Fennel Seeds water: ਭਾਰਤੀ ਰਸੋਈ ‘ਚ ਖਾਣੇ ਦਾ ਸੁਆਦ ਵਧਾਉਣ ਵਾਲੀ ਸੌਫ ਸਿਹਤ ਅਤੇ ਸਕਿਨ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਆਇਰਨ, ਪੋਟਾਸ਼ੀਅਮ, ਕੈਲਸ਼ੀਅਮ, ਜ਼ਿੰਕ, ਮੈਂਗਨੀਜ਼, ਵਿਟਾਮਿਨ ਸੀ, ਆਇਰਨ, ਸੇਲੇਨੀਅਮ ਅਤੇ ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਸੌਂਫ ਗੁਣਾਂ ਦਾ ਖਜ਼ਾਨਾ ਹੈ।
ਸਾਹ ਦੀਆਂ ਸਮੱਸਿਆਵਾਂ ‘ਚ ਲਾਭਕਾਰੀ: ਸਰਦੀ, ਫਲੂ, ਖੰਘ ਅਤੇ ਸਾਈਨਸ ਕੰਜੇਸ਼ਨ ਜਿਹੇ ਸਾਹ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਵੀ ਬਹੁਤ ਮਦਦਗਾਰ ਹੈ। ਗਰਮੀਆਂ ‘ਚ ਸੌਂਫ ਦਾ ਕਾੜਾ ਜਾਂ ਸ਼ਰਬਤ ਬਣਾਕੇ ਪੀਣ ਨਾਲ ਲੂ ਤੋਂ ਬਚਾਅ ਰਹਿੰਦਾ ਹੈ। ਇਸ ‘ਚ ਬਹੁਤ ਸਾਰੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਰੀਰ ਨੂੰ ਅੰਦਰੋਂ ਠੰਡਕ ਦਿੰਦੇ ਹਨ। ਸੌਂਫ ‘ਚ ਪੋਟਾਸ਼ੀਅਮ ਜ਼ਿਆਦਾ ਮਾਤਰਾ ‘ਚ ਹੁੰਦਾ ਹੈ। ਉੱਥੇ ਹੀ ਸੌਂਫ ਨੂੰ ਚਬਾਉਣ ਨਾਲ ਥੁੱਕ ‘ਚ ਨਾਈਟ੍ਰਾਈਟ ਦੀ ਮਾਤਰਾ ਵੱਧਦੀ ਹੈ ਜੋ ਦਿਲ ਦੀ ਗਤੀ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਨਿਯਮਤ ਸੌਂਫ ਦੀ ਚਾਹ ਪੀਣ ਨਾਲ ਸਰੀਰ ਦੇ ਜ਼ਹਿਰੀਲੇ ਅਤੇ ਵਾਧੂ ਤਰਲਾਂ ਨੂੰ ਬਾਹਰ ਕੱਢਣ ‘ਚ ਮਦਦ ਮਿਲਦੀ ਹੈ। ਇਸ ‘ਚ ਡਾਈਫੋਰੇਟਿਕ ਗੁਣ ਵੀ ਹੁੰਦੇ ਹਨ ਜੋ ਵਾਟਰ ਰਿਟੇਂਸ਼ਨ ਨੂੰ ਘੱਟ ਕਰਦੇ ਹਨ।
ਕਬਜ਼, ਬਦਹਜ਼ਮੀ, ਬਲੋਟਿੰਗ ਦਾ ਇਲਾਜ: ਦੇ ਬੀਜਾਂ ਵਿਚ ਐਸਟ੍ਰੈਗੋਲ, ਫੈਨਕੋਨ ਅਤੇ ਐਨਥੋਲ ਵਰਗੇ ਤੱਤ ਹੁੰਦੇ ਹਨ ਜੋ ਬਦਹਜ਼ਮੀ, ਸੋਜ਼, ਕਬਜ਼ ਅਤੇ ਇਰੀਟੇਬਲ ਬਾਵੇਲ ਸਿੰਡਰੋਮ (ਆਈਬੀਐਸ) ਦੇ ਲੱਛਣਾਂ ਨੂੰ ਘਟਾਉਣ ‘ਚ ਮਦਦਗਾਰ ਹੁੰਦੇ ਹਨ। ਰਾਤ ਨੂੰ ਗੁਣਗੁਣੇ ਪਾਣੀ ਦੇ ਨਾਲ ਸੌਂਫ ਪਾਊਡਰ ਲੈਣ ਨਾਲ ਕਬਜ਼ ਅਤੇ ਐਸਿਡਿਟੀ ਤੋਂ ਰਾਹਤ ਮਿਲਦੀ ਹੈ। ਸੌਂਫ ਦੀ ਚਾਹ ਜਾਂ ਬੀਜ ਸਾਈਨਸ ਨੂੰ ਘਟਾਉਂਦੇ ਹਨ ਜੋ ਅਸਥਮਾ ਨੂੰ ਟ੍ਰਿਗਰ ਕਰਨ ਲਈ ਜ਼ਿੰਮੇਵਾਰ ਹਨ। ਰੋਜ਼ਾਨਾ ਸੌਂਫ ਦਾ ਕਿਸੇ ਵੀ ਰੂਪ ‘ਚ ਕਰਨ ਨਾਲ ਸੇਵਨ ਖੂਨ ‘ਚੋਂ ਜ਼ਹਿਰੀਲੀਆਂ ਅਤੇ ਅਸ਼ੁੱਧੀਆਂ ਨੂੰ ਦੂਰ ਕਰਨ ‘ਚ ਸਹਾਇਤਾ ਕਰਦਾ ਹੈ। ਨਾਲ ਹੀ ਇਸ ‘ਚ ਮੌਜੂਦ ਆਇਰਨ ਸਰੀਰ ‘ਚ ਖੂਨ ਦੀ ਕਮੀ ਨਹੀਂ ਹੋਣ ਦਿੰਦਾ। ਕਿਉਂਕਿ ਇਸ ‘ਚ ਵਿਟਾਮਿਨ ਏ ਹੁੰਦਾ ਹੈ ਇਹ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਸੌਂਫ ਅਤੇ ਮਿਸ਼ਰੀ ਨੂੰ ਮਿਲਾਕੇ ਖਾਣ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ।
ਕਫ, ਪਿੱਤ ਅਤੇ ਵਾਤ ਦੋਸ਼ਾ ਨੂੰ ਰੱਖੇ ਸ਼ਾਂਤ: ਇਸ ਦੀ ਆਯੁਰਵੈਦਿਕ ਵਿਸ਼ੇਸ਼ਤਾ ਵਾਤ, ਪਿੱਤ ਅਤੇ ਕਫ ਦੋਸ਼ਾ ਨੂੰ ਵੀ ਕੰਟਰੋਲ ਕਰਦੀ ਹੈ ਜੋ ਕਿ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ। ਸੌਂਫ ‘ਚ ਮੌਜੂਦ ਐਂਟੀ-ਆਕਸੀਡੈਂਟ ਸਰੀਰ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਂਦੇ ਹਨ। ਇਹ ਦਿਲ ਦੀ ਬਿਮਾਰੀ, ਕੈਂਸਰ ਵਰਗੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘਟਾਉਂਦਾ ਹੈ। ਖਾਣੇ ਦੇ ਬਾਅਦ ਸੌਂਫ ਨਾਲ ਮਿਸ਼ਰੀ ਦਾ ਸੇਵਨ ਕਰਨ ਨਾਲ ਪਾਚਨ ਤੰਤਰ ਤੰਦਰੁਸਤ ਰਹਿੰਦਾ ਹੈ ਅਤੇ ਪੇਟ ਦੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ। ਸੌਂਫ ‘ਚ ਬਹੁਤ ਸਾਰੇ ਡਾਇਟਰੀ ਫਾਈਬਰ ਹੁੰਦੇ ਹਨ, ਜਿਸ ਨਾਲ ਦਿਨ ਭਰ ਪੇਟ ਭਰਿਆ ਰਹਿੰਦਾ ਹੈ। ਭਾਰ ਘਟਾਉਣ ਲਈ ਸੌਂਫ ਦੇ ਨਾਲ ਕਾਲੀ ਮਿਰਚ ਦਾ ਸੇਵਨ ਕਰੋ। ਭੁੰਨੀ ਹੋਈ ਸੌਂਫ ਵੀ ਭਾਰ ਘਟਾਉਣ ‘ਚ ਮਦਦਗਾਰ ਹੈ।
ਚੰਗੀ ਨੀਂਦ: ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਹੋਵੇ ਤਾਂ ਦੁੱਧ ‘ਚ ਸੌਂਫ ਨੂੰ ਉਬਾਲ ਕੇ ਪੀਓ। ਇਸ ਨਾਲ ਤਣਾਅ ਦੂਰ ਹੋਵੇਗਾ ਅਤੇ ਨੀਂਦ ਚੰਗੀ ਆਵੇਗੀ। 1 ਚੱਮਚ ਸੌਂਫ, 2 ਚੱਮਚ ਅਜਵਾਇਣ ਅਤੇ ਅੱਧਾ ਲੀਟਰ ਪਾਣੀ ਨੂੰ ਉਬਾਲੋ। ਇਸ ਨੂੰ ਗੁਣਗੁਣਾ ਕਰਕੇ ਸ਼ਹਿਦ ਮਿਲਾਕੇ ਦਿਨ ‘ਚ 2-3 ਵਾਰ ਪੀਓ। ਇਸ ਨਾਲ ਖੰਘ, ਗਲੇ ‘ਚ ਖਰਾਸ਼, ਗਲਾ ਬੈਠਣਾ, ਸਰਦੀ-ਜ਼ੁਕਾਮ ਦੀ ਸਮੱਸਿਆ ਦੂਰ ਹੋਵੇਗੀ। ਸੌਂਫ ‘ਚ ਕੈਲਸ਼ੀਅਮ ਹੀ ਨਹੀਂ ਮੈਗਨੀਸ਼ੀਅਮ, ਫਾਸਫੋਰਸ ਅਤੇ ਵਿਟਾਮਿਨ ਵੀ ਭਰਪੂਰ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ। ਕੈਲਸ਼ੀਅਮ ਦੀ ਕਮੀ ਨਾਲ ਜੂਝ ਰਹੇ ਲੋਕਾਂ ਲਈ ਸੌਂਫ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ।