Fridge food effects: ਬਾਜ਼ਾਰ ਤੋਂ ਫਲ ਸਬਜ਼ੀਆਂ ਖਰੀਦੀਆਂ ਅਤੇ ਘਰ ਆਉਂਦਿਆਂ ਹੀ ਉਨ੍ਹਾਂ ਨੂੰ ਫਰਿੱਜ ‘ਚ ਰੱਖ ਦਿੱਤਾ ਪਰ ਫਿਰ ਵੀ ਤਾਜ਼ਾ ਰਹਿਣ ਦੀ ਬਜਾਏ ਉਹ ਦੋ ਦਿਨਾਂ ‘ਚ ਘਲ ਜਾ ਗਈ। ਅਜਿਹਾ ਅਕਸਰ ਹਰ ਔਰਤ ਦੇ ਨਾਲ ਹੁੰਦਾ ਹੈ। ਬਾਜ਼ਾਰ ‘ਚੋਂ ਸਬਜ਼ੀਆਂ ਅਤੇ ਹੋਰ ਚੀਜ਼ਾਂ ਲਿਆ ਕੇ ਫਰਿੱਜ ‘ਚ ਰੱਖਣਾ ਸਾਰਿਆਂ ਦੀ ਆਦਤ ਹੁੰਦੀ ਹੈ। ਔਰਤਾਂ ਆਪਣੇ ਘਰ ‘ਚ ਬਹੁਤ ਸਾਰੀਆਂ ਖਾਣ-ਪੀਣ ਦੀਆਂ ਚੀਜ਼ਾਂ ਨੂੰ ਫਰਿੱਜ ‘ਚ ਰੱਖਣਾ ਪਸੰਦ ਕਰਦੀਆਂ ਹਨ। ਮੌਸਮ ਦੇ ਅਨੁਸਾਰ ਚੀਜ਼ਾਂ ਨੂੰ ਫਰਿੱਜ ‘ਚ ਰੱਖਣਾ ਵੀ ਵਧੀਆ ਹੁੰਦਾ ਹੈ ਤਾਂ ਜੋ ਉਨ੍ਹਾਂ ਦੀ ਵਰਤੋਂ ਕਈ ਦਿਨਾਂ ਤੱਕ ਕੀਤਾ ਜਾ ਸਕੇ ਪਰ ਕਈ ਵਾਰ ਕੁਝ ਖਾਣ-ਪੀਣ ਦੀਆਂ ਚੀਜ਼ਾਂ ਨੂੰ ਫਰਿੱਜ ‘ਚ ਰੱਖਣਾ ਖ਼ਤਰਨਾਕ ਹੋ ਸਕਦਾ ਹੈ। ਆਓ ਜਾਣਦੇ ਹਾਂ ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਫਰਿੱਜ ‘ਚ ਰੱਖਣਾ ਅਤੇ ਦੁਬਾਰਾ ਉਨ੍ਹਾਂ ਦੀ ਵਰਤੋਂ ਤੁਹਾਡੀ ਸਿਹਤ ‘ਤੇ ਬਹੁਤ ਭਾਰੀ ਪੈ ਸਕਦਾ ਹੈ।
- ਟਮਾਟਰ ਅਤੇ ਅਜਿਹੀਆਂ ਸਬਜ਼ੀਆਂ ਜਿਨ੍ਹਾਂ ‘ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਉਨ੍ਹਾਂ ਨੂੰ ਫਰਿੱਜ ‘ਚ ਜ਼ਿਆਦਾ ਨਾ ਰੱਖੋ। ਇਸ ਨਾਲ ਉਹ ਫਰਿੱਜ ਦੇ ਠੰਡੇ ਤਾਪਮਾਨ ‘ਚ ਘਲ ਜਾਂਦੀ ਹੈ। ਕਈ ਵਾਰ ਔਰਤਾਂ ਟਮਾਟਰਾਂ ਨੂੰ ਫਰਿੱਜ ‘ਚ ਦੋ-ਦੋ ਤਿੰਨ-ਤਿੰਨ ਦਿਨਾਂ ਤੱਕ ਫਰਿੱਜ ‘ਚ ਰੱਖਕੇ ਛੱਡ ਦਿੰਦੀਆਂ ਹਨ ਜਿਸ ਨਾਲ ਉਹ ਨਾ ਸਿਰਫ ਘਲ ਜਾਂਦੇ ਹਨ ਬਲਕਿ ਉਨ੍ਹਾਂ ‘ਚ ਕੀੜੇ ਵੀ ਲੱਗ ਜਾਂਦੇ ਹਨ। ਕਈ ਵਾਰ ਸਬਜ਼ੀਆਂ ‘ਚੋਂ ਬਦਬੂ ਵੀ ਆਉਣ ਲੱਗਦੀ ਹੈ। ਅਜਿਹੇ ‘ਚ ਉਹ ਨਾ ਸਿਰਫ ਖ਼ਰਾਬ ਹੁੰਦੇ ਹਨ ਬਲਕਿ ਉਹ ਫਰਿੱਜ ‘ਚ ਦੂਸਰੀਆਂ ਚੀਜ਼ਾਂ ਨੂੰ ਵੀ ਖ਼ਰਾਬ ਕਰਦੇ ਹਨ।
- ਸੋਇਆ ਸਾਸ ਨੂੰ ਵੀ ਫਰਿੱਜ ‘ਚ ਨਹੀਂ ਰੱਖਣਾ ਚਾਹੀਦਾ। ਸੋਇਆ ਸਾਸ, ਟਮੈਂਟੋ ਕੈਚੱਪ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਨੂੰ ਫਰਿੱਜ ‘ਚ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ ਹੈ।
- ਕੱਟਣ ਤੋਂ ਬਾਅਦ ਤਰਬੂਜ ਅਤੇ ਖਰਬੂਜੇ ਨੂੰ ਫਰਿੱਜ ‘ਚ ਰੱਖਣਾ ਰੱਖ ਸਕਦੇ ਹੋ ਪਰ ਉਸ ਤੋਂ ਪਹਿਲਾਂ ਇਸ ਤਰ੍ਹਾਂ ਨਾ ਕਰੋ। ਇਨ੍ਹਾਂ ਫਲਾਂ ‘ਚ ਭਾਰੀ ਮਾਤਰਾ ‘ਚ ਐਂਟੀ ਆਕਸੀਡੈਂਟ ਹੁੰਦੇ ਹਨ ਜੋ ਫਰਿੱਜ ‘ਚ ਰੱਖਣ ‘ਤੇ ਖਰਾਬ ਹੋ ਸਕਦੇ ਹਨ। ਖੀਰੇ, ਤਰਬੂਜ ਅਤੇ ਖਰਬੂਜ਼ਾ ਖਾਣ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਫਰਿੱਜ ਵਿਚ ਠੰਡਾ ਹੋਣ ਲਈ ਰੱਖੋ।
- ਸ਼ਹਿਦ ਨੂੰ ਫਰਿੱਜ ‘ਚ ਨਾ ਰੱਖੋ। ਇਸ ਤਰ੍ਹਾਂ ਕਰਨ ਨਾਲ ਇਸ ‘ਚ ਦਾਣੇ ਹੋ ਜਾਂਦੇ ਹਨ ਜਿਸ ਕਾਰਨ ਸੁਆਦ ਖਰਾਬ ਹੋ ਜਾਂਦਾ ਹੈ। ਆਮ ਤਾਪਮਾਨ ਤੇ ਸਿੱਧੀ ਧੁੱਪ ਤੋਂ ਵੀ ਦੂਰ ਰੱਖੋ
- ਜੈਮ ਪ੍ਰੋਸੈਸਡ ਹੁੰਦੇ ਹਨ ਇਸ ਲਈ ਖੋਲ੍ਹਣ ਦੇ ਬਾਅਦ ਵੀ ਫਰਿੱਜ ਦੇ ਬਾਹਰ ਰੱਖ ਸਕਦੇ ਹੋ।
- ਕੱਚੇ ਆਲੂ ਨੂੰ ਫਰਿੱਜ ‘ਚ ਰੱਖਣ ਨਾਲ ਉਨ੍ਹਾਂ ਦਾ ਸੁਆਦ ਮਿੱਠਾ ਹੋ ਜਾਂਦਾ ਹੈ ਅਤੇ ਆਲੂ ਖਰਾਬ ਵੀ ਹੋ ਜਾਂਦੇ ਹਨ।
- ਕੇਲਾ ਵੀ ਫਰਿੱਜ ‘ਚ ਰੱਖਣ ‘ਤੇ ਜਲਦੀ ਕਾਲਾ ਪੈ ਜਾਂਦਾ ਹੈ। ਇਸ ਦੀ ਡੰਡੀ ‘ਚੋਂ ਇਥਾਲੀਨ ਗੈਸ ਨਿਕਲਦੀ ਹੈ ਜੋ ਆਸ-ਪਾਸ ਦੇ ਫਲਾਂ ਨੂੰ ਵੀ ਜਲਦੀ ਪਕਾ ਦਿੰਦਾ ਹੈ।
- ਕੁਝ ਔਰਤਾਂ ਰਸੋਈ ‘ਚ ਵਰਤੇ ਜਾਣ ਵਾਲੇ ਬਨਸਪਤੀ ਤੇਲ ਨੂੰ ਵੀ ਫਰਿੱਜ ‘ਚ ਰੱਖ ਦਿੰਦੀਆਂ ਹਨ ਪਰ ਇਸ ਨਾਲ ਉਹ ਗਾੜਾ ਹੋ ਜਾਂਦਾ ਹੈ ਇਸ ਲਈ ਤੇਲ ਨੂੰ ਕਦੇ ਵੀ ਫਰਿੱਜ ‘ਚ ਨਹੀਂ ਰੱਖਣਾ ਚਾਹੀਦਾ।
- ਸਿਟਰਿਕ ਐਸਿਡ ਵਾਲੇ ਫਲ ਜਿਵੇਂ ਕਿ ਨਿੰਬੂ ਅਤੇ ਸੰਤਰੇ ਫਰਿੱਜ ਦੀ ਠੰਡਕ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੇ। ਉਨ੍ਹਾਂ ਦੇ ਛਿਲਕਿਆਂ ‘ਤੇ ਦਾਗ ਪੈਣ ਲੱਗਦੇ ਹਨ ਅਤੇ ਸਵਾਦ ‘ਤੇ ਵੀ ਅਸਰ ਹੁੰਦਾ ਹੈ। ਫਰਿੱਜ ‘ਚ ਰੱਖਣ ਨਾਲ ਇਨ੍ਹਾਂ ਫਲਾਂ ਦਾ ਰਸ ਸੁੱਕਣਾ ਸ਼ੁਰੂ ਹੋ ਜਾਂਦਾ ਹੈ।
- ਪਿਆਜ਼ ਨੂੰ ਕਦੇ ਵੀ ਫਰਿੱਜ ‘ਚ ਨਾ ਰੱਖੋ। ਇਸ ਨਾਲ ਫਰਿੱਜ ‘ਚ ਬਦਬੂ ਦੇ ਨਾਲ-ਨਾਲ ਹੋਰ ਵੀ ਖ਼ਰਾਬ ਹੋਣ ਲੱਗਦੇ ਹਨ। ਪਿਆਜ਼ ਨੂੰ ਫਰਿੱਜ ‘ਚ ਰੱਖਣ ਨਾਲ ਜਲਦੀ ਖਰਾਬ ਹੋ ਜਾਂਦੇ ਹਨ।