Fever Weakness food: ਬੁਖ਼ਾਰ ਹੋਣਾ ਇਕ ਆਮ ਸਮੱਸਿਆ ਹੈ ਪਰ ਬੁਖ਼ਾਰ ਕਈ ਕਾਰਨਾਂ ਦੇ ਕਾਰਨ ਹੋ ਸਕਦਾ ਹੈ। ਸਾਡੇ ਸਰੀਰ ਦਾ ਟੈਂਪਰੇਚਰ ਵਧਣ ਦੇ ਕਾਰਨ ਸਾਨੂੰ ਬੁਖ਼ਾਰ ਦੀ ਸਮੱਸਿਆ ਹੋ ਜਾਂਦੀ ਹੈ। ਜਦੋਂ ਬੁਖ਼ਾਰ ਠੀਕ ਹੁੰਦਾ ਹੈ ਤਾਂ ਸਰੀਰ ’ਚ ਕਮਜ਼ੋਰੀ, ਥਕਾਵਟ ਅਤੇ ਸਰੀਰ ਦਰਦ ਹੋਣ ਲੱਗਦਾ ਹੈ, ਕਿਉਂਕਿ ਸਾਡਾ ਇਮਿਊਨ ਸਿਸਟਮ ਬੁਖ਼ਾਰ ਨਾਲ ਬਹੁਤ ਪ੍ਰਭਾਵਿਤ ਹੋ ਜਾਂਦਾ ਹੈ। ਇਸ ਕਾਰਨ ਸਰੀਰ ਬਹੁਤ ਕਮਜ਼ੋਰ ਹੋ ਜਾਂਦਾ ਹੈ। ਬਹੁਤ ਸਾਰੇ ਲੋਕ ਥਕਾਵਟ ਨੂੰ ਦੂਰ ਕਰਨ ਲਈ ਮਲਟੀ ਵਿਟਾਮਿਨਜ਼ ਲੈਂਦੇ ਹਨ ਪਰ ਜ਼ਿਆਦਾ ਦਵਾਈਆਂ ਦਾ ਸੇਵਨ ਕਰਨਾ ਸਰੀਰ ਲਈ ਠੀਕ ਨਹੀਂ। ਸਾਡੀ ਰਸੋਈ ‘ਚ ਕੁਝ ਅਜਿਹੀਆਂ ਚੀਜ਼ਾਂ ਮੌਜੂਦ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਆਪਣੇ ਸਰੀਰ ਦੀ ਥਕਾਵਟ ਅਤੇ ਕਮਜ਼ੋਰੀ ਦੂਰ ਕਰ ਸਕਦੇ ਹਾਂ। ਇਸ ਨਾਲ ਬੁਖ਼ਾਰ ਤੋਂ ਬਾਅਦ ਹੋਣ ਵਾਲਾ ਸਰੀਰ ਦਰਦ, ਥਕਾਵਟ ਅਤੇ ਕਮਜ਼ੋਰੀ ਦੀ ਸਮੱਸਿਆ ਦੂਰ ਹੋ ਜਾਵੇਗੀ। ਤਾਂ ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ…..
ਅਸ਼ਵਗੰਧਾ: ਅਸ਼ਵਗੰਧਾ ਸਭ ਤੋਂ ਜ਼ਿਆਦਾ ਫ਼ਾਇਦੇਮੰਦ ਜੜੀ ਬੂਟੀ ਹੈ। ਇਸ ਨਾਲ ਹਰ ਤਰ੍ਹਾਂ ਦਾ ਦਰਦ ਅਤੇ ਥਕਾਵਟ ਕੁਦਰਤੀ ਤਰੀਕੇ ਨਾਲ ਦੂਰ ਹੋ ਜਾਂਦਾ ਹੈ। ਇਸ ‘ਚ ਅਜਿਹੇ ਗੁਣ ਹਨ ਜੋ ਸਾਡੇ ਸਰੀਰਕ ਅਤੇ ਮਾਨਸਿਕ ਤਣਾਅ ਨੂੰ ਦੂਰ ਕਰਨ ਲਈ ਬਹੁਤ ਚੰਗੇ ਹੁੰਦੇ ਹਨ। ਇਸੇ ਲਈ ਬੁਖ਼ਾਰ ਤੋਂ ਬਾਅਦ ਸਰੀਰ ਦਰਦ ਅਤੇ ਥਕਾਵਟ ਦੀ ਸਮੱਸਿਆ ਹੋਣ ’ਤੇ ਰੋਜ਼ਾਨਾ ਸੌਣ ਤੋਂ ਪਹਿਲਾਂ ਇੱਕ ਚੁਥਾਈ ਚੱਮਚ ਅਸ਼ਵਗੰਧਾ ਗਰਮ ਦੁੱਧ ਨਾਲ ਲਓ।
ਸ਼ਿਲਾਜੀਤ: ਸ਼ਿਲਾਜੀਤ ਸਰੀਰ ਨੂੰ ਐਨਰਜ਼ੀ ਅਤੇ ਤਾਕਤ ਦੇਣ ਲਈ ਸਭ ਤੋਂ ਜ਼ਿਆਦਾ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਬੁਖ਼ਾਰ ਤੋਂ ਬਾਅਦ ਸਰੀਰ ਦਰਦ, ਥਕਾਵਟ ਹੋਣ ’ਤੇ ਸ਼ਿਲਾਜੀਤ ਨੂੰ ਦੁੱਧ ਦੇ ਨਾਲ ਲੈ ਸਕਦੇ ਹੋ। ਸਰੀਰ ਅਤੇ ਦਿਮਾਗ ਨੂੰ ਤੰਦਰੁਸਤ ਰੱਖਣ ਲਈ ਤੁਸੀਂ ਖਜੂਰ ਅਤੇ ਚਵਨਪ੍ਰਾਸ਼ ਦਾ ਸੇਵਨ ਵੀ ਕਰ ਸਕਦੇ ਹਨ। ਇਸ ਤੋਂ ਇਲਾਵਾ ਦੁੱਧ ‘ਚ ਹਲਦੀ ਮਿਲਾ ਕੇ ਪੀਣ ਨਾਲ ਵੀ ਇਮਿਊਨਿਟੀ ਅਤੇ ਐਨਰਜ਼ੀ ਵੱਧਦੀ ਹੈ।
ਪਿੱਪਲ ਦੀ ਗੂੰਦ: ਪਿੱਪਲ ਦੀ ਗੂੰਦ ਥਕਾਵਟ ਅਤੇ ਕਮਜ਼ੋਰੀ ਦੂਰ ਕਰਨ ‘ਚ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਹ ਸਾਡੇ ਸਰੀਰ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਨੂੰ ਦੂਰ ਕਰਦੀ ਹੈ। ਇਸ ਲਈ ਬੁਖ਼ਾਰ ਤੋਂ ਬਾਅਦ ਹੋਣ ਵਾਲੀ ਕਮਜ਼ੋਰੀ ਨੂੰ ਦੂਰ ਕਰਨ ਲਈ ਮਿਸ਼ਰੀ ਅਤੇ ਗੂੰਦ ਨੂੰ ਮਿਲਾ ਕੇ ਖਾਓ। ਇਸ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੋ ਜਾਵੇਗੀ।
ਕੱਦੂ ਦੇ ਬੀਜ: ਕੱਦੂ ਦੇ ਬੀਜ ਖਾਣ ਨਾਲ ਸਰੀਰਕ ਥਕਾਵਟ ਦੂਰ ਹੁੰਦੀ ਹੈ। ਇਨ੍ਹਾਂ ‘ਚ ਬਹੁਤ ਸਾਰੇ ਵਿਟਾਮਿਨਜ਼ ਅਤੇ ਮਿਨਰਲਜ਼ ਪਾਏ ਜਾਂਦੇ ਹਨ। ਜੋ ਸਾਡੇ ਸਰੀਰ ਨੂੰ ਐਨਰਜ਼ੀ ਦਿੰਦੇ ਹਨ। ਇਸ ਲਈ ਕੱਦੂ ਦੇ ਬੀਜ ਅਤੇ ਮਿਸ਼ਰੀ ਨੂੰ ਮਿਲਾ ਕੇ ਖਾਓ। ਇਸ ਨਾਲ ਥਕਾਵਟ ਅਤੇ ਕਮਜ਼ੋਰੀ ਦੂਰ ਹੋ ਕੇ ਸਰੀਰ ਨੂੰ ਐਨਰਜੀ ਮਿਲੇਗੀ।
ਤੁਲਸੀ: ਆਯੁਰਵੇਦ ‘ਚ ਤੁਲਸੀ ਨੂੰ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ। ਇਸ ਨਾਲ ਸਰੀਰ ਦੇ ਬਹੁਤ ਸਾਰੇ ਰੋਗ ਦੂਰ ਹੁੰਦੇ ਹਨ। ਇਸ ਦਾ ਕਾੜ੍ਹਾ ਬਣਾ ਕੇ ਪੀਣ ਨਾਲ ਬੁਖ਼ਾਰ ਠੀਕ ਹੋ ਜਾਂਦਾ ਹੈ, ਕਿਉਂਕਿ ਇਹ ਇਕ ਨੈਚੁਰਲ ਇਮਿਊਨਿਟੀ ਬੂਸਟਰ ਹੈ। ਇਸ ਲਈ ਥਕਾਵਟ ਅਤੇ ਕਮਜ਼ੋਰੀ ਨੂੰ ਦੂਰ ਕਰਨ ਲਈ ਰੋਜ਼ਾਨਾ ਤੁਲਸੀ ਦੇ 4-5 ਪੱਤੇ ਸਵੇਰੇ ਖਾਲੀ ਪੇਟ ਚਬਾਕੇ ਜ਼ਰੂਰ ਖਾਓ।