Food Poisoning home remedies: ਤਿਉਹਾਰਾਂ ਦੇ ਦਿਨ ਚੱਲ ਰਹੇ ਹਨ ਅਤੇ ਇਨ੍ਹਾਂ ਦਿਨਾਂ ‘ਚ ਲੋਕ ਖਾਣ-ਪੀਣ ‘ਚ ਬਹੁਤ ਘੱਟ ਹੀ ਪਰਹੇਜ਼ ਰੱਖਦੇ ਹਨ। ਜ਼ਿਆਦਾਤਰ ਇਨ੍ਹਾਂ ਦਿਨਾਂ ‘ਚ ਅਸੀਂ ਬਾਹਰ ਦਾ ਖਾਂਦੇ ਹਾਂ। ਮਿਠਾਈਆਂ ਅਤੇ ਲਗਾਤਾਰ ਬਾਹਰ ਦਾ ਖਾਣ ਨਾਲ Food Poisoning ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਜੀ ਹਾਂ…ਕਈ ਵਾਰ ਬਾਹਰ ਦਾ ਭੋਜਨ ਸਾਫ਼ ਨਹੀਂ ਹੁੰਦਾ ਅਤੇ ਇਸ ਦੇ ਸੇਵਨ ਨਾਲ ਸਾਨੂੰ Food Poisoning ਹੋ ਜਾਂਦੀ ਹੈ। ਕੁਝ ਮਰੀਜ਼ ਤਾਂ ਇਸ ਤੋਂ ਜਲਦੀ ਠੀਕ ਹੋ ਜਾਂਦੇ ਹਨ ਪਰ ਕੁਝ ਲੋਕਾਂ ਨੂੰ ਇਸ ਤੋਂ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਹਨ। ਤਾਂ ਆਓ ਅੱਜ ਅਸੀਂ ਤੁਹਾਨੂੰ ਇਸ ਦੇ ਕਾਰਨਾਂ, ਲੱਛਣਾਂ ਅਤੇ ਬਚਾਅ ਬਾਰੇ ਦੱਸਦੇ ਹਾਂ।
Food Poisoning ਦੇ ਕਾਰਨ
- ਬੈਕਟੀਰੀਆ ਦੇ ਸੰਪਰਕ ‘ਚ ਆਉਣਾ
- ਖ਼ਰਾਬ ਭੋਜਨ ਦਾ ਸੇਵਨ ਕਰਨਾ
- ਪੇਟ ਸੰਬੰਧੀ ਸਮੱਸਿਆਵਾਂ ਦਾ ਹੋਣਾ
- ਕਮਜ਼ੋਰ ਇਮਿਊਨਿਟੀ ਸਿਸਟਮ
- ਲਗਾਤਾਰ ਬਾਹਰ ਦਾ ਖਾਣਾ
Food Poisoning ਦੇ ਲੱਛਣ
- Food Poisoning ਦੇ ਲੱਛਣ
- ਵਾਰ-ਵਾਰ ਦਸਤ ਆਉਣੇ
- ਯੂਰਿਨ ਆਉਣਾ ਅਤੇ ਜਲਣ ਹੋਣੀ
- ਉਲਟੀਆਂ ਦੇ ਨਾਲ ਪੇਟ ‘ਚ ਦਰਦ
- ਚੱਕਰ ਆਉਣੇ
- ਬੁਖ਼ਾਰ ਹੋਣਾ
- ਸ਼ੁਰੂਆਤ ਵਿਚ ਹਲਕਾ ਸਿਰ ਦਰਦ ਹੋਣਾ
- ਅਚਾਨਕ ਕਮਜ਼ੋਰੀ ਮਹਿਸੂਸ ਹੋਣੀ
Food Poisoning ‘ਚ ਅਪਣਾਓ ਇਹ ਘਰੇਲੂ ਨੁਸਖ਼ੇ
- ਸੇਬ ਦਾ ਸਿਰਕੇ ਦਾ ਸੇਵਨ ਕਰੋ। ਧਿਆਨ ਰਹੇ ਕਿ ਤੁਸੀਂ ਇਸ ਦਾ ਖਾਲੀ ਪੇਟ ਸੇਵਨ ਕਰੋ ਤਾਂ ਹੀ ਇਸ ਨਾਲ ਸਰੀਰ ‘ਚ ਮੌਜੂਦ ਖ਼ਰਾਬ ਬੈਕਟੀਰੀਆ ਨੂੰ ਮਾਰਨ ਵਿਚ ਮਦਦ ਮਿਲੇਗੀ।
- ਤੁਲਸੀ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ਼ ਕਰਦੀ ਹੈ। ਜੇ ਤੁਹਾਨੂੰ Food Poisoning ਹੋ ਗਈ ਹੈ ਤਾਂ ਤੁਸੀਂ ਤੁਲਸੀ ਦਾ ਸੇਵਨ ਕਰੋ। ਤੁਸੀਂ ਇਸ ਦਾ ਸੇਵਨ ਦੋ ਤਰੀਕਿਆਂ ਨਾਲ ਕਰ ਸਕਦੇ ਹੋ। ਇੱਕ ਇਸਨੂੰ ਪਾਣੀ ਜਾਂ ਚਾਹ ਵਿੱਚ ਪਾ ਕੇ ਅਤੇ ਦੂਸਰਾ ਦਹੀਂ ‘ਚ ਇਸਦੇ ਪੱਤੇ, ਕਾਲੀ ਮਿਰਚ ਅਤੇ ਨਮਕ ਪਾ ਕੇ ਦਹੀ ਖਾ ਸਕਦੇ ਹੋ।
- Food Poisoning ‘ਚ ਅਦਰਕ ਦਾ ਰਸ ਪੀਣਾ ਸਭ ਤੋਂ ਅਸਰਦਾਰ ਅਤੇ ਫ਼ਾਇਦੇਮੰਦ ਹੋ ਸਕਦਾ ਹੈ।
- Food Poisoning ਤੋਂ ਜਲਦੀ ਠੀਕ ਹੋਣ ਲਈ ਨਿੰਬੂ ਪਾਣੀ ਪੀਓ। ਇਸ ‘ਚ ਜਿੰਨਾ ਹੋ ਸਕੇ ਤਰਲ ਪਦਾਰਥ ਪੀਓ ਤਾਂ ਕਿ ਸਰੀਰ ਵਿੱਚ ਮੌਜੂਦ ਬੈਕਟੀਰੀਆ ਖਤਮ ਹੋ ਸਕਣ।
- Food Poisoning ਵਿਚ ਤੁਸੀਂ ਲਸਣ ਦਾ ਸੇਵਨ ਵੀ ਕਰ ਸਕਦੇ ਹੋ। ਇਸ ਦੇ ਲਈ ਤੁਸੀਂ ਗਰਮ ਪਾਣੀ ਨਾਲ ਲਸਣ ਦੀਆਂ ਕੁਝ ਕਲੀਆਂ ਨੂੰ ਚਬਾਓ। ਜੇਕਰ ਤੁਸੀਂ ਇਸ ਦਾ ਸੇਵਨ ਨਹੀਂ ਕਰ ਪਾ ਰਹੇ ਹੋ ਤਾਂ ਤੁਸੀਂ ਲਸਣ ਦੇ ਤੇਲ ਅਤੇ ਸੋਇਆਬੀਨ ਦੇ ਤੇਲ ਨੂੰ ਮਿਲਾ ਕੇ ਉਸ ਨਾਲ ਪੇਟ ‘ਤੇ ਮਾਲਿਸ਼ ਕਰੋ।
- ਇਸਦੇ ਨਾਲ ਤੁਸੀਂ ਇਸ ਗੱਲ ਦਾ ਧਿਆਨ ਵੀ ਰੱਖੋ ਕਿ ਬਾਹਰ ਦਾ ਘੱਟ ਖਾਓ, ਘਰ ਦਾ ਤਾਜ਼ਾ ਬਣਿਆ ਹੋਇਆ ਖਾਓ। ਸਾਫ਼ ਖਾਣਾ ਖਾਓ ਜੋ ਚੰਗੀ ਤਰ੍ਹਾਂ ਪੱਕਿਆ ਹੋਇਆ ਹੋਵੇ।