Eating Food bed: ਸਰਦੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ। ਅਜਿਹੇ ‘ਚ ਕਿਸੇ ਦਾ ਵੀ ਠੰਡ ਦੇ ਕਾਰਨ ਕੰਬਲ ਤੋਂ ਬਾਹਰ ਨਿਕਲਣ ਦਾ ਮਨ ਨਹੀਂ ਕਰਦਾ ਹੈ। ਇਸ ਦੇ ਕਾਰਨ ਬਹੁਤ ਸਾਰੇ ਲੋਕ ਖਾਣਾ ਵੀ ਬਿਸਤਰੇ ‘ਤੇ ਖਾਣ ਲੱਗਦੇ ਹਨ। ਪਰ ਇਸ ਨਾਲ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਾਚਨ ਤੰਤਰ ਖ਼ਰਾਬ ਹੋਣ ਦੇ ਨਾਲ ਬੀਮਾਰੀਆਂ ਲੱਗਣ ਦਾ ਖ਼ਤਰਾ ਵੱਧਦਾ ਹੈ। ਤਾਂ ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਵਿੱਚ…
ਬਿਮਾਰੀਆਂ ਵਧਣ ਦਾ ਖ਼ਤਰਾ: ਬਿਸਤਰੇ ‘ਤੇ ਭੋਜਨ ਕਰਨ ਨਾਲ ਸਬਜ਼ੀ ਡਿੱਗਣ ਦਾ ਖ਼ਤਰਾ ਰਹਿੰਦਾ ਹੈ। ਅਜਿਹੇ ‘ਚ ਬੈੱਡ ‘ਤੇ ਕੀੜੀਆਂ ਅਤੇ ਕਾਕਰੋਚਾਂ ਆਉਣ ਦਾ ਖ਼ਤਰਾ ਰਹਿੰਦਾ ਹੈ। ਇਸ ਨਾਲ ਸਤਰ ‘ਤੇ ਵੱਖ-ਵੱਖ ਕਿਸਮਾਂ ਦੇ ਕੀਟਾਣੂ ਵੀ ਪੈਦਾ ਹੋ ਸਕਦੇ ਹਨ। ਇਸ ਨਾਲ ਬਿਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ ‘ਚ ਬਿਮਾਰੀਆਂ ਤੋਂ ਬਚਾਅ ਰੱਖਣ ਲਈ ਬੈੱਡ ‘ਤੇ ਖਾਣ ਦੀ ਇਸ ਆਦਤ ਨੂੰ ਤੁਰੰਤ ਬਦਲ ਦਿਓ।
ਨੀਂਦ ਨਾਲ ਜੁੜੀਆਂ ਪਰੇਸ਼ਾਨੀਆਂ: ਬਿਸਤਰ ‘ਤੇ ਖਾਣਾ ਖਾਣ ਨਾਲ ਦਿਮਾਗ ‘ਤੇ ਗਲਤ ਅਸਰ ਹੁੰਦਾ ਹੈ। ਅਜਿਹੇ ‘ਚ ਮਨ ਵਿੱਚ ਬੇਚੈਨੀ ਅਤੇ ਘਬਰਾਹਟ ਹੋਣ ਲੱਗਦੀ ਹੈ। ਨਾਲ ਹੀ ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਖਾਣਾ ਖਾਣ ਲਈ ਸਹੀ ਤਰ੍ਹਾਂ ਬੈਠਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਪਾਚਨ ਤੰਤਰ ਖ਼ਰਾਬ ਹੋਣ ਲੱਗਦਾ ਹੈ। ਅਜਿਹੇ ‘ਚ ਬਿਸਤਰੇ ‘ਤੇ ਲੋਕ ਆਪਣੇ ਹਿਸਾਬ ਨਾਲ ਬੈਠ ਅਤੇ ਸਿਰਹਾਣੇ ਦੇ ਸਹਾਰੇ ਲੇਟ ਕੇ ਖਾਣਾ ਖਾਂਦੇ ਹਨ। ਇਸ ਦੇ ਕਾਰਨ ਪੇਟ ਦਰਦ, ਗੈਸ ਆਦਿ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਜਿੰਨਾ ਜਲਦੀ ਹੋ ਸਕੇ ਬਿਸਤਰੇ ‘ਤੇ ਬੈਠ ਕੇ ਖਾਣ ਦੀ ਆਦਤ ਨੂੰ ਬਦਲ ਦਿਓ।
ਇਨ੍ਹਾਂ ਗੱਲਾਂ ਨੂੰ ਧਿਆਨ ‘ਚ ਰੱਖੋ: ਜੇਕਰ ਤੁਹਾਨੂੰ ਬਿਸਤਰੇ ‘ਤੇ ਖਾਣ ਦੀ ਆਦਤ ਹੈ ਤਾਂ ਰੋਜ਼ਾਨਾ ਚਾਦਰ ਬਦਲੋ। ਬਿਸਤਰ ਗੰਦਾ ਰਹਿਣ ‘ਤੇ ਉਸ ‘ਚ ਕਈ ਤਰ੍ਹਾਂ ਦੇ ਦੇ ਕੀਟਾਣੂ ਇਕੱਠੇ ਹੋ ਸਕਦੇ ਹਨ। ਅਜਿਹੇ ‘ਚ ਇਸ ਨਾਲ ਇੰਫੈਕਸ਼ਨ ਹੋਣ ਦਾ ਖ਼ਤਰਾ ਵਧਦਾ ਹੈ। ਇਸ ਲਈ ਖਾਣ ਲਈ ਬਿਸਤਰੇ ਦੀ ਬਜਾਏ ਡਾਇਨਿੰਗ ਟੇਬਲ ਦੀ ਵਰਤੋਂ ਕਰੋ।