Garlic milk health benefits: ਦੁੱਧ ਨੂੰ ਇੱਕ ਸੰਪੂਰਨ ਖੁਰਾਕ ਮੰਨਿਆ ਜਾਂਦਾ ਹੈ ਕਿਉਂਕਿ ਇਸ ‘ਚ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਇਸਦੇ ਨਾਲ ਹੀ ਭਾਰਤੀ ਪਕਵਾਨਾਂ ਦਾ ਸਵਾਦ ਵਧਾਉਣ ਵਾਲਾ ਲਸਣ ਵੀ ਆਯੁਰਵੈਦਿਕ ਗੁਣਾਂ ਦੀ ਖਾਨ ਹੈ। ਇਨ੍ਹਾਂ ‘ਚ ਵਿਟਾਮਿਨ ਬੀ6 ਅਤੇ ਸੀ, ਫਾਈਬਰ, ਕੈਲਸ਼ੀਅਮ, ਪ੍ਰੋਟੀਨ ਅਤੇ ਮੈਂਗਨੀਜ਼ ਵਰਗੇ ਕਈ ਤੱਤ ਹੁੰਦੇ ਹਨ ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇਸ ਲਈ ਜੇਕਰ ਇਨ੍ਹਾਂ ਦੋਹਾਂ ਨੂੰ ਇਕੱਠਿਆਂ ਲਿਆ ਜਾਵੇ। ਦਰਅਸਲ ਅੱਜ ਅਸੀਂ ਤੁਹਾਨੂੰ ਲਸਣ ਵਾਲਾ ਦੁੱਧ ਪੀਣ ਦੇ ਫਾਇਦੇ ਦੱਸਣ ਜਾ ਰਹੇ ਹਾਂ ਜਿਸ ਨੂੰ ਜਾਣ ਕੇ ਤੁਸੀਂ ਵੀ ਇਸ ਦਾ ਸੇਵਨ ਕਰਨਾ ਸ਼ੁਰੂ ਕਰ ਦੇਵੋਗੇ।
ਲਸਣ ਵਾਲਾ ਦੁੱਧ ਪੀਣ ਦੇ ਫ਼ਾਇਦੇ
- ਸਾਇਟਿਕਾ ਕਾਰਨ ਪਿੱਠ ਤੋਂ ਲੈ ਕੇ ਪੈਰਾਂ ਦੀਆਂ ਨਸਾਂ ਤੱਕ ਅਸਹਿ ਦਰਦ ਰਹਿੰਦਾ ਹੈ ਅਜਿਹੇ ‘ਚ ਰੋਜ਼ਾਨਾ 1 ਗਲਾਸ ਲਸਣ ਵਾਲਾ ਦੁੱਧ ਪੀਣ ਨਾਲ ਇਸ ਦੇ ਦਰਦ ਤੋਂ ਰਾਹਤ ਮਿਲਦੀ ਹੈ।
- 30 ਮਿਲੀਲੀਟਰ ਲੀਟਰ ਦੁੱਧ ‘ਚ ਲਸਣ ਦੀਆਂ 5 ਕਲੀਆਂ ਉਬਾਲ ਕੇ ਪੀਓ। ਇਹ ਅਸਥਮਾ ‘ਚ ਬਹੁਤ ਫਾਇਦੇਮੰਦ ਹੁੰਦਾ ਹੈ।
- ਇਹ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ ਕਿਉਂਕਿ ਇਸ ਨਾਲ ਸ਼ੂਗਰ ਲੈਵਲ ਕੰਟਰੋਲ ਰਹਿੰਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੁੰਦਾ ਹੈ।
- ਇਸ ‘ਚ ਪ੍ਰੋਟੀਨ, ਵਿਟਾਮਿਨ, ਫਾਸਫੋਰਸ, ਆਇਰਨ ਵਰਗੇ ਗੁਣ ਹੁੰਦੇ ਹਨ ਜੋ ਇਮਿਊਨਿਟੀ ਵਧਾਉਣ ‘ਚ ਕਾਰਗਰ ਹੈ। ਇਸ ਨਾਲ ਤੁਸੀਂ ਬੈਕਟੀਰੀਅਲ ਇੰਫੈਕਸ਼ਨ ਤੋਂ ਦੂਰ ਰਹਿੰਦੇ ਹੋ।
- ਇਹ ਐਂਟੀਬਾਇਓਟਿਕ ਦੀ ਤਰ੍ਹਾਂ ਕੰਮ ਕਰਦਾ ਹੈ ਜੋ ਨਸਾਂ ਦੇ ਦਰਦ ਤੋਂ ਰਾਹਤ ਦਿਵਾਉਂਦਾ ਹੈ। ਇਸ ‘ਚ ਮੌਜੂਦ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਦਰਦ ਤੋਂ ਰਾਹਤ ਦਿੰਦੇ ਹਨ।
- ਲਸਣ ਦੀਆਂ 2 ਕਲੀਆਂ ਪੀਸੋ। ਇਸ ਨੂੰ 1 ਗਲਾਸ ਦੁੱਧ ‘ਚ ਉਬਾਲੋ ਅਤੇ ਠੰਡਾ ਕਰਕੇ ਪੀਓ। ਨਿਯਮਤ ਇਸਦੇ ਸੇਵਨ ਨਾਲ ਦਿਲ ਦੀਆਂ ਬਿਮਾਰੀਆਂ ਦੂਰ ਰਹਿੰਦੀਆਂ ਹਨ।
- ਦੁੱਧ ‘ਚ ਲਸਣ ਉਬਾਲਕੇ ਪੀਣ ਨਾਲ ਜ਼ੁਕਾਮ ਅਤੇ ਫਲੂ ‘ਚ ਆਰਾਮ ਮਿਲਦਾ ਹੈ। ਇਸ ਨਾਲ ਨਿਮੋਨੀਆ ਅਤੇ ਬਲਗ਼ਮ ਦੀ ਸ਼ਿਕਾਇਤ ਵੀ ਦੂਰ ਹੁੰਦੀ ਹੈ।
- ਇਹ ਦੁੱਧ ਪੀਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ ਜਿਸ ਨਾਲ ਕਬਜ਼, ਐਸੀਡਿਟੀ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ। ਨਾਲ ਹੀ ਇਹ ਅੰਤੜੀਆਂ ਨੂੰ ਵੀ ਸਾਫ਼ ਕਰਦਾ ਹੈ।
- ਰੋਜ਼ਾਨਾ 1 ਗਲਾਸ ਦੁੱਧ ‘ਚ ਲਸਣ ਉਬਾਲਕੇ ਪੀਓ। ਇਸ ਨਾਲ ਬ੍ਰੈਸਟ ‘ਚ ਦੁੱਧ ਦਾ ਉਤਪਾਦਨ ਤੇਜ਼ ਹੋ ਜਾਂਦਾ ਹੈ ਜਿਸ ਨਾਲ ਤੁਹਾਨੂੰ ਬ੍ਰੈਸਟਫੀਡਿੰਗ ‘ਚ ਸਮੱਸਿਆ ਨਹੀਂ ਆਉਂਦੀ।
- ਮੁਹਾਸਿਆਂ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਰੋਜ਼ਾਨਾ ਇਕ ਗਲਾਸ ਲਸਣ ਵਾਲੇ ਦੁੱਧ ‘ਚ ਸ਼ਹਿਦ ਮਿਲਾਕੇ ਪੀਓ। ਇਸ ਨਾਲ ਤੁਹਾਨੂੰ ਬਹੁਤ ਫਰਕ ਨਜ਼ਰ ਆਵੇਗਾ।