Eating Curd during Periods: ਪੀਰੀਅਡਜ਼ ਦੀ ਹੈਵੀ ਬਲੀਡਿੰਗ ਦੇ ਨਾਲ ਏਂਠਨ, ਸੋਜ਼, ਸਰੀਰ ‘ਚ ਦਰਦ ਅਤੇ ਮੂਡ ਸਵਿੰਗ ਵਰਗੀਆਂ ਸਮੱਸਿਆਵਾਂ ਵੀ ਆਉਂਦੀਆਂ ਹਨ। ਅਜਿਹੇ ‘ਚ ਮਾਹਿਰ ਔਰਤਾਂ ਨੂੰ ਸਹੀ ਭੋਜਨ ਖਾਣ ਦੀ ਸਲਾਹ ਦਿੰਦੇ ਹਨ। ਕੁਝ ਮਿੱਥਾਂ ਦਾ ਮੰਨਣਾ ਹੈ ਕਿ ਤੁਹਾਨੂੰ ਇਸ ਸਮੇਂ ਦੌਰਾਨ ਖੱਟਾ ਖਾਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਗੰਭੀਰ ਏਂਠਨ ਜਾਂ ਹੈਵੀ ਬਲੀਡਿੰਗ ਹੋ ਸਕਦੀ ਹੈ। ਹਾਲਾਂਕਿ ਇਸ ‘ਚ ਕੋਈ ਸੱਚਾਈ ਨਹੀਂ ਹੈ। ਇਸ ਦੇ ਨਾਲ ਹੀ ਇੱਕ ਆਮ ਧਾਰਨਾ ਇਹ ਵੀ ਹੈ ਕਿ ਔਰਤਾਂ ਨੂੰ ਪੀਰੀਅਡਜ਼ ਦੌਰਾਨ ਦਹੀਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਤੁਸੀਂ ਵੀ ਆਪਣੀ ਮਾਂ ਤੋਂ ਕਈ ਵਾਰ ਸੁਣਿਆ ਹੋਵੇਗਾ ਕਿ ਤੁਹਾਨੂੰ ਦਹੀਂ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਨਾਲ ਤੁਹਾਡਾ ਬਲੱਡ ਸਰਕੂਲੇਸ਼ਨ ਵੱਧ ਸਕਦਾ ਹੈ। ਪਰ ਕੀ ਇਸ ‘ਚ ਕੋਈ ਸੱਚਾਈ ਹੈ? ਆਓ ਤੁਹਾਨੂੰ ਦੱਸਦੇ ਹਾਂ ਇਸ ਬਾਰੇ ਮਾਹਿਰਾਂ ਦੀ ਕੀ ਰਾਏ ਹੈ…
ਕੀ ਪੀਰੀਅਡਜ਼ ਦੌਰਾਨ ਦਹੀਂ ਖਾ ਸਕਦੇ ਹਾਂ: ਪੀਰੀਅਡਜ਼ ਦੌਰਾਨ ਖੱਟੇ ਭੋਜਨ ਜਾਂ ਦਹੀਂ ਤੋਂ ਪਰਹੇਜ਼ ਕਰਨਾ ਇੱਕ ਸਦੀਆਂ ਪੁਰਾਣੀ ਧਾਰਨਾ ਹੈ ਜੋ ਕਿ ਸਿਰਫ ਮਿੱਥ ਹੈ। ਇਹ ਕਿਸੇ ਵੀ ਤਰੀਕੇ ਨਾਲ ਤੁਹਾਡੀਆਂ ਸਮੱਸਿਆਵਾਂ ਨੂੰ ਨਹੀਂ ਵਧਾਉਂਦਾ ਹੈ। ਅਸਲ ‘ਚ ਦਹੀਂ ਨੂੰ ਸਿਹਤਮੰਦ ਅੰਤੜੀਆਂ ਦੇ ਬੈਕਟੀਰੀਆ ਨੂੰ ਵਧਾਵਾ ਦੇਣ ‘ਚ ਮਦਦਗਾਰ ਮੰਨਿਆ ਜਾਂਦਾ ਹੈ। ਉੱਥੇ ਹੀ ਇਸ ਨਾਲ ਸੋਜ਼ ਜਾਂ ਕਬਜ਼ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ ਜੋ ਜ਼ਿਆਦਾਤਰ ਔਰਤਾਂ ਨੂੰ ਉਨ੍ਹਾਂ ਦੇ ਪੀਰੀਅਡਜ਼ ਦੌਰਾਨ ਹੁੰਦੀ ਹੈ।
ਕੀ ਹੈ ਐਕਸਪਰਟ ਦੀ ਰਾਏ: ਮਾਹਿਰਾਂ ਦਾ ਕਹਿਣਾ ਹੈ ਕਿ ਕੈਲਸ਼ੀਅਮ ਦੇ ਇੱਕ ਚੰਗੇ ਸਰੋਤ ਵਜੋਂ ਦਹੀਂ ਹੱਡੀਆਂ ਅਤੇ ਸਰੀਰ ਨੂੰ ਲੋੜੀਂਦੀ ਤਾਕਤ ਦੇਣ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਦਹੀਂ ਦੇ ਪ੍ਰੋਬਾਇਓਟਿਕ ਗੁਣ ਸੋਜ਼ ਅਤੇ ਹੋਰ ਪਾਚਨ ਸਮੱਸਿਆਵਾਂ ਨੂੰ ਘੱਟ ਕਰਨ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਪੀਰੀਅਡਜ਼ ਦੌਰਾਨ ਦਹੀਂ ਦਾ ਸੇਵਨ ਚਿੰਤਾ ਅਤੇ ਡਿਪ੍ਰੈਸ਼ਨ ਨੂੰ ਘੱਟ ਕਰਦਾ ਹੈ। ਇਸ ਦੇ ਨਾਲ ਹੀ ਇਹ ਮਾਸਪੇਸ਼ੀਆਂ ਦੇ ਦਰਦ ਅਤੇ ਏਂਠਨ ਤੋਂ ਵੀ ਰਾਹਤ ਦਿਵਾਉਂਦਾ ਹੈ।
ਪੀਰੀਅਡਜ ‘ਚ ਕਿਵੇਂ ਖਾਈਏ ਦਹੀਂ: ਵੈਸੇ ਤਾਂ ਤੁਸੀਂ ਪੀਰੀਅਡਜ਼ ਦੌਰਾਨ ਤੁਸੀਂ ਕਿਸੇ ਵੀ ਤਰੀਕੇ ਨਾਲ ਦਹੀਂ ਖਾ ਸਕਦੇ ਹੋ ਪਰ ਸਭ ਤੋਂ ਵਧੀਆ ਤਰੀਕਾ ਹੈ ਛਾਛ, ਸਮੂਦੀ ਜਾਂ ਲੱਸੀ। ਦਰਅਸਲ ਇਸ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ ਅਤੇ ਸਰੀਰ ਨੂੰ ਭਰਪੂਰ ਪੋਸ਼ਕ ਤੱਤ ਵੀ ਮਿਲਦੇ ਹਨ। ਤੁਸੀਂ ਚਾਹੋ ਤਾਂ ਦਹੀਂ ‘ਚ ਮੇਵੇ ਜਾਂ ਫਲ ਮਿਲਾ ਕੇ ਵੀ ਖਾ ਸਕਦੇ ਹੋ।
ਰਾਤ ਨੂੰ ਜਾਂ ਸ਼ਾਮ ਨੂੰ ਕਿਉਂ ਨਹੀਂ ਖਾਣਾ ਚਾਹੀਦਾ ਦਹੀਂ ?
- ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸੁਪਰਫੂਡ ਦਾ ਸੇਵਨ ਦਿਨ ਦੇ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ ਪਰ ਕੁਝ ਹਾਲਾਤਾਂ ‘ਚ ਰਾਤ ਜਾਂ ਸ਼ਾਮ ਨੂੰ ਦਹੀਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
- ਜਿਨ੍ਹਾਂ ਲੋਕਾਂ ਨੂੰ ਖੰਘ ਅਤੇ ਜ਼ੁਕਾਮ ਹੈ ਜਾਂ ਜਿਨ੍ਹਾਂ ਨੂੰ ਅਸਥਮਾ ਦੀ ਸਮੱਸਿਆ ਹੈ ਉਨ੍ਹਾਂ ਨੂੰ ਰਾਤ ਨੂੰ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ।
- ਆਯੁਰਵੈਦਿਕ ਇਲਾਜ ਜਾਂ ਦਵਾਈ ਲੈਂਦੇ ਸਮੇਂ ਦਹੀਂ ਖਾਣ ਤੋਂ ਬਚੋ ਕਿਉਂਕਿ ਇਸ ਨਾਲ ਦਵਾਈ ਦਾ ਅਸਰ ਘੱਟ ਹੋ ਸਕਦਾ ਹੈ।
ਪੀਰੀਅਡਸ ਦੌਰਾਨ ਇਨ੍ਹਾਂ ਚੀਜ਼ਾਂ ਤੋਂ ਰੱਖੋ ਪਰਹੇਜ਼
- ਜ਼ਿਆਦਾ ਮਸਾਲੇਦਾਰ ਭੋਜਨ ਤੋਂ ਦੂਰ ਰਹੋ।
- ਜ਼ਿਆਦਾ ਨਮਕੀਨ ਵਾਲੇ ਭੋਜਨ ਤੋਂ ਪਰਹੇਜ਼ ਕਰੋ।
- ਕੌਫੀ ਦੇ ਸੇਵਨ ਤੋਂ ਬਚੋ।
- ਪ੍ਰੋਸੈਸਡ ਅਤੇ ਚਰਬੀ ਵਾਲੇ ਭੋਜਨਾਂ ਦੀ ਖਪਤ ਸੀਮਤ ਹੋਣੀ ਚਾਹੀਦੀ ਹੈ।
- ਧਿਆਨ ਰੱਖੋ ਕਿ ਸ਼ਰਾਬ ਦਾ ਸੇਵਨ ਨਾ ਕਰੋ।