Ginger water benefits: ਇਸ ਮੌਸਮ ਵਿਚ ਹੋਣ ਵਾਲੀ ਖ਼ੰਘ-ਜ਼ੁਕਾਮ ਦਾ ਇੱਕ ਹੀ ਇਲਾਜ਼ ਹੈ ਉਹ ਹੈ ਅਦਰਕ। ਅਦਰਕ ਭੋਜਨ ਦੇ ਨਾਲ-ਨਾਲ ਚਾਹ ਅਤੇ ਮਸਾਲਿਆਂ ‘ਚ ਵੀ ਇਸਤੇਮਾਲ ਕੀਤਾ ਜਾਂਦਾ ਹੈ। ਉੱਥੇ ਹੀ ਦੂਜੇ ਪਾਸੇ ਅਦਰਕ ਚਿਕਿਤਸਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਜਿਨ੍ਹਾਂ ਗੁਣਕਾਰੀ ਅਦਰਕ ਭੋਜਨ ਜਾਂ ਚਾਹ ਵਿੱਚ ਹੁੰਦਾ ਹੈ ਓਨਾ ਹੀ ਗੁਣਕਾਰੀ ਇਸਦਾ ਪਾਣੀ ਹੁੰਦਾ ਹੈ। ਅਦਰਕ ਵਿਚ ਮੌਜੂਦ ਕਈ ਕਿਸਮਾਂ ਦੇ ਫਾਈਬਰ, ਕੈਲਸੀਅਮ ਸਾਡੇ ਸਰੀਰ ਨੂੰ ਬਹੁਤ ਸਾਰੇ ਲਾਭ ਪ੍ਰਦਾਨ ਕਰਦੇ ਹਨ। ਅਦਰਕ ਦਾ ਪਾਣੀ ਪੀਰੀਅਡ ਦਰਦ ਤੋਂ ਲੈ ਕੇ ਸਕਿਨ ਗਲੋਂ ਤਕ ਹਰ ਚੀਜ਼ ਵਿੱਚ ਪ੍ਰਭਾਵਸ਼ਾਲੀ ਹੁੰਦਾ ਹੈ। ਤੁਹਾਨੂੰ ਵੀ ਆਪਣੀ ਡੇਲੀ ਰੁਟੀਨ ‘ਚ ਇਸ ਦੇ ਪਾਣੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਤਾਂ ਆਓ ਅੱਜ ਤੁਹਾਨੂੰ ਅਦਰਕ ਦੇ ਪਾਣੀ ਦੇ ਫਾਇਦੇ ਦੱਸਦੇ ਹਾਂ।
ਵਾਲਾਂ ਅਤੇ ਸਕਿਨ ਲਈ: ਅਦਰਕ ਦਾ ਪਾਣੀ ਵਾਲਾਂ ਅਤੇ ਸਕਿਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿਚਲੇ ਸਾਰੇ ਪੋਸ਼ਕ ਤੱਤ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਨਾਲ ਵਾਲ ਮਜ਼ਬੂਤ ਹੁੰਦੇ ਹਨ ਅਤੇ ਸਕਿਨ ਨੂੰ ਵੀ ਸਾਫ ਕਰਦਾ ਹੈ। ਪੀਰੀਅਡ ਦੇ ਦੌਰਾਨ ਬਹੁਤ ਸਾਰੀਆਂ ਲੜਕੀਆਂ ਦਰਦ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੀਆਂ ਹਨ ਇਸ ਲਈ ਉਨ੍ਹਾਂ ਨੂੰ ਅਦਰਕ ਦਾ ਪਾਣੀ ਪੀਣਾ ਚਾਹੀਦਾ ਹੈ ਇਸ ਨਾਲ ਤੁਹਾਨੂੰ ਪੀਰੀਅਡ ਪੈਨ ਵਿੱਚ ਰਾਹਤ ਮਿਲੇਗੀ। ਤੁਸੀਂ ਬੱਸ ਕਰਨਾ ਇਨ੍ਹਾਂ ਇਹ ਹੈ ਕਿ ਪੀਰੀਅਡ ਦੇ ਦੌਰਾਨ ਹਰ ਰੋਜ਼ ਸਵੇਰੇ ਉੱਠ ਕੇ ਅਦਰਕ ਦੇ ਪਾਣੀ ਨੂੰ ਹਲਕਾ ਜਿਹਾ ਗਰਮ ਕਰਨਾ ਹੈ ਅਤੇ ਇਸ ਨਾਲ ਤੁਹਾਨੂੰ ਹੋਣ ਵਾਲੀ ਪੈਨ ਅਤੇ ਬਲੋਟਿੰਗ ਦੀ ਸਮੱਸਿਆ ਤੋਂ ਬਹੁਤ ਰਾਹਤ ਮਿਲਦੀ ਹੈ।
ਭਾਰ ਘਟਾਉਣ ਲਈ: ਕਈ ਵਾਰ ਸਾਡਾ ਮੋਟਾਪੇ ਦਾ ਕਾਰਨ ਕਰੇਵਿੰਗ ਹੁੰਦੀ ਹੈ ਜਿਸ ਕਾਰਨ ਸਾਡਾ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਅਦਰਕ ਦਾ ਪਾਣੀ ਪੀਣਾ ਸਭ ਤੋਂ ਵਧੀਆ ਰਹੇਗਾ। ਇਹ ਤੁਹਾਡੀ ਵਾਧੂ ਚਰਬੀ ਨੂੰ ਵੀ ਘਟਾ ਦੇਵੇਗਾ ਅਤੇ ਤੁਹਾਨੂੰ ਵਾਰ-ਵਾਰ ਖਾਣ ਦੀ ਕਰੇਵਿੰਗ ਵੀ ਨਹੀਂ ਹੋਵੇਗੀ। ਹਾਲਾਂਕਿ ਅਦਰਕ ਦਾ ਪਾਣੀ ਹਰ ਵਿਅਕਤੀ ਲਈ ਫਾਇਦੇਮੰਦ ਹੁੰਦਾ ਹੈ ਪਰ ਜੇਕਰ ਸ਼ੂਗਰ ਦੇ ਮਰੀਜ਼ਾਂ ਦੀ ਗੱਲ ਕਰੀਏ ਤਾਂ ਅਦਰਕ ਦਾ ਪਾਣੀ ਉਨ੍ਹਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸ਼ੂਗਰ ਹਮੇਸ਼ਾ ਕੰਟਰੋਲ ਵਿਚ ਰਹਿੰਦੀ ਹੈ। ਇਸ ਦਾ ਸੇਵਨ ਤੁਸੀਂ ਸਵੇਰੇ ਵੀ ਕਰ ਸਕਦੇ ਹੋ।
ਮਾਸਪੇਸ਼ੀਆਂ ਦੇ ਦਰਦ ਤੋਂ ਰਾਹਤ: ਜਿੰਮ ਦੇ ਸ਼ੋਕੀਨ ਜਦੋਂ Exercise ਕਰਦੇ ਹਨ ਤਾਂ ਉਨ੍ਹਾਂ ਦੀਆਂ ਮਾਸਪੇਸ਼ੀਆਂ ‘ਚ ਜ਼ਿਆਦਾ ਵਰਕਆਊਟ ਦੇ ਕਾਰਨ ਦਰਦ ਹੋ ਜਾਂਦਾ ਹੈ ਜਿਸ ਕਾਰਨ ਉਹ ਸਾਰਾ ਦਿਨ ਬਾਕੀ ਕੰਮ ਵੀ ਨਹੀਂ ਕਰ ਪਾਉਂਦੇ। ਇਸ ਲਈ ਜੇ ਤੁਸੀਂ ਇਸ ਮਾਸਪੇਸ਼ੀਆਂ ਦੇ ਦਰਦ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਅਦਰਕ ਦੇ ਪਾਣੀ ਦਾ ਸੇਵਨ ਕਰੋ ਇਸ ਨਾਲ ਤੁਹਾਨੂੰ ਦਰਦ ਵਿਚ ਬਹੁਤ ਰਾਹਤ ਮਿਲੇਗੀ।
ਮਤਲੀ ਵਿਚ ਰਾਹਤ: ਕਈ ਵਾਰ ਸਾਨੂੰ ਉਲਟੀ ਦੀ ਤਰ੍ਹਾਂ ਮਹਿਸੂਸ ਹੁੰਦਾ ਹੈ ਉਬਕਾਈ ਵੀ ਆਉਣ ਲੱਗਦੀ ਹੈ ਅਜਿਹੇ ‘ਚ ਅਦਰਕ ਦਾ ਪਾਣੀ ਬੈਸਟ ਆਪਸ਼ਨ ਹੈ। ਸਵੇਰੇ ਉੱਠਦਿਆਂ ਹੀ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ, ਇਸ ਨਾਲ ਤੁਹਾਨੂੰ ਕਾਫ਼ੀ ਆਰਾਮ ਮਿਲੇਗਾ। ਅਦਰਕ ਵਿਚ ਐਂਟੀਬੈਕਟੀਰੀਅਲ ਤੱਤ ਦੇ ਨਾਲ ਨਾਲ ਕੈਂਸਰ ਨਾਲ ਲੜਨ ਵਾਲੇ ਤੱਤ ਵੀ ਹੁੰਦੇ ਹਨ। ਐਂਟੀਬੈਕਟੀਰੀਅਲ ਹੋਣ ਦੇ ਕਾਰਨ ਅਦਰਕ ਦਾ ਪਾਣੀ ਫੇਫੜਿਆਂ, ਪ੍ਰੋਸਟੇਟ, ਅੰਡਕੋਸ਼, ਕੋਲਨ, ਬ੍ਰੈਸਟ, ਸਕਿਨ ਅਤੇ ਪਾਚਕ ਕੈਂਸਰ ਤੋਂ ਸਾਡੀ ਰੱਖਿਆ ਕਰਦਾ ਹੈ। ਇਸ ਲਈ ਅਦਰਕ ਦਾ ਪਾਣੀ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੈ।