ਅਲਸੀ ਦੇ ਬੀਜ ਨੂੰ ਮੈਜਿਕ ਸੀਡ ਕਿਹਾ ਜਾਵੇ ਤਾਂ ਕੁਝ ਗਲਤ ਨਹੀਂ ਹੋਵੇਗਾ। ਇਨ੍ਹਾਂ ਛੋਟੇ-ਛੋਟੇ ਬੀਜਾਂ ਵਿਚ ਕਾਫੀ ਸਾਰੇ ਨਿਊਟ੍ਰੀਐਂਟਸ ਹੁੰਦੇ ਹਨ। ਜੋ ਵੈਜੀਟੇਰੀਅਨ ਲੋਕਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੁੰਦੇ। ਓਮੈਗਾ 3 ਫੈਟੀ ਐਸਿਡ ਦੇ ਨਾਲ ਹੀ ਅਲਸੀ ਦੇ ਬੀਜ ਵਿਚ ਅਲਫਾ ਲਿਨੋਲੇਨਿਕ ਐਸਿਡ ਹੁੰਦਾ ਹੈ। ਜੋ ਸਿਹਤ ਲਈ ਬਹੁਤ ਫਾਇਦੇਮੰਦ ਹੈ ਪਰ ਅਲਸੀ ਦੇ ਬੀਜਾ ਨੂੰ ਖਾਣੇ ਦੇ ਨਾਲ ਹੀ ਕੁਝ ਗੱਲਾਂ ਦਾ ਜਾਣਨਾ ਵੀ ਜ਼ਰੂਰੀ ਹੈ। ਆਖਿਰ ਕਦੋਂ ਅਲਸੀ ਦੇ ਬੀਜ ਸਰੀਰ ਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਕਰ ਸਕਦੇ ਹਨ।
ਆਯੁਰਵੇਦ ਮੁਤਾਬਕ ਅਲਸੀ ਦੇ ਬੀਜ ਦੀ ਪ੍ਰਕਿਰਤੀ ਗਰਮ ਹੁੰਦੀ ਹੈ ਜਿਸ ਦੀ ਵਜ੍ਹਾ ਨਾਲ ਸਰੀਰ ਵਿਚ ਪਿਤ ਤੇ ਕਫ ਵਿਚ ਅਸੰਤੁਲਨ ਹੋਣ ਦਾ ਡਰ ਰਹਿੰਦਾ ਹੈ। ਇਸ ਲਈ ਜਦੋਂ ਵੀ ਗਰਮੀਆਂ ਵਿਚ ਅਲਸੀ ਦੇ ਬੀਜ ਖਾਏ ਜਾ ਸਕਦੇ ਹਨ ਪਰ ਖਾਣੇ ਦੌਰਾਨ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਨਹੀਂ ਤਾਂ ਇਹ ਫਾਇਦੇ ਦੀ ਜਗ੍ਹਾ ‘ਤੇ ਨੁਕਸਾਨ ਕਰ ਸਕਦੇ ਹਨ।
ਅਲਸੀ ਦੇ ਬੀਜ ਕਬਜ਼ ਨੂੰ ਦੂਰ ਕਰਦੇ ਹਨ ਤੇ ਬਾਊਲ ਮੂਵਮੈਂਟ ਨੂ ਵਧਾਉਂਦੇ ਹਨ। ਅਜਿਹੇ ਵਿਚ ਜੇਕਰ ਤੁਸੀਂ ਇਨ੍ਹਾਂ ਬੀਜਾਂ ਦੀ ਜ਼ਿਆਦਾ ਮਾਤਰਾ ਖਾ ਲੈਂਦੇ ਹੋ ਤਾਂ ਇਸ ਨਾਲ ਪੇਟ ਦਰਦ, ਗੈਸ, ਬਲਾਟਿੰਗ, ਉਲਟੀ ਵਰਗੀ ਸ਼ਿਕਾਇਤ ਹੋ ਸਕਦੀ ਹੈ।
ਅਲਸੀ ਦੇ ਬੀਜ ਵਿਚ ਲਿਗਨਨ ਨਾਂ ਦਾ ਐਕਸਟ੍ਰੈਕਟ ਪਾਇਆ ਜਾਂਦਾ ਹੈ ਜੋ ਐਸਟ੍ਰੋਜਨ ਹਾਰਮੋਨ ਦੀ ਤਰ੍ਹਾਂ ਕੰਮ ਕਰਦਾ ਹੈ। ਤੁਸੀਂ ਜੇਕਰ ਲਗਾਤਾਰ 6 ਮਹੀਨੇ ਤੋਂ ਅਲਸੀ ਦੇ ਬੀਜ ਖਾ ਰਹੇ ਹੋ ਤਾਂ ਇਸ ਤੋਂ ਵਧ ਨਾ ਖਾਓ। 6 ਮਹੀਨੇ ਤੋਂ ਜ਼ਿਆਦਾ ਲਗਾਤਾਰ ਦੇ ਅਲਸੀ ਦੇ ਬੀਜ ਖਾਣੇ ‘ਤੇ ਇਸ ਲਿਗਨਨ ਐਕਸਟ੍ਰੈਕਟ ਦੇ ਸਾਈਡ ਇਫੈਕਟ ਸਰੀਰ ‘ਤੇ ਹੋ ਸਕਦੇ ਹਨ।
ਇਹ ਵੀ ਪੜ੍ਹੋ : ਮੰਧਾਨਾ ਦਾ ਭਾਰਤ ‘ਚ ਪਹਿਲਾ ਵਨਡੇ ਸੈਂਕੜਾ, 7000 ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲੀ ਦੂਜੀ ਭਾਰਤੀ ਮਹਿਲਾ ਬਣੀ
ਇਸ ਤੋਂ ਇਲਾਵਾ ਅਲਸੀ ਦੇ ਬੀਜ ਨੂੰ ਕੱਚਾ ਖਾਣ ਦੇ ਮਾਮਲੇ ਵਿਚ ਲਾਪ੍ਰਵਾਹੀ ਨਾ ਵਰਤੋ। ਕੱਚੇ ਅਲਸੀ ਦੇ ਬੀਜ ਜਾਂ ਅੱਧਪੱਕੇ ਅਲਸੀ ਦੇ ਬੀਜ ਜ਼ਹਿਰੀਲੇ ਹੋ ਸਕਦੇ ਹਨ ਤੇ ਸਿਹਤ ਲਈ ਨੁਕਸਾਨਦਾਇਕ ਵੀ। ਪ੍ਰੈਗਨੈਂਸੀ ਦੌਰਾਨ ਅਲਸੀ ਦੇ ਬੀਜਾਂ ਨੂੰ ਖਾਣਾ ਨੁਕਸਾਨਦਾਇਕ ਫੈਕਟਰ ਪੈਦਾ ਕਰ ਸਕਦਾ ਹੈ ਜਿਸ ਦਾ ਕਾਰਨ ਲਿਗਨਨ ਐਕਸਟ੍ਰੈਕਟ ਹੁੰਦਾ ਹੈ।