Ganth Gobhi benefits: ਫੁੱਲਗੋਭੀ ਅਤੇ ਬੰਦਗੋਭੀ ਤਾਂ ਹਰ ਕਿਸੀ ਨੇ ਖਾਧੀ ਹੋਵੇਗੀ। ਪਰ ਬਹੁਤ ਘੱਟ ਲੋਕ ਗੱਠ ਗੋਭੀ ਬਾਰੇ ਜਾਣਦੇ ਹੋਣਗੇ। ਦਰਅਸਲ ਇਹ ਚਿੱਟੀ ਗੋਭੀ ਦੀ ਹੀ ਇਕ ਕਿਸਮ ਹੈ ਜੋ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣ ਨਾਲ ਸਿਹਤ ਲਈ ਲਾਭਕਾਰੀ ਹੁੰਦੀ ਹੈ। ਇਹ ਆਮ ਤੌਰ ‘ਤੇ ਚਿੱਟੇ, ਹਰੇ, ਪੀਲੇ ਅਤੇ ਬੈਂਗਣੀ ਰੰਗ ‘ਚ ਮਿਲਦੀ ਹੈ। ਇਹ ਖ਼ਾਸ ਤੌਰ ‘ਤੇ ਯੂਰਪੀਅਨ ਦੇਸ਼ਾਂ ‘ਚ ਮਿਲਦੀ ਹੈ। ਪਰ ਹੁਣ ਇਸ ਨੂੰ ਭਾਰਤ ਦੇ ਉੱਤਰੀ ਹਿੱਸੇ ਦੇ ਲੋਕ ਵੀ ਖਾ ਰਹੇ ਹਨ। ਇਸ ‘ਚ ਵਿਟਾਮਿਨ, ਕੈਲਸ਼ੀਅਮ, ਪ੍ਰੋਟੀਨ, ਆਇਰਨ, ਕਾਰਬੋਹਾਈਡਰੇਟ, ਮੈਗਨੀਸ਼ੀਅਮ ਆਦਿ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਦੇ ਸੇਵਨ ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ‘ਚ ਸਹਾਇਤਾ ਮਿਲਦੀ ਹੈ। ਤਾਂ ਆਓ ਜਾਣਦੇ ਹਾਂ ਗੱਠ ਗੋਭੀ ਅਤੇ ਕੋਹਲਰਬੀ ਦੇ ਵੱਡੇ ਫਾਇਦਿਆਂ ਬਾਰੇ…
ਕੈਂਸਰ ਤੋਂ ਬਚਾਅ: ਗੱਠ ਗੋਭੀ (ਕੋਹਲਰਬੀ) ‘ਚ ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਕੈਂਸਰ ਗੁਣ ਹੁੰਦੇ ਹਨ। ਇਸ ‘ਚ ਮੌਜੂਦ ਐਂਟੀ-ਆਕਸੀਡੈਂਟ ਗੁਣ ਕੈਂਸਰ ਸੈੱਲਾਂ ਨੂੰ ਸਰੀਰ ‘ਚ ਵੱਧਣ ਤੋਂ ਰੋਕਦੇ ਹਨ। ਅਜਿਹੇ ‘ਚ ਕੈਂਸਰ ਵਰਗੀ ਗੰਭੀਰ ਬਿਮਾਰੀ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ‘ਚ ਫਾਈਬਰ ਹੋਣ ਨਾਲ ਪਾਚਨ ਸ਼ਕਤੀ ਨੂੰ ਵਧਾਉਣ ‘ਚ ਮਦਦ ਮਿਲਦੀ ਹੈ। ਇਹ ਆਂਦਰਾਂ ਦੀ ਵਧੀਆ ਤਰੀਕੇ ਨਾਲ ਦੇਖਭਾਲ ਕਰਨ ਦੇ ਨਾਲ ਪੇਟ ਦਰਦ, ਸੋਜ਼, ਕਬਜ਼ ਆਦਿ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦੀ ਹੈ।
ਦਿਨ ਭਰ ਐਂਰਜੈਟਿਕ: ਪੌਸ਼ਟਿਕ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਗੱਠ ਗੋਭੀ ਦਾ ਸੇਵਨ ਐਨਰਜ਼ੀ ਨੂੰ ਵਧਾਉਣ ‘ਚ ਸਹਾਇਤਾ ਕਰਦਾ ਹੈ। ਇਸ ਨਾਲ ਵਾਰ-ਵਾਰ ਸਾਹ ਫੁੱਲਣ, ਥਕਾਵਟ, ਕਮਜ਼ੋਰੀ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਅਜਿਹੇ ‘ਚ ਸਰੀਰਕ ਅਤੇ ਮਾਨਸਿਕ ਤੌਰ ਤੇ ਵਧੀਆ ਵਿਕਾਸ ਦੇ ਨਾਲ ਦਿਨ ਭਰ ਐਂਰਜੈਟਿਕ ਮਹਿਸੂਸ ਹੁੰਦਾ ਹੈ। ਪੋਟਾਸ਼ੀਅਮ ਦੇ ਸਹੀ ਸਰੋਤ ਹੋਣ ਦੇ ਕਾਰਨ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖਦਾ ਹੈ। ਇਸ ਨਾਲ ਬਲੱਡ ਸਰਕੂਲੇਸ਼ਨ ‘ਚ ਸੁਧਾਰ ਹੋਣ ਦੇ ਨਾਲ ਨਾੜੀਆਂ ਤੰਦਰੁਸਤ ਰਹਿੰਦੀਆਂ ਹਨ। ਅਜਿਹੇ ‘ਚ ਹਾਰਟ ਅਟੈਕ, ਸਟ੍ਰੋਕ ਅਤੇ ਦਿਲ ਨਾਲ ਸਬੰਧਤ ਹੋਰ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।
ਅਨੀਮੀਆ ਦੀ ਸਮੱਸਿਆ ਦੂਰ ਹੋਵੇਗੀ: ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਗੱਠ ਗੋਭੀ ਦਾ ਸੇਵਨ ਕਰਨਾ ਸਭ ਤੋਂ ਵਧੀਆ ਆਪਸ਼ਨ ਹੈ। ਇਸ ‘ਚ ਹੋਰ ਜ਼ਰੂਰੀ ਤੱਤਾਂ ਦੇ ਨਾਲ ਆਇਰਨ ਵੀ ਚੰਗੀ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ‘ਚ ਮੌਜੂਦ ਕੈਲਸ਼ੀਅਮ ਸਰੀਰ ‘ਚ ਆਇਰਨ ਦੀ ਮਾਤਰਾ ਨੂੰ ਸੁਧਾਰਦਾ ਹੈ। ਅਜਿਹੇ ‘ਚ ਖੂਨ ਦੀ ਕਮੀ ਪੂਰੀ ਹੋਣ ਦੇ ਨਾਲ ਥਕਾਵਟ, ਕਮਜ਼ੋਰੀ, ਸਿਰ ਦਰਦ ਆਦਿ ਦੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਇਹ ਇਮਿਊਨਿਟੀ ਨੂੰ ਬੂਸਟ ਕਰਕੇ ਬਿਮਾਰੀਆਂ ਦੀ ਚਪੇਟ ‘ਚ ਆਉਣ ਦੇ ਖ਼ਤਰੇ ਨੂੰ ਘਟਾਉਂਦਾ ਹੈ। ਇਸ ‘ਚ ਮੌਜੂਦ ਬੀਟਾ ਕੈਰੋਟੀਨ ਸਰੀਰ ‘ਚ ਇਕ ਐਂਟੀ-ਆਕਸੀਡੈਂਟ ਯੋਗਿਕ ਦਾ ਕੰਮ ਕਰਦਾ ਹੈ। ਇਸ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੋਣ ‘ਚ ਸਹਾਇਤਾ ਮਿਲਦੀ ਹੈ। ਅਜਿਹੇ ‘ਚ ਮੋਤੀਆਬਿੰਦ ਅਤੇ ਅੱਖਾਂ ਨਾਲ ਸਬੰਧਤ ਹੋਰ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਮਜ਼ਬੂਤ ਹੱਡੀਆਂ: ਬੱਚਾ ਹੋਵੇ ਜਾਂ ਵੱਡੇ ਹਰ ਕਿਸੇ ਨੂੰ ਮਜ਼ਬੂਤ ਹੱਡੀਆਂ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਲਈ ਡਾਇਟ ‘ਚ ਗੱਠ ਗੋਭੀ ਨੂੰ ਸ਼ਾਮਲ ਕਰਨਾ ਬੈਸਟ ਆਪਸ਼ਨ ਹੈ। ਇਸ ਨਾਲ ਹੱਡੀਆਂ ਮਜ਼ਬੂਤ ਹੋ ਕੇ ਜੋੜਾਂ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ। ਨਾਲ ਹੀ ਗਠੀਏ ਦੀ ਸਮੱਸਿਆ ਤੋਂ ਵੀ ਬਚਾਅ ਰਹਿੰਦਾ ਹੈ। ਮਾਹਰਾਂ ਦੇ ਅਨੁਸਾਰ ਗੱਠ ਗੋਭੀ (ਕੋਲਰਬੀ) ਦਾ ਸੇਵਨ ਕਰਨ ਨਾਲ ਭਾਰ ਕੰਟਰੋਲ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਉਹ ਲੋਕ ਜੋ ਆਪਣੇ ਵੱਧਦੇ ਭਾਰ ਤੋਂ ਪ੍ਰੇਸ਼ਾਨ ਹਨ ਉਨ੍ਹਾਂ ਨੂੰ ਇਸ ਨੂੰ ਆਪਣੀ ਰੋਜ਼ ਦੀ ਖੁਰਾਕ ‘ਚ ਸ਼ਾਮਲ ਕਰਨਾ ਚਾਹੀਦਾ ਹੈ। ਜੇ ਇਸ ਨੂੰ ਖਾਣ ਦੇ ਸਹੀ ਸਮੇਂ ਬਾਰੇ ਗੱਲ ਕਰੀਏ ਤਾਂ ਗੱਠ ਗੋਭੀ ਨੂੰ ਨਾਸ਼ਤਾ, ਲੰਚ ਜਾਂ ਡਿਨਰ ਕਿਸੇ ਵੀ ਸਮੇਂ ਖਾਧਾ ਜਾ ਸਕਦਾ ਹੈ।
ਗੱਠ ਗੋਭੀ ਦੇ ਨੁਕਸਾਨ
- ਜਿਵੇਂ ਕਿ ਹਰ ਕੋਈ ਜਾਣਦਾ ਹੈ ਕਿ ਕਿਸੇ ਵੀ ਚੀਜ਼ ਦੀ ਜ਼ਰੂਰਤ ਤੋਂ ਜ਼ਿਆਦਾ ਸੇਵਨ ਕਰਨ ਨਾਲ ਫ਼ਾਇਦੇ ਦੀ ਜਗ੍ਹਾ ਨੁਕਸਾਨ ਹੋ ਸਕਦਾ ਹੈ।
- ਜ਼ਿਆਦਾ ਮਾਤਰਾ ‘ਚ ਗੱਠ ਗੋਭੀ ਖਾਣ ਨਾਲ ਫ਼ੂਡ ਐਲਰਜੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
- ਇਸ ਨੂੰ ਜ਼ਿਆਦਾ ਖਾਣ ਨਾਲ ਐਸੀਡਿਟੀ ਅਤੇ ਪੇਟ ਨਾਲ ਸੰਬੰਧਤ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ।
- ਇਸ ਦਾ ਉਤਪਾਦਨ ਗ੍ਰੀਨਹਾਉਸ ‘ਚ ਹੋਣ ਨਾਲ ਇਸ ‘ਚ ਨਾਈਟ੍ਰੇਟ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਇਸ ਨਾਲ ਸਰੀਰ ‘ਚ ਆਕਸੀਜਨ ਦਾ ਪ੍ਰਵਾਹ ਰੁੱਕ ਸਕਦਾ ਹੈ। ਅਜਿਹੇ ‘ਚ ਕੈਂਸਰ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।
- ਜਿਹੜੇ ਲੋਕ ਪਹਿਲਾਂ ਹੀ ਕਿਸੇ ਬਿਮਾਰੀ ਜਾਂ ਸਮੱਸਿਆ ਤੋਂ ਪ੍ਰੇਸ਼ਾਨ ਹਨ ਉਨ੍ਹਾਂ ਨੂੰ ਮਾਹਰਾਂ ਤੋਂ ਪੁੱਛ ਕੇ ਹੀ ਇਸ ਦਾ ਸੇਵਨ ਕਰਨਾ ਚਾਹੀਦਾ ਹੈ।