Excessive use kadha: ਕੋਰੋਨਾ ਵਾਇਰਸ ਸੰਕ੍ਰਮਣ ਕਾਲ ‘ਚ ਆਮ ਤੌਰ ‘ਤੇ ਘਰਾਂ ‘ਚ ਕਾੜ੍ਹੇ ਨੇ ਚਾਹ ਦੀ ਜਗ੍ਹਾ ਲੈ ਲਈ ਹੈ। ਘਰ ਆਉਣ ਵਾਲੇ ਲੋਕਾਂ ਨੂੰ ਵੀ ਚਾਹ-ਕੌਫੀ ਦੀ ਜਗ੍ਹਾ ਕਾੜਾ ਦਿੱਤਾ ਜਾ ਰਿਹਾ ਹੈ। ਕੋਰੋਨਾ ਤੋਂ ਬਚਾਅ ਲਈ ਇਨ੍ਹਾਂ ਦਿਨਾਂ ‘ਚ ਕਾੜਾ ਪੀਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇੱਥੋਂ ਤੱਕ ਕਿ ਆਯੁਸ਼ ਮੰਤਰਾਲੇ ਨੇ ਵੀ ਗਰਮ ਪਾਣੀ ਨਾਲ ਗਰਾਰੇ ਕਰਨ, ਚਵਨਪ੍ਰਾਸ਼ ਅਤੇ ਕਾੜੇ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਹੈ। ਕੋਰੋਨਾ ਵਾਇਰਸ ਦੇ ਬਾਰੇ ‘ਚ ਸ਼ੁਰੂ ‘ਚ ਇਹ ਗੱਲ ਕਹੀ ਜਾ ਰਹੀ ਸੀ ਕਿ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ‘ਤੇ ਸੰਕ੍ਰਮਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਇਸ ਲੱਤ ਸਾਨੂੰ ਇਮਿਊਨਿਟੀ ਬਣਾਈ ਰੱਖਣ ਅਤੇ ਇਸ ਨੂੰ ਵਧਾਉਣ ਦੀ ਜ਼ਰੂਰਤ ਹੈ। ਚਵਨਪ੍ਰਾਸ਼ ਇਕ ਤਰ੍ਹਾਂ ਤੋਂ ਇਮਿਊਨਿਟੀ ਬੂਸਟਰ ਦੀ ਤਰ੍ਹਾਂ ਹੈ ਜਦੋਂ ਕਿ ਹਲਦੀ, ਗਿਲੋਅ, ਤੁਲਸੀ, ਅਦਰਕ, ਦਾਲਚੀਨੀ, ਲੌਂਗ ਜਿਹੀ ਗਰਮ ਤਾਸੀਰ ਵਾਲੀਆਂ ਚੀਜ਼ਾਂ ਦਾ ਕਾੜਾ ਬਣਾ ਕੇ ਪੀਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਪਰ ਇਹ ਵੀ ਕਿਹਾ ਗਿਆ ਹੈ ਨਾ, ਕਿ ਕਿਸੇ ਵੀ ਚੀਜ਼ ਦੀ ਜ਼ਿਆਦਾ ਵਰਤੋਂ ਨੁਕਸਾਨ ਪਹੁੰਚਾ ਸਕਦੀ ਹੈ।
ਕੋਰੋਣਾ ਤੋਂ ਬਚਣ ਲਈ ਜੇ ਤੁਸੀਂ ਵੀ ਆਪਣੀ ਇਮਿਊਨਿਟੀ ਨੂੰ ਵਧਾਉਣ ਲਈ ਦਿਨ ‘ਚ ਕਈ ਵਾਰ ਕਾੜੇ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਮਾਹਰਾਂ ਦੇ ਅਨੁਸਾਰ ਬਹੁਤ ਜ਼ਿਆਦਾ ਕਾੜੇ ਦਾ ਸੇਵਨ ਨਾਲ ਤੁਹਾਨੂੰ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਕਾੜੇ ਦਾ ਸੇਵਨ ਨਾਲ ਪੇਟ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ। ਇੱਥੋਂ ਤੱਕ ਕਿ ਪੇਟ ‘ਚ ਅਲਸਰ ਅਤੇ ਲੀਵਰ ਐਪਸਿਸ ਜਿਹੀਆਂ ਬੀਮਾਰੀਆਂ ਵੀ ਹੋ ਸਕਦੀਆਂ ਹਨ। ਇੱਕ ਸੀਨੀਅਰ ਡਾਕਟਰ ਦੇ ਅਨੁਸਾਰ ਕਾੜੇ ‘ਚ ਇਸਤੇਮਾਲ ਹੋਣ ਵਾਲੇ ਮਸਾਲਿਆਂ ‘ਚ ਮੌਜੂਦ ਤੱਤ ਕਿਡਨੀ ਅਤੇ ਲੀਵਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਡਾਕਟਰ ਦੇ ਅਨੁਸਾਰ ਕਿ ਕਾੜੇ ਦਾ ਜ਼ਿਆਦਾ ਸੇਵਨ ਕਰਨ ਨਾਲ ਇਹ ਮੈਟਲਜ਼ ਪ੍ਰਭਾਵਸ਼ਾਲੀ ਰਹਿੰਦੇ ਹਨ। ਅਜਿਹੇ ‘ਚ ਕੁੱਝ ਦਿਨਾਂ ‘ਚ ਲੀਵਰ ਐਪਸਿਸ ਅਤੇ ਪੇਟ ਵਿੱਚ ਅਲਸਰ ਦੀ ਸ਼ਿਕਾਇਤ ਵੀ ਹੋ ਸਕਦੀ ਹੈ।
ਇਮਿਊਨਿਟੀ ਵਧਾਉਣ ਲਈ ਕਰੋ ਇਹ: ਡਾਕਟਰਾਂ ਦਾ ਕਹਿਣਾ ਹੈ ਕਿ ਇਮਿਊਨਿਟੀ ਯਾਨਿ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਫ਼ਲ ਅਤੇ ਦੁੱਧ ਦਾ ਨਿਯਮਿਤ ਸੇਵਨ ਕਰਨਾ ਵੀ ਸਹੀ ਤਰੀਕਾ ਹੈ। ਕਾੜ੍ਹੇ ਦੀ ਲਿਮਿਟ ‘ਚ ਵਰਤੋਂ ਕਰੋ। ਡਾਕਟਰ ਦੇ ਅਨੁਸਾਰ ਲੋਕਾਂ ਦੀ ਰੁਟੀਨ ‘ਚ ਯੋਗਾ ਅਤੇ ਕਸਰਤ ਨੂੰ ਸ਼ਾਮਲ ਕਰਦੇ ਹੋਏ ਲਿਮਿਟ ‘ਚ ਭੋਜਨ ਲੈਣਾ ਚਾਹੀਦਾ ਹੈ। ਇਸ ਨਾਲ ਸਰੀਰ ਦੀ ਇਮਿਊਨਿਟੀ ਵਿਚ ਵਾਧਾ ਹੁੰਦਾ ਹੈ ਅਤੇ ਸਰੀਰ ਤੇ ਕੋਈ ਮਾੜਾ ਪ੍ਰਭਾਵ ਵੀ ਨਹੀਂ ਪੈਂਦਾ ਹੈ। ਡਾਕਟਰ ਦੇ ਅਨੁਸਾਰ ਕੋਰੋਨਾ ਦੇ ਡਰ ਤੋਂ ਲੋਕ ਸਰੀਰ ਦੀ ਇਮਿਊਨਿਟੀ ਨੂੰ ਵਧਾਉਣ ਲਈ ਬਹੁਤ ਤਰ੍ਹਾਂ ਦੇ ਉਪਾਅ ਕਰਨ ‘ਚ ਲੱਗੇ ਹੋਏ ਹਨ। ਸਰੀਰ ਦੀ ਇਮਿਊਨਿਟੀ ਨੂੰ ਵਧਾਉਣਾ ਹੈ ਤਾਂ ਖਾਣ-ਪੀਣ ‘ਚ ਧਿਆਨ ਰੱਖਣਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਯੋਗਾ ਜਾਂ ਕਸਰਤ ਕਰਦੇ ਸਮੇਂ ਫ਼ਲ ਅਤੇ ਦੁੱਧ ਦਾ ਸੇਵਨ ਕਰਨਾ ਵਧੀਆ ਹੁੰਦਾ ਹੈ। ਕਾੜਾ ਜੇ ਲੈ ਰਹੇ ਹੋ ਤਾਂ ਚਾਹ ਦੀ ਤਰ੍ਹਾਂ ਇੱਕ ਜਾਂ ਦੋ ਵਾਰ ਸੇਵਨ ਕਰਨਾ ਬਹੁਤ ਹੋਵੇਗਾ।
ਦਵਾਈਆਂ ਨਾ ਛੱਡਣ ਡਾਇਬਟੀਜ, ਬਲੱਡ ਪ੍ਰੈਸ਼ਰ ਦੇ ਮਰੀਜ਼: ਡਾਕਟਰ ਦੇ ਅਨੁਸਾਰ ਜੇ ਕੋਈ ਬਲੱਡ ਪ੍ਰੈਸ਼ਰ ਅਤੇ ਡਾਇਬਟੀਜ ਦਾ ਮਰੀਜ਼ ਹੈ ਤਾਂ ਉਹ ਦਵਾਈ ਕਿਸੀ ਵੀ ਹਾਲ ‘ਚ ਬੰਦ ਨਾ ਕਰਨ। ਡਾਕਟਰ ਤੋਂ ਬਿਨਾਂ ਪੁੱਛੇ ਕਿਸੀ ਵੀ ਤਰ੍ਹਾਂ ਦਾ ਕਦਮ ਉਠਾਉਣਾ ਨੁਕਸਾਨਦਾਇਕ ਹੋ ਸਕਦਾ ਹੈ। ਡਾਕਟਰ ਦੇ ਅਨੁਸਾਰ ਹਾਰਟ ਦੇ ਮਰੀਜ਼ਾਂ ਨੂੰ ਵੀ ਡਾਕਟਰ ਨਾਲ ਸੰਪਰਕ ‘ਚ ਰਹਿਣਾ ਚਾਹੀਦਾ ਹੈ। ਕੋਰੋਨਾ ਤੋਂ ਬਚਾਅ ਲਈ ਮਾਸਕ ਦਾ ਇਸਤੇਮਾਲ ਕਰੋ, ਸੋਸ਼ਲ ਡਿਸਟੈਂਸਿੰਗ ਅਤੇ ਸਾਫ-ਸਫਾਈ ਦਾ ਧਿਆਨ ਰੱਖੋ ਅਤੇ ਖਾਣ-ਪੀਣ ਸਹੀ ਰੱਖੋ।