Eyes Care home remedies: ਕੋਰੋਨਾ ਕਾਰਨ ਦੇਸ਼ ਭਰ ਦੀਆਂ ਕਈ ਕੰਪਨੀਆਂ ਨੇ ਫਿਰ ਤੋਂ Work From Home ਕਰ ਦਿੱਤਾ ਹੈ। ਪਰ ਇਸ ਦੌਰਾਨ ਲਗਾਤਾਰ ਕਈ ਘੰਟੇ ਕੰਪਿਊਟਰ ਸਕਰੀਨ ਦੇ ਸਾਹਮਣੇ ਬੈਠ ਕੇ ਕੰਮ ਕਰਨਾ ਥੋੜ੍ਹਾ ਔਖਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਕਈ ਲੋਕਾਂ ਨੂੰ ਵਾਰ-ਵਾਰ ਫੋਨ ਵਰਤਣ ਦੀ ਵੀ ਬਹੁਤ ਆਦਤ ਹੁੰਦੀ ਹੈ। ਇਸ ਕਾਰਨ ਅੱਖਾਂ ‘ਚ ਦਰਦ, ਜਲਣ, ਥਕਾਵਟ ਆਦਿ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ‘ਚ ਇਸ ਸਭ ਤੋਂ ਬਚਣ ਲਈ ਅੱਖਾਂ ਨੂੰ ਆਰਾਮ ਦੀ ਲੋੜ ਹੁੰਦੀ ਹੈ। ਅੱਖਾਂ ਦੀ ਥਕਾਵਟ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖ਼ੇ ਅਪਣਾ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ…
ਠੰਡੇ ਪਾਣੀ ਨਾਲ ਧੋਵੋ ਅੱਖਾਂ: ਜੇਕਰ ਤੁਹਾਡੀਆਂ ਅੱਖਾਂ ‘ਚ ਥਕਾਵਟ ਮਹਿਸੂਸ ਹੋਵੇ ਤਾਂ ਤੁਰੰਤ ਠੰਡੇ ਪਾਣੀ ਨਾਲ ਅੱਖਾਂ ਧੋ ਲਓ। ਇਸ ਨਾਲ ਤੁਹਾਡੀਆਂ ਅੱਖਾਂ ਨੂੰ ਠੰਡਕ ਦਾ ਅਹਿਸਾਸ ਹੋਵੇਗਾ। ਇਸ ਦੇ ਨਾਲ ਹੀ ਅੱਖਾਂ ਦੀ ਥਕਾਵਟ ਨੂੰ ਦੂਰ ਕਰਨ ‘ਚ ਵੀ ਮਦਦ ਮਿਲੇਗੀ।
ਆਲੂ ਆਵੇਗਾ ਕੰਮ: ਇਸ ਦੇ ਲਈ ਕੱਚੇ ਆਲੂ ਦੇ ਟੁਕੜੇ ਨੂੰ ਕੱਟ ਕੇ ਬੰਦ ਅੱਖਾਂ ‘ਤੇ ਕਰੀਬ 20 ਮਿੰਟ ਤੱਕ ਰੱਖੋ। ਇਸ ਨਾਲ ਤੁਹਾਡੀ ਥਕਾਵਟ ਦੂਰ ਹੋਵੇਗੀ ਅਤੇ ਤੁਹਾਡੀਆਂ ਅੱਖਾਂ ਨੂੰ ਠੰਡਕ ਮਿਲੇਗੀ। ਇਸ ਦੇ ਨਾਲ ਹੀ ਅੱਖਾਂ ਦੇ ਆਲੇ-ਦੁਆਲੇ ਕਾਲੇ ਘੇਰਿਆਂ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲੇਗਾ।
ਟੀ ਬੈਗ ਵੀ ਕਾਰਗਰ: ਤੁਸੀਂ ਅੱਖਾਂ ਦੀ ਥਕਾਵਟ ਨੂੰ ਦੂਰ ਕਰਨ ਅਤੇ ਆਰਾਮ ਦਾ ਅਹਿਸਾਸ ਪ੍ਰਾਪਤ ਕਰਨ ਲਈ ਟੀ ਬੈਗ ਦੀ ਵਰਤੋਂ ਕਰ ਸਕਦੇ ਹੋ। ਇਸ ‘ਚ ਮੌਜੂਦ ਐਂਟੀ-ਆਕਸੀਡੈਂਟ ਅਤੇ ਐਂਟੀ-ਏਜਿੰਗ ਗੁਣ ਅੱਖਾਂ ਦੀ ਸੋਜ, ਦਰਦ, ਥਕਾਵਟ ਆਦਿ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ। ਇਸ ਦੇ ਲਈ ਵਰਤੇ ਜਾਣ ਵਾਲੇ ਟੀ ਬੈਗ ਨੂੰ ਬੰਦ ਅੱਖਾਂ ‘ਤੇ 10 ਮਿੰਟ ਤੱਕ ਰੱਖੋ।
ਖੀਰੇ ਨਾਲ ਦੂਰ ਹੋਵੇਗੀ ਅੱਖਾਂ ਦੀ ਥਕਾਵਟ: ਤੁਸੀਂ ਆਲੂ ਦੇ ਬਜਾਏ ਖੀਰੇ ਨਾਲ ਅੱਖਾਂ ਦੀ ਥਕਾਵਟ ਵੀ ਦੂਰ ਕਰ ਸਕਦੇ ਹੋ। ਖੀਰੇ ‘ਚ ਮੌਜੂਦ ਡੀ-ਟੌਕਸੀਫਾਇੰਗ ਅਤੇ ਡਾਇਯੂਰੇਟਿਕ ਗੁਣ ਥਕਾਵਟ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ। ਇਸ ਦੇ ਲਈ ਖੀਰੇ ਨੂੰ ਟੁਕੜਿਆਂ ‘ਚ ਕੱਟ ਕੇ ਬੰਦ ਅੱਖਾਂ ‘ਤੇ 15-20 ਮਿੰਟ ਲਈ ਰੱਖੋ। ਇਸ ਨਾਲ ਤੁਹਾਨੂੰ ਅੱਖਾਂ ਦੀ ਥਕਾਵਟ ਤੋਂ ਰਾਹਤ ਮਿਲੇਗੀ। ਇਸ ਦੇ ਨਾਲ ਹੀ ਅੱਖਾਂ ‘ਤੇ ਠੰਡਕ ਦਾ ਅਹਿਸਾਸ ਹੋਣ ਨਾਲ ਫਰੈਸ਼ ਮਹਿਸੂਸ ਹੋਵੇਗਾ।
ਨੋਟ: ਇਹ ਸਭ ਆਮ ਜਾਣਕਾਰੀ ‘ਤੇ ਆਧਾਰਿਤ ਨੁਸਖੇ ਹਨ। ਇਨ੍ਹਾਂ ਨੁਸਖਿਆਂ ਨੂੰ 2-3 ਦਿਨਾਂ ਤੱਕ ਅਪਣਾ ਕੇ ਤੁਸੀਂ ਫਰਕ ਮਹਿਸੂਸ ਕਰ ਸਕਦੇ ਹੋ। ਜੇਕਰ ਤੁਹਾਨੂੰ ਫਰਕ ਮਹਿਸੂਸ ਨਹੀਂ ਹੁੰਦਾ ਤਾਂ ਡਾਕਟਰ ਨਾਲ ਸੰਪਰਕ ਕਰਨਾ ਨਾ ਭੁੱਲੋ।