Giant calotrope benefits: ਸਾਉਣ ਦਾ ਮਹੀਨਾ ਚੱਲ ਰਿਹਾ ਹੈ ਅਜਿਹੇ ‘ਚ ਇਸ ਮਹੀਨੇ ਮਹਾਂਦੇਵ ਨੂੰ ਖੁਸ਼ ਕਰਨ ਲਈ ਸ਼ਰਧਾਲੂ ਉਨ੍ਹਾਂ ਨੂੰ ਅੱਕ ਦੇ ਬੂਟੇ ਉਹਨਾਂ ਨੂੰ ਚੜਾਉਂਦੇ ਹਨ। ਅੱਕ ਦਾ ਬੂਟਾ ਪੂਜਾ ਲਈ ਵਰਤਿਆ ਜਾਂਦਾ ਹੈ। ਇਸ ਬੂਟੇ ਦੀਆਂ ਜਿੰਨੀਆਂ ਧਾਰਮਿਕ ਮਾਨਤਾਵਾਂ ਹਨ ਉੱਥੇ ਹੀ ਦੂਜੇ ਪਾਸੇ ਇਹ ਬੂਟਾ ਸਿਹਤ ਲਈ ਬਹੁਤ ਫਾਇਦੇਮੰਦ ਹੈ। ਅੱਕ ਦੇ ਬੂਟੇ ਨੂੰ ਮਦਾਰ ਜਾਂ ਅਕੋਵਾ ਵੀ ਕਿਹਾ ਜਾਂਦਾ ਹੈ। ਇਸ ਨਾਲ ਅਨੇਕਾਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ ਜਿਵੇਂ ਕਿ ਦਮਾ, ਸ਼ੂਗਰ, ਕੁਸ਼ਠ ਰੋਗ ਅਤੇ ਬਵਾਸੀਰ ਵਰਗੀਆਂ ਬਿਮਾਰੀਆਂ ਦੇ ਇਲਾਜ ਲਈ ਅੱਕ ਦਾ ਬੂਟਾ ਬਹੁਤ ਲਾਭਕਾਰੀ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਅੱਕ ਦੇ ਬੂਟੇ ਦੇ ਅਨੌਖੇ ਫ਼ਾਇਦੇ ਦੱਸਦੇ ਹਾਂ।
ਬਵਾਸੀਰ: ਅੱਕ ਦਾ ਪੱਤਾ ਬਵਾਸੀਰ ਵਰਗੀਆਂ ਬਿਮਾਰੀਆਂ ਨੂੰ ਵੀ ਦੂਰ ਕਰਦਾ ਹੈ। ਜੇ ਤੁਹਾਡੇ ਬਵਾਸੀਰ ਹੈ ਤਾਂ ਤੁਸੀਂ ਅੱਕ ਦੇ ਪੱਤੇ ਅਤੇ ਡੰਡਲ ਨੂੰ ਪਾਣੀ ਵਿੱਚ ਭਇਓ ਦਿਓ। ਇਸ ਨੂੰ ਪੀਣ ਨਾਲ ਬਵਾਸੀਰ ਦੀ ਸਮੱਸਿਆ ਹਮੇਸ਼ਾ ਲਈ ਦੂਰ ਹੋ ਜਾਵੇਗੀ। ਇਸ ਅੱਕ ਦੇ ਪੱਤੇ ਨਾਲ ਤੁਹਾਡੀ ਸ਼ੂਗਰ ਵੀ ਕੰਟਰੋਲ ਵਿਚ ਰਹਿੰਦੀ ਹੈ। ਹਰ ਰੋਜ਼ ਸਵੇਰੇ ਇਸ ਪੌਦੇ ਦੇ ਪੱਤਿਆਂ ਨੂੰ ਪੈਰਾਂ ਦੇ ਹੇਠਾਂ ਰੱਖ ਕੇ ਫਿਰ ਜੁਰਾਬ ਪਾ ਲਓ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਪੱਤਿਆਂ ਨੂੰ ਕੱਢ ਦਿਓ। ਇਸ ਨਾਲ ਤੁਹਾਡਾ ਸ਼ੂਗਰ ਲੈਵਲ ਕੰਟਰੋਲ ਵਿਚ ਰਹੇਗਾ। ਅੱਕ ਦਾ ਪੱਤਾ ਜੋੜਾਂ ਦੇ ਦਰਦ ਨੂੰ ਵੀ ਦੂਰ ਕਰਦਾ ਹੈ। ਜੇ ਤੁਹਾਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਹੈ ਤਾਂ ਅੱਕ ਦੇ ਪੱਤਿਆਂ ਦੀ ਵਰਤੋਂ ਕਰਨ ਨਾਲ ਤੁਹਾਡੀ ਇਹ ਸਮੱਸਿਆ ਵੀ ਦੂਰ ਹੋ ਜਾਵੇਗੀ।
ਖੁਜਲੀ ਜਾਂ ਐਲਰਜੀ ਤੋਂ ਛੁਟਕਾਰਾ: ਇਸ ਦਾ ਪੱਤਾ ਖੁਜਲੀ ਜਾਂ ਐਲਰਜੀ ਵਿਚ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਸਕਿਨ ਵਿਚ ਐਲਰਜੀ ਜਾਂ ਰੁੱਖੇਪਨ ਤੋਂ ਛੁਟਕਾਰਾ ਪਾਉਣ ਲਈ ਇਸ ਦੀ ਜੜ੍ਹ ਨੂੰ ਜਲਾ ਲਓ। ਇਸ ਦੀ ਰਾਖ ਨੂੰ ਕੌੜੇ ਤੇਲ ਵਿਚ ਮਿਲਾ ਕੇ ਖਾਰਸ਼ ਵਾਲੀ ਥਾਂਵਾਂ ‘ਤੇ ਲਗਾਓ। ਖੁਜਲੀ ਦੀ ਸਮੱਸਿਆ ਦੂਰ ਹੋ ਜਾਵੇਗੀ। ਅੱਕ ਦੇ ਫੁੱਲ ਅਸਥਮਾ ਵਰਗੀਆਂ ਬਿਮਾਰੀਆਂ ਦੇ ਇਲਾਜ ਵਿਚ ਵੀ ਮਦਦਗਾਰ ਹੁੰਦੇ ਹਨ। ਇਨ੍ਹਾਂ ਪੱਤਿਆਂ ਦਾ ਚੂਰਨ ਖਾਣ ਨਾਲ ਅਸਥਮਾ, ਫੇਫੜਿਆਂ ਦੀਆਂ ਬਿਮਾਰੀਆਂ ਅਤੇ ਸਰੀਰ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ।
ਕੋਹੜ ਰੋਗ: ਇਸ ਦੇ ਪੱਤਿਆਂ ਨੂੰ ਪੀਸ ਕੇ ਸਰ੍ਹੋਂ ਦੇ ਤੇਲ ਵਿਚ ਮਿਲਾਓ। ਇਸ ਨੂੰ ਕੋੜ੍ਹ ਦੇ ਜ਼ਖ਼ਮ ‘ਤੇ ਲਗਾਓ। ਇਸ ਨੂੰ ਨਿਯਮਿਤ ਰੂਪ ਨਾਲ ਲਗਾਉਣ ਨਾਲ ਜ਼ਖ਼ਮ ਜਲਦੀ ਠੀਕ ਹੋ ਜਾਣਗੇ। ਜੇ ਤੁਸੀਂ ਦੰਦਾਂ ਦੇ ਦਰਦ ਤੋਂ ਪੀੜਤ ਹੋ ਤਾਂ ਤੁਸੀਂ ਅੱਕ ਦੇ ਪੱਤਿਆਂ ਦੀ ਵਰਤੋਂ ਕਰ ਸਕਦੇ ਹੋ। ਇਹ ਤੁਹਾਨੂੰ ਦੰਦਾਂ ਦੇ ਦਰਦ ਤੋਂ ਵੀ ਰਾਹਤ ਦੇਵੇਗਾ। ਜੇ ਤੁਹਾਡੇ ਪੈਰਾਂ ਵਿਚ ਛਾਲੇ ਹਨ ਤਾਂ ਤੁਸੀਂ ਅੱਕ ਦੇ ਰਸ ਦਾ ਇਸਤੇਮਾਲ ਕਰ ਸਕਦੇ ਹੋ ਅਤੇ ਪੈਰਾਂ ਦੇ ਛਾਲਿਆਂ ਤੋਂ ਛੁਟਕਾਰਾ ਪਾ ਸਕਦੇ ਹੋ। ਜੇ ਤੁਹਾਡੇ ਕੀਤੇ ਸੱਟ ਲੱਗ ਜਾਵੇ ਤਾਂ ਤੁਸੀਂ ਅੱਕ ਦੇ ਬੂਟੇ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਇਸ ਅੱਕ ਦੇ ਪੱਤੇ ਨੂੰ ਗਰਮ ਕਰਕੇ ਸੱਟ ਵਾਲੀ ਜਗ੍ਹਾ ‘ਤੇ ਬੰਨ ਲਓ। ਇਸ ਨਾਲ ਤੁਹਾਨੂੰ ਦਰਦ ਤੋਂ ਵੀ ਰਾਹਤ ਮਿਲੇਗੀ ਅਤੇ ਤੁਹਾਡੀ ਸੱਟ ਦੀ ਸੋਜ ਵੀ ਦੂਰ ਹੋ ਜਾਵੇਗੀ।