Fruit combination effects: ਸਾਡੇ ‘ਚੋਂ ਕਈ ਲੋਕ ਫਰੂਟਸ ਖਾਣਾ ਬਹੁਤ ਹੀ ਪਸੰਦ ਕਰਦੇ ਹਨ। ਫਰੂਟ ਚਾਟ ਬਣਾਉਣ ਲਈ ਅਸੀਂ ਕਈ ਕਿਸਮਾਂ ਦੇ ਫਲਾਂ ਨੂੰ ਮਿਲਾਉਂਦੇ ਹਾਂ। ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਅਜਿਹੇ ਫਰੂਟ combination ਹੁੰਦੇ ਹਨ ਜਿਨ੍ਹਾਂ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਜੇਕਰ ਤੁਸੀਂ ਇਨ੍ਹਾਂ ਫਰੂਟ combination ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੀ ਸਿਹਤ ‘ਤੇ ਬੁਰਾ ਅਸਰ ਪਾ ਸਕਦਾ ਹੈ। ਇਸ ਨਾਲ ਪਾਚਨ ਤੰਤਰ ਪ੍ਰਭਾਵਿਤ ਹੁੰਦਾ ਹੈ। ਇਸ ਦੇ ਨਾਲ ਹੀ ਕਈ ਲੋਕਾਂ ‘ਚ ਐਲਰਜੀ ਦੀ ਸਮੱਸਿਆ ਵੱਧ ਜਾਂਦੀ ਹੈ। ਇਸ ਲਈ ਆਓ ਜਾਣਦੇ ਹਾਂ ਕਿ ਕਿਹੜੇ ਫਲ ਇਕੱਠੇ ਨਹੀਂ ਖਾਣੇ ਚਾਹੀਦੇ?
ਕਿਹੜੇ-ਕਿਹੜੇ ਫਲ ਇਕੱਠੇ ਨਹੀਂ ਖਾਣੇ ਚਾਹੀਦੇ?
ਤਰਬੂਜ: ਗਰਮੀਆਂ ‘ਚ ਤਰਬੂਜ ਦਾ ਸੇਵਨ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ। ਇਹ ਇੱਕ ਅਜਿਹਾ ਫਲ ਹੈ ਜਿਸ ‘ਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਹ ਹੋਰ ਫਲਾਂ ਨਾਲੋਂ ਪਚਣ ‘ਚ ਵੀ ਆਸਾਨ ਹੁੰਦਾ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਤਰਬੂਜ ਨੂੰ ਹਮੇਸ਼ਾ ਇਕੱਲੇ ਹੀ ਖਾਣਾ ਚਾਹੀਦਾ ਹੈ। ਜੇਕਰ ਤੁਸੀਂ ਤਰਬੂਜ ਨੂੰ ਕਿਸੇ ਵੀ ਫਲ ਦੇ ਨਾਲ ਮਿਲਾ ਕੇ ਖਾਂਦੇ ਹੋ ਤਾਂ ਇਹ ਤੁਹਾਡੀ ਪਾਚਨ ਕਿਰਿਆ ਨੂੰ ਖਰਾਬ ਕਰ ਸਕਦਾ ਹੈ। ਇਹੀ ਗੱਲ ਖਰਬੂਜੇ ‘ਤੇ ਲਾਗੂ ਹੁੰਦੀ ਹੈ।
ਸੰਤਰਾ ਅਤੇ ਦੁੱਧ: ਕਦੇ ਵੀ ਸੰਤਰੇ ਦੇ ਨਾਲ ਦੁੱਧ ਨਾ ਲਓ। ਦੁੱਧ ਅਤੇ ਸੰਤਰੇ ਦਾ ਇਕੱਠੇ ਸੇਵਨ ਕਰਨ ਨਾਲ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਨਾਲ ਹੀ ਸੰਤਰੇ ‘ਚ ਐਸਿਡ ਹੁੰਦਾ ਹੈ, ਜੋ ਸਰੀਰ ਦੇ ਐਨਜ਼ਾਈਮ ਨੂੰ ਨਸ਼ਟ ਕਰ ਸਕਦਾ ਹੈ। ਜਿਸ ਦਾ ਪਾਚਨ ਕਿਰਿਆ ‘ਤੇ ਅਸਰ ਪੈ ਸਕਦਾ ਹੈ। ਇਸ ਨਾਲ ਕਫ਼ ਅਤੇ ਬਲਗਮ ਦੀ ਸਮੱਸਿਆ ਹੋ ਸਕਦੀ ਹੈ। ਇਸੇ ਤਰ੍ਹਾਂ ਦੁੱਧ ਦੇ ਨਾਲ ਹੋਰ ਖੱਟੇ ਫਲ ਜਿਵੇਂ ਅਨਾਨਾਸ, ਨਿੰਬੂ, ਅੰਗੂਰ ਦਾ ਸੇਵਨ ਨਹੀਂ ਕਰਨਾ ਚਾਹੀਦਾ। ਹਾਲਾਂਕਿ, ਤੁਸੀਂ ਦੁੱਧ ਦੇ ਨਾਲ ਮਿੱਠੇ ਫਲਾਂ ਦਾ ਸੇਵਨ ਕਰ ਸਕਦੇ ਹੋ।
ਨਿੰਬੂ ਅਤੇ ਪਪੀਤਾ: ਮਿੱਠੇ ਫਲਾਂ ਦੇ ਨਾਲ ਕਦੇ ਵੀ ਖੱਟੇ ਫਲ ਨਹੀਂ ਖਾਣੇ ਚਾਹੀਦੇ। ਇੰਨਾ ਹੀ ਨਹੀਂ ਜੇਕਰ ਤੁਸੀਂ ਫਰੂਟ ਚਾਟ ਬਣਾਉਂਦੇ ਸਮੇਂ ਇਸ ‘ਤੇ ਨਿੰਬੂ ਛਿੜਕਦੇ ਹੋ ਤਾਂ ਇਹ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ। ਖਾਸ ਤੌਰ ‘ਤੇ ਜੇਕਰ ਤੁਸੀਂ ਨਿੰਬੂ ਦੇ ਨਾਲ ਪਪੀਤੇ ਦਾ ਸੇਵਨ ਕਰਦੇ ਹੋ ਤਾਂ ਇਸ ਦਾ ਤੁਹਾਡੇ ਹੀਮੋਗਲੋਬਿਨ ‘ਤੇ ਬੁਰਾ ਅਸਰ ਪੈ ਸਕਦਾ ਹੈ। ਨਾਲ ਹੀ ਇਹ ਅਨੀਮੀਆ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।
ਗਾਜਰ ਅਤੇ ਸੰਤਰਾ: ਜੇਕਰ ਤੁਸੀਂ ਫਰੂਟ ਚਾਟ ਬਣਾਉਂਦੇ ਸਮੇਂ ਗਾਜਰ ਅਤੇ ਸੰਤਰਾ ਇਕੱਠੇ ਖਾ ਰਹੇ ਹੋ, ਤਾਂ ਇਹ ਤੁਹਾਡੀ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ। ਗਾਜਰ ਅਤੇ ਸੰਤਰੇ ਦਾ ਇਕੱਠੇ ਸੇਵਨ ਕਰਨ ਨਾਲ ਕਿਡਨੀ ‘ਤੇ ਬੁਰਾ ਅਸਰ ਪੈ ਸਕਦਾ ਹੈ। ਇਸ combination ਨਾਲ ਛਾਤੀ ‘ਚ ਜਲਣ ਅਤੇ ਪਿਤ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਗਾਜਰ ਅਤੇ ਸੰਤਰੇ ਦਾ ਸੇਵਨ ਇਕੱਠੇ ਨਾ ਕਰੋ।
ਕੇਲਾ ਅਤੇ ਅਮਰੂਦ: ਕੇਲੇ ਅਤੇ ਅਮਰੂਦ ਦਾ ਗਲਤੀ ਨਾਲ ਵੀ ਸੇਵਨ ਨਾ ਕਰੋ। ਕੇਲੇ ਅਤੇ ਅਮਰੂਦ ਦਾ ਇਕੱਠੇ ਸੇਵਨ ਕਰਨ ਨਾਲ ਪੇਟ ‘ਚ ਗੈਸ ਅਤੇ ਐਸੀਡਿਟੀ ਹੋ ਸਕਦੀ ਹੈ। ਨਾਲ ਹੀ ਇਸ ਦੇ ਕਾਰਨ ਸਿਰ ਦਰਦ ਨੂੰ ਵੀ ਵਧਾਵਾ ਮਿਲਦਾ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਕੇਲਾ ਅਤੇ ਅਮਰੂਦ ਇਕੱਠੇ ਨਾ ਖਾਓ।
ਖੁਰਮਾਨੀ ਅਤੇ ਅਨਾਰ: ਜੇਕਰ ਤੁਸੀਂ ਫਰੂਟ ਚਾਟ ਦੀ ਪਲੇਟ ‘ਚ ਅਨਾਰ ਅਤੇ ਖੁਰਮਾਨੀ ਇਕੱਠੇ ਪਾ ਰਹੇ ਹੋ ਤਾਂ ਸਾਵਧਾਨ ਰਹੋ। ਦਰਅਸਲ, ਖੁਰਮਾਨੀ ਅਤੇ ਅਨਾਰ ਦੋਵੇਂ ਪ੍ਰੋਟੀਨ ਅਤੇ ਸ਼ੂਗਰ ਦੇ ਭਰਪੂਰ ਸਰੋਤ ਹਨ। ਅਜਿਹੇ ‘ਚ ਦੋਵਾਂ ਦਾ ਇਕੱਠੇ ਸੇਵਨ ਕਰਨ ਨਾਲ ਤੁਹਾਡੇ ਪਾਚਨ ਨਾਲ ਜੁੜੀ ਸਮੱਸਿਆ ਹੋ ਸਕਦੀ ਹੈ। ਨਾਲ ਹੀ ਦਿਲ ‘ਚ ਜਲਣ, ਐਸੀਡਿਟੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਫਰੂਟ ਚਾਟ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਹ ਤੁਹਾਡੇ ਸਰੀਰ ਨੂੰ ਡੀਟੌਕਸਫਾਈ ਕਰਦਾ ਹੈ। ਪਰ ਡੇਡਲੀ ਫਰੂਟ combination ਦਾ ਸੇਵਨ ਕਰਨ ਤੋਂ ਬਚੋ। ਕਦੇ ਵੀ 4 ਤੋਂ 5 ਕਿਸਮਾਂ ਤੋਂ ਵੱਧ ਫਲਾਂ ਨੂੰ ਮਿਕਸ ਨਾ ਕਰੋ। ਇਸ ਨਾਲ ਸਿਹਤ ‘ਤੇ ਮਾੜਾ ਅਸਰ ਪੈ ਸਕਦਾ ਹੈ।