Fibrocystic breasts tips: ਫਾਈਬਰੋਸਿਸਟਿਕ ਬ੍ਰੈਸਟ (Fibrocystic breasts) ਯਾਨੀ ਬ੍ਰੈਸਟ ਵਿਚ ਗੱਠਾਂ ਬਣਨੀਆਂ, ਲਗਭਗ 50% ਔਰਤਾਂ ਨੂੰ ਇਹ ਸਮੱਸਿਆ ਕਦੇ ਨਾ ਕਦੇ ਹੋ ਹੁੰਦੀ ਹੈ। ਆਮ ਤੌਰ ‘ਤੇ 20 ਤੋਂ 24 ਸਾਲ ਦੀਆਂ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਹੁੰਦੀ ਹੈ ਜਿਸ ਦਾ ਕਾਰਨ ਬਹੁਤ ਹੱਦ ਤੱਕ ਗਲਤ ਲਾਈਫਸਟਾਈਲ ਹੈ। ਫਾਈਬਰੋਸਿਸਟਿਕ ਬ੍ਰੈਸਟ ਇੱਕ ਜਾਂ ਦੋਵੇ ਬ੍ਰੈਸਟ ‘ਚ ਹੋ ਸਕਦਾ ਹੈ। ਆਓ ਅੱਜ ਅਸੀਂ ਤੁਹਾਨੂੰ ਇਸ ਬਿਮਾਰੀ ਦੇ ਲੱਛਣਾਂ ਅਤੇ ਇਲਾਜ਼ ਬਾਰੇ ਪੂਰੀ ਜਾਣਕਾਰੀ ਦਿੰਦੇ ਹਾਂ ਜੋ ਕਿ ਹਰ ਔਰਤ ਨੂੰ ਜਾਣਨਾ ਬਹੁਤ ਜ਼ਰੂਰੀ ਹੈ।
ਬ੍ਰੈਸਟ ਵਿਚ ਗੱਠ ਬਣਨ ਦੇ ਕਾਰਨ: ਬ੍ਰੈਸਟ ਟਿਸ਼ੂ ਵਿਚ ਫੈਟ ਵਧਣ ਕਾਰਨ ਹੀ ਗੱਠ ਪੈ ਜਾਂਦੀ ਹੈ ਜਦੋਂ ਕਿ ਇਹ ਗੱਠ ਕੈਂਸਰ ਨਹੀਂ ਬਲਕਿ ਆਮ ਵੀ ਹੋ ਸਕਦੀ ਹੈ। ਪੀਰੀਅਡਜ਼ ਵਿਚ ਗੜਬੜੀ, ਗਰਭ ਅਵਸਥਾ, ਪੀਰੀਅਡਜ਼ ਦਾ ਬੰਦ ਹੋਣਾ, ਹਾਰਮੋਨਸ ਵਿਚ ਤਬਦੀਲੀ, ਬ੍ਰੈਸਟਫੀਡਿੰਗ ਦੌਰਾਨ ਦੁੱਧ ਦੇ ਰੁੱਕ ਜਾਣ ਕਾਰਨ ਬ੍ਰੈਸਟ ਵਿਚ ਗੱਠ ਬਣ ਜਾਂਦੀ ਹੈ। ਟਾਈਟ ਬ੍ਰਾ ਪਹਿਨਣ ਕਾਰਨ ਵੀ ਔਰਤਾਂ ਨੂੰ ਬ੍ਰੈਸਟ ‘ਚ ਗੱਠ ਦੀ ਸਮੱਸਿਆ ਹੋ ਸਕਦੀ ਹੈ। ਦਰਅਸਲ, ਟਾਈਟ ਬ੍ਰਾ ਪਹਿਨਣ ਨਾਲ ਜ਼ਹਿਰੀਲੇ ਪਦਾਰਥ ਬਾਹਰ ਨਹੀਂ ਨਿਕਲ ਪਾਉਂਦੇ ਅਤੇ ਬ੍ਰੈਸਟ ਵਿਚ ਹੀ ਜੰਮ ਜਾਂਦੇ ਹਨ ਜੋ ਹੌਲੀ-ਹੌਲੀ ਗੱਠ ਦਾ ਰੂਪ ਲੈ ਲੈਂਦੇ ਹਨ। ਅਜਿਹੇ ‘ਚ ਇਹੀ ਵਧੀਆ ਹੋਵੇਗਾ ਕਿ ਤੁਸੀਂ ਟਾਈਟ ਬ੍ਰਾ ਨਾ ਪਹਿਨੋ ਅਤੇ ਜੇ ਕਿਸੀ ਕਾਰਨ ਪਾਉਣੀ ਪਵੇ ਤਾਂ ਇਸ ਨੂੰ 7-8 ਘੰਟਿਆਂ ਤੋਂ ਜ਼ਿਆਦਾ ਨਾ ਵੀਅਰ ਕਰੋ।
ਕਿਹੜੀਆਂ ਔਰਤਾਂ ਨੂੰ ਜ਼ਿਆਦਾ ਖ਼ਤਰਾ: ਹਰ ਉਮਰ ਦੀਆਂ ਔਰਤਾਂ ਨੂੰ ਹੋ ਸਕਦੀਆਂ ਹਨ ਪਰ ਇਹ ਨਵੀਆਂ ਬਣੀਆਂ ਮਾਵਾਂ ਨੂੰ ਜ਼ਿਆਦਾ ਹੁੰਦੀ ਹੈ ਖ਼ਾਸਕਰ ਨਵੀਆਂ ਜਵਾਨ ਔਰਤਾਂ ਨੂੰ ਜੋ ਮਾਵਾਂ ਬਣਨ ਵਾਲੀਆਂ ਹਨ। ਉੱਥੇ ਹੀ ਹਾਰਮੋਨਜ਼ ਵਿੱਚ ਆਏ ਬਦਲਾਅ ਦੇ ਕਾਰਨ ਵੱਧਦੀ ਉਮਰ ‘ਚ ਕਈ ਵਾਰ ਬ੍ਰੈਸਟ ‘ਚ ਗੱਠ ਮਹਿਸੂਸ ਹੋਣ ਲੱਗਦੀ ਹੈ ਪਰ ਜ਼ਿਆਦਾਤਰ ਔਰਤਾਂ ਇਸ ਨੂੰ ਕੈਂਸਰ ਸਮਝ ਲੈਂਦੀਆਂ ਹਨ ਜਦੋਂ ਕਿ ਇਹ ਉਸ ਤੋਂ ਬਿਲਕੁਲ ਅਲੱਗ ਹੈ।
ਬ੍ਰੈਸਟ ‘ਚ ਗੱਠ ਦੇ ਲੱਛਣ
- ਬ੍ਰੈਸਟ ‘ਚ ਸੋਜ ਅਤੇ ਦਰਦ
- ਬ੍ਰੈਸਟ ਦਾ ਆਕਾਰ ਵਧਣਾ
- ਬ੍ਰੈਸਟ ਦਾ ਸਖ਼ਤ ਹੋਣਾ
- ਬ੍ਰੈਸਟ ਦਾ ਮੋਟਾ ਹੋਣਾ
- ਨਿੱਪਲ ‘ਚੋਂ ਖੂਨ ਨਿਕਲਣਾ
- ਬਾਹਾਂ ਦੇ ਨੀਚੇ ਦਰਦ ਹੋਣਾ
ਹੁਣ ਜਾਣਦੇ ਹੋ ਕੁਝ ਅਜਿਹੇ ਘਰੇਲੂ ਨੁਸਖ਼ੇ ਜਿਸ ਨਾਲ ਤੁਸੀਂ ਬ੍ਰੈਸਟ ‘ਚ ਪਈਆਂ ਗੱਠਾਂ ਤੋਂ ਛੁਟਕਾਰਾ ਪਾ ਸਕਦੇ ਹੋ….
- ਫਲੈਕਸਸੀਡਜ਼ ਯਾਨਿ ਅਲਸੀ ਦੇ ਬੀਜਾਂ ਦਾ ਤੇਲ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੁੰਦਾ ਹੈ। ਜੋ ਬ੍ਰੈਸਟ ਨੂੰ ਤੰਦਰੁਸਤ ਰੱਖਣ ਵਿੱਚ ਸਹਾਇਤਾ ਕਰਦਾ ਹੈ। Fibrocystic breast ਐਸਟ੍ਰੋਜਨ ਹਾਰਮੋਨ ਨਾਲ ਸਬੰਧਤ ਹੈ ਅਤੇ ਫਲੈਕਸ ਸੀਡਜ਼ ਇਸਦੇ ਸੰਤੁਲਨ ਨੂੰ ਬਣਾਈ ਰੱਖਣ ਵਿਚ ਮਦਦਗਾਰ ਹਨ।
- ਪ੍ਰੀਮਰੋਜ਼ ਭਾਵ ਵਾਸੰਤੀ ਗੁਲਾਬ ਦਾ ਤੇਲ (Primrose Oil) ਨਾਲ ਰੋਜ਼ਾਨਾ 10-15 ਮਿੰਟ ਬ੍ਰੈਸਟ ਦੀ ਮਸਾਜ ਕਰੋ। ਇਸ ਨਾਲ ਗੱਠਾਂ ਨਿਕਲ ਜਾਣਗੀਆਂ। ਇਸ ‘ਚ ਗਾਮਾ-ਲਿਨੋਲੇਨਿਕ ਐਸਿਡ ਨਾਲ ਭਰਪੂਰ ਹੁੰਦਾ ਹੈ ਜੋ ਕਿ ਬ੍ਰੈਸਟ ਦੀ ਸਿਹਤ ਲਈ ਜ਼ਰੂਰੀ ਹੈ।
- ਡੈਂਡੇਲੀਅਨ ਪੱਤਾ (dandelion leaf), ਯਾਰੋ (yarrow) ਅਤੇ ਯੂਵਾ ਉਰਸੀ (uva ursi) ਜਿਹੀਆਂ ਆਯੁਰਵੈਦਿਕ ਜੜ੍ਹੀਆਂ ਬੂਟੀਆਂ ਵੀ ਬ੍ਰੈਸਟ ‘ਚ ਪਈਆਂ ਗੱਠਾਂ ਤੋਂ ਛੁਟਕਾਰਾ ਦਿਵਾਉਣਗੀਆਂ। ਇਸ ਦੇ ਲਈ ਤੁਸੀਂ ਕਿਸੀ ਵੀ ਹਰਬਜ਼ ਨੂੰ ਪੀਸ ਕੇ ਬ੍ਰੈਸਟ ‘ਤੇ ਲਗਾਓ।
- ਖੋਜ ਦੇ ਅਨੁਸਾਰ ਡਾਇਟ ਵਿੱਚ ਵਿਟਾਮਿਨ ਈ ਸਪਲੀਮੈਂਟਸ ਲੈਣ ਨਾਲ ਫਾਈਬਰੋਸਿਸਟਿਕ ਬ੍ਰੈਸਟ ਤੋਂ ਬਹੁਤ ਹੱਦ ਤੱਕ ਰਾਹਤ ਮਿਲ ਸਕਦੀ ਹੈ। ਪਰ ਫਿਰ ਵੀ ਵਿਟਾਮਿਨ ਦੀ ਖੁਰਾਕ ਲੈਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਲਓ।
- ਅਦਰਕ ਦੇ ਤੇਲ ਦੀ ਵਰਤੋਂ ਕਰਨ ਨਾਲ ਫਾਈਬਰੋਸਿਸਟਿਕ ਬ੍ਰੈਸਟ ਦੇ ਦਰਦ ਤੋਂ ਰਾਹਤ ਮਿਲਦੀ ਹੈ। ਕੁੱਝ ਸਮੇਂ ਲਈ ਅਦਰਕ ਦੇ ਤੇਲ ਨਾਲ ਪ੍ਰਭਾਵਿਤ ਖੇਤਰ ਦੀ ਮਾਲਸ਼ ਕਰੋ ਅਤੇ ਫਿਰ ਗਰਮ ਕੰਪਰੈਸ ਲਗਾਓ। ਨਿਯਮਿਤ ਰੂਪ ਨਾਲ ਦਿਨ ਵਿਚ 2 ਵਾਰ ਇਸ ਦੀ ਵਰਤੋਂ ਕਰਨ ਨਾਲ ਤੁਸੀਂ ਖੁਦ ਫ਼ਰਕ ਮਹਿਸੂਸ ਕਰੋਗੇ।
ਇਨ੍ਹਾਂ ਗੱਲਾਂ ਦਾ ਵੀ ਰੱਖੋ ਧਿਆਨ….
- ਖੋਜ ਦੇ ਅਨੁਸਾਰ ਬ੍ਰੈਸਟ ਦਰਦ ਨਾਲ ਪੀੜਤ 61% ਔਰਤਾਂ ਨੇ 1 ਸਾਲ ਲਈ ਕੈਫੀਨ ਦਾ ਸੇਵਨ ਬੰਦ ਕਰ ਦਿੱਤਾ ਜਿਸ ਨਾਲ ਉਨ੍ਹਾਂ ਨੂੰ ਇਸ ਤੋਂ 10% ਤੱਕ ਰਾਹਤ ਮਿਲੀ ਸੀ।
- ਆਪਣੀ ਡਾਇਟ ਵਿਚ ਅਜਿਹੇ ਆਹਾਰ ਲਓ ਜਿਸ ਵਿਚ ਫੈਟ ਅਤੇ ਕੈਲੋਰੀ ਦਾ ਮਾਤਰਾ ਘੱਟ ਹੋਵੇ। ਇਸ ਨਾਲ ਫਾਈਬਰੋਸਿਸਟਿਕ ਬ੍ਰੈਸਟ ਦਾ ਖ਼ਤਰਾ 20% ਤੱਕ ਘੱਟ ਹੁੰਦਾ ਹੈ।
- ਸਿਗਰੇਟ, ਸ਼ਰਾਬ ਅਤੇ ਤੰਬਾਕੂ ਦਾ ਸੇਵਨ ਕਰਨ ਤੋਂ ਬਚੋ। ਸਿਰਫ ਫਾਈਬਰੋਸਿਸਟਿਕ ਬ੍ਰੈਸਟ ਹੀ ਨਹੀਂ ਬਲਕਿ ਕੈਂਸਰ ਦਾ ਖ਼ਤਰਾ ਵੀ ਬਹੁਤ ਹੱਦ ਤੱਕ ਘੱਟ ਹੋਵੇਗਾ।
- ਬ੍ਰੈਸਟ ‘ਤੇ ਕਿਸੀ ਵੀ ਤਰ੍ਹਾਂ ਦੀ ਗੱਠ ਦਿਖਾਈ ਦੇਵੇ ਤਾਂ ਇਸ ਦੀ ਜਾਂਚ ਜ਼ਰੂਰ ਕਰਵਾਓ। ਜਿਸ ਨਾਲ ਇਹ ਪਤਾ ਲਗਾਉਣ ‘ਚ ਆਸਾਨੀ ਹੋ ਜਾਵੇਗੀ ਕਿ ਇਹ ਕੈਂਸਰ ਹੈ ਜਾਂ ਕੁਝ ਹੋਰ। ਜ਼ਿਆਦਾਤਰ ਮਾਮਲਿਆਂ ਵਿੱਚ ਇਹ ਦਰਦ ਰਹਿਤ ਹੁੰਦੀ ਹੈ। ਨਾਲ ਹੀ ਹਰ ਮਹੀਨੇ ਮੈਮੋਗੋਗ੍ਰਾਫਿਕ ਜਾਂਚ ਵੀ ਕਰਵਾਉਂਦੇ ਰਹੋ ਤਾਂ ਜੋ ਸਮੇਂ ਰਹਿੰਦੇ ਬ੍ਰੈਸਟ ਕੈਂਸਰ ਜਾਂ ਕਿਸੇ ਹੋਰ ਸਮੱਸਿਆ ਦਾ ਪਤਾ ਲਗਾ ਕੇ ਉਸਦਾ ਇਲਾਜ ਕਰਵਾਇਆ ਜਾ ਸਕੇ।