Fennel seeds benefits: ਭਾਰਤੀ ਰਸੋਈ ‘ਚ ਮਸਾਲਿਆਂ ਨੂੰ ਇਕ ਵਿਸ਼ੇਸ਼ ਜਗ੍ਹਾ ਦਿੱਤੀ ਗਈ ਹੈ। ਉਨ੍ਹਾਂ ਹੀ ਮਸਾਲਿਆਂ ‘ਚ ਸ਼ਾਮਿਲ ਹੈ ਸੌਂਫ। ਸੌਂਫ ਭੋਜਨ ਦਾ ਸੁਆਦ ਅਤੇ ਖੁਸ਼ਬੂ ਵਧਾਉਣ ਦਾ ਕੰਮ ਕਰਦੀ ਹੈ। ਇਹ ਤੁਹਾਡੀ ਸਿਹਤ ਅਤੇ ਸਕਿਨ ਦੋਵਾਂ ਲਈ ਵੀ ਬਹੁਤ ਫਾਇਦੇਮੰਦ ਹੈ। ਛੋਟੀ ਜਿਹੀ ਹਰੀ ਸੌਂਫ ‘ਚ ਆਇਰਨ, ਪੋਟਾਸ਼ੀਅਮ, ਕੈਲਸ਼ੀਅਮ, ਜ਼ਿੰਕ, ਮੈਂਗਨੀਜ, ਵਿਟਾਮਿਨ ਸੀ, ਆਇਰਨ, ਸੇਲੇਨੀਅਮ ਅਤੇ ਮੈਗਨੀਸ਼ੀਅਮ ਜਿਹੇ ਬਹੁਤ ਸਾਰੇ ਤੱਤ ਹੁੰਦੇ ਹਨ। ਜਿਸ ਕਾਰਨ ਇਸਨੂੰ ਗੁਣਾਂ ਦਾ ਖਜ਼ਾਨਾ ਕਿਹਾ ਜਾਂਦਾ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਦੇ ਫ਼ਾਇਦੇ….
ਕਬਜ਼ ਅਤੇ ਪੇਟ ਫੁੱਲਣ ਦਾ ਇਲਾਜ਼: ਸੌਂਫ ਦੇ ਬੀਜਾਂ ‘ਚ ਐਸਟ੍ਰੈਗੋਲ, ਫੇਨਕੋਨ ਅਤੇ ਅਨੈਥੋਲ ਜਿਹੇ ਤੱਤ ਹੁੰਦੇ ਹਨ ਜੋ ਬਦਹਜ਼ਮੀ, ਸੋਜ਼, ਕਬਜ਼ ਅਤੇ ਇਰੀਟੇਬਲ ਬਾਵੇਲ ਸਿੰਡਰੋਮ (IBS) ਦੇ ਲੱਛਣਾਂ ਨੂੰ ਘਟਾਉਣ ‘ਚ ਮਦਦਗਾਰ ਹੈ। ਰਾਤ ਨੂੰ ਗੁਣਗੁਣੇ ਪਾਣੀ ਦੇ ਨਾਲ ਸੌਂਫ ਦਾ ਪਾਊਡਰ ਲੈਣ ਨਾਲ ਕਬਜ਼ ਅਤੇ ਐਸਿਡਿਟੀ ਤੋਂ ਛੁਟਕਾਰਾ ਮਿਲਦਾ ਹੈ। ਖਾਣਾ ਖਾਣ ਦੇ ਬਾਅਦ ਸੌਂਫ ਦੇ ਨਾਲ ਮਿਸ਼ਰੀ ਦਾ ਸੇਵਨ ਕਰਨ ਨਾਲ ਪਾਚਨ ਕਿਰਿਆ ਤੰਦਰੁਸਤ ਰਹਿੰਦੀ ਹੈ। ਸੌਂਫ ਖੂਨ ‘ਚੋਂ ਜ਼ਹਿਰੀਲੀਆਂ ਅਤੇ ਅਸ਼ੁੱਧੀਆਂ ਨੂੰ ਦੂਰ ਕਰਨ ‘ਚ ਵੀ ਮਦਦ ਕਰਦੀ ਹੈ। ਨਾਲ ਹੀ ਸਰੀਰ ‘ਚ ਮੌਜੂਦ ਆਇਰਨ ਸਰੀਰ ‘ਚ ਖੂਨ ਦੀ ਕਮੀ ਨਹੀਂ ਹੋਣ ਦਿੰਦਾ।
ਕਫਾ, ਪਿਤ ਅਤੇ ਵਾਤ ਦੋਸ਼ਾ ਨੂੰ ਦੂਰ ਰੱਖੇ: ਇਸ ਦੇ ਆਯੁਰਵੈਦਿਕ ਗੁਣ ਵਾਤ, ਪਿੱਤ ਅਤੇ ਕਫ ਦੋਸ਼ ਨੂੰ ਵੀ ਕੰਟਰੋਲ ਰੱਖਦੇ ਹਨ ਜੋ ਕਿ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ। ਸੌਂਫ ‘ਚ ਬਹੁਤ ਸਾਰੇ ਡਾਇਟਰੀ ਫਾਈਬਰ ਹੁੰਦੇ ਹਨ ਜਿਸ ਨਾਲ ਦਿਨ ਭਰ ਪੇਟ ਭਰਿਆ ਰਹਿੰਦਾ ਹੈ। ਭਾਰ ਘਟਾਉਣ ਲਈ ਸੌਂਫ ਦੇ ਨਾਲ ਕਾਲੀ ਮਿਰਚ ਦਾ ਸੇਵਨ ਕਰੋ। ਭੁੰਨੀ ਹੋਈ ਸੌਂਫ ਵੀ ਭਾਰ ਘਟਾਉਣ ‘ਚ ਮਦਦਗਾਰ ਹੈ। 1 ਗਿਲਾਸ ਪਾਣੀ ‘ਚ 1 ਚੱਮਚ ਸੌਂਫ ਨੂੰ ਰਾਤ ਭਰ ਭਿਓ ਦਿਓ। ਸਵੇਰੇ ਖ਼ਾਲੀ ਪੇਟ ਸੌਂਫ ਦੇ ਇਸ ਪਾਣੀ ਦਾ ਸੇਵਨ ਕਰੋ। ਇਹ ਭਾਰ ਘਟਾਉਣ ‘ਚ ਸਹਾਇਤਾ ਕਰੇਗਾ ਅਤੇ ਪੇਟ ਨੂੰ ਵੀ ਸਾਫ ਕਰੇਗਾ। ਜਿਹੜੀਆਂ ਔਰਤਾਂ ਨੂੰ ਅਨਿਯਮਤ ਪੀਰੀਅਡਜ ਦੀ ਸਮੱਸਿਆ ਹੈ ਉਨ੍ਹਾਂ ਨੂੰ ਗੁੜ ਦੇ ਨਾਲ ਸੌਫ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਪੀਰੀਅਡ ਨਿਯਮਤ ਹੋ ਜਾਂਦੇ ਹਨ।
ਚੰਗੀ ਨੀਂਦ: ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਹੋਵੇ ਤਾਂ ਦੁੱਧ ‘ਚ ਸੌਂਫ ਉਬਾਲ ਕੇ ਪੀਓ। ਇਸ ਨਾਲ ਤਣਾਅ ਤੋਂ ਛੁਟਕਾਰਾ ਮਿਲੇਗਾ ਅਤੇ ਨੀਂਦ ਚੰਗੀ ਆਵੇਗੀ। 1 ਚਮਚ ਸੌਂਫ, 2 ਚਮਚ ਅਜਵਾਇਣ ਅਤੇ ਅੱਧਾ ਲੀਟਰ ਪਾਣੀ ਨੂੰ ਉਬਾਲੋ। ਇਸ ਨੂੰ ਗੁਣਗੁਣਾ ਕਰਕੇ ਸ਼ਹਿਦ ਮਿਲਾ ਕੇ ਇਸ ਨੂੰ ਦਿਨ ‘ਚ 2-3 ਵਾਰ ਪੀਓ। ਇਸ ਨਾਲ ਖੰਘ, ਗਲੇ ‘ਚ ਖਰਾਸ਼, ਗਲਾ ਬੈਠਣਾ, ਸਰਦੀ-ਜ਼ੁਕਾਮ ਦੀ ਸਮੱਸਿਆ ਠੀਕ ਹੋਵੇਗੀ। ਸੌਂਫ ‘ਚ ਵਿਟਾਮਿਨ ਏ ਭਰਪੂਰ ਹੁੰਦਾ ਹੈ ਜੋ ਤੁਹਾਡੀਆਂ ਅੱਖਾਂ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ। ਰੋਜ਼ਾਨਾ ਮਿਸ਼ਰੀ ਨਾਲ ਸੌਂਫ ਖਾਣ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ। ਤੁਹਾਨੂੰ ਅੱਖਾਂ ਦੀ ਰੌਸ਼ਨੀ ਵਧਾਉਣ ਦਾ ਇਕ ਦੇਸੀ ਨੁਸਖ਼ਾ ਦੱਸਦੇ ਹਾਂ। ਬਰਾਬਰ ਮਾਤਰਾ ‘ਚ ਸੌਂਫ, ਮਿਸ਼ਰੀ ਅਤੇ ਬਦਾਮ ਲੈ ਕੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਉਸ ਨੂੰ ਕੱਚ ਦੇ ਜਾਰ ‘ਚ ਭਰ ਕੇ ਰੱਖੋ। ਰੋਜ਼ਾਨਾ 1 ਚੱਮਚ ਤਿਆਰ ਪਾਊਡਰ 1 ਗਲਾਸ ਗਰਮ ਦੁੱਧ ਦੇ ਨਾਲ ਸੌਣ ਤੋਂ ਪਹਿਲਾਂ ਖਾਓ। ਅੱਖਾਂ ਦੀ ਰੋਸ਼ਨੀ ਤੇਜ਼ ਹੋਵੇਗੀ। ਅਜਿਹਾ ਤੁਸੀਂ ਲਗਾਤਾਰ ਕਰਨਾ ਹੈ।