Fatty liver symptoms: ਲੀਵਰ ‘ਚ ਫੈਟ ਦੀ ਮਾਤਰਾ ਨੂੰ ਵਧਣ ਦੀ ਸਥਿਤੀ ਨੂੰ ਫੈਟੀ ਲੀਵਰ ਕਿਹਾ ਜਾਂਦਾ ਹੈ। ਇਸ ਸਮੱਸਿਆ ਦਾ ਮੁੱਖ ਕਾਰਨ ਸਿਹਤ ਦੀ ਸਹੀ ਦੇਖਭਾਲ ਨਾ ਕਰਨਾ ਅਤੇ ਭੋਜਨ ਵਿਚ ਪੌਸ਼ਟਿਕ ਚੀਜ਼ਾਂ ਦੀ ਕਮੀ ਹੈ। ਅਜਿਹੇ ‘ਚ ਲੀਵਰ ‘ਤੇ ਫੈਟ ਜਮਾ ਹੋਣ ਲੱਗਦਾ ਹੈ। ਇਸ ਦੇ ਕਾਰਨ ਸਰੀਰ ਦੇ ਬਾਕੀ ਹਿੱਸੇ ਉੱਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਸਮੇਂ ਦੇ ਨਾਲ ਇਸਦੇ ਲੱਛਣਾਂ ਨੂੰ ਪਛਾਣ ਕੇ ਇਸ ‘ਤੇ ਕਾਬੂ ਕਰ ਲੈਣ ‘ਚ ਹੀ ਭਲਾਈ ਹੁੰਦੀ ਹੈ। ਨਹੀਂ ਤਾਂ ਹੋਰ ਗੰਭੀਰ ਬਿਮਾਰੀਆਂ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਫੈਟੀ ਲੀਵਰ ਦੇ ਲੱਛਣਾਂ ਅਤੇ ਰੋਕਥਾਮ ਬਾਰੇ ਦੱਸਾਂਗੇ…
ਤਾਂ ਆਓ ਜਾਣਦੇ ਹਾਂ ਫੈਟੀ ਲੀਵਰ ਦੇ ਲੱਛਣ…
- ਮਾਹਰਾਂ ਦੇ ਅਨੁਸਾਰ ਫੈਟੀ ਲੀਵਰ ਦਾ ਸਭ ਤੋਂ ਪਹਿਲਾ ਲੱਛਣ ਹੱਥਾਂ ਦਾ ਰੰਗ ਗੂੜ੍ਹਾ ਲਾਲ ਹੋਣਾ ਮੰਨਿਆ ਜਾਂਦਾ ਹੈ।
- ਜਿਨ੍ਹਾਂ ਲੋਕਾਂ ਨੂੰ ਫੈਟੀ ਲੀਵਰ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ਦੇ ਪੇਟ ‘ਚ ਸੋਜ਼ ਹੋਣ ਲੱਗਦੀ ਹੈ। ਅਜਿਹੇ ‘ਚ ਭੋਜਨ ਨੂੰ ਹਜ਼ਮ ਕਰਨ ਵਿੱਚ ਦਿੱਕਤ ਹੁੰਦੀ ਹੈ।
- ਇਸ ਦੇ ਨਾਲ ਹੀ ਅੱਖਾਂ ਦਾ ਰੰਗ ਪੀਲਾ ਹੋਣਾ ਸ਼ੁਰੂ ਹੋ ਜਾਂਦਾ ਹੈ। ਮਾਹਰਾਂ ਦੇ ਅਨੁਸਾਰ ਅੱਖਾਂ ਦਾ ਪੀਲਾ ਹੋਣਾ ਲੀਵਰ ਖ਼ਰਾਬ ਹੋਣ ਵੱਲ ਇਸ਼ਾਰਾ ਕਰਦਾ ਹੈ।
- ਅਜਿਹੇ ‘ਚ ਸਰੀਰ ਦਾ ਭਾਰ ਘੱਟ ਹੋਣਾ ਫੈਟੀ ਲੀਵਰ ਵੱਲ ਇਸ਼ਾਰਾ ਕਰਦਾ ਹੈ। ਅਜਿਹੇ ‘ਚ ਜੇ ਤੁਸੀਂ ਸਰੀਰ ਵਿੱਚ ਅਜਿਹੀਆਂ ਕੋਈ ਨਿਸ਼ਾਨੀਆਂ ਮਹਿਸੂਸ ਕਰਦੇ ਹੋ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਤਾਂ ਆਓ ਜਾਣਦੇ ਹਾਂ ਇਸ ਸਮੱਸਿਆ ਤੋਂ ਬਚਣ ਲਈ ਕੁਝ ਘਰੇਲੂ ਨੁਸਖ਼ੇ…
- ਰੋਜ਼ਾਨਾ ਹਰੇ-ਪੱਤੇਦਾਰ ਸਬਜ਼ੀਆਂ ਖਾਓ। ਇਨ੍ਹਾਂ ‘ਚ ਫੋਲਿਕ ਐਸਿਡ, ਫਾਈਬਰ ਜ਼ਿਆਦਾ ਮਾਤਰਾ ‘ਚ ਹੋਣ ਕਰਕੇ ਲੀਵਰ ਨੂੰ ਪੋਸ਼ਣ ਮਿਲਦਾ ਹੈ।
- ਕੈਫੀਨ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਅਕਸਰ ਚਾਹ, ਕੌਫੀ, ਸ਼ਰਾਬ ਦਾ ਜ਼ਿਆਦਾ ਮਾਤਰਾ ‘ਚ ਸੇਵਨ ਕਰਨ ਨਾਲ ਲੀਵਰ ਖ਼ਰਾਬੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਇਨ੍ਹਾਂ ਦਾ ਸੇਵਨ ਨਾ ਜਾਂ ਥੋੜ੍ਹੀ ਮਾਤਰਾ ਵਿੱਚ ਕਰੋ।
- ਹਰਬਲ ਅਤੇ ਗ੍ਰੀਨ-ਟੀ ‘ਚ ਭਾਰੀ ਮਾਤਰਾ ‘ਚ ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਬੈਕਟਰੀਅਲ ਗੁਣ ਹੁੰਦੇ ਹਨ। ਅਜਿਹੇ ‘ਚ ਰੋਜ਼ਾਨਾ 1-2 ਗਲਾਸ ਗ੍ਰੀਨ-ਟੀ ਪੀਣ ਨਾਲ ਲੀਵਰ ਨੂੰ ਪੋਸ਼ਣ ਮਿਲਦਾ ਹੈ। ਇਮਿਊਨਟੀ ਮਜ਼ਬੂਤ ਹੋਣ ਨਾਲ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ।
- ਰੋਜ਼ਾਨਾ ਸਵੇਰੇ ਖੁੱਲ੍ਹੀ ਹਵਾ ‘ਚ ਯੋਗਾ ਅਤੇ ਕਸਰਤ ਕਰਨ ਨਾਲ ਸਰੀਰ ਦਾ ਭਾਰ ਕੰਟਰੋਲ ਵਿਚ ਰਹਿੰਦਾ ਹੈ। ਅਜਿਹੇ ‘ਚ ਫੈਟੀ ਲੀਵਰ ਦੀਆਂ ਸਮੱਸਿਆਵਾਂ ਤੋਂ ਬਚਾ ਰਹਿੰਦਾ ਹੈ।
- ਬਾਹਰ ਦਾ ਮਸਾਲੇਦਾਰ ਅਤੇ ਤੇਲਯੁਕਤ ਭੋਜਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅਜਿਹੇ ‘ਚ ਘਰ ਵਿਚ ਹਮੇਸ਼ਾ ਸਾਦਾ ਖਾਣਾ ਖਾਓ। ਕੇਵਲ ਤਾਂ ਹੀ ਬਿਮਾਰੀਆਂ ਤੋਂ ਬਚਾਅ ਹੋਏਗਾ।