Face Mask Cleaning tips: ਕੋਰੋਨਾ ਦੇ ਕਹਿਰ ਦੌਰਾਨ ਮਾਸਕ ਅਤੇ ਸੈਨੇਟਾਈਜ਼ਰ ਕੋਵਿਡ 19 ਤੋਂ ਬਚਾਅ ਦਾ ਮੁੱਖ ਹਥਿਆਰ ਹੈ ਪਰ ਜ਼ਿਆਦਾਤਰ ਫਾਰਮੇਸੀ ਵਿਚ ਮਾਸਕ ਅਤੇ ਸੈਨੇਟਾਈਜ਼ਰ ਦੀ ਉਪਲਬੱਧਤਾ ਵਿਚ ਕਦੇ ਕਦੇ ਕਮੀ ਆ ਜਾਂਦੀ ਹੈ ਪਰ ਮਾਸਕ ਤੋਂ ਬਿਨਾ ਕੋਵਿਡ 19 ਤੋਂ ਬਚਾਅ ਸੰਭਵ ਨਹੀਂ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਮਾਸਕ ਦੀ ਕਮੀ ਦੇ ਇਸ ਦੌਰ ਵਿਚ ਤੁਸੀਂ ਲੋਕ ਵੀ ਆਪਣੇ ਬਚਾਅ ਲਈ ਘਰ ਵਿਚ ਹੀ ਮਾਸਕ ਤਿਆਰ ਕਰੋ ਅਤੇ ਉਸ ਦੀ ਸਾਫ਼ ਸਫਾਈ ਦਾ ਧਿਆਨ ਰਖੋ।
ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਲਗਦਾ ਹੈ ਕਿ ਮਾਸਕ ਦਾ ਇਸਤੇਮਾਲ ਕੁਝ ਇਕ ਦਿਨਾਂ ਤਕ ਨਹੀਂ ਬਲਕਿ ਅਜੇ ਸਾਲੋ ਸਾਲ ਕਰਨਾ ਹੋਵੇਗਾ। ਇਸ ਲਈ ਕੱਪੜਿਆਂ ਵਾਂਗ ਇਸ ਨੂੰ ਵੀ ਆਪਣੇ ਵਾਰਡਰੋਬ ਦਾ ਹਿੱਸਾ ਬਣਾਉਣਾ ਹੋਵੇਗਾ ਅਤੇ ਉਸ ਦੀ ਵਰਤੋਂ ਕਰਨੀ ਅਤੇ ਉਸ ਦੀ ਸਾਫ਼ ਸਫਾਈ ਦਾ ਸਹੀ ਤਰੀਕਾ ਜਾਣਨਾ ਹੋਵੇਗਾ। ਇਹ ਵਹੀ ਜਾਣਨਾ ਲਾਜ਼ਮੀ ਹੈ ਕਿ ਅਸੀਂ ਮਾਸਕ ਨੂੰ ਕਿੰਨੇ ਸਮੇਂ ਲਈ ਇਸਤੇਮਾਲ ਕਰੀਏ ਅਤੇ ਇਸਤੇਮਾਲ ਕੀਤੇ ਗਏ ਮਾਸਕ ਨੂੰ ਕਿਵੇਂ ਧੋਈਏ ਤਾਂ ਜੋ ਉਹ ਕੀਟਾਣੂ ਮੁਕਤ ਹੋ ਸਕੇ।
ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਮੁਤਾਬਕ ਜਿਸ ਮਾਸਕ ਦਾ ਤੁਸੀਂ ਇਸਤੇਮਾਲ ਕਰਦੇ ਹੋ ਉਸ ਨੂੰ ਦਿਨ ਵਿਚ ਇਕ ਵਾਰ ਜ਼ਰੂਰ ਧੋਵੋ। ਇਸ ਤੋਂ ਇਲਾਵਾ ਹਸਪਤਾਲ ਦੇ ਮੁਲਾਜ਼ਮ, ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਵਿਚ ਸ਼ਾਮਲ ਲੋਕਾਂ ਨੂੰ ਐਨ95 ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ। ਕੋਵਿਡ 19 ਤੋਂ ਬਚਣ ਲਈ ਮਾਸਕ ਨੂੰ ਕੀਟਾਣੂ ਮੁਕਤ ਕਰਨ ਦੇ ਤਿੰਨ ਖਾਸ ਤਰੀਕੇ ਹਨ, ਜਿਨ੍ਹਾਂ ਨੂੰ ਅਪਨਾ ਕੇ ਤੁਸੀਂ ਆਪਣਾ ਮਾਸਕ ਸੁਰੱਖਿਅਤ ਰੱਖ ਸਕਦੇ ਹੋ। ਆਓ ਜਾਣਦੇ ਹਾਂ ਕਿ ਤੁਸੀਂ ਆਪਣੇ ਮਾਸਕ ਨੂੰ ਘਰ ਵਿਚ ਕਿਵੇਂ ਸਾਫ਼ ਕਰ ਸਕਦੇ ਹਨ।
ਫੇਸ ਮਾਸਕ ਧੋਣ ਦੇ ਤਿੰਨ ਖਾਸ ਤਰੀਕੇ
- ਮਾਸਕ ਨੂੰ ਕੀਟਾਣੂ ਮੁਕਤ ਕਰਨ ਲਈ ਉਸ ਨੂੰ ਸਾਬਣ ਅਤੇ ਗਰਮ ਪਾਣੀ ਨਾਲ ਧੋਵੋ। ਧੋਣ ਤੋਂ ਬਾਅਦ ਇਸ ਨੂੰ ਧੁੱਪ ਵਿਚ ਘੱਟੋ ਘੱਟ 5 ਘੰਟੇ ਤਕ ਸੁੱਕਣ ਲਈ ਛੱਡ ਦਿਓ।
- ਦਿਨ ਭਰ ਇਸਤੇਮਾਲ ਕੀਤਾ ਗਿਆ ਮਾਸਕ ਵਾਸ਼ ਕਰਨ ਲਈ ਪਾਣੀ ਵਿਚ ਨਮਕ ਪਾ ਕੇ ਲਗਪਗ 15 ਮਿੰਟ ਤਕ ਗਰਮ ਪਾਣੀ ਜਾਂ ਪ੍ਰੈਸ਼ਰਕੁੱਕਰ ਵਿਚ ਮਾਸਕ ਪਾ ਕੇ ਉਬਾਲੋ। ਹੁਣ ਉਸ ਨੂੰ ਸੁਕਾ ਲਓ। ਮਾਸਕ ਸੁਕਾਉਣ ਲਈ ਜੇ ਪ੍ਰੈਸ਼ਰ ਕੁੱਕਰ ਦੀ ਵਰਤੋਂ ਨਹੀਂ ਕਰਨੀ ਤਾਂ ਉਸ ਨੂੰ ਸਾਬਣ ਨਾਲ ਧੋ ਕੇ ਪ੍ਰੈੈਸ ਨਾਲ ਸੁਕਾ ਲਓ।
- ਕਦੇ ਵੀ ਡਿਸਪੋਜ਼ੇਬਲ ਮਾਸਕ ਨਾ ਉਬਾਲੋ ਅਤੇ ਨਾ ਹੀ ਸਾਫ਼ ਕਰੋ। ਉਸ ਅੰਦਰ ਕਈ ਅਜਿਹੇ ਤੱਤ ਹੁੰਦੇ ਹਨ, ਜੋ ਧੁਆਈ ਨਾਲ ਖਰਾਬ ਹੋ ਸਕਦੇ ਹਨ।