Garlic milk benefits: ਲਸਣ ਸਿਰਫ ਖਾਣੇ ਦਾ ਸਵਾਦ ਹੀ ਨਹੀਂ ਵਧਾਉਂਦਾ, ਸਗੋਂ ਇਹ ਸਰੀਰ ਲਈ ਇਕ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ‘ਚ ਵਿਟਾਮਿਨ, ਖਣਿਜ, ਲਵਣ ਅਤੇ ਫਾਸਫੋਰਸ , ਆਇਰਨ, ਵਿਟਾਮਿਨ ਏ, ਬੀ ਅਤੇ ਸੀ ਭਰਪੂਰ ਮਾਤਰਾ ‘ਚ ਹੁੰਦੇ ਹਨ। ਲਸਣ ਸਾਡੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦਾ ਹੈ। ਜੇਕਰ ਅਸੀਂ ਲਸਣ ਦਾ ਦੁੱਧ ‘ਚ ਮਿਲਾ ਕੇ ਵਰਤੋਂ ਕਰੀਏ, ਤਾਂ ਇਸ ਦੇ ਫ਼ਾਇਦੇ ਦੁੱਗਣੇ ਹੋ ਜਾਂਦੇ ਹਨ ਅਤੇ ਇਸ ਨਾਲ ਬਹੁਤ ਸਾਰੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਅੱਜ ਕੱਲ੍ਹ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਹੋ ਰਹੀਆਂ ਹਨ ਪਰ ਇਹ ਸਾਰੀਆਂ ਸਮੱਸਿਆਵਾਂ ਅਸੀਂ ਆਪਣੇ ਖਾਣ ਪੀਣ ਨਾਲ ਸਹੀ ਕਰ ਸਕਦੇ ਹਾਂ। ਅੱਜ ਅਸੀਂ ਤੁਹਾਨੂੰ ਦੱਸਾਂਗੇ ਲਸਣ ਵਾਲਾ ਦੁੱਧ ਪੀਣ ਨਾਲ ਕਿਹੜੀਆਂ-ਕਿਹੜੀਆਂ ਬੀਮਾਰੀਆਂ ਬਿਲਕੁੱਲ ਠੀਕ ਹੁੰਦੀਆਂ ਹਨ।
ਲਸਣ ਵਾਲਾ ਦੁੱਧ ਬਣਾਉਣ ਦੀ ਵਿਧੀ: ਇਸ ਦੁੱਧ ਨੂੰ ਬਣਾਉਣ ਲਈ ਇਕ ਗਲਾਸ ਦੁੱਧ ‘ਚ ਥੋੜ੍ਹਾ ਜਿਹਾ ਪਾਣੀ ਅਤੇ ਲਸਣ ਮਿਲਾ ਕੇ ਚੰਗੀ ਤਰ੍ਹਾਂ ਉਬਾਲੋ। ਫਿਰ ਇਸ ਦੁੱਧ ਨੂੰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸੌਣ ਤੋਂ ਪਹਿਲਾਂ ਪੀ ਲਓ। ਇਸ ਨਾਲ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।
- ਚਾਰ ਕਲੀਆਂ ਲਸਣ ਦੀਆਂ ਦੁੱਧ ‘ਚ ਮਿਲਾ ਕੇ ਚੰਗੀ ਤਰ੍ਹਾਂ ਉਬਾਲੋ ਤੁਸੀਂ ਇਸ ਦੁੱਧ ਨੂੰ ਮਿੱਠਾ ਬਣਾਉਣ ਦੇ ਲਈ ਇਸ ‘ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਲਓ ਅਤੇ ਰੋਜ਼ਾਨਾ ਇਸ ਦੀ ਵਰਤੋਂ ਕਰੋ। ਇਸ ਨਾਲ ਸਿਆਟਿਕਾ ਦਾ ਦਰਦ ਠੀਕ ਹੋ ਜਾਵੇਗਾ।
- ਰੋਜ਼ਾਨਾ ਦੁੱਧ ‘ਚ ਲਸਣ ਮਿਲਾ ਕੇ ਪੀਣ ਨਾਲ ਦਿਲ ਦੀਆਂ ਨਸਾਂ ‘ਚ ਜੰਮਿਆ ਹੋਇਆ ਕੋਲੈਸਟਰੋਲ ਦੂਰ ਹੋ ਜਾਂਦਾ ਹੈ। ਇਸ ਲਈ ਜੇਕਰ ਤੁਹਾਨੂੰ ਵੀ ਕਲੈਸਟਰੋਲ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਲਸਣ ਵਾਲਾ ਦੁੱਧ ਜ਼ਰੂਰ ਪੀਓ।
- ਆਯੂਰਵੈਦ ਮੁਤਾਬਕ ਦੁੱਧ ‘ਚ ਲਸਣ ਮਿਲਾ ਕੇ ਪੀਣ ਨਾਲ ਅੰਤੜੀਆਂ ਐਕਟਿਵ ਹੁੰਦੀਆਂ ਹਨ। ਜਿਸ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ।
- ਦੁੱਧ ਅਤੇ ਲਸਣ ਦਾ ਮਿਸ਼ਰਣ ਪਾਚਕ ਰਸ ਨੂੰ ਬਣਾਉਣ ‘ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਜਿਸ ਨਾਲ ਐਸੀਡਿਟੀ ਅਤੇ ਬਦਹਜ਼ਮੀ ਜਿਹੀਆਂ ਸਮੱਸਿਆਵਾਂ ਠੀਕ ਹੁੰਦੀਆਂ ਹਨ।
- ਲਸਣ ਵਾਲਾ ਦੁੱਧ ਜੋੜਾਂ ਦੇ ਦਰਦ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਇਸ ਲਈ ਜੇਕਰ ਤੁਹਾਨੂੰ ਵੀ ਜੋੜਾਂ ‘ਚ ਦਰਦ ਰਹਿੰਦਾ ਹੈ ਤਾਂ ਰੋਜ਼ਾਨਾ ਇਕ ਗਲਾਸ ਦੁੱਧ ‘ਚ ਲਸਣ ਦੀਆਂ ਕਲੀਆਂ ਮਿਲਾ ਕੇ ਉਬਾਲ ਕੇ ਪੀਓ। ਇਸ ਨਾਲ ਦਰਦ ਦੀ ਸਮੱਸਿਆ ਦੂਰ ਹੋ ਜਾਵੇਗੀ।
- ਮਾਈਗ੍ਰੇਨ ਦੇ ਮਰੀਜ਼ਾਂ ਲਈ ਦੁੱਧ ਅਤੇ ਲਸਣ ਦਾ ਮਿਸ਼ਰਣ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਸ ਨਾਲ ਨਾਰਮਲ ਸਿਰ ਦਰਦ ਵੀ ਠੀਕ ਹੋ ਜਾਂਦਾ ਹੈ।
- ਰੋਜ਼ਾਨਾ ਲਸਣ ਵਾਲਾ ਦੁੱਧ ਪੀਣ ਨਾਲ ਦੰਦ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਕਿਉਂਕਿ ਦੁੱਧ ‘ਚ ਕੈਲਸ਼ੀਅਮ ਭਰਪੂਰ ਮਾਤਰਾ ‘ਚ ਹੁੰਦਾ ਹੈ।
- ਜੇਕਰ ਤੁਸੀਂ ਕੰਮ ਕਰਨ ਤੋਂ ਬਾਅਦ ਬਹੁਤ ਜ਼ਿਆਦਾ ਥੱਕ ਜਾਂਦੇ ਹੋ ਤਾਂ ਰੋਜ਼ਾਨਾ ਇਕ ਗਲਾਸ ਦੁੱਧ ‘ਚ ਥੋੜ੍ਹਾ ਜਿਹਾ ਲਸਣ ਮਿਲਾ ਕੇ ਪੀਓ। ਇਸ ਨਾਲ ਤੁਹਾਡਾ ਸਰੀਰ ਐਕਟਿਵ ਰਹੇਗਾ ਅਤੇ ਥਕਾਵਟ ਦੀ ਸਮੱਸਿਆ ਦੂਰ ਹੋ ਜਾਵੇਗੀ।