Feet Smell tips: ਮੌਸਮ ਚਾਹੇ ਕੋਈ ਵੀ ਹੋਵੇ ਅਕਸਰ ਲੋਕਾਂ ਦੇ ਪੈਰਾਂ ‘ਚੋਂ ਬਦਬੂ ਆਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਹਰਾਂ ਦੇ ਅਨੁਸਾਰ ਇਸ ਨੂੰ ਬ੍ਰੋਮੋਡੋਸਿਸ ਕਿਹਾ ਜਾਂਦਾ ਹੈ। ਇਸ ਸਮੱਸਿਆ ਦੇ ਕਾਰਨ ਕਿਸੇ ਵੀ ਜਗ੍ਹਾ ‘ਤੇ ਜੁੱਤੇ ਖੋਲ੍ਹਣ ਵਿੱਚ ਮੁਸ਼ਕਲ ਆਉਂਦੀ ਹੈ ਜਾਂ ਇਸ ਤਰ੍ਹਾਂ ਕਹੀਏ ਕਿ ਸ਼ਰਮਿੰਦਗੀ ਮਹਿਸੂਸ ਹੋਣ ਲੱਗਦੀ ਹੈ। ਖ਼ਾਸ ਤੌਰ ‘ਤੇ ਸਰਦੀਆਂ ਦੇ ਮੌਸਮ ਵਿੱਚ ਹਰ ਸਮੇਂ ਪੈਰਾਂ ‘ਚ ਜੁਰਾਬਾਂ ਅਤੇ ਜੁੱਤੇ ਪਾਉਣ ਨਾਲ ਇਹ ਸਮੱਸਿਆ ਹੁੰਦੀ ਹੈ। ਅਜਿਹੇ ‘ਚ ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਆਓ ਅੱਜ ਅਸੀਂ ਤੁਹਾਨੂੰ ਕੁੱਝ ਘਰੇਲੂ ਨੁਸਖ਼ਿਆਂ ਬਾਰੇ ਦੱਸਦੇ ਹਾਂ।
ਪੈਰਾਂ ‘ਚ ਬਦਬੂ ਆਉਣ ਦਾ ਕਾਰਨ…
- ਜ਼ਿਆਦਾ ਟਾਈਟ ਜੁਰਾਬਾਂ ਅਤੇ ਜੁੱਤੇ ਪਹਿਨਣਾ
- ਪੈਰਾਂ ਦੀ ਸਫਾਈ ਨਾ ਕਰਨਾ
- ਕਈ ਦਿਨਾਂ ਤੱਕ ਇੱਕੋ ਜੁਰਾਬਾਂ ਨੂੰ ਪਹਿਨਣਾ
- ਬਹੁਤ ਜ਼ਿਆਦਾ ਪਸੀਨਾ ਆਉਣਾ
- ਤਣਾਅ ਲੈਣਾ
- ਹਾਰਮੋਨਲ ਅਸੰਤੁਲਨ ਜਾਂ ਉਨ੍ਹਾਂ ‘ਚ ਬਦਲਾਅ ਹੋਣਾ
ਤਾਂ ਆਓ ਜਾਣਦੇ ਹਾਂ ਇਸ ਸਮੱਸਿਆ ਤੋਂ ਬਚਣ ਲਈ ਘਰੇਲੂ ਨੁਸਖ਼ਿਆਂ ਬਾਰੇ…
ਫਿਟਕਰੀ: ਇਕ ਬਾਲਟੀ ਗੁਣਗੁਣੇ ਪਾਣੀ ‘ਚ 1 ਚਮਚਾ ਫਿਟਕਰੀ ਪਾਊਡਰ ਮਿਲਾ ਕੇ ਉਸ ‘ਚ ਪੈਰਾਂ ਨੂੰ 15 ਮਿੰਟਾਂ ਲਈ ਡੁਬੋ ਦਿਓ। ਫਿਟਕਰੀ ‘ਚ ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਬੈਕਟਰੀਅਲ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਦੀ ਵਰਤੋਂ ਕਰਨ ਨਾਲ ਪੈਰਾਂ ‘ਚ ਜ਼ਿਆਦਾ ਪਸੀਨਾ ਅਤੇ ਬਦਬੂ ਆਉਣ ਦੀ ਸਮੱਸਿਆ ਦੂਰ ਹੋ ਜਾਵੇਗੀ। ਨਾਲ ਹੀ ਇੰਫੈਕਸ਼ਨ ਹੋਣ ਦਾ ਖ਼ਤਰਾ ਵੀ ਘੱਟ ਹੋਵੇਗਾ।
ਬੇਕਿੰਗ ਸੋਡਾ: ਬੇਕਿੰਗ ਸੋਡਾ ਵਿਚ ਐਂਟੀ-ਫੰਗਲ, ਐਂਟੀ-ਬੈਕਟਰੀਅਲ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਦੀ ਵਰਤੋਂ ਕਰਨ ਨਾਲ ਪੈਰਾਂ ਦੀ ਬਦਬੂ ਦੂਰ ਹੁੰਦੀ ਹੈ। ਇਸ ਦੀ ਵਰਤੋਂ ਕਰਨ ਲਈ ਇਕ ਬਾਲਟੀ ਗੁਣਗੁਣੇ ਪਾਣੀ ‘ਚ 1 ਚਮਚ ਬੇਕਿੰਗ ਸੋਡਾ ਮਿਲਾਓ। ਫਿਰ ਇਸ ਵਿਚ ਆਪਣੇ ਪੈਰਾਂ ਨੂੰ ਕਰੀਬ 15-20 ਮਿੰਟਾਂ ਲਈ ਡੁਬੋਓ। ਮਾਹਰਾਂ ਦੇ ਅਨੁਸਾਰ ਇਹ ਪਸੀਨੇ ਦੇ ਪੀਐਚ ਨੂੰ ਬੈਲੇਂਸ ਕਰਕੇ ਬਦਬੂ ਆਉਣ ਅਤੇ ਬੈਕਟਰੀਆ ਦੇ ਪੈਦਾ ਹੋਣ ਤੋਂ ਬਚਾਉਂਦਾ ਹੈ।
ਐਪਲ ਸਾਈਡਰ ਸਿਰਕਾ: ਸਿਰਕੇ ਵਿੱਚ ਵਿਟਾਮਿਨ, ਖਣਿਜ ਅਤੇ ਐਂਟੀ-ਆਕਸੀਡੈਂਟ ਹੁੰਦੇ ਹਨ। ਅਜਿਹੇ ‘ਚ ਇਸ ਦੀ ਵਰਤੋਂ ਕਰਨ ਨਾਲ ਪੈਰਾਂ ਦੀ ਬਦਬੂ ਦੂਰ ਹੁੰਦੀ ਹੈ। ਇਸ ਦੀ ਵਰਤੋਂ ਕਰਨ ਲਈ ਇਕ ਬਾਲਟੀ ਵਿਚ ਗੁਣਗੁਣਾ ਪਾਣੀ ਭਰੋ। ਫਿਰ ਇਸ ਵਿਚ 1 ਚਮਚ ਸੇਬ ਦਾ ਸਿਰਕਾ ਮਿਲਾਓ ਅਤੇ 30 ਮਿੰਟ ਲਈ ਪੈਰਾਂ ਨੂੰ ਡੁਬੋ ਦਿਓ। ਇਸ ਨਾਲ ਪੈਰਾਂ ਵਿਚ ਬਦਬੂ ਆਉਣ ਦੀ ਸਮੱਸਿਆ ਦੂਰ ਹੋ ਕੇ ਇੰਫੈਕਸ਼ਨ ਹੋਣ ਦਾ ਖ਼ਤਰਾ ਵੀ ਘੱਟ ਹੋ ਜਾਵੇਗਾ।
ਇਨ੍ਹਾਂ ਗੱਲਾਂ ਨੂੰ ਵੀ ਧਿਆਨ ਵਿਚ ਰੱਖੋ
- ਰੋਜ਼ਾਨਾ ਸੌਣ ਤੋਂ ਪਹਿਲਾਂ ਪੈਰ ਧੋਵੋ
- ਪੈਰਾਂ ਦੀ ਤੇਲ ਜਾਂ ਕਰੀਮ ਨਾਲ ਮਾਲਸ਼ ਕਰੋ
- ਜ਼ਿਆਦਾ ਮਸਾਲੇਦਾਰ ਅਤੇ ਤੇਲਯੁਕਤ ਭੋਜਨ ਖਾਣ ਤੋਂ ਪਰਹੇਜ਼ ਕਰੋ
- ਇਨ੍ਹਾਂ ਨੁਸਖ਼ਿਆਂ ਨੂੰ ਅਪਣਾਉਣ ਨਾਲ ਪੈਰਾਂ ਦੀ ਬਦਬੂ ਦੂਰ ਹੋਣ ਦੇ ਨਾਲ ਸਕਿਨ ‘ਤੇ ਇਕੱਠੀ ਹੋਈ ਗੰਦਗੀ ਵੀ ਦੂਰ ਹੋਵੇਗੀ। ਅਜਿਹੇ ‘ਚ ਤੁਹਾਡੇ ਪੈਰ ਸਾਫ, ਨਰਮ ਹੋਣ ‘ਚ ਮਦਦ ਮਿਲੇਗੀ।