Face Wash care tips: ਚਿਹਰੇ ਦੀ ਸਕਿਨ ਸਰੀਰ ਨਾਲੋਂ ਜ਼ਿਆਦਾ ਸੈਂਸੀਟਿਵ ਹੁੰਦੀ ਹੈ। ਅਜਿਹੇ ‘ਚ ਕੁੜੀਆਂ ਸਾਬਣ ਦੀ ਬਜਾਏ ਇਸ ‘ਤੇ ਫੇਸਵਾਸ਼ ਲਗਾਉਂਦੀਆਂ ਹਨ। ਪਰ ਇਨ੍ਹਾਂ ‘ਚ ਮੌਜੂਦ ਕੈਮੀਕਲਸ ਕਾਰਨ ਸਕਿਨ ਦੇ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ। ਅਜਿਹੇ ‘ਚ ਤੁਸੀਂ ਆਪਣੀ ਰਸੋਈ ‘ਚ ਮੌਜੂਦ ਕੁਝ ਚੀਜ਼ਾਂ ਨੂੰ ਆਸਾਨੀ ਨਾਲ ਕਲੀਜ਼ਰ ਦੇ ਰੂਪ ‘ਚ ਇਸਤੇਮਾਲ ਕਰ ਸਕਦੇ ਹੋ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ 4 ਹੋਮਮੇਡ ਕਲੀਨਜਰ ਬਣਾਉਣ, ਵਰਤੋਂ ਕਰਨ ਅਤੇ ਇਸ ਦੇ ਫਾਇਦੇ…
ਦੁੱਧ: ਦੁੱਧ ‘ਚ ਮੌਜੂਦ ਲੈਕਟਿਕ ਐਸਿਡ ਡੈੱਡ ਸਕਿਨ ਨੂੰ ਸਾਫ਼ ਕਰਨ ਅਤੇ ਸਕਿਨ ਨੂੰ ਪੋਸ਼ਿਤ ਕਰਨ ‘ਚ ਮਦਦ ਕਰਦਾ ਹੈ। ਇਹ ਕਲੀਂਜਰ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਨਾਲ ਰੁੱਖੀ-ਬੇਜਾਨ ਸਕਿਨ ਗਹਿਰਾਈ ਨਾਲ ਰਿਪੇਅਰ ਹੋ ਕੇ ਸਾਫ਼, ਨਿਖ਼ਰੀ ਅਤੇ ਨਰਮ ਦਿਖਾਈ ਦਿੰਦੀ ਹੈ। ਇਸ ਦੇ ਲਈ ਕੱਚੇ ਦੁੱਧ ਨਾਲ ਚਿਹਰੇ ਦੀ ਸਰਕੂਲਰ ਮੋਸ਼ਨ ‘ਚ ਮਸਾਜ ਕਰੋ। 5 ਮਿੰਟ ਤੱਕ ਮਸਾਜ ਕਰਨ ਤੋਂ ਬਾਅਦ ਚਿਹਰੇ ਨੂੰ ਤਾਜ਼ੇ ਪਾਣੀ ਨਾਲ ਧੋ ਲਓ।
ਸ਼ਹਿਦ: ਤੁਸੀਂ ਸ਼ਹਿਦ ਦੀ ਵਰਤੋਂ ਕਲੀਨਜ਼ਰ ਦੇ ਤੌਰ ‘ਤੇ ਕਰ ਸਕਦੇ ਹੋ। ਇਸ ‘ਚ ਮੌਜੂਦ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਸਕਿਨ ਨੂੰ ਪੋਸ਼ਿਤ ਕਰਨ ‘ਚ ਮਦਦ ਕਰਦੇ ਹਨ। ਇਸ ਨਾਲ ਸਕਿਨ ਪਿੰਪਲਸ, ਡ੍ਰਾਈ ਸਕਿਨ, ਝੁਰੜੀਆਂ ਆਦਿ ਸਕਿਨ ਸਬੰਧਤ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਸ ਦੇ ਲਈ ਚਿਹਰੇ ਨੂੰ ਪਾਣੀ ਨਾਲ ਹਲਕਾ ਜਿਹਾ ਗਿੱਲਾ ਕਰੋ। ਹੁਣ 1 ਚੱਮਚ ਸ਼ਹਿਦ ਨਾਲ ਚਿਹਰੇ ‘ਤੇ 5 ਮਿੰਟ ਤੱਕ ਮਾਲਿਸ਼ ਕਰੋ। ਇਸ ਤੋਂ ਬਾਅਦ ਕੋਸੇ ਪਾਣੀ ਨਾਲ ਚਿਹਰਾ ਧੋ ਲਓ।
ਗੁਲਾਬ ਜਲ: ਸਕਿਨ ਨੂੰ ਹਾਈਡਰੇਟ ਰੱਖਣ ਲਈ ਤੁਸੀਂ ਗੁਲਾਬ ਜਲ ਦੀ ਵਰਤੋਂ ਕਰ ਸਕਦੇ ਹੋ। ਇਹ ਸਕਿਨ ਨੂੰ ਗਹਿਰਾਈ ਨਾਲ ਸਾਫ਼ ਕਰਕੇ ਉਸ ਨੂੰ ਕੋਮਲ, ਨਰਮ ਅਤੇ ਗੁਲਾਬੀ ਬਣਾਉਣ ‘ਚ ਮਦਦ ਕਰਦਾ ਹੈ। ਇਸ ਨਾਲ ਤੁਹਾਡੀ ਸਕਿਨ ਟਾਈਟ ਹੋ ਜਾਵੇਗੀ ਜਿਸ ਨਾਲ ਝੁਰੜੀਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਇਸ ਦੇ ਲਈ ਰੂੰ ‘ਚ ਗੁਲਾਬ ਜਲ ਦੀਆਂ ਕੁਝ ਬੂੰਦਾਂ ਪਾ ਕੇ ਚਿਹਰੇ ‘ਤੇ ਥਪਥਪਾਉਂਦੇ ਹੋਏ ਲਗਾਓ। ਇਸ ਦੇ ਨਾਲ ਹੀ 2 ਕਾਟਨ ਪੈਡ ‘ਚ ਗੁਲਾਬ ਜਲ ਪਾ ਕੇ ਬੰਦ ਅੱਖਾਂ ‘ਤੇ ਰੱਖੋ। ਇਸ ਨਾਲ ਥਕਾਵਟ, ਅੱਖਾਂ ਦੀ ਸੋਜ ਆਦਿ ਵੀ ਦੂਰ ਹੋ ਜਾਣਗੇ।
ਵੇਸਣ ਅਤੇ ਨਿੰਬੂ: ਜੇਕਰ ਤੁਹਾਡੀ ਸਕਿਨ ਆਇਲੀ ਹੈ ਤਾਂ ਤੁਸੀਂ ਨਿੰਬੂ ਅਤੇ ਵੇਸਣ ਨਾਲ ਕਲੀਨਜ਼ਰ ਬਣਾ ਕੇ ਲਗਾ ਸਕਦੇ ਹੋ। ਇਸ ਦੇ ਲਈ ਇਕ ਕਟੋਰੀ ‘ਚ 1-1 ਚੱਮਚ ਵੇਸਣ, ਕੱਚਾ ਦੁੱਧ ਅਤੇ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਲਾ ਲਓ। ਤਿਆਰ ਮਿਸ਼ਰਣ ਨੂੰ ਸਕ੍ਰਬ ਕਰਦੇ ਹੋਏ ਚਿਹਰੇ ‘ਤੇ ਲਗਾਓ। 5 ਮਿੰਟ ਤੱਕ ਮਾਲਿਸ਼ ਕਰਨ ਤੋਂ ਬਾਅਦ ਇਸ ਨੂੰ 10 ਮਿੰਟ ਲਈ ਲੱਗਾ ਰਹਿਣ ਦਿਓ। ਇਸ ਤੋਂ ਬਾਅਦ ਚਿਹਰੇ ਨੂੰ ਤਾਜ਼ੇ ਪਾਣੀ ਨਾਲ ਧੋ ਲਓ। ਇਹ ਤੁਹਾਡੀ ਸਕਿਨ ਨੂੰ ਗਹਿਰਾਈ ਨਾਲ ਸਾਫ਼ ਕਰੇਗਾ। ਇਸ ਨਾਲ ਡੈੱਡ ਸਕਿਨ ਸੈੱਲਜ਼ ਸਾਫ਼ ਹੋ ਕੇ ਖੁੱਲ੍ਹੇ ਪੋਰਸ ਘੱਟ ਹੋਣਗੇ। ਅਜਿਹੇ ‘ਚ ਚਿਹਰਾ ਸਾਫ਼, ਚਮਕਦਾਰ ਅਤੇ ਨਰਮ ਦਿਖਾਈ ਦੇਵੇਗਾ।