Face shield cleaning instructions: ਕੋਰੋਨਾ ਵਾਇਰਸ ਤੋਂ ਬਚਣ ਲਈ ਮਾਸਕ ਲੋਕਾਂ ਦੇ ਜੀਵਨ ਦਾ ਇਕ ਅਹਿਮ ਹਿੱਸਾ ਬਣ ਗਿਆ ਹੈ। ਹਾਲਾਂਕਿ ਕੁਝ ਲੋਕ ਕੋਰੋਨਾ ਤੋਂ ਬਚਣ ਲਈ ਫੇਸ ਸ਼ੀਲਡ ਮਾਸਕ ਦੀ ਵਰਤੋਂ ਵੀ ਕਰ ਰਹੇ ਹਨ, ਜੋ ਕੋਰੋਨਾ ਵਾਇਰਸ ਦੀਆਂ ਡ੍ਰਾਪਲੇਟਸ ਨੂੰ ਮੂੰਹ, ਅੱਖਾਂ ਅਤੇ ਨੱਕ ਵਿਚ ਦਾਖਲ ਹੋਣ ਤੋਂ ਰੋਕਦਾ ਹੈ। ਇਸ ਸਮੇਂ ਮਾਰਕੀਟ ‘ਚ ਬਹੁਤ ਸਾਰੇ ਰੀਯੂਜ਼ਬਲ ਫੁਲ ਫੇਸ ਸ਼ੀਲਡ ਅਸਾਨੀ ਨਾਲ ਮਿਲ ਜਾਣਗੇ, ਜੋ ਵਾਇਰਸ ਦੇ ਸਿੱਧੇ ਸੰਪਰਕ ‘ਚ ਆਉਣ ਤੋਂ ਬਚਾਉਣਗੀਆਂ। ਹਾਲਾਂਕਿ ਫੇਸ ਸ਼ੀਲਡ ਮਾਸਕ ਦੀ ਵਰਤੋਂ ਦੇ ਨਾਲ ਇਸ ਦੀ ਸਹੀ ਤਰੀਕੇ ਨਾਲ ਸਫਾਈ ਵੀ ਜ਼ਰੂਰੀ ਹੈ। ਨਹੀਂ ਤਾਂ ਫੇਸ ਸ਼ੀਲਡ ਲਗਾਉਣ ਦੇ ਬਾਅਦ ਵੀ ਤੁਸੀਂ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਸਕਦੇ ਹੋ।
ਨਾਨ-ਬਲੀਚ ਵਾਈਪ ਨਾਲ ਕਰੋ ਸਫਾਈ: ਫੇਸ ਸ਼ੀਲਡ ਦੀ ਸਫ਼ਾਈ ਕਰਨ ਲਈ EPA ਦੁਆਰਾ approved Disinfect ਦੀ ਵਰਤੋਂ ਕਰੋ। ਜੇ ਤੁਸੀਂ ਚਾਹੋ ਤਾਂ ਨਾਨ-ਬਲੀਚ ਵਾਈਪ ਨਾਲ ਵੀ ਤੁਸੀਂ ਇਨ੍ਹਾਂ ਨੂੰ ਸਾਫ ਕਰ ਸਕਦੇ ਹੋ।
ਫੇਸ ਸ਼ੀਲਡ ਨੂੰ ਸਾਫ਼ ਕਰਨ ਦਾ ਸਹੀ ਤਰੀਕਾ
- ਇਨ੍ਹਾਂ ਨੂੰ ਸਾਫ਼ ਕਰਦੇ ਸਮੇਂ ਆਪਣੇ ਹੱਥਾਂ ਵਿਚ ਦਸਤਾਨੇ ਪਾਓ ਕਿਉਂਕਿ ਇਨ੍ਹਾਂ ‘ਤੇ ਕੋਰੋਨਾ ਦੇ ਡ੍ਰਾਪਲੇਟਸ ਹੋ ਸਕਦੇ ਹਨ।
- Disinfect Wipe ਨਾਲ ਪਹਿਲਾਂ ਸਾਹਮਣੇ ਦੇ ਹਿੱਸੇ ਨੂੰ ਸਾਫ਼ ਕਰੋ ਅਤੇ ਫਿਰ Wipe ਦੇ ਦੂਜੇ ਹਿੱਸੇ ਅੱਗੇ ਕਰਕੇ ਪਿੱਛੇ ਦਾ ਹਿੱਸਾ ਸਾਫ਼ ਕਰੋ।
- ਇਸ ਤੋਂ ਬਾਅਦ Ear loop, ਸਟ੍ਰੇਪ ਆਦਿ ਨੂੰ ਚੰਗੀ ਤਰ੍ਹਾਂ ਸਾਫ਼ ਕਰੋ।
- ਧਿਆਨ ਰੱਖੋ ਕਿ ਮੱਥੇ ਦੇ ਪਾਸੇ (ਫੋਮ ਵਾਲਾ ਹਿੱਸਾ) ਨੂੰ ਸਾਫ਼ ਨਾ ਕਰੋ।
- ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਫੇਸ ਸ਼ੀਲਡ ਨੂੰ ਸੁੱਕਣ ਦਿਓ।
- ਇਹ ਯਾਦ ਰੱਖੋ ਕਿ ਜੇ ਤੁਸੀਂ ਜ਼ਿਆਦਾ ਵਾਰ ਇੱਕ ਹੀ ਫੇਸ ਸ਼ੀਲਡ ਦੀ ਵਰਤੋਂ ਕਰ ਰਹੇ ਹੋ ਤਾਂ ਇਸ ਨੂੰ Disinfect ਜ਼ਰੂਰੀ ਕਰੋ ਕਿਉਂਕਿ ਸਾਵਧਾਨੀ ‘ਚ ਹੀ ਤੁਹਾਡੀ ਸੁਰੱਖਿਆ ਹੈ।