Egg Superfood: ਆਂਡੇ ‘ਚ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ ਜਿਸ ਕਾਰਨ ਇਸ ਨੂੰ ਸੁਪਰਫੂਡ ਵੀ ਕਿਹਾ ਜਾਂਦਾ ਹੈ। ਡਾਕਟਰ ਵੀ ਹਰ ਰੋਜ਼ ਘੱਟੋ-ਘੱਟ ਇੱਕ ਆਂਡਾ ਖਾਣ ਦੀ ਸਲਾਹ ਦਿੰਦੇ ਹਨ।ਅਧਿਐਨ ਵਿੱਚ ਆਂਡਿਆਂ ਦੇ ਫਾਇਦਿਆਂ ਦੀ ਪੁਸ਼ਟੀ ਕੀਤੀ ਗਈ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ….
ਪੌਸ਼ਟਿਕ ਤੱਤਾਂ ਨਾਲ ਭਰਪੂਰ: ਆਂਡਿਆਂ ‘ਚ ਸਭ ਤੋਂ ਵੱਧ ਪੌਸ਼ਟਿਕ ਤੱਤ ਹੁੰਦੇ ਹਨ। ਇੱਕ ਉਬਲੇ ਆਂਡੇ ‘ਚ 6 ਪ੍ਰਤੀਸ਼ਤ ਵਿਟਾਮਿਨ ਏ, 5 ਪ੍ਰਤੀਸ਼ਤ ਫੋਲੇਟ, 7 ਪ੍ਰਤੀਸ਼ਤ ਵਿਟਾਮਿਨ ਬੀ5, 9 ਪ੍ਰਤੀਸ਼ਤ ਵਿਟਾਮਿਨ ਬੀ12, 9 ਪ੍ਰਤੀਸ਼ਤ ਫਾਸਫੋਰਸ ਅਤੇ 22 ਪ੍ਰਤੀਸ਼ਤ ਸੇਲੇਨੀਅਮ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਆਂਡਿਆਂ ‘ਚ ਵਿਟਾਮਿਨ ਡੀ, ਵਿਟਾਮਿਨ ਈ, ਵਿਟਾਮਿਨ ਕੇ, ਵਿਟਾਮਿਨ ਬੀ 6, ਕੈਲਸੀਅਮ ਅਤੇ ਜ਼ਿੰਕ ਪਾਏ ਜਾਂਦੇ ਹਨ।
ਬਲੱਡ ਕੋਲੇਸਟ੍ਰੋਲ ਨੂੰ ਨਹੀਂ ਵਧਾਉਂਦਾ: ਆਂਡੇ ‘ਚ ਬਹੁਤ ਸਾਰਾ ਕੋਲੇਸਟ੍ਰੋਲ ਪਾਇਆ ਜਾਂਦਾ ਹੈ ਪਰ ਇਹ ਬਲੱਡ ਕੋਲੇਸਟ੍ਰੋਲ ਨੂੰ ਪ੍ਰਭਾਵਤ ਨਹੀਂ ਕਰਦਾ। ਇਹ ਲੋਕਾਂ ‘ਤੇ ਵੀ ਵੱਖਰੇ-ਵੱਖਰੇ ਢੰਗ ਨਾਲ ਨਿਰਭਰ ਕਰਦਾ ਹੈ। ਆਂਡੇ ਖਾਣ ਵਾਲੇ 70 ਪ੍ਰਤੀਸ਼ਤ ਲੋਕਾਂ ਵਿਚ ਕੋਲੈਸਟ੍ਰੋਲ ਦੀ ਸ਼ਿਕਾਇਤ ਨਹੀਂ ਹੁੰਦੀ ਹੈ ਜਦੋਂ ਕਿ 30 ਪ੍ਰਤੀਸ਼ਤ ਲੋਕਾਂ ਦੇ ਕੋਲੈਸਟ੍ਰੋਲ ਵਿਚ ਥੋੜ੍ਹਾ ਜਿਹਾ ਵਾਧਾ ਹੁੰਦਾ ਹੈ।
ਆਂਡੇ ‘ਚ ਹੁੰਦਾ ਹੈ ਕੋਲੀਨ: ਕੋਲੀਨ ਇਕ ਮਹੱਤਵਪੂਰਣ ਪੌਸ਼ਟਿਕ ਤੱਤ ਹੈ ਜੋ ਜ਼ਿਆਦਾਤਰ ਲੋਕਾਂ ਨੂੰ ਨਹੀਂ ਮਿਲ ਪਾਉਂਦਾ। ਕੋਲੀਨ ਸਰੀਰ ਵਿਚ ਸੈੱਲ ਅਤੇ ਬ੍ਰੇਨ ਅਤੇ ਦਿਮਾਗ ਦੇ ਮੋਲੇਕਿਊਲ ਨੂੰ ਬਣਾਉਣ ਦਾ ਕੰਮ ਕਰਦਾ ਹੈ। ਸਰੀਰ ਵਿਚ ਕੋਲੀਨ ਦੀ ਕਮੀ ਕਾਰਨ ਕਈ ਗੰਭੀਰ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇੱਕ ਆਂਡੇ ‘ਚ 100mg ਤੋਂ ਵੀ ਵੱਧ ਕੋਲੀਨ ਪਾਇਆ ਜਾਂਦਾ ਹੈ।
ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ: ਐਲਡੀਐਲ ਕੋਲੇਸਟ੍ਰੋਲ ਨੂੰ ਆਮ ਤੌਰ ਤੇ ਖ਼ਰਾਬ ਕੋਲੇਸਟ੍ਰੋਲ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਸਰੀਰ ਵਿਚ ਐਲਡੀਐਲ ਦਾ ਲੈਵਲ ਵੱਧਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਹਾਲਾਂਕਿ ਐਲਡੀਐਲ ਦਾ ਆਕਾਰ ਵੀ ਇਸਦੇ ਕਣਾਂ ‘ਤੇ ਨਿਰਭਰ ਕਰਦਾ ਹੈ। ਕੁਝ ਐਲਡੀਐਲ ਦੇ ਕਣ ਛੋਟੇ ਹੁੰਦੇ ਹਨ ਅਤੇ ਕੁਝ ਵੱਡੇ ਹੁੰਦੇ ਹਨ। ਅਧਿਐਨ ਦੇ ਅਨੁਸਾਰ ਜਿਨ੍ਹਾਂ ਲੋਕਾਂ ‘ਚ ਐਲਡੀਏ ਦੇ ਵੱਡੇ ਕਣ ਪਾਏ ਜਾਂਦੇ ਹਨ ਉਨ੍ਹਾਂ ‘ਚ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ। ਸਟੱਡੀ ਤੋਂ ਪਤਾ ਚਲਦਾ ਹੈ ਕਿ ਆਂਡਾ ਐਲਡੀਐੱਲ ਦੇ ਛੋਟੇ ਕਣਾਂ ਨੂੰ ਵੱਡਿਆ ‘ਚ ਬਦਲ ਦਿੰਦਾ ਹੈ ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਇਸ ਦੇ ਨਾਲ ਹੀ ਆਂਡਾ ਸਰੀਰ ਵਿਚ ਚੰਗੇ ਕੋਲੈਸਟ੍ਰੋਲ ਨੂੰ ਵਧਾਉਂਦਾ ਹੈ। ਚੰਗੇ ਕੋਲੈਸਟਰੌਲ ਵਾਲੇ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਅਤੇ ਸਟ੍ਰੋਕ ਦਾ ਖ਼ਤਰਾ ਘੱਟ ਹੁੰਦਾ ਹੈ। ਅਧਿਐਨ ਦੇ ਅਨੁਸਾਰ 6 ਹਫਤਿਆਂ ਲਈ ਹਰ ਰੋਜ਼ ਦੋ ਆਂਡੇ ਖਾਣ ਨਾਲ ਐਚਡੀਐਲ ਦੇ ਲੈਵਲ ‘ਚ 10 ਪ੍ਰਤੀਸ਼ਤ ਵਾਧਾ ਹੁੰਦਾ ਹੈ।
ਅੱਖਾਂ ਲਈ ਫ਼ਾਇਦੇਮੰਦ: ਉਮਰ ਦੇ ਨਾਲ-ਨਾਲ ਅੱਖਾਂ ਵੀ ਕਮਜ਼ੋਰ ਹੋ ਜਾਂਦੀਆਂ ਹਨ। Lutein ਅਤੇ zeaxanthin ਐਂਟੀਆਕਸੀਡੈਂਟ ਅੱਖਾਂ ਦੇ ਰੈਟਿਨਾ ਵਿਚ ਇਕੱਠੇ ਹੁੰਦੇ ਹਨ ਜਿਸ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ। Lutein ਅਤੇ zeaxanthin ਮੋਤੀਆਬਿੰਦ ਦੇ ਖ਼ਤਰੇ ਨੂੰ ਵੀ ਘੱਟ ਕਰਦੇ ਹਨ। ਆਂਡੇ ਦੀ ਜਰਦੀ ‘ਚ ਇਹ ਦੋਵੇਂ ਐਂਟੀਆਕਸੀਡੈਂਟ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਆਂਡਿਆਂ ‘ਚ ਵਿਟਾਮਿਨ ਏ ਵੀ ਚੰਗੀ ਮਾਤਰਾ ਵਿਚ ਪਾਇਆ ਜਾਂਦਾ ਹੈ ਜੋ ਕਿ ਅੱਖਾਂ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ।
ਅਮੀਨੋ ਐਸਿਡ ਅਤੇ ਪ੍ਰੋਟੀਨ ਦੀ ਸਹੀ ਮਾਤਰਾ: ਪ੍ਰੋਟੀਨ ਸਰੀਰ ਲਈ ਬਹੁਤ ਮਹੱਤਵਪੂਰਨ ਹੈ। ਪ੍ਰੋਟੀਨ ਸਰੀਰ ਵਿਚ ਹਰ ਕਿਸਮ ਦੇ ਟਿਸ਼ੂ ਅਤੇ ਅਣੂਆਂ ਨੂੰ ਬਣਾਉਣ ਦਾ ਕੰਮ ਕਰਦੇ ਹਨ। ਆਂਡੇ ਪ੍ਰੋਟੀਨ ਦਾ ਸਰਬੋਤਮ ਸਰੋਤ ਹਨ। ਇੱਕ ਵੱਡੇ ਆਂਡੇ ‘ਚ 6 ਗ੍ਰਾਮ ਪ੍ਰੋਟੀਨ ਹੁੰਦਾ ਹੈ। ਆਂਡਿਆਂ ‘ਚ ਐਮੀਨੋ ਐਸਿਡ ਵੀ ਸਹੀ ਅਨੁਪਾਤ ‘ਚ ਪਾਇਆ ਜਾਂਦਾ ਹੈ। ਇਸਦੇ ਨਾਲ ਤੁਹਾਡਾ ਸਰੀਰ ਪ੍ਰੋਟੀਨ ਦੀ ਪੂਰੀ ਵਰਤੋਂ ਕਰਦਾ ਹੈ।
ਸਟ੍ਰੋਕ ਦਾ ਖ਼ਤਰਾ ਘੱਟ ਕਰਦਾ ਹੈ: ਇਹ ਮੰਨਿਆ ਜਾਂਦਾ ਹੈ ਕਿ ਆਂਡਿਆਂ ‘ਚ ਪਾਇਆ ਜਾਣ ਵਾਲਾ ਕੋਲੈਸਟ੍ਰੋਲ ਦਿਲ ਲਈ ਚੰਗਾ ਨਹੀਂ ਹੁੰਦਾ। 17 ਅਧਿਐਨਾਂ ਦੀ ਸਮੀਖਿਆ ਵਿਚ ਇਹ ਸਾਹਮਣੇ ਆਇਆ ਹੈ ਕਿ ਆਂਡੇ ਅਤੇ ਦਿਲ ਦੀ ਬਿਮਾਰੀ ‘ਚ ਕੋਈ ਸੰਬੰਧ ਨਹੀਂ ਹੁੰਦਾ ਹੈ। ਹਾਲਾਂਕਿ ਕੁਝ ਅਧਿਐਨ ਦਾਅਵਾ ਕਰਦੇ ਹਨ ਕਿ ਆਂਡੇ ਖਾਣ ਨਾਲ ਸ਼ੂਗਰ ਦੇ ਮਰੀਜ਼ਾਂ ਵਿੱਚ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ ਪਰ ਘੱਟ ਕਾਰਬ ਡਾਇਟ ‘ਚ ਆਂਡਾ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ।
ਭਾਰ ਘਟਾਉਣ ਵਿਚ ਮਦਦਗਾਰ: ਜੇ ਤੁਸੀਂ ਭਾਰ ਘਟਾਉਣ ਲਈ ਘੱਟ ਕੈਲੋਰੀ ਖਾਣਾ ਚਾਹੁੰਦੇ ਹੋ ਤਾਂ ਆਂਡੇ ਤੋਂ ਵਧੀਆ ਹੋਰ ਕੋਈ ਆਪਸ਼ਨ ਨਹੀਂ ਹੋ ਸਕਦੀ। ਆਂਡਾ ਖਾਣ ਨਾਲ ਜਲਦੀ ਭੁੱਖ ਨਹੀਂ ਲੱਗਦੀ। ਜ਼ਿਆਦਾ ਵਾਲੀਆਂ 30 ਔਰਤਾਂ ‘ਤੇ ਕੀਤੇ ਗਏ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਨਾਸ਼ਤੇ ‘ਚ ਆਂਡਾ ਵਾਲੀਆਂ ਔਰਤਾਂ ਨੂੰ ਘੱਟ ਭੁੱਖ ਲੱਗੀ ਜਿਸ ਕਾਰਨ ਉਨ੍ਹਾਂ ਨੇ ਅਗਲੇ 36 ਘੰਟਿਆਂ ਵਿੱਚ ਘੱਟ ਕੈਲੋਰੀ ਵਾਲਾ ਭੋਜਨ ਖਾਧਾ ਅਤੇ ਉਨ੍ਹਾਂ ਦਾ ਭਾਰ ਤੇਜ਼ੀ ਨਾਲ ਘੱਟ ਗਿਆ।