Fun Physical Activities: ਆਪਣੇ ਆਪ ਨੂੰ ਫਿੱਟ ਅਤੇ ਫਾਈਨ ਰੱਖਣ ਲਈ ਰਨਿੰਗ ਕਰਨਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਪਰ ਸਰਦੀਆਂ ‘ਚ ਘਰੋਂ ਬਾਹਰ ਜਾ ਕੇ ਰਨਿੰਗ ਕਰਨਾ ਥੋੜ੍ਹਾ ਔਖਾ ਲੱਗਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਰਨਿੰਗ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਦੀ ਬਜਾਏ ਤੁਸੀਂ ਕੁਝ ਮਜ਼ੇਦਾਰ ਕੰਮਾਂ ਨੂੰ ਆਪਣੀ ਡੇਲੀ ਰੁਟੀਨ ‘ਚ ਸ਼ਾਮਲ ਕਰ ਸਕਦੇ ਹੋ। ਇਸ ਨਾਲ ਤੁਹਾਡਾ ਸਰੀਰਕ ਅਤੇ ਮਾਨਸਿਕ ਵਿਕਾਸ ‘ਚ ਸੁਧਾਰ ਹੋਵੇਗਾ। ਇਸ ਦੇ ਨਾਲ ਹੀ ਤੁਹਾਨੂੰ ਅੰਦਰੋਂ ਖੁਸ਼ੀ ਮਹਿਸੂਸ ਹੋਵੇਗੀ। ਆਓ ਜਾਣਦੇ ਹਾਂ ਇਨ੍ਹਾਂ 5 fun activities ਬਾਰੇ…
ਡਾਂਸ: ਜੇਕਰ ਤੁਸੀਂ ਰਨਿੰਗ ਜਾਂ ਕਸਰਤ ਨਹੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਡਾਂਸ ਕਰ ਸਕਦੇ ਹੋ। ਇਸਦੇ ਲਈ ਤੁਸੀਂ ਜ਼ੁੰਬਾ ਕਲਾਸਾਂ Join ਕਰ ਸਕਦੇ ਹੋ। ਇਸ ਤੋਂ ਇਲਾਵਾ ਮਸਾਲਾ ਭੰਗੜਾ ਕਰਨਾ ਵੀ ਸਹੀ ਰਹੇਗਾ। ਇਸ ਨਾਲ ਤੁਹਾਨੂੰ ਡਾਂਸ ਆਉਣ ਦੇ ਨਾਲ ਤੁਹਾਡਾ fun Workout ਵੀ ਹੋ ਜਾਵੇਗਾ। ਇਸ ਦੇ ਨਾਲ ਹੀ ਡਾਂਸ ਕਰਨ ਨਾਲ ਕੈਲੋਰੀ ਘੱਟ ਕਰਨ ‘ਚ ਮਦਦ ਮਿਲੇਗੀ। ਅਜਿਹੇ ‘ਚ ਤੁਹਾਡਾ ਸਰੀਰ ਸ਼ੇਪ ‘ਚ ਆਵੇਗਾ ਅਤੇ ਲਚੀਲਾਪਨ ਵਧੇਗਾ।
ਜੰਪਿੰਗ: ਜੰਪਿੰਗ ਇੱਕ ਤਰ੍ਹਾਂ ਦੀ Weight bearing ਐਕਸਰਸਾਈਜ਼ ਹੁੰਦੀ ਹੈ। ਇਸ ਨਾਲ Bone density ਵਧਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਹੱਡੀਆਂ ਦੀ ਮਜ਼ਬੂਤੀ ਲਈ ਜੰਪਿੰਗ ਕਰਨਾ ਬੈਸਟ ਆਪਸ਼ਨ ਹੈ। ਤੁਸੀਂ ਰਨਿੰਗ ਦੇ ਬਜਾਏ ਰੋਜ਼ਾਨਾ 20 ਮਿੰਟ ਜੰਪਿੰਗ ਕਰ ਸਕਦੇ ਹੋ। ਰੋਜ਼ਾਨਾ 20 ਮਿੰਟ ਜੰਪਿੰਗ ਕਰਨ ਨਾਲ ਤੁਸੀਂ 100 ਤੋਂ 150 ਕੈਲੋਰੀ ਘੱਟ ਕਰ ਸਕਦੇ ਹੋ। ਅਜਿਹੇ ‘ਚ ਤੁਸੀਂ ਬਿਨਾਂ ਕੋਈ ਖਾਸ ਮਿਹਨਤ ਅਤੇ ਪੈਸਾ ਖਰਚ ਕੀਤੇ ਸਿਹਤਮੰਦ ਰਹਿ ਸਕਦੇ ਹੋ।
ਸਾਈਕਲਿੰਗ: ਸਰਦੀਆਂ ‘ਚ ਸਾਈਕਲਿੰਗ ਬੈਸਟ ਐਕਸਰਸਾਈਜ਼ ਮੰਨੀ ਜਾਂਦੀ ਹੈ। ਇਸ ਨਾਲ ਸਰਦੀ ਘੱਟ ਹੋਣ ਦੇ ਨਾਲ ਸਿਹਤ ਨੂੰ ਕਈ ਫਾਇਦੇ ਮਿਲਦੇ ਹਨ। ਇਸ ਨਾਲ ਦਿਲ ਹੈਲਥੀ ਅਤੇ ਦਿਮਾਗ਼ ਸ਼ਾਂਤ ਹੁੰਦਾ ਹੈ। ਦਿਨ ਭਰ ਤਾਜ਼ਗੀ ਮਹਿਸੂਸ ਹੋਣ ਦੇ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਫੈਟ ਘੱਟ ਕਰਨ ‘ਚ ਵੀ ਮਦਦ ਮਿਲਦੀ ਹੈ। ਅਜਿਹੇ ‘ਚ ਤੁਸੀਂ ਫਿੱਟ ਅਤੇ ਫਾਈਨ ਰਹਿਣ ਲਈ ਰੋਜ਼ਾਨਾ ਸਾਈਕਲ ਚਲਾਉਂਦੇ ਰਹੋ। ਤੁਹਾਨੂੰ ਦੱਸ ਦੇਈਏ ਕਿ ਰੋਜ਼ਾਨਾ 30 ਮਿੰਟ ਸਾਈਕਲ ਚਲਾਉਣ ਨਾਲ ਤੁਸੀਂ ਲਗਭਗ 300 ਕੈਲੋਰੀ ਬਰਨ ਕਰ ਸਕਦੇ ਹੋ। ਅਜਿਹੇ ‘ਚ ਮੋਟਾਪੇ ਤੋਂ ਪੀੜਤ ਲੋਕਾਂ ਨੂੰ ਸਾਈਕਲ ਜ਼ਰੂਰ ਚਲਾਉਣਾ ਚਾਹੀਦਾ ਹੈ।
ਰੱਸੀ ਟੱਪਣਾ: ਜੇਕਰ ਤੁਸੀਂ ਘਰ ਤੋਂ ਬਾਹਰ ਨਹੀਂ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਰੱਸੀ ਟੱਪ ਸਕਦੇ ਹੋ। ਤੁਸੀਂ ਸਵੇਰੇ ਜਾਂ ਸ਼ਾਮ ਨੂੰ 30-45 ਮਿੰਟ ਤੱਕ ਰੱਸੀ ਟੱਪ ਸਕਦੇ ਹੋ। ਉੱਥੇ ਹੀ ਕਈ ਬਾਲੀਵੁੱਡ ਸਿਤਾਰੇ ਵੀ ਸਕੀਪਿੰਗ ਕਰਦੇ ਹੋਏ ਆਪਣੀ ਫਿਟਨੈੱਸ ਰੁਟੀਨ ਸ਼ੇਅਰ ਕਰਦੇ ਹਨ। ਸਿਹਤ ਮਾਹਿਰਾਂ ਅਨੁਸਾਰ ਇਸ ਨਾਲ ਦਿਲ ਅਤੇ ਦਿਮਾਗ਼ ‘ਚ ਚੁਸਤੀ ਆਉਂਦੀ ਹੈ। ਜਿਵੇਂ-ਜਿਵੇਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ। ਇਸ ਦੇ ਨਾਲ ਹੀ ਸਰੀਰ ‘ਚ ਜਮ੍ਹਾ ਵਾਧੂ ਚਰਬੀ ਤੇਜ਼ੀ ਨਾਲ ਬਰਨ ਹੁੰਦੀ ਹੈ।
ਆਊਟਡੋਰ ਗੇਮਜ਼: ਜੇਕਰ ਤੁਸੀਂ ਰਨਿੰਗ ਨਹੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਦੇ ਬਜਾਏ ਆਊਟਡੋਰ ਗੇਮਜ਼ ਖੇਡ ਸਕਦੇ ਹੋ। ਇਸਦੇ ਲਈ ਤੁਸੀਂ ਆਪਣੀ ਪਸੰਦ ਦੀ ਕੋਈ ਵੀ ਗੇਮ ਚੁਣ ਸਕਦੇ ਹੋ। ਰਨਿੰਗ ਦੇ ਬਜਾਏ ਤੁਸੀਂ ਆਪਣੇ ਪਾਰਟਨਰ ਜਾਂ ਪਰਿਵਾਰ ਨਾਲ ਬਾਸਕਟਬਾਲ, ਬੈਡਮਿੰਟਨ, ਡੌਸਬਾਲ ਆਦਿ ਗੇਮਜ਼ ਖੇਡ ਸਕਦੇ ਹੋ। ਇਸ ਨਾਲ ਤੁਸੀਂ ਫਿੱਟ ਐਂਡ ਫਾਈਨ ਰਹੋਗੇ। ਤਣਾਅ ਘੱਟ ਹੋਣ ਨਾਲ ਅੰਦਰੋਂ ਖੁਸ਼ੀ ਦੀ ਭਾਵਨਾ ਆਵੇਗੀ। ਇਮਿਊਨਿਟੀ ਵਧਣ ਨਾਲ ਬੀਮਾਰੀਆਂ ਨਾਲ ਸੰਕਰਮਿਤ ਹੋਣ ਦਾ ਖਤਰਾ ਘੱਟ ਜਾਵੇਗਾ। ਇਸਦੇ ਲਈ ਤੁਸੀਂ ਕੋਈ ਇੱਕ ਆਊਟਡੋਰ ਗੇਮ ਚੁਣ ਸਕਦੇ ਹੋ। ਇਸ ਨੂੰ ਰੋਜ਼ਾਨਾ ਲਗਭਗ 40 ਮਿੰਟ ਲਈ ਕਰੋ। ਇਸ ਦੇ ਨਾਲ ਹੀ ਕੋਈ ਵੀ ਗੇਮ ਖੇਡਣ ਤੋਂ ਪਹਿਲਾਂ ਕਰੀਬ 15 ਮਿੰਟ ਵਾਰਮਅੱਪ ਕਰੋ। ਇਹ ਤੁਹਾਨੂੰ ਫਿੱਟ ਅਤੇ ਵਧੀਆ ਰੱਖੇਗਾ। ਅਜਿਹੇ ‘ਚ ਰਨਿੰਗ ਦੀ ਬਜਾਏ ਤੁਸੀਂ ਇਨ੍ਹਾਂ 5 ਮਜ਼ੇਦਾਰ ਕੰਮਾਂ ‘ਚੋਂ ਕੋਈ ਇਕ ਕਰਕੇ ਫਿੱਟ ਐਂਡ ਫਾਈਨ ਰਹਿ ਸਕਦੇ ਹੋ।