ਲੌਂਗ ਹਰ ਰਸੋਈ ਘਰ ਵਿਚ ਆਸਾਨੀ ਨਾਲ ਮਿਲ ਜਾਂਦੇ ਹਨ। ਇਹ ਸਰੀਰ ਲਈ ਕਾਫੀ ਫਾਇਦੇਮੰਦ ਹੁੰਦੇ ਹਨ। ਲੌਂਗ ਪਾਚਣ ਸ਼ਕਤੀ ਨੂੰ ਵਧਾਉਂਦੀ ਹੈ। ਇਸ ਦੇ ਫਾਇਦੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਰੋਜ਼ਾਨਾ 2 ਲੌਂਗ ਨੂੰ ਖਾਣ ਨਾਲ ਕਬਜ਼ ਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਕਾਫੀ ਹੱਦ ਤੱਕ ਦੂਰ ਹੋ ਜਾਂਦੀਆਂ ਹਨ। ਤੁਹਾਡੀ ਪਾਚਨ ਸਿਹਤ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।
ਜੇਕਰ ਤੁਸੀਂ ਸਰਦੀ ਜ਼ੁਕਾਮ ਵਰਗੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਇਹ ਤੁਹਾਡੇ ਲਈ ਕਾਫੀ ਫਾਇਦੇਮੰਦ ਹੁੰਦੀ ਹੈ। ਤੁਹਾਨੂੰ ਜ਼ਰੂਰ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਲੌਂਗ ਵਿਚ ਫਾਈਬਰ ਦੀ ਮਾਤਰਾ ਕਾਫੀ ਚੰਗੀ ਪਾਈ ਜਾਂਦੀ ਹੈ। ਲੌਂਗ ਵਿਚ ਕਾਫੀ ਮਾਤਰਾ ਵਿਚ ਫਾਈਬਰ ਤੇ ਹੋਰ ਤੱਤ ਮੌਜੂਦ ਹੁੰਦੇ ਹਨ ਜੋ ਸਿਹਤ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਤੁਹਾਨੂੰ ਰੋਜ਼ਾਨਾ ਇਸ ਦਾ ਸੇਵਨ ਕਰਨਾ ਹੀ ਚਾਹੀਦਾ ਹੈ।
ਲੌਂਗ ਵਿਚ ਵਿਟਾਮਿਨ-B1, ਵਿਟਾਮਿਨ ਸੀ ਤੇ ਬੀਟਾ ਕੈਰੋਟੀਨ ਵਰਗੇ ਜ਼ਰੂਰੀ ਤੱਤ ਸ਼ਾਮਲ ਹੁੰਦੇ ਹਨ ਜੋ ਤੁਹਾਡੇ ਸਰੀਰ ਲਈ ਕਾਫੀ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਵਿਟਾਮਿਨ-ਕੇ,ਪ੍ਰੋਟੀਨ, ਕਾਰਬੋਹਾਈਡ੍ਰੇਟ ਵਰਗੇ ਪੋਸ਼ਕ ਤੱਤ ਵੀ ਪਾਏ ਜਾਂਦੇ ਹਨ ਜੋ ਤੁਹਾਡੇ ਸਰੀਰ ਨੂੰ ਫਿਟ ਰੱਖ ਕੇ ਤੁਹਾਡੀ ਸਮੱਸਿਆ ਨੂੰ ਦੂਰ ਕਰ ਦਿੰਦਾ ਹੈ।
ਇਹ ਵੀ ਪੜ੍ਹੋ : ਅਜਿਹਾ ਪਰਿਵਾਰ ਜਿਥੇ ਰੋਜ਼ ਬਣਦੀ ਹੈ 50 ਕਿਲੋ ਸਬਜ਼ੀ, 65 Kg ਆਟੇ ਦੀਆਂ ਬਣਦੀਆਂ ਹਨ ਰੋਟੀਆਂ
ਲੌਂਗ ਵਿਚ ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਫਾਸਫੋਰਸ, ਪੌਟਾਸ਼ੀਅਮ, ਸੋਡੀਅਮ ਅਤੇ ਜ਼ਿੰਕ ਤੱਤ ਪਾਏ ਜਾਂਦੇ ਹਨ ਜੋ ਪੁਰਸ਼ਾਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਕਈ ਦਿੱਕਤਾਂ ਨੂੰ ਵੀ ਦੂਰ ਕਰਨ ਵਿਚ ਤੁਹਾਡੀ ਮਦਦ ਕਰਦਾ ਹੈ। ਦੱਸ ਦੇਈਏ ਕਿ ਲੌਂਗ ਦਾ ਸੇਵਨ ਰੋਜ਼ਾਨਾ ਰਾਤ ਦੇ ਸਮੇਂ ਸੌਂਦੇ ਸਮੇਂ ਹੀ ਕਰਨਾ ਚਾਹੀਦਾ ਹੈ। ਜੇ ਕੋਸੇ ਪਾਣੀ ਨਾਲ ਇਸ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਵੀ ਮਿਲ ਸਕਦਾ ਹੈ। ਪੇਟ ਸਬੰਧੀ ਕਈ ਰੋਗ ਦੂਰ ਹੋ ਜਾਂਦੇ ਹਨ।