Endocarditis causes symptoms: ਜੇ ਤੁਸੀਂ ਹਰ ਸਮੇਂ ਥੱਕੇ-ਥੱਕੇ ਰਹਿੰਦੇ ਹੋ ਜਾਂ ਅਚਾਨਕ ਤੁਹਾਡਾ ਭਾਰ ਘੱਟ ਰਿਹਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਕਿਉਂਕਿ ਇਹ ਹਾਰਟ ਇੰਫੈਕਸ਼ਨ ਯਾਨਿ ਐਂਡੋਕਾਰਡੀਟਿਸ (Endocarditis) ਨਾਮਕ ਬੀਮਾਰੀ ਦਾ ਇਸ਼ਾਰਾ ਹੋ ਸਕਦਾ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਹਾਰਟ ਇੰਫੈਕਸ਼ਨ ਦਾ ਥਕਾਵਟ ਅਤੇ ਵਜ਼ਨ ਨਾਲ ਕੀ ਲੈਣਾ-ਦੇਣਾ। ਦੱਸ ਦਈਏ ਕਿ ਸਰੀਰ ਦਾ ਹਰ ਅੰਗ ਇਕ ਦੂਜੇ ਨਾਲ ਜੁੜਿਆ ਹੋਇਆ ਹੁੰਦਾ ਹੈ। ਅਜਿਹੇ ‘ਚ ਜੇ ਕਿਸੇ ਵੀ ਅੰਗ ‘ਚ ਕੋਈ ਸਮੱਸਿਆ ਹੁੰਦੀ ਹੈ ਤਾਂ ਪੂਰੇ ਸਰੀਰ ਦਾ ਸਿਸਟਮ ਪਰੇਸ਼ਾਨ ਹੋ ਜਾਂਦਾ ਹੈ ਖ਼ਾਸਕਰ ਜੇ ਸਮੱਸਿਆ ਦਿਲ ‘ਚ ਹੋਵੇ। ਆਓ ਤੁਹਾਨੂੰ ਇਸ ਬਿਮਾਰੀ ਬਾਰੇ ਸਭ ਕੁਝ ਦੱਸਦੇ ਹਾਂ…
ਕੀ ਹੈ ਐਂਡੋਕਾਰਡੀਟਿਸ (Endocarditis): ਐਂਡੋਕਾਰਡੀਟਿਸ (Endocarditis) ਦਿਲ ਨਾਲ ਜੁੜੀ ਅਜਿਹੀ ਬਿਮਾਰੀ ਹੈ ਜੋ ਇਕ ਵਿਅਕਤੀ ਨੂੰ ਮੌਤ ਦੇ ਦਰਵਾਜ਼ੇ ਤੱਕ ਲੈ ਜਾਂਦੀ ਹੈ। ਇਸ ਦੇ ਕਾਰਨ ਐਂਡੋਕਾਰਡਿਅਮ (ਦਿਲ ਦੀ ਅੰਦਰੂਨੀ ਪਰਤ) ਅਤੇ ਵਾਲਵ ‘ਚ ਇੰਫੈਕਸ਼ਨ ਆ ਜਾਂਦੀ ਹੈ ਜੋ ਖਤਰਨਾਕ ਸਥਿਤੀ ਹੋ ਸਕਦੀ ਹੈ। ਐਂਡੋਕਾਰਡੀਟਿਸ ਜਖਮਾਂ ਨੂੰ ਵੇਜੀਟੇਸ਼ਨ ਕਿਹਾ ਜਾਂਦਾ ਹੈ ਜੋ ਫਾਈਬਰਿਨ, ਪਲੇਟਲੈਟਸ, inflammatory ਸੈੱਲਜ਼ ਅਤੇ Microorganism ਦੇ ਮਾਈਕਰੋਕੋਲੋਨਿਜ਼ਮ ਦਾ ਇੱਕ ਟੁਕੜਾ ਹੈ।
- ਐਂਡੋਕਾਰਡੀਟਿਸ ਦੇ ਕਾਰਨ: ਆਮ ਤੌਰ ‘ਤੇ ਇਹ ਸਮੱਸਿਆ ਖੂਨ ‘ਚ ਕੀਟਾਣੂ ਜਾਂ ਬੈਕਟਰੀਆ ਜਾਣ ਦੇ ਕਾਰਨ ਹੁੰਦੀ ਹੈ ਜੋ ਇਮਿਊਨ ਸਿਸਟਮ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ। ਇਸ ਦੇ ਕਾਰਨ ਦਿਲ ਤੱਕ ਬਲੱਡ ਸਰਕੂਲੇਟ ਨਹੀਂ ਹੋ ਪਾਉਂਦਾ ਅਤੇ ਐਂਡੋਕਾਰਡਿਅਮ ਅਤੇ ਵਾਲਵ ਨੂੰ ਨੁਕਸਾਨ ਪਹੁੰਚਾਉਂਦਾ ਹੈ। ਬੈਕਟਰੀਆ ਅਤੇ ਫੰਗਲ ਐਂਡੋਕਾਰਟਾਈਟਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ…
- ਮੂੰਹ ਨੂੰ ਚੰਗੀ ਤਰ੍ਹਾਂ ਸਾਫ਼ ਨਾ ਰੱਖਣਾ ਜਾਂ ਮਸੂੜਿਆਂ ਨਾਲ ਜੁੜੀਆਂ ਬਿਮਾਰੀਆਂ
- ਕੈਥੇਟਰ ਟਿਊਬਾਂ ‘ਚ ਬੈਕਟਰੀਆ ਜਾਣਾ
- ਦੂਸ਼ਿਤ ਸੂਈਆਂ ਅਤੇ ਸਰਿੰਜਾਂ ਦੀ ਵਰਤੋਂ ਨਾਲ ਵੀ ਇਹ ਇੰਫੈਕਸ਼ਨ ਹੋ ਸਕਦੀ ਹੈ।
ਐਂਡੋਕਾਰਡੀਟਿਸ ਦੇ ਸ਼ੁਰੂਆਤੀ ਲੱਛਣ
- ਦਿਲ ਦੀ ਧੜਕਣ ਤੇਜ਼ ਹੋਣਾ
- ਜੋੜਾਂ ਅਤੇ ਮਾਸਪੇਸ਼ੀਆਂ ਵਿੱਚ ਅਸਹਿ ਦਰਦ
- ਸਾਹ ਲੈਂਦੇ ਸਮੇਂ ਛਾਤੀ ‘ਚ ਦਰਦ
- ਬੇਲੋੜਾ ਥੱਕਿਆ ਹੋਇਆ ਰਹਿਣਾ
- ਬੁਖਾਰ, ਠੰਡ ਲੱਗਣਾ ਅਤੇ ਰਾਤ ਨੂੰ ਜ਼ਿਆਦਾ ਪਸੀਨਾ ਆਉਣਾ
- ਸਾਹ ਲੈਣ ‘ਚ ਤਕਲੀਫ
- ਪੈਰਾਂ ਅਤੇ ਪੇਟ ‘ਚ ਸੋਜ
ਜੇ ਸਥਿਤੀ ਗੰਭੀਰ ਹੋ ਜਾਵੇ ਤਾਂ ਕੁਝ ਹੋਰ ਲੱਛਣ ਦਿਖਾਈ ਦਿੰਦੇ ਹਨ ਜਿਵੇਂ…
- ਅਚਾਨਕ ਬੇਵਜ੍ਹਾ ਭਾਰ ਦਾ ਘੱਟ ਹੋਣਾ
- ਯੂਰਿਨ ‘ਚ ਖੂਨ ਆਉਣਾ, ਰਿਬ ਕੇਜ਼ ਅਤੇ ਇਸ ਨਾਲ ਸੰਬੰਧਿਤ ਪੱਸਲੀਆਂ ‘ਚ ਤਬਦੀਲੀ
- ਪੈਰਾਂ ਦੇ ਤਲੀਆਂ ਜਾਂ ਹੱਥਾਂ ਦੀਆਂ ਹਥੇਲੀਆਂ ‘ਤੇ ਲਾਲ ਧੱਬੇ ਦਿਖਾਈ ਦੇਣਾ
- ਹੱਥਾਂ ਅਤੇ ਪੈਰਾਂ ਦੀਆਂ ਉਂਗਲੀਆਂ ਦੇ ਹੇਠਾਂ ਲਾਲ ਧੱਬੇ (ਓਸਲਰ ਨੋਡਜ਼) ਪੈਣਾ
- ਪੇਟੀਚੀ ਯਾਨੀ ਅੱਖਾਂ ਦਾ ਚਿੱਟਾ ਹਿੱਸਾ ਅਤੇ ਮੂੰਹ ਦੇ ਅੰਦਰ ਜਾਮਨੀ ਜਾਂ ਲਾਲ ਧੱਬੇ ਪੈਣੇ
ਹੁਣ ਜਾਣੋ ਕਿਵੇਂ ਕਰੀਏ ਰੋਕਥਾਮ
- ਦਿਨ ਵਿਚ ਘੱਟੋ-ਘੱਟ 2 ਵਾਰ ਦੰਦਾਂ ਨੂੰ ਸਾਫ਼ ਕਰੋ। ਖ਼ਾਸਕਰ ਰਾਤ ਨੂੰ ਸੌਣ ਤੋਂ ਪਹਿਲਾਂ।
- ਜਦੋਂ ਵੀ ਕਿਸੇ ਕਾਰਨ ਇੰਜੇਕਸ਼ਨ ਲਗਵਾਓ ਤਾਂ ਧਿਆਨ ਰੱਖੋ ਕਿ ਉਹ ਸਾਫ ਹੋਵੇ।
- ਜ਼ਿਆਦਾ ਦਵਾਈਆਂ ਦਾ ਸੇਵਨ ਨਾ ਕਰੋ।
- ਟੈਟੂ ਬਣਵਾਉਣਾ ਜਾਂ ਸਰੀਰ ਵਿਚ ਕਿਤੇ ਵੀ ਪਿਅਰਸਿੰਗ ਕਰਵਾਉਣਾ
- IV ਦਵਾਈਆਂ ਜਿਵੇ ਹੈਰੋਇਨ ਜਾਂ ਕੋਕੀਨ ਦਾ ਜ਼ਿਆਦਾ ਸੇਵਨ ਕਰਨਾ
- ਰੋਜ਼ਾਨਾ ਘੱਟੋ-ਘੱਟ 30 ਮਿੰਟ ਕਸਰਤ ਅਤੇ ਯੋਗਾ ਜ਼ਰੂਰ ਕਰੋ।
- ਯਾਦ ਰੱਖੋ ਕਿ ਐਂਡੋਕਾਰਡੀਟਿਸ ਤੋਂ ਬਚਣ ਲਈ ਸਹੀ ਡਾਇਟ ਖਾਓ ਅਤੇ ਐਕਟਿਵ ਲਾਈਫਸਟਾਈਲ ਨੂੰ ਫੋਲੋ ਕਰੋ।