਿਲੇਗੀ।
- ਮਾਈਗ੍ਰੇਨ ਦਰਦ ਹੋਣ ‘ਤੇ ਤੁਰੰਤ ਸਿਰ ‘ਤੇ ਬਰਫ ਜਾਂ ਠੰਡੇ ਪਾਣੀ ਦੀ ਪੱਟੀ ਰੱਖੋ। ਇਸ ਤਰ੍ਹਾਂ ਕਰਨ ਨਾਲ ਖੂਨ ਦੀਆਂ ਨਾੜੀਆਂ ਫੈਲ ਜਾਂਦੀਆਂ ਹਨ ਅਤੇ ਆਪਣੀ ਪਹਿਲੀ ਵਾਲੀ ਸਥਿਤੀ ‘ਚ ਵਾਪਸ ਆ ਜਾਂਦੀ ਹੈ।
- ਤੁਸੀਂ ਇਸ ਦਰਦ ਨੂੰ ਦੂਰ ਕਰਨ ਲਈ ਮਿਸ਼ਰੀ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਦੇ ਲਈ ਬਟਰ ‘ਚ ਮਿਸ਼ਰੀ ਮਿਲਾਕੇ ਖਾਓ।
- ਨਿੰਬੂ ਦੇ ਛਿਲਕਿਆਂ ਨੂੰ ਚੰਗੀ ਤਰ੍ਹਾਂ ਪੀਸ ਕੇ ਪੇਸਟ ਬਣਾਓ ਅਤੇ ਫਿਰ ਇਸ ਨੂੰ ਮੱਥੇ ‘ਤੇ 30 ਮਿੰਟ ਤੱਕ ਲਗਾਓ। ਇਸ ਨਾਲ ਮਾਈਗ੍ਰੇਨ ਦੇ ਦਰਦ ਤੋਂ ਵੀ ਰਾਹਤ ਮਿਲੇਗੀ। ਜੇ ਤੁਸੀਂ ਚਾਹੋ ਤਾਂ ਇਸ ਦਾ ਪਾਊਡਰ ਬਣਾਕੇ ਵੀ ਰੱਖ ਸਕਦੇ ਹੋ।