Ginger peel benefits: ਅਦਰਕ ‘ਚ ਵਿਟਾਮਿਨ, ਕੈਲਸ਼ੀਅਮ, ਪੋਟਾਸ਼ੀਅਮ, ਤਾਂਬਾ, ਮੈਗਨੀਸ਼ੀਅਮ, ਆਇਰਨ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਸ ਦੇ ਸੇਵਨ ਨਾਲ ਇਮਿਊਟੀ ਵਧਣ ਦੇ ਨਾਲ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਪਰ ਅਕਸਰ ਔਰਤਾਂ ਇਸ ਨੂੰ ਛਿੱਲ ਕੇ ਵਰਤਦੀਆਂ ਹਨ। ਅਜਿਹੇ ‘ਚ ਉਹ ਇਸ ਦੇ ਛਿਲਕਿਆ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੀਆਂ ਹਨ। ਪਰ ਅਸਲ ‘ਚ ਅਦਰਕ ਦੀ ਤਰ੍ਹਾਂ ਇਸ ਦਾ ਛਿਲਕਾ ਵੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸਦੀ ਵਰਤੋਂ ਵੱਖੋ-ਵੱਖਰੇ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਇਸ ਲੇਖ ‘ਚ ਅਦਰਕ ਦੇ ਛਿਲਕਿਆਂ ਦੀ ਵਰਤੋਂ ਕਰਨ ਦੇ ਸਭ ਤੋਂ ਵਧੀਆ ideas ਦੱਸਦੇ ਹਾਂ…
ਚਾਹ ‘ਚ ਕਰੋ ਵਰਤੋਂ: ਅਦਰਕ ਦੀ ਚਾਹ ਤਾਂ ਹਰ ਕਿਸੀ ਨੇ ਪੀਤੀ ਹੋਵੇਗੀ। ਪੌਸ਼ਟਿਕ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਅਦਰਕ ਦੇ ਛਿਲਕੇ ਇਮਿਊਨਿਟੀ ਨੂੰ ਮਜ਼ਬੂਤ ਕਰਨ ‘ਚ ਸਹਾਇਤਾ ਕਰਦੇ ਹਨ। ਇਸਦੇ ਨਾਲ ਹੀ ਪਾਚਨ ਤੰਤਰ ਮਜ਼ਬੂਤ ਹੋ ਕੇ ਪੇਟ ਦਰਦ, ਬਦਹਜ਼ਮੀ, ਐਸੀਡਿਟੀ ਆਦਿ ਸਮੱਸਿਆਵਾਂ ਦੂਰ ਰਹਿਣਗੀਆਂ। ਨਾਲ ਹੀ ਹੋਰ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਹੋਵੇਗਾ। ਇਸਦੇ ਲਈ ਅਦਰਕ ਦੇ ਛਿਲਕਿਆਂ ਨੂੰ ਧੋ ਕੇ ਪਾਣੀ ‘ਚ ਉਬਾਲੋ। ਫਿਰ ਇਸ ਦੀ ਚਾਹ ਬਣਾ ਕੇ ਸੇਵਨ ਕਰੋ। ਤੁਸੀਂ ਇਸ ਨੂੰ ਸੂਪ ‘ਚ ਸ਼ਾਮਲ ਕਰਕੇ ਇਸ ਦੇ ਸੁਆਦ ਨੂੰ ਵਧਾ ਸਕਦੇ ਹੋ। ਇਸਦੇ ਲਈ ਅਦਰਕ ਦੇ ਛਿਲਕਿਆਂ ਨੂੰ ਸਬਜ਼ੀਆਂ ਨਾਲ ਉਬਾਲੋ। ਫਿਰ ਇਸਦਾ ਸੂਪ ਬਣਾ ਕੇ ਪੀਓ।
ਸਬਜ਼ੀ ‘ਚ ਦੇਵੇ ਫਲੇਵਰ: ਤੁਸੀਂ ਇਸ ਦੀ ਵਰਤੋਂ ਸਬਜ਼ੀਆਂ ਨੂੰ ਹੋਰ ਵੀ ਸਵਾਦ ਬਣਾਉਣ ਲਈ ਕਰ ਸਕਦੇ ਹੋ। ਸਬਜ਼ੀਆਂ ਜਿਵੇਂ ਬਰੌਕਲੀ, ਗੋਭੀ, ਆਦਿ ਨੂੰ ਪਕਾਉਣ ਤੋਂ ਪਹਿਲਾਂ ਇਸ ‘ਚ ਅਦਰਕ ਦਾ ਛਿਲਕਾ ਪਾਓ। ਇਸ ਨਾਲ ਸਬਜ਼ੀ ਨੂੰ ਫਲੇਵਰ ਮਿਲਣ ਦੇ ਨਾਲ ਸੁਆਦ ਵੀ ਵਧੇਗਾ। ਨਾਲ ਹੀ ਤੁਹਾਨੂੰ ਇਸ ਦੀ ਖੁਸ਼ਬੂ ਵੀ ਪਸੰਦ ਆਵੇਗੀ। ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਪੌਦਿਆਂ ਦੀ ਖਾਦ ਦੇ ਤੌਰ ‘ਤੇ ਵੀ ਵਰਤ ਸਕਦੇ ਹੋ। ਇਸ ਦੇ ਲਈ ਅਦਰਕ ਦੇ ਛਿਲਕੇ ਸੁੱਟਣ ਦੀ ਬਜਾਏ ਇਸ ਨੂੰ ਖਾਦ ਦੀ ਤਰ੍ਹਾਂ ਪੌਦਿਆਂ ‘ਚ ਮਿਲਾਓ। ਇਸ ‘ਚ ਫਾਸਫੋਰਸ ਜ਼ਿਆਦਾ ਹੋਣ ਨਾਲ ਫੁੱਲ ਨੂੰ ਤੇਜ਼ੀ ਨਾਲ ਵਧਣ ‘ਚ ਮਦਦ ਮਿਲੇਗੀ।
ਖੰਘ ‘ਚ ਲਾਭਕਾਰੀ: ਅਦਰਕ ਖੰਘ ਤੋਂ ਰਾਹਤ ਪਾਉਣ ਲਈ ਇਕ ਰਾਮਬਾਣ ਇਲਾਜ਼ ਮੰਨਿਆ ਜਾਂਦਾ ਹੈ। ਇਸ ਦੇ ਲਈ ਅਦਰਕ ਦੇ ਛਿਲਕੇ ਇਕੱਠੇ ਕਰਕੇ ਧੁੱਪ ‘ਚ ਸੁੱਕਾ ਲਓ। ਫਿਰ ਇਸ ਨੂੰ ਮਿਕਸਰ ‘ਚ ਪਾ ਕੇ ਇਸ ਦਾ ਪਾਊਡਰ ਬਣਾ ਲਓ। ਖੰਘ ਹੋਣ ਦੀ ਸਥਿਤੀ ‘ਚ ਅਦਰਕ ਦਾ ਪਾਊਡਰ ਅਤੇ ਸ਼ਹਿਦ ਬਰਾਬਰ ਮਾਤਰਾ ‘ਚ ਮਿਲਾ ਕੇ ਗਰਮ ਪਾਣੀ ਨਾਲ ਪੀਓ। ਇਸ ਨੂੰ ਦਿਨ ‘ਚ 2 ਵਾਰ ਪੀਓ। ਇਸ ਦਾ ਕੁਝ ਦਿਨ ਲਗਾਤਾਰ ਸੇਵਨ ਕਰਨ ਨਾਲ ਖੰਘ, ਜ਼ੁਕਾਮ ਅਤੇ ਗਲੇ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਧਿਆਨ ਦਿਓ ਜੇ ਤੁਹਾਨੂੰ ਅਦਰਕ ਸੂਟ ਨਹੀਂ ਕਰਦਾ ਤਾਂ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਓ।