Facial steaming benefits: ਗਰਮੀ ਸਿਖ਼ਰਾਂ ‘ਤੇ ਹੈ, ਅਜਿਹੇ ‘ਚ ਜਿੰਨਾ ਠੰਢਾ ਪਾਣੀ ਪੀਓ, ਓਨਾ ਹੀ ਘੱਟ ਲੱਗਦਾ ਹੈ। ਪਰ ਜ਼ਿਆਦਾ ਠੰਢਾ ਤੁਹਾਡੀ ਸਿਹਤ ਲਈ ਹਾਨੀਕਾਰਕ ਵੀ ਸਾਬਿਤ ਹੁੰਦਾ ਹੈ। ਕੋਰੋਨਾ ਕਾਲ ‘ਚ ਸਰਦੀ, ਜੁਕਾਮ ਜਾਂ ਖੰਘ ਹੋਣਾ ਤੁਹਾਨੂੰ ਮੁਸ਼ਕਲ ‘ਚ ਪਾ ਸਕਦਾ ਹੈ। ਇਸ ਲਈ ਬਿਹਤਰ ਹੈ ਕਿ ਤੁਸੀਂ ਆਪਣੀ ਸਿਹਤ ਦਾ ਖ਼ਿਆਲ ਰੱਖੋ ਅਤੇ ਦਿਨ ‘ਚ ਇਕ ਵਾਰ ਗਰਮ ਪਾਣੀ ਨਾਲ ਭਾਫ਼ ਜ਼ਰੂਰ ਲਓ। ਬਗ਼ੈਰ ਕਿਸੀ ਸਾਈਡ ਇਫੈਕਟ ਦੇ ਸਟੀਮ ਤੁਹਾਡੇ ਗਲੇ ਨੂੰ ਸਾਫ਼ ਕਰੇਗੀ, ਨਾਲ ਹੀ ਸਰਦੀ-ਜੁਕਾਮ ਤੋਂ ਵੀ ਰਾਹਤ ਦਿਲਾਵੇਗੀ। ਤੁਸੀਂ ਗਰਮੀ ‘ਚ ਠੰਢਾ ਪਾਣੀ ਪੀ ਰਹੇ ਹੋ ਤਾਂ ਸਟੀਮ ਉਸ ਠੰਢੇ ਦੇ ਅਸਰ ਨੂੰ ਵੀ ਘੱਟ ਕਰੇਗਾ। ਸਟੀਮ ਨਾ ਸਿਰਫ਼ ਤੁਹਾਡੀ ਸਿਹਤ ਲਈ ਫਾਇਦੇਮੰਦ ਹੈ, ਬਲਕਿ ਤੁਹਾਡੀ ਸਕਿਨ ਲਈ ਵੀ ਫਾਇਦੇਮੰਦ ਹੈ। ਆਓ ਸਟੀਮ ਦੇ ਪੰਜ ਫਾਇਦਿਆਂ ਦੇ ਬਾਰੇ ਜਾਣਦੇ ਹਾਂ।
- ਸਰਦੀ-ਜੁਕਾਮ ਅਤੇ ਕਫ਼ ਇਸ ਸਮੇਂ ਕੋਰੋਨਾ ਦੇ ਲੱਛਣਾਂ ‘ਚ ਸ਼ਾਮਿਲ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ-ਆਪ ਨੂੰ ਖ਼ੁਦ ਇਸ ਪਰੇਸ਼ਾਨੀ ਤੋਂ ਦੂਰ ਰੱਖੋ। ਸਰਦੀ ਜੁਕਾਮ ਅਤੇ ਕਫ਼ ਲਈ ਭਾਫ਼ ਰਾਮਬਾਣ ਉਪਾਅ ਹੈ। ਭਾਫ਼ ਲੈਣ ਨਾਲ ਨਾ ਸਿਰਫ਼ ਤੁਹਾਡੀ ਸਰਦੀ ਠੀਕ ਹੋਵੇਗੀ, ਬਲਕਿ ਗਲੇ ‘ਚ ਜਮ੍ਹਾਂ ਹੋਈ ਕਫ਼ ਵੀ ਆਸਾਨੀ ਨਾਲ ਨਿਕਲ ਜਾਵੇਗੀ ਅਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਵੇਗੀ।
- ਅਸਥਮਾ ਦੇ ਰੋਗੀਆਂ ਨੂੰ ਇਸ ਸਮੇਂ ਖ਼ਾਸ ਦੇਖਭਾਲ ਦੀ ਜ਼ਰੂਰਤ ਹੈ। ਅਸਥਮਾ ਦੀ ਪਰੇਸ਼ਾਨੀ ਹੈ ਤਾਂ ਤੁਸੀਂ ਭਾਫ਼ ਲਓ, ਇਸ ਨਾਲ ਸਾਹ ਫੁੱਲਣ ਤੋਂ ਰਾਹਤ ਮਿਲੇਗੀ।
- ਡਰਮੇਟੋਲਾਜਿਸਟ ਅਨੁਸਾਰ, ਸਕਿਨ ਦੀ ਗੰਦਗੀ ਨੂੰ ਹਟਾ ਕੇ ਅੰਦਰ ਤਕ ਸਕਿਨ ਦੀ ਸਫ਼ਾਈ ਕਰਨ ਤੇ ਚਮੜੀ ਨੂੰ ਕੁਦਰਤੀ ਚਮਕ ਪ੍ਰਦਾਨ ਕਰਨ ਲਈ ਭਾਫ਼ ਲੈਣਾ ਇਕ ਬਿਹਤਰੀਨ ਤਰੀਕਾ ਹੈ। ਬਗੈਰ ਕਿਸੀ ਮੇਕਅਪ ਪ੍ਰੋਡਕਟ ਦਾ ਇਸਤੇਮਾਲ ਕਰਨ ਨਾਲ ਤੁਹਾਡੀ ਸਕਿਨ ਗਲੋਇੰਗ ਹੋ ਜਾਵੇਗੀ।
- ਚਿਹਰੇ ਦੀ ਡੈੱਡ ਸਕਿਨ ਨੂੰ ਹਟਾਉਣ ਅਤੇ ਝੁਰੜੀਆਂ ਨੂੰ ਘੱਟ ਕਰਨ ਲਈ ਵੀ ਭਾਫ਼ ਲੈਣਾ ਇਕ ਵਧੀਆ ਉਪਾਅ ਹੈ। ਇਹ ਤੁਹਾਡੀ ਸਕਿਨ ਨੂੰ ਤਾਜ਼ਗੀ ਦਿੰਦਾ ਹੈ, ਜਿਸ ਨਾਲ ਤੁਸੀਂ ਤਰੋਤਾਜ਼ਾ ਨਜ਼ਰ ਆਉਂਦੇ ਹੋ। ਚਮੜੀ ਦੀ ਨਮੀ ਵੀ ਬਰਕਰਾਰ ਰਹਿੰਦੀ ਹੈ।
- ਜੇਕਰ ਚਿਹਰੇ ‘ਤੇ ਪਿੰਪਲਜ਼ ਹਨ ਤਾਂ ਬਿਨਾਂ ਦੇਰ ਕੀਤੇ ਚਿਹਰੇ ਨੂੰ ਭਾਫ਼ ਦਿਓ, ਇਸ ਨਾਲ ਰੋਮਾਂ ‘ਚ ਜਮ੍ਹਾਂ ਗੰਦਗੀ ਆਸਾਨੀ ਨਾਲ ਨਿਕਲ ਜਾਵੇਗੀ ਅਤੇ ਤੁਹਾਡੀ ਚਮੜੀ ਸਾਫ਼ ਹੋ ਜਾਵੇਗੀ।