Ginger-tulsi tea benefits: ਮੌਨਸੂਨ ਦੇ ਮਹੀਨੇ ਦੌਰਾਨ ਪਾਚਨ ਤੰਤਰ ਦੇ ਕਮਜ਼ੋਰ ਹੋਣ ਕਾਰਨ ਵਿਅਕਤੀ ਨੂੰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਸਮ ਵਿਚ ਜ਼ਿਆਦਾ ਨਮੀ ਅਤੇ ਕੀਟਾਣੂ ਹੋਣ ਕਰਕੇ ਖ਼ਾਸ ਤੌਰ ‘ਤੇ ਬੱਚਿਆਂ ਨੂੰ ਖੰਘ ਅਤੇ ਜ਼ੁਕਾਮ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਅਜਿਹੇ ‘ਚ ਅਦਰਕ-ਤੁਲਸੀ ਤੋਂ ਤਿਆਰ ਚਾਹ ਪੀਣੀ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਵਿਚ ਮੌਜੂਦ ਐਂਟੀ-ਇਨਫਲੇਮੇਟਰੀ, ਐਂਟੀ-ਬੈਕਟਰੀਆ ਅਤੇ ਐਂਟੀ ਆਕਸੀਡੈਂਟ ਗੁਣ ਇਮਿਊਨਿਟੀ ਨੂੰ ਮਜ਼ਬੂਤ ਕਰਨ ਵਿਚ ਮਦਦ ਕਰਦੇ ਹਨ। ਤਾਂ ਆਓ ਅੱਜ ਅਸੀਂ ਤੁਹਾਨੂੰ ਅਦਰਕ-ਤੁਲਸੀ ਨਾਲ ਤਿਆਰ ਚਾਹ ਦੀ ਰੈਸਿਪੀ ਨਾਲ ਇਸ ਦੇ ਫਾਇਦਿਆਂ ਬਾਰੇ ਦੱਸਦੇ ਹਾਂ…
ਸਮੱਗਰੀ
- ਪਾਣੀ – 3 ਕੱਪ
- ਫੁੱਲ ਅਤੇ ਡੰਡੀਆਂ ਵਾਲੇ ਤੁਲਸੀ ਦੇ ਪੱਤੇ – 6-7
- ਸ਼ਹਿਦ – 1 ਚੱਮਚ
- ਅਦਰਕ – 1 ਇੰਚ ਦਾ ਟੁਕੜਾ
- ਕਾਲੀ ਮਿਰਚ – 10 ਦਾਣੇ
- ਚਾਹ ਦੀ ਪੱਤੀ – 1/2 ਚੱਮਚ
- ਨਿੰਬੂ ਦਾ ਰਸ – 1 ਚੱਮਚ
- ਹਰੀ ਇਲਾਇਚੀ – 2
ਬਣਾਉਣ ਦਾ ਤਰੀਕਾ
- ਪਹਿਲਾਂ ਕਾਲੀ ਮਿਰਚ ਅਤੇ ਇਲਾਇਚੀ ਦਾ ਕੁੱਟ ਕੇ ਪਾਊਡਰ ਬਣਾ ਲਓ।
- ਪੈਨ ‘ਚ ਪਾਣੀ, ਅਦਰਕ, ਕਾਲੀ ਮਿਰਚ ਅਤੇ ਇਲਾਇਚੀ ਪਾਊਡਰ ਪਾ ਕੇ 1 ਮਿੰਟ ਲਈ ਉਬਾਲੋ।
- ਹੁਣ ਇਸ ‘ਚ ਤੁਲਸੀ, ਚਾਹ ਪੱਤੀ ਪਾ ਕੇ ਢੱਕ ਦਿਓ।
- ਇੱਕ ਉਬਾਲੀ ਆਉਣ ‘ਤੇ ਘੱਟ ਸੇਕ ਕਰ ਦਿਓ ਅਤੇ ਚਾਹ ਨੂੰ 10 ਮਿੰਟ ਲਈ ਉਬਾਲੋ।
- ਨਿਸ਼ਚਤ ਸਮੇਂ ਤੋਂ ਬਾਅਦ ਇਸ ਨੂੰ ਥੋੜਾ ਜਿਹਾ ਠੰਡਾ ਹੋਣ ਤੋਂ ਬਾਅਦ ਇਸ ਨੂੰ ਛਾਣ ਕੇ ਇਸ ‘ਚ ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾ ਕੇ ਰੋਜ਼ਾਨਾ 1-2 ਕੱਪ ਦਾ ਸੇਵਨ ਕਰੋ।
ਅਦਰਕ-ਤੁਲਸੀ ਦੀ ਚਾਹ ਪੀਣ ਦੇ ਫ਼ਾਇਦੇ
- ਮੌਨਸੂਨ ਦੇ ਮੌਸਮ ਵਿਚ ਚਾਰੇ ਪਾਸੇ ਬੈਕਟੀਰੀਆ ਅਤੇ ਗੰਦਗੀ ਹੋਣ ਕਾਰਨ ਸਰਦੀ, ਖੰਘ, ਜ਼ੁਕਾਮ ਅਤੇ ਮੌਸਮੀ ਬੁਖਾਰ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਅਜਿਹੇ ‘ਚ ਇਸ ਚਾਹ ਦਾ ਰੋਜ਼ਾਨਾ ਸੇਵਨ ਕਰਨਾ ਲਾਭਦਾਇਕ ਹੁੰਦਾ ਹੈ।
- ਸਾਰੀਆਂ ਕੁਦਰਤੀ ਚੀਜ਼ਾਂ ਤੋਂ ਤਿਆਰ ਇਸ ਚਾਹ ਨੂੰ ਪੀਣ ਨਾਲ ਸਰੀਰ ਦੀ ਇਮਿਊਨਿਟੀ ਵੱਧਦੀ ਹੈ।
- ਚਿਕਿਤਸਕ ਗੁਣਾਂ ਨਾਲ ਭਰਪੂਰ ਇਸ ਚਾਹ ਦਾ ਸੇਵਨ ਕਰਨ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ।
- ਰੋਜ਼ਾਨਾ 1-2 ਕੱਪ ਇਸ ਚਾਹ ਦਾ ਸੇਵਨ ਕਰਨ ਨਾਲ ਪਾਚਨ ਵਧੀਆ ਕੰਮ ਕਰਦਾ ਹੈ। ਅਜਿਹੇ ‘ਚ ਪੇਟ ਵਿੱਚ ਦਰਦ, ਐਸੀਡਿਟੀ, ਕਬਜ਼ ਆਦਿ ਮੁਸੀਬਤਾਂ ਦੂਰ ਹੋ ਜਾਂਦੀਆਂ ਹਨ।
- ਇਹ ਸਰੀਰ ‘ਤੇ ਜਮ੍ਹਾ ਹੋਈ ਜ਼ਿਆਦਾ ਚਰਬੀ ਨੂੰ ਤੇਜ਼ੀ ਨਾਲ ਘਟਾਉਣ ਵਿਚ ਸਹਾਇਤਾ ਕਰਦਾ ਹੈ ਅਤੇ ਸਹੀ ਰੂਪ ਦਿੰਦਾ ਹੈ।