Fallopian Tubes blockage remedies: ਬਾਂਝਪਨ ਦੇ ਕਾਰਨ ਨਾ ਸਿਰਫ਼ ਔਰਤਾਂ ਨੂੰ ਕੰਸੀਵ ਕਰਨ ‘ਚ ਮੁਸ਼ਕਲ ਆਉਂਦੀ ਹੈ ਬਲਕਿ ਇਸ ਨਾਲ ਉਨ੍ਹਾਂ ਨੂੰ ਸਮਾਜ ਦੇ ਤਾਅਨੇ ਵੀ ਸੁਣਨੇ ਪੈਂਦੇ ਹਨ। ਹਾਲਾਂਕਿ ਬਾਂਝਪਨ ਦੇ ਕਾਰਨ ਵੱਖ-ਵੱਖ ਹੁੰਦੇ ਹਨ ਜਿਨ੍ਹਾਂ ‘ਚੋਂ ਇੱਕ ਹੈ ਫੈਲੋਪਿਅਨ ਟਿਊਬਾਂ ਦਾ ਬੰਦ ਹੋਣਾ ਵੀ ਹੈ। ਹਾਲਾਂਕਿ ਦਵਾਈਆਂ ਅਤੇ ਘਰੇਲੂ ਨੁਸਖ਼ਿਆਂ ਦੁਆਰਾ ਫੈਲੋਪੀਅਨ ਟਿਊਬ ਨੂੰ ਖੋਲ੍ਹਿਆ ਜਾ ਸਕਦਾ ਹੈ।
ਕੀ ਕਾਰਨ ਹੈ ਫੈਲੋਪਿਅਨ ਟਿਊਬਾਂ ਦਾ ਬੰਦ ਹੋਣਾ: ਹਰ ਔਰਤ ਦੀ ਬੱਚੇਦਾਨੀ ‘ਚ 2 ਫੈਲੋਪਿਅਨ ਟਿਊਬ ਹੁੰਦੀ ਹੈ ਜਿਨ੍ਹਾਂ ‘ਚੋਂ ਜੇਕਰ ਇੱਕ ਵੀ ਠੀਕ ਹੋਵੇ ਤਾਂ ਮਾਂ ਬਣਨ ‘ਚ ਮਦਦ ਮਿਲ ਸਕਦੀ ਹੈ। ਫੈਲੋਪਿਅਨ ਟਿਊਬ ਉਹ ਰਾਸਤਾ ਹੈ ਜਿਸ ਨਾਲ ਅੰਡੇ ਬੱਚੇਦਾਨੀ ਤੱਕ ਪਹੁੰਚਦੇ ਹਨ ਅਤੇ fertilized ਹੁੰਦੇ ਹਨ। ਕਈ ਵਾਰ ਟਿਊਬ ‘ਚ ਬਲਾਕੇਜ ਕਾਰਨ ਆਂਡੇ ਰਸਤੇ ‘ਚ ਹੀ ਰੁੱਕ ਜਾਂਦੇ ਹਨ ਅਤੇ ਟੁੱਟ ਕੇ ਬਾਹਰ ਵੀ ਆ ਜਾਂਦੇ ਹਨ।
ਫੈਲੋਪਿਅਨ ਟਿਊਬ ਬਲਾਕ ਹੋਣ ਦੇ ਕਾਰਨ: ਇਹ ਰੁਕਾਵਟ ਕਈ ਕਾਰਨਾਂ ਕਰਕੇ ਹੋ ਸਕਦੀ ਹੈ ਜਿਵੇਂ ਕਿ ਡੈਮੇਜ਼, ਬੱਚੇਦਾਨੀ ਇੰਫੈਕਸ਼ਨ, ਜਿਨਸੀ ਰੋਗ, ਸੋਜ ਜਾਂ ਟਵਿਸਟਿੰਗ। ਇਸ ਤੋਂ ਇਲਾਵਾ ਐਂਡੋਮੈਟਰੀਓਸਿਸ, ਪੇਲਵਿਕ ਸੋਜ, ਮਿਸਕੇਰੇਜ਼, ਯੁਟੇਂਰਿਨ ਫਾਈਬਰੋਇਡਜ਼, ਪੇਟ ਜਾਂ ਪੇਲਵਿਕ ਸਰਜਰੀ ਦੇ ਕਾਰਨ ਵੀ ਫੈਲੋਪੀਅਨ ਟਿਊਬ ਬਲੋਕ ਹੋ ਜਾਂਦੀਆਂ ਹਨ। ਹਾਲਾਂਕਿ ਚੰਗੀ ਖ਼ਬਰ ਇਹ ਹੈ ਕਿ ਇਸਨੂੰ ਖੋਲ੍ਹਿਆ ਜਾ ਸਕਦਾ ਹੈ। ਕਈ ਵਾਰ ਬਲੌਕ ਹੋਣ ‘ਤੇ fertilize ਐੱਗ ਫੈਲੋਪੀਅਨ ਟਿਊਬ ‘ਚ ਫਸ ਸਕਦਾ ਹੈ ਜਿਸਨੂੰ ਐਕਟੋਪਿਕ ਪ੍ਰੈਗਨੈਂਸੀ ਵੀ ਕਿਹਾ ਜਾਂਦਾ ਹੈ। ਡਾਕਟਰ ਦੀ ਸਲਾਹ ਤੋਂ ਬਾਅਦ ਤੁਸੀਂ ਦਵਾਈਆਂ ਦੇ ਨਾਲ ਕੁਝ ਕੁਦਰਤੀ ਤਰੀਕੇ ਅਜ਼ਮਾ ਸਕਦੇ ਹੋ ਅਤੇ ਬੰਦ ਟਿਊਬ ਨੂੰ ਖੋਲ੍ਹ ਸਕਦੇ ਹੋ।
ਲਸਣ ਦਾ ਸੇਵਨ ਵਧਾਓ: ਲਸਣ ਦੇ ਐਂਟੀ-ਬੈਕਟੀਰੀਅਲ, ਐਂਟੀਬਾਇਓਟਿਕ ਅਤੇ ਐਂਟੀ-ਇਨਫਲੇਮੇਟਰੀ ਗੁਣ ਇਮਿਊਨ ਸਿਸਟਮ ਨੂੰ ਵਧਾਉਂਦੇ ਹਨ, ਜੋ ਕਿ ਮਾਈਕ੍ਰੋਬਸ ਨਾਲ ਲੜਦੇ ਹਨ। ਇਸ ਨਾਲ ਬੰਦ ਟਿਊਬ ਨੂੰ ਖੋਲ੍ਹਣ ‘ਚ ਮਦਦ ਮਿਲਦੀ ਹੈ।
ਅਦਰਕ, ਦਾਲਚੀਨੀ ਅਤੇ ਹਲਦੀ: ਆਯੁਰਵੈਦਿਕ ਗੁਣਾਂ ਨਾਲ ਭਰਪੂਰ ਅਦਰਕ, ਦਾਲਚੀਨੀ, ਹਲਦੀ ਵਰਗੀਆਂ ਚੀਜ਼ਾਂ ਦਾ ਸੇਵਨ ਵਧਾਓ। ਇਸ ਨਾਲ ਵੀ ਬੰਦ ਟਿਊਬ ਖੁੱਲ੍ਹ ਜਾਵੇਗੀ ਅਤੇ ਤੁਹਾਨੂੰ ਕੰਸੀਵ ‘ਚ ਆਸਾਨੀ ਹੋਵੇਗੀ।
ਜੜੀ-ਬੂਟੀਆਂ ਦੀ ਚਾਹ ਪੀਓ: ਨੈਚੂਰਲ ਹਰਬਲ ਟੀ ਸੋਜ ਨੂੰ ਘਟਾਉਂਦੀ ਹੈ ਅਤੇ ਬਲੱਡ ਸਰਕੂਲੇਸ਼ਨ ਨੂੰ ਵਧਾਉਂਦੀ ਹੈ। ਇਸ ਨਾਲ ਫੈਲੋਪੀਅਨ ਟਿਊਬਾਂ ‘ਚ ਰੁਕਾਵਟ ਦੂਰ ਹੁੰਦੀ ਹੈ। ਅਜਿਹੇ ‘ਚ ਜੇਕਰ ਤੁਹਾਨੂੰ ਵੀ ਇਸ ਕਾਰਨ ਕੰਸੀਵ ਕਰਨ ‘ਚ ਪਰੇਸ਼ਾਨੀ ਹੋ ਰਹੀ ਹੈ ਤਾਂ ਜੜੀ-ਬੂਟੀਆਂ ਦੀ ਚਾਹ ਬਣਾ ਕੇ ਪੀਓ।
ਵਿਟਾਮਿਨ ਸੀ ਨਾਲ ਭਰਪੂਰ ਭੋਜਨ ਖਾਓ: ਜੇਕਰ ਫੈਲੋਪਿਅਨ ਟਿਊਬ ‘ਚ ਰੁਕਾਵਟ ਦਾ ਕਾਰਨ ਇਨਫੈਕਸ਼ਨ ਹੈ ਤਾਂ ਭੋਜਨ ‘ਚ ਵਿਟਾਮਿਨ ਸੀ ਨਾਲ ਭਰਪੂਰ ਭੋਜਨ ਦੀ ਮਾਤਰਾ ਵਧਾਓ। ਇਹ ਇਮਿਊਨਿਟੀ ਵਧਾਉਣ ਦੇ ਨਾਲ-ਨਾਲ ਆਇਰਨ ਨੂੰ ਸੋਖਣ ‘ਚ ਮਦਦ ਕਰਦਾ ਹੈ। ਇਸ ਦੇ ਲਈ ਤੁਸੀਂ ਸਟ੍ਰਾਬੇਰੀ, ਸੰਤਰਾ, ਅੰਗੂਰ, ਬਰੋਕਲੀ, ਕੀਵੀ, ਸ਼ਿਮਲਾ ਮਿਰਚ, ਹਰੀ ਮਿਰਚ ਖਾ ਸਕਦੇ ਹੋ।
ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
- ਜੇਕਰ ਤੁਸੀਂ ਸਿਗਰਟ, ਸ਼ਰਾਬ-ਤੰਬਾਕੂ ਆਦਿ ਦਾ ਸੇਵਨ ਕਰਦੇ ਹੋ ਤਾਂ ਇਨ੍ਹਾਂ ਦਾ ਸੇਵਨ ਤੁਰੰਤ ਬੰਦ ਕਰ ਦਿਓ ਕਿਉਂਕਿ ਫੈਲੋਪੀਅਨ ਟਿਊਬ ਵੀ ਬੰਦ ਹੋ ਸਕਦੀ ਹੈ। ਨਾਲ ਹੀ ਇਸ ਨਾਲ ਔਰਤਾਂ ਦੀ ਫਰਟੀਲਿਟੀ ‘ਤੇ ਵੀ ਅਸਰ ਪੈਂਦਾ ਹੈ।
- ਬਾਂਝਪਨ ਦਾ ਇੱਕ ਕਾਰਨ ਤਣਾਅ ਵੀ ਹੈ। ਅਜਿਹੇ ‘ਚ ਤਣਾਅ ਨੂੰ ਦੂਰ ਕਰਨ ਲਈ ਤੁਸੀਂ ਮੈਡੀਟੇਸ਼ਨ, ਯੋਗਾ ਆਦਿ ਦਾ ਸਹਾਰਾ ਲਓ। ਨਾਲ ਹੀ ਸਵੇਰੇ-ਸ਼ਾਮ ਧਿਆਨ ਅਤੇ ਸੈਰ ਜ਼ਰੂਰ ਕਰੋ।