Extra Nipples problems tips: ਆਮ ਤੌਰ ‘ਤੇ ਹਰ ਔਰਤ ਅਤੇ ਆਦਮੀ ਦੇ 2 ਨਿਪਲ ਹੁੰਦੇ ਹਨ ਪਰ ਜ਼ਿਆਦਾਤਰ ਲੋਕ ਨਹੀਂ ਜਾਣਦੇ ਕਿ ਇਕ ਵਿਅਕਤੀ ਦੇ ਤਿੰਨ ਜਾਂ ਜ਼ਿਆਦਾ ਨਿਪਲ ਵੀ ਹੋ ਸਕਦੇ ਹਨ। ਇੱਥੇ ਅਸੀਂ ਤੁਹਾਨੂੰ ਨਿੱਪਲ ਦੀ ਸਿਹਤ ਨਾਲ ਜੁੜੀਆਂ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਾਂਗੇ ਜੋ ਹਰ ਔਰਤ ਲਈ ਜਾਣਨਾ ਬਹੁਤ ਜ਼ਰੂਰੀ ਹੈ।
ਕੀ ਐਕਸਟ੍ਰਾ ਨਿੱਪਲ ਹੋਣਾ ਨਾਰਮਲ: ਐਕਸਟ੍ਰਾ ਨਿੱਪਲ ਨੂੰ ਸੁਪਰਨਿਉਮਰਰੀ ਨਿੰਪਲ ਕਿਹਾ ਜਾਂਦਾ ਹੈ ਜਿਸ ਤੋਂ ਡਰਨ ਦੀ ਕੋਈ ਗੱਲ ਨਹੀਂ ਹੈ। ਕੁਝ ਔਰਤਾਂ ‘ਚ ਇਹ ਸਮੱਸਿਆ ਜਮਾਂਦਰੂ ਹੁੰਦੀ ਹੈ। ਹਾਲਾਂਕਿ ਅਜਿਹੇ ‘ਚ ਤੁਹਾਨੂੰ ਚੈਕਅਪ ਕਰਵਾਉਣਾ ਚਾਹੀਦਾ ਹੈ ਤਾਂ ਕਿ ਜੇ ਕੋਈ ਮੁਸ਼ਕਲ ਹੋਵੇ ਤਾਂ ਉਸ ਦਾ ਸਮੇਂ ਸਿਰ ਪਤਾ ਚੱਲ ਜਾਵੇ। ਉੱਥੇ ਸਰਜਨ ਪਲਾਸਟਿਕ ਸਰਜਰੀ ਦੁਆਰਾ ਐਕਸਟ੍ਰਾ ਨਿੱਪਲ ਨੂੰ ਕੱਢ ਦੇਣਗੇ ਜਿਸ ਤੋਂ ਬਾਅਦ ਤੁਸੀਂ ਆਮ ਜ਼ਿੰਦਗੀ ਜੀ ਸਕਦੇ ਹੋ।
ਬਿਨ੍ਹਾਂ ਪ੍ਰੈਗਨੈਂਸੀ ਨਿਪਲ ਡਿਸਚਾਰਜ ਹੋਣਾ ਸਹੀ: ਬਿਨ੍ਹਾਂ ਪ੍ਰੈਗਨੈਂਸੀ ਨਿਪਲ ਡਿਸਚਾਰਜ ਤਣਾਅ, ਹਾਰਮੋਨਲ ਬਦਲਾਅ, ਐਲਰਜੀ, ਗੇਲੇਕਟੋਰਿਆ ਬਿਮਾਰੀ, ਬ੍ਰੈਸਟ ਟਿਸ਼ੂ ਜਾਂ ਫਾਈਬਰੋਸਿਸਟਿਕ, ਮੇਨੋਪੋਜ਼, ਪਿਯੂਸ਼ ਗਲੈਂਡ ‘ਚ ਟਿਊਮਰ ਜਾਂ ਕੋਈ ਇੰਫੈਕਸ਼ਨ ਦਾ ਸੰਕੇਤ ਦਿੰਦਾ ਹੈ। ਅਜਿਹੇ ‘ਚ ਤੁਹਾਨੂੰ ਇੱਕ ਵਾਰ ਚੈੱਕਅਪ ਕਰਵਾਉਣਾ ਚਾਹੀਦਾ ਹੈ। ਨਿੱਪਲ ‘ਚ ਮਟਮੈਲਾ ਪਾਣੀ ਜਿਵੇਂ ਚਿਪਚਿਪਾ ਡਿਸਚਾਰਜ ਹੋਵੇ ਤਾਂ। ਜਾਂ ਨਿੱਪਲ ਮੁੜੇ ਹੋਣ ਜਾਂ ਰੰਗ ਅਤੇ ਆਕਾਰ ਬਦਲਣ ਲੱਗੇ ਤਾਂ ਤੁਹਾਨੂੰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਕਿਉਂਕਿ ਇਹ ਕੈਂਸਰ ਵਰਗੀ ਵੱਡੀ ਬਿਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ।
ਪ੍ਰੈਗਨੈਂਸੀ ‘ਚ ਨਿੱਪਲ ਦਾ ਕਾਲਾ ਪੈਣਾ: ਪ੍ਰੈਗਨੈਂਸੀ ‘ਚ ਹਾਰਮੋਨਲ ਬਦਲਾਅ ਕਾਰਨ ਸਰੀਰ ‘ਚ ਮੇਲਨਿਨ ਲੈਵਲ ਘੱਟਣ ਲੱਗਦਾ ਹੈ ਜਿਸ ਕਾਰਨ ਨਿੱਪਲ ਦਾ ਰੰਗ ਵੀ ਡਾਰਕ ਹੋਣ ਲੱਗਦਾ ਹੈ। ਡਿਲੀਵਰੀ ਤੋਂ ਬਾਅਦ ਉਹ ਆਪਣੇ ਆਪ ਠੀਕ ਹੋਣ ਲੱਗਦੇ ਹਨ। ਔਰਤਾਂ ਨੂੰ ਅਕਸਰ ਬ੍ਰੈਸਟ ਅਤੇ ਨਿੱਪਲ ਦੇ ਆਲੇ-ਦੁਆਲੇ ਵਾਲ ਹੋਣ ਦੀ ਸ਼ਿਕਾਇਤ ਰਹਿੰਦੀ ਹੈ ਅਸਲ ‘ਚ ਇਹ ਹਾਰਮੋਨਸ ‘ਚ ਉਤਰਾਅ-ਚੜ੍ਹਾਅ ਦੇ ਕਾਰਨ ਹੁੰਦਾ ਹੈ। ਇਸ ਬਾਰੇ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਤੁਸੀਂ ਉਨ੍ਹਾਂ ਨੂੰ ਟਵੀਜ਼ਰ ਜਾਂ ਕੈਂਚੀ ਨਾਲ ਹਟਾ ਸਕਦੇ ਹੋ।
ਜ਼ਰੂਰੀ ਨਹੀਂ ਕਿ ਦੋਵੇਂ ਨਿਪਲ ਇਕੋ ਜਿਹੇ ਦਿਖਾਈ ਦੇਣ: ਜੇ ਤੁਹਾਡੀ ਬ੍ਰੈਸਟ ਜਾਂ ਨਿੱਪਲ ਦੇ ਸਾਈਡ ‘ਚ ਥੋੜ੍ਹਾ ਜਿਹਾ ਫਰਕ ਹੈ ਤਾਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਹਾਲਾਂਕਿ ਜੇ ਤੁਹਾਨੂੰ ਨਿੱਪਲ ਸ਼ੇਪ ਅਤੇ ਸਾਈਜ਼ ‘ਚ ਫ਼ਰਕ ਲਗਾਤਾਰ ਨਜ਼ਰ ਆਵੇ ਤਾਂ ਡਾਕਟਰ ਨੂੰ ਜ਼ਰੂਰ ਮਿਲੋ। ਨਿੱਪਲ piercing ਕਰਵਾਉਣਾ ਸਿਹਤ ਲਈ ਬਹੁਤ ਖ਼ਤਰਨਾਕ ਹੈ। ਖੋਜ ਦੇ ਅਨੁਸਾਰ ਨਿਪਲ piercing ਨਾਲ ਇੰਫੈਕਸ਼ਨ ਅਤੇ ਕੈਂਸਰ ਦਾ ਖ਼ਤਰਾ 10 ਗੁਣਾ ਵਧ ਜਾਂਦਾ ਹੈ। ਨਿੱਪਲ ਲਾਲਪਣ, ਸੋਜ ਜਾਂ ਛੂਹਣ ‘ਤੇ ਦਰਦ ਅਤੇ ਛਰਛਰਾਹਟ ਮਹਿਸੂਸ ਹੋਵੇ ਤਾਂ ਆਪਣੇ ਡਾਕਟਰ ਨਾਲ ਗੱਲ ਕਰੋ ਕਿਉਂਕਿ ਇਹ ਮੈਸਟਾਈਟਸ ਇੰਫੈਕਸ਼ਨ ਦਾ ਸੰਕੇਤ ਹੋ ਸਕਦਾ ਹੈ।