Eyebrow Hair loss tips: ਆਈਬ੍ਰੋ ਚਿਹਰੇ ਦੀ ਸੁੰਦਰਤਾ ‘ਚ ਅਹਿਮ ਰੋਲ ਅਦਾ ਕਰਦਾ ਹੈ ਜੇ ਤੁਹਾਡੀਆਂ ਆਈਬ੍ਰੋ ਵਧੀਆ ਨਹੀਂ ਹਨ ਤਾਂ ਲੁੱਕ ਵੀ ਚੰਗਾ ਨਹੀਂ ਲੱਗੇਗਾ। ਬਹੁਤ ਸਾਰੀਆਂ ਔਰਤਾਂ ਆਈਬ੍ਰੋ ਦੇ ਪਤਲੀਆਂ ਹੋ ਜਾਣ ਜਾਂ ਝੜਨ ਤੋਂ ਪ੍ਰੇਸ਼ਾਨ ਰਹਿੰਦੀਆਂ ਹਨ। ਇਸ ਦਾ ਕਾਰਨ ਵੱਧਦੀ ਉਮਰ ਵਧਣ ਅਤੇ ਕੈਮੀਕਲ ਪ੍ਰੋਡਕਟ ਦੀ ਜ਼ਿਆਦਾ ਵਰਤੋਂ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਕਾਰਨ ਹਨ ਜਿਸ ਕਾਰਨ ਆਈਬ੍ਰੋ ਦੇ ਵਾਲ ਝੜਦੇ ਹਨ-
ਜਾਣੋ ਆਈਬ੍ਰੋ ਘੱਟ ਹੋਣ ਦੇ ਕਾਰਨ
- ਤਣਾਅ ਇਕ ਅਜਿਹੀ ਬਿਮਾਰੀ ਹੈ ਜਿਸ ਕਾਰਨ ਬਹਤ ਸਾਰੀਆਂ ਵੱਡੀਆਂ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਤਣਾਅ ਦੇ ਕਾਰਨ ਨਾ ਸਿਰਫ ਆਈਬ੍ਰੋ ਦੇ ਵਾਲ ਘੱਟ ਹੁੰਦੇ ਹਨ ਬਲਕਿ ਸਿਰ ਦੇ ਵਾਲ ਵੀ ਝੜਨ ਲੱਗਦੇ ਹਨ। ਇਸ ਲਈ ਆਪਣੇ ਆਪ ਨੂੰ ਤਣਾਅ ਮੁਕਤ ਰੱਖੋ।
- ਸਾਡੇ ਸਰੀਰ ਲਈ ਆਇਰਨ, ਜ਼ਿੰਕ, ਪ੍ਰੋਟੀਨ ਅਤੇ ਵਿਟਾਮਿਨ ਬੀ12 ਜਿਹੇ ਪੌਸ਼ਟਿਕ ਤੱਤ ਬਹੁਤ ਜ਼ਰੂਰੀ ਹੁੰਦੇ ਹਨ। ਵਾਲਾਂ ਦੇ ਝੜਨ ਦਾ ਮੁੱਖ ਕਾਰਨ ਇਨ੍ਹਾਂ ਦੀ ਕਮੀ ਹੈ। ਇਵੇਂ ਹੀ ਆਈਬ੍ਰੋ ਦੇ ਵਾਲਾਂ ਨਾਲ ਵੀ ਹੁੰਦਾ ਹੈ। ਇਸ ਤੋਂ ਬਚਣ ਲਈ ਇਨ੍ਹਾਂ ਪੋਸ਼ਕ ਤੱਤਾਂ ਨੂੰ ਆਪਣੀ ਡਾਇਟ ‘ਚ ਨਿਯਮਿਤ ਰੂਪ ‘ਚ ਸ਼ਾਮਲ ਕਰੋ।
- ਆਈਬ੍ਰੋ ਘੱਟ ਹੋਣ ਦਾ ਮੁੱਖ ਕਾਰਨ ਉਮਰ ਦਾ ਵਧਣਾ ਵੀ ਹੈ। 40 ਨੂੰ ਪਾਰ ਕਰਨ ਤੋਂ ਬਾਅਦ ਸਿਰ ਦੇ ਵਾਲ ਪਤਲੇ ਹੋਣੇ ਸ਼ੁਰੂ ਹੋ ਜਾਂਦੇ ਹਨ। ਪੌਸ਼ਟਿਕ ਖੁਰਾਕ ਅਤੇ ਜੀਵਨ ਸ਼ੈਲੀ ‘ਚ ਕੁਝ ਤਬਦੀਲੀਆਂ ਕਰਕੇ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ।
ਘਰੇਲੂ ਨੁਸਖ਼ੇ
- ਮੇਥੀ ਦੇ ਬੀਜ ‘ਚ ਕਈ ਗੁਣ ਪਾਏ ਜਾਂਦੇ ਹਨ। ਵਾਲਾਂ ਦੇ ਝੜਨ ਤੋਂ ਰੋਕਣ ‘ਚ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਰਾਤ ਨੂੰ ਮੇਥੀ ਨੂੰ ਪਾਣੀ ‘ਚ ਭਿਓ ਦਿਓ। ਸਵੇਰੇ ਇਸ ਨੂੰ ਮਿਕਸੀ ‘ਚ ਪੀਸ ਲਓ। ਫਿਰ ਨਾਰੀਅਲ ਤੇਲ ‘ਚ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਦਿਨ ‘ਚ ਦੋ ਵਾਰ ਆਪਣੀਆਂ ਅੱਖਾਂ ‘ਤੇ ਲਗਾਓ। ਕੁਝ ਦਿਨਾਂ ‘ਚ ਤੁਸੀਂ ਫਰਕ ਮਹਿਸੂਸ ਕਰੋਗੇ।
- ਪਿਆਜ਼ ਦਾ ਰਸ ਵਾਲਾਂ ਦੀ ਗਰੋਥ ‘ਚ ਬਹੁਤ ਮਦਦਗਾਰ ਹੁੰਦਾ ਹੈ। ਆਈਬ੍ਰੋ ਨੂੰ ਵਾਲਾਂ ਨੂੰ ਝੜਨ ਤੋਂ ਬਚਾਉਣ ਲਈ ਤੁਸੀਂ ਪਿਆਜ਼ ਦਾ ਰਸ ਇਸਤੇਮਾਲ ਕਰ ਸਕਦੇ ਹੋ। ਪਹਿਲਾਂ, ਪਿਆਜ਼ ਨੂੰ ਪੀਸੋ ਅਤੇ ਇਸਦਾ ਰਸ ਕੱਢ ਲਓ। ਜੂਸ ਨਾਲ ਆਈਬ੍ਰੋਜ਼ ਦੀ ਘੱਟੋ-ਘੱਟ 5 ਮਿੰਟ ਤੱਕ ਮਾਲਸ਼ ਕਰੋ। ਸੁੱਕ ਜਾਣ ਤੋਂ ਬਾਅਦ ਇਸ ਨੂੰ ਪਾਣੀ ਨਾਲ ਧੋ ਲਓ।
- ਅੰਡੇ ਦੇ ਪੀਲੇ ਹਿੱਸੇ ‘ਚ ਬਹੁਤ ਸਾਰੇ ਜ਼ਰੂਰੀ ਤੱਤ ਪਾਏ ਜਾਂਦੇ ਹਨ। ਇਸਦੇ ਪੀਲੇ ਹਿੱਸੇ ਦੀ ਮਦਦ ਨਾਲ ਤੁਸੀਂ ਆਈਬ੍ਰੋਜ਼ ਦੇ ਝੜਨ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਦੇ ਲਈ ਅੰਡੇ ਦੇ ਪੀਲੇ ਹਿੱਸੇ ਨੂੰ ਇਕ ਕੋਲੀ ‘ਚ ਕੱਢ ਕੇ ਫੈਂਟ ਲਓ। ਇਸ ਨੂੰ ਕੋਟਨ ਨਾਲ ਆਈਬ੍ਰੋ ‘ਤੇ ਲਗਾਓ। ਸੁੱਕ ਜਾਣ ਤੋਂ ਬਾਅਦ ਇਸ ਨੂੰ ਪਾਣੀ ਨਾਲ ਧੋ ਲਓ। ਦਿਨ ‘ਚ ਦੋ ਵਾਰ ਜ਼ਰੂਰ ਲਗਾਓ।