Eating seeds benefits: ਅਕਸਰ ਲੰਚ ਅਤੇ ਡਿਨਰ ਦੇ ਵਿਚਕਾਰ ਕੁਝ ਨਾ ਕੁਝ ਮਿੱਠਾ ਜਾਂ ਫਿਰ ਨਮਕੀਨ ਖਾਣ ਦੀ ਕ੍ਰੇਵਿੰਗ ਹੁੰਦੀ ਹੈ। ਅਜਿਹੇ ਵਿਚ ਸਮੋਸਾ, ਨਮਕੀਨ ਜਾਂ ਪਕੌੜੇ ਆਦਿ ਚੀਜ਼ਾਂ ਹੈਲਦੀ ਆਪਸ਼ਨ ਨਹੀਂ ਹੋ ਸਕਦੇ। ਕੁਝ ਅਜਿਹੇ ਸੀਡਜ਼ ਦੀ ਜਾਣਕਾਰੀ, ਜਿਸ ਨਾਲ ਤੁਸੀਂ ਹੈਲਦੀ ਅਤੇ ਟੇਸਟੀ ਸਨੈਕਸ ਤਿਆਰ ਕਰ ਸਕਦੇ ਹੋ। ਨਾਲ ਹੀ ਸ਼ੈਲਫ ਲਾਇਫ ਕਿੰਨੀ ਹੈ ਤੇ ਇਹ ਕਿਸ ਤਰ੍ਹਾਂ ਨਾਲ ਸਾਡੇ ਲਈ ਫਾਇਦੇਮੰਦ ਸਾਬਿਤ ਹੋ ਸਕਦੀ ਹੈ, ਇਹ ਵੀ ਜਾਣ ਸਕਦੇ ਹੋ।
ਸੇਮ ਦੀ ਬੀਜ: ਦਫਤਰ ਜਾਂ ਘਰ ਵਿਚ ਬੇਵਕਤ ਕੁਝ ਹਲਕਾ ਖਾਣ ਦਾ ਮਨ ਕਰੇ ਤਾਂ ਤੁਸੀਂ ਇਸ ਇੱਛਾ ਨੂੰ ਸੇਮ ਦੇ ਬੀਜ ਨਾਲ ਪੂਰਾ ਕਰ ਸਕਦੇ ਹੋ। ਇਹ ਇਕ ਤਰ੍ਹਾਂ ਦਾ ਨਮਕੀਨ ਸਨੈਕਸ ਹੈ, ਜੋ ਕਿ ਸੇਮ ਦੇ ਬੀਜਾ ਨੂੰ ਸੁਖਾ ਕੇ ਬਣਾਇਆ ਜਾਂਦਾ ਹੈ, ਬਜ਼ਾਰ ਵਿਚ ਇਸ ਤੋਂ ਬਣੇ ਸਨੈਕਸ ਮਿਲਦੇ ਹਨ।
ਚਿਯਾ ਸੀਡਜ਼: ਇਹ ਇਕ ਸੁਪਰਫੂਡ ਹੈ, ਇਸ ਨੂੰ ਡਾਇਟ ਵਿਚ ਸ਼ਾਮਲ ਕਰ ਲੰਬੇ ਸਮੇਂ ਤਕ ਹੈਲਦੀ ਰਿਹਾ ਜਾ ਸਕਦਾ ਹੈ। ਇਸ ਵਿਚ ਓਮੇਗਾ-3 ਫੈਟੀ ਐਸਿਡ, ਫਾਇਬਰ, ਪ੍ਰੋਟਿਨ, ਐਂਟੀਆਕਸਾਇਡੇਟਸ ਅਤੇ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਹੁੰਦਾ ਹੈ।
ਪੰਪਕਿਨ ਸੀਡਜ਼: ਕੱਦੂ ਦੀ ਸਬਜੀ ਬਣਾਉਂਦੇ ਹੋਏ ਜ਼ਿਆਦਾਤਰ ਘਰਾਂ ਵਿਚ ਇਸ ਦੇ ਬੀਜ ਸੁੱਟ ਦਿੱਤੇ ਜਾਂਦੇ ਹਨ। ਕੱਦੂ ਦੇ ਬੀਜ ਪੋਸ਼ਕ ਤੱਤਾ ਨਾਲ ਭਰਪੂਰ ਹੁੰਦੇ ਹਨ।ਇਨ੍ਹਾਂ ਵਿਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ, ਮੈਗਨੀਸ਼ੀਅਮ, ਵਿਟਾਮਿਨ-ਏ ਅਤੇ ਪਾਚਕ ਤੰਤਰ ਦੇ ਲਈ ਬਹੁੱਤ ਚੰਗਾ ਹੁੰਦਾ ਹੈ। ਇਸ ਵਿਚ ਆਇਰਨ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜੋ ਤੁਹਾਨੂੰ ਦਿਨਭਰ ਐਨਰਜੀ ਨਾਲ ਭਰਪੂਰ ਰਖਦਾ ਹੈ। ਇਸ ਦੇ ਬੀਜ ਨੂੰ ਖਰਬੂਜੇ ਦੇ ਬੀਜ ਵਾਂਗ ਸਾਫ ਕਰੋ।
ਕਲੌਂਜੀ ਸੀਡਜ਼: ਕਲੌਂਜੀ ਦਾ ਜ਼ਿਆਦਾਤਰ ਇਸਤੇਮਾਲ ਨਮਕੀਨ ਡਿਸ਼ ਆਚਾਰ ਤੇ ਡ੍ਰਿੰਕ ਬਣਾਉਣ ਲਈ ਕੀਤਾ ਜਾਂਦਾ ਹੈ। ਕਲੌਂਜੀ ਵਿਚ ਕਈ ਜ਼ਰੂਰੀ ਪੌਸ਼ਕ ਤੱਤ ਹਨ। ਇਹ ਆਇਰਨ, ਸੋਡੀਅਮ, ਕੈਲਸ਼ਿਅਮ, ਪੌਟਾਸ਼ਿਅਮ ਅਤੇ ਫਾਈਬਰ ਨਾਲ ਭਰਪੂਰ ਹੁੰਦੀ ਹੈ। ਇਸ ਵਿਚ ਕਈ ਤਰ੍ਹਾਂ ਦੇ ਅਮੀਨੋ ਐਸੀਡ ਅਤੇ ਪ੍ਰੋਟੀਨ ਹੁੰਦੇ ਹਨ।
ਤਿਲ ਜਾਂ ਸੈਸਮੇ: ਤਿਲ ਵਿਚ ਓਮੇਗਾ-6 ਫੈਟੀ ਐਸੀਡ ਹੁੰਦਾ ਹੈ। ਜੋ ਬੈਡ ਕੈਲੇਸਟ੍ਰੋਲ ਨੂੰ ਘਟਾਉਣ ਵਿਚ ਮਦਦ ਕਰਦਾ ਹੈ। ਨਾਲ ਹੀ ਤਿਲ ਵਿਚ ਕਈ ਤਰ੍ਹਾਂ ਦੇ ਪ੍ਰੋਟਿਨ, ਕੈਲਸ਼ੀਅਮ, ਬੀ-ਕੰਪਲੈਕਸ ਅਤੇ ਕਾਰਬੋਹਾਈਡ੍ਰੇਟਸ ਵੀ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਤਿਲ ਵਿਚ ਮੋਨੋ-ਸੇਚੁਰੇਟੇਡ ਫੈਟੀ ਐਸੀਡ ਹੁੰਦਾ ਹੈ, ਜੋ ਬਾਡੀ ਨੂੰ ਕੋਲੇਸਟ੍ਰਾਲ ਨੂੰ ਘੱਟ ਕਰਨ ਅਤੇ ਦਿਲ ਨਾਲ ਜੁੜਿਆਂ ਬਿਮਾਰੀਆਂ ਲਈ ਫਾਇਦੇਮੰਦ ਹੈ। ਇਸ ਵਿਚ ਡਾਈਟਰੀ ਪ੍ਰੋਟੀਨ ਅਤੇ ਅਮੀਨੋ ਐਸੀਡ ਹੁੰਦਾ ਹੈ, ਜੋ ਹੱਡੀਆਂ ਲਈ ਕਾਫੀ ਚੰਗਾ ਹੁੰਦਾ ਹੈ।