Frozen Shoulder Home Remedies: ਸਰਦੀਆਂ ‘ਚ ਠੰਢ ਕਾਰਨ ਸਰੀਰ ‘ਚ ਅਕੜਨ ਹੋਣਾ ਆਮ ਗੱਲ ਹੈ। ਇਸ ਦੇ ਨਾਲ ਹੀ ਕਈ ਲੋਕ ਫਰੋਜ਼ਨ ਸ਼ੋਲਡਰ ਦੀ ਸਮੱਸਿਆ ਤੋਂ ਵੀ ਲੰਘਦੇ ਹਨ। ਇਸ ਦਾ ਕਾਰਨ ਠੰਡ ਦੇ ਨਾਲ ਗਲਤ ਅਨਿਯਮਿਤ ਲਾਈਫਸਟਾਈਲ ਦੇ ਨਾਲ-ਨਾਲ ਗ਼ਲਤ ਖਾਣ-ਪੀਣ ਵੀ ਮੰਨਿਆ ਜਾਂਦਾ ਹੈ। ਅਜਿਹੇ ‘ਚ ਇਸ ਤੋਂ ਬਚਣ ਅਤੇ ਸਿਹਤਮੰਦ ਰਹਿਣ ਲਈ ਰੋਜ਼ਾਨਾ ਕਸਰਤ ਕਰਨਾ ਬਹੁਤ ਜ਼ਰੂਰੀ ਹੈ। ਆਓ ਅਸੀਂ ਤੁਹਾਨੂੰ ਫਰੋਜ਼ਨ ਸ਼ੋਲਡਰ ਦੇ ਲੱਛਣ ਅਤੇ ਇਸ ਤੋਂ ਬਚਣ ਦੇ ਕੁਝ ਘਰੇਲੂ ਨੁਸਖ਼ੇ ਦੱਸਦੇ ਹਾਂ।
ਫਰੋਜ਼ਨ ਸ਼ੋਲਡਰ: ਫਰੋਜ਼ਨ ਸ਼ੋਲਡਰ ਇੱਕ ਕਿਸਮ ਦਾ ਮੋਢੇ ‘ਚ ਹੋਣ ਵਾਲਾ ਦਰਦ ਹੈ ਜਿਸਨੂੰ “ਅਡਹੇਸਿਵ ਕੈਪਸੂਲਿਟਿਸ” ਵੀ ਕਿਹਾ ਜਾਂਦਾ ਹੈ। ਇਸਦੀ ਸ਼ੁਰੂਆਤ ‘ਚ ਥੋੜਾ ਸਾਵਧਾਨ ਰਹਿਣ ਨਾਲ ਸਮੱਸਿਆ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ। ਨਹੀਂ ਤਾਂ ਮੋਢੇ ‘ਚ ਅਸਹਿ ਦਰਦ ਦੇ ਕਾਰਨ ਕੰਮ ਕਰਨ ‘ਚ ਪਰੇਸ਼ਾਨੀ ਹੋ ਸਕਦੀ ਹੈ। ਇਸ ਕਾਰਨ ਹੱਡੀਆਂ ਦਾ ਸਹੀ ਢੰਗ ਨਾਲ ਕੰਮ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਸ ਤੋਂ ਇਲਾਵਾ ਥੋੜ੍ਹਾ ਜਿਹਾ ਹੱਥ ਮੋੜਨ ‘ਤੇ ਵੀ ਦਰਦ ਮਹਿਸੂਸ ਹੁੰਦਾ ਹੈ।
ਫਰੋਜ਼ਨ ਸ਼ੋਲਡਰ ਦੇ ਲੱਛਣ
- ਲਗਾਤਾਰ ਅਤੇ ਲੰਬੇ ਸਮੇਂ ਤੱਕ ਮੋਢੇ ‘ਚ ਦਰਦ ਰਹਿਣਾ
- ਅਸਹਿ ਦਰਦ ਦੇ ਕਾਰਨ ਕੰਮ ਕਰਨ ‘ਚ ਮੁਸ਼ਕਲ
- ਮੋਢੇ ‘ਚ ਲਗਾਤਾਰ ਦਰਦ ਹੋਣਾ
- ਹੱਥਾਂ ਨੂੰ ਉੱਪਰ ਜਾਂ ਹੇਠਾਂ ਵੱਲ ਹਿਲਾਉਣ ਨਾਲ ਹੋਰ ਵੀ ਦਰਦ ਵਧਣਾ
ਫਰੋਜ਼ਨ ਸ਼ੋਲਡਰ ਨੂੰ ਘੱਟ ਕਰਨ ਦੇ ਕੁਝ ਘਰੇਲੂ ਨੁਸਖ਼ੇ
ਕਸਰਤ ਕਰੋ: ਜੇਕਰ ਤੁਸੀਂ ਮੋਢੇ ਦੇ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ਾਨਾ 20-30 ਮਿੰਟ ਕਸਰਤ ਕਰੋ। ਸਟ੍ਰੈਚਿੰਗ ਐਕਸਰਸਾਈਜ਼ ਨਾਲ ਜ਼ਿਆਦਾ ਫ਼ਾਇਦਾ ਮਿਲੇਗਾ। ਪਰ ਕਸਰਤ ਕਰਨ ਤੋਂ ਪਹਿਲਾਂ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਓ। ਇਸ ਤੋਂ ਇਲਾਵਾ ਜਿਸ ਬਾਂਹ ਅਤੇ ਮੋਢੇ ‘ਚ ਜ਼ਿਆਦਾ ਦਰਦ ਹੋਵੇ ਉਸ ਨਾਲ ਕੋਈ ਵੀ ਭਾਰੀ ਵਸਤੂ ਚੁੱਕਣ ਤੋਂ ਪਰਹੇਜ਼ ਕਰੋ।
ਬਰਫ਼ ਨਾਲ ਮਸਾਜ ਕਰੋ: ਤੁਸੀਂ ਚਾਹੋ ਤਾਂ ਗਰਮ ਦੀ ਬਜਾਏ ਠੰਡੇ ਪਾਣੀ ਜਾਂ ਬਰਫ਼ ਨਾਲ ਵੀ ਮੋਢੇ ਦੀ ਸਿਕਾਈ ਕਰ ਸਕਦੇ ਹੋ। ਇਸ ਦੇ ਲਈ ਬਰਫ਼ ਨੂੰ ਰੁਮਾਲ ਜਾਂ ਕੱਪੜੇ ‘ਚ ਰੱਖੋ। ਫਿਰ ਹੋਲੀ ਜਿਹੀ ਮੋਢੇ ਯਾਨਿ ਪ੍ਰਭਾਵਿਤ ਏਰੀਆ ਦੀ ਸਿਕਾਈ ਕਰੋ। ਅਜਿਹਾ 5 ਮਿੰਟ ਤੱਕ ਕਰੋ।
ਗਰਮ ਪਾਣੀ ਦੀ ਵਰਤੋਂ ਕਰੋ: ਸਰੀਰ ‘ਚ ਦਰਦ, ਸੋਜ ਦੀ ਸਮੱਸਿਆ ਤੋਂ ਰਾਹਤ ਦਿਵਾਉਣ ‘ਚ ਗਰਮ ਪਾਣੀ ਫਾਇਦੇਮੰਦ ਮੰਨਿਆ ਗਿਆ ਹੈ। ਅਜਿਹੇ ‘ਚ ਜੇਕਰ ਤੁਸੀਂ ਫਰੋਜ਼ਨ ਸ਼ੋਲਡਰ ਤੋਂ ਪਰੇਸ਼ਾਨ ਹੋ ਤਾਂ 10-15 ਮਿੰਟ ਤੱਕ ਗਰਮ ਪਾਣੀ ਨਾਲ ਮੋਢੇ ਦੀ ਸਿਕਾਈ ਕਰੋ। ਦਿਨ ‘ਚ 2-3 ਵਾਰ ਸਿਕਾਈ ਕਰਨ ਨਾਲ ਤੁਸੀਂ ਅਰਾਮ ਮਹਿਸੂਸ ਕਰੋਗੇ।
ਨਰਮ ਸਿਰਹਾਣੇ ਦੀ ਵਰਤੋਂ: ਆਮ ਤੌਰ ‘ਤੇ ਸਖ਼ਤ ਸਿਰਹਾਣੇ ਨਾਲ ਸੌਣ ਨਾਲ ਵੀ ਮੋਢਿਆਂ ‘ਚ ਦਰਦ ਹੋਣ ਲੱਗਦਾ ਹੈ। ਅਜਿਹੇ ‘ਚ ਇਸ ਤੋਂ ਬਚਣ ਲਈ ਸੌਫਟ ਸਿਰਹਾਣੇ ਦੀ ਵਰਤੋਂ ਕਰੋ। ਇਸ ਨਾਲ ਤੁਹਾਨੂੰ ਆਰਾਮ ਮਿਲੇਗਾ ਅਤੇ ਚੰਗੀ ਨੀਂਦ ਆਵੇਗੀ।
ਕੈਲਸ਼ੀਅਮ ਯੁਕਤ ਭੋਜਨ ਖਾਓ: ਮਾਹਿਰਾਂ ਅਨੁਸਾਰ ਸਰੀਰ ‘ਚ ਕੈਲਸ਼ੀਅਮ ਦੀ ਕਮੀ ਹੋਣ ‘ਤੇ ਵੀ ਫਰੋਜ਼ਨ ਸ਼ੋਲਡਰ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਬਚਣ ਲਈ ਅਜਿਹਾ ਭੋਜਨ ਖਾਓ ਜਿਸ ‘ਚ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੋਵੇ।