Ginger water benefits: ਅਦਰਕ ਦੀ ਵਰਤੋਂ ਅਸੀਂ ਸਾਰੇ ਲੋਕ ਸਬਜ਼ੀ ਬਣਾਉਣ ਵਿੱਚ ਜ਼ਰੂਰ ਕਰਦੇ ਹਾਂ। ਕੁਝ ਲੋਕ ਇਸ ਦੀ ਵਰਤੋਂ ਮਸਾਲੇ ਦੇ ਤੌਰ ‘ਤੇ ਕਰਦੇ ਹਨ ਤਾਂ ਕੁਝ ਗਾਰਨਿਸ਼ ਲਈ। ਇਸ ਦੇ ਅਰੋਮਾ ਅਤੇ ਫਲੇਵਰ ਨਾਲ ਖਾਣੇ ਦਾ ਸੁਆਦ ਵਧ ਜਾਂਦਾ ਹੈ। ਬਹੁਤ ਸਾਰੇ ਲੋਕ ਉਹ ਵੀ ਹਨ, ਜੋ ਅਦਰਕ ਵਾਲੀ ਚਾਹ ਪੀਣ ਦੇ ਚਾਹਵਾਨ ਹਨ। ਇਸ ਤੋਂ ਇਲਾਵਾ ਮੌਸਮ ਦੇ ਬਦਲਣ ਕਾਰਨ ਹੋਣ ਵਾਲੇ ਜੁਕਾਮ ਅਤੇ ਖੰਘ ਦਾ ਇਲਾਜ ਅਦਰਕ ਹੀ ਹੈ। ਅਦਰਕ ਦਾ ਪਾਣੀ ਪੀਣ ਨਾਲ ਸਰੀਰ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ। ਅੱਜ ਅਸੀਂ ਤੁਹਾਨੂੰ ਅਦਰਕ ਦੇ ਪਾਣੀ ਦੀ ਵਰਤੋਂ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ…
- ਅਦਰਕ ਦਾ ਪਾਣੀ ਪੀਣ ਨਾਲ ਬਲੱਡ ਸਰਕੁਲੇਸ਼ਨ ਸਹੀ ਰਹਿੰਦਾ ਹੈ ਅਤੇ ਮਸਲਸ ਵਿਚ ਹੋਣ ਵਾਲੇ ਦਰਦ ਤੋਂ ਰਾਹਤ ਮਿਲਦੀ ਹੈ। ਨਾਲ ਹੀ ਸਿਰ ਦਰਦ ਵਿਚ ਵੀ ਇਹ ਬਹੁਤ ਹੀ ਫਾਇਦੇਮੰਦ ਸਾਬਤ ਹੁੰਦਾ ਹੈ।
- ਅਦਰਕ ਦਾ ਪਾਣੀ ਡਾਈਬੀਟੀਜ਼ ਦੇ ਮਰੀਜਾ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਦੀ ਨਿਯਮਿਤ ਵਰਤੋਂ ਨਾਲ ਬਲੱਡ ਸ਼ੂਗਰ ਲੇਵਲ ਕੰਟਰੋਲ ਵਿਚ ਰਹਿੰਦਾ ਹੈ। ਇੰਨਾਂ ਹੀ ਨਹੀਂ ਇਸ ਨਾਲ ਆਮ ਲੋਕਾਂ ਵਿਚ ਡਾਈਬੀਟੀਜ਼ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ।
- ਅਦਰਕ ਦਾ ਪਾਣੀ ਪੀਣ ਨਾਲ ਸਰੀਰ ’ਚ ਊਰਜਾ ਦਾ ਪੱਧਰ ਵੱਧਣ ਲੱਗ ਜਾਂਦਾ ਹੈ। ਇਸ ਨਾਲ ਸਰਦੀ-ਖੰਘ ਤੋਂ ਇਲਾਵਾ ਵਾਇਰਲ ਇਨਫੈਕਸ਼ਨ ਦਾ ਖਤਰਾ ਕਾਫੀ ਮਾਤਰਾ ਵਿਚ ਘੱਟ ਜਾਂਦਾ ਹੈ।
- ਅਦਰਕ ਵਾਲਾ ਪਾਣੀ ਸਰੀਰ ਵਿਚ ਡਾਈਜੇਸਟਿਵ ਜੂਸ ਨੂੰ ਵਧਾਉਂਦਾ ਹੈ। ਇਸ ਦੀ ਵਰਤੋਂ ਨਾਲ ਪਾਚਨ ਕਿਰਿਆ ਵਿਚ ਸੁਧਾਰ ਆਉਂਦਾ ਹੈ ਅਤੇ ਖਾਣਾ ਆਸਾਨੀ ਨਾਲ ਪਚ ਜਾਂਦਾ ਹੈ।
- ਅਦਰਕ ਦਾ ਪਾਣੀ ਪੀਣ ਨਾਲ ਖੂਨ ਸਾਫ ਹੁੰਦਾ ਹੈ ਅਤੇ ਚਮੜੀ ਗਲੋ ਕਰਦੀ ਹੈ ਇਹ ਪਿੰਪਲਸ ਅਤੇ ਚਮੜੀ ਦੇ ਖਤਰੇ ਨੂੰ ਵੀ ਦੂਰ ਕਰਦਾ ਹੈ।
- ਅਦਰਕ ਦਾ ਪਾਣੀ ਪੀਣ ਨਾਲ ਸਰੀਰ ਦਾ ਮੈਟਾਬੋਲੀਜ਼ਮ ਠੀਕ ਰਹਿੰਦਾ ਹੈ ਇਸ ਨੂੰ ਰੋਜ਼ ਪੀਣ ਨਾਲ ਸਰੀਰ ਦਾ ਵਾਧੂ ਫੈਟ ਖਤਮ ਹੋ ਜਾਂਦਾ ਹੈ।
- ਅਦਰਕ ਵਿਚ ਕੈਂਸਰ ਨਾਲ ਲੜਣ ਵਾਲੇ ਤੱਤ ਮੋਜੂਦ ਹੁੰਦੇ ਹਨ ਇਸ ਦਾ ਪਾਣੀ ਫੇਫੜਿਆਂ, ਪ੍ਰੇਸਟੇਟ, ਓਵੇਰਿਅਨ, ਕੋਲੋਨ, ਬ੍ਰੈਸਟ, ਸਕਿਨ ਆਦਿ ਕੈਂਸਰ ਤੋਂ ਰੱਖਿਆ ਕਰਦਾ ਹੈ।
- ਜੇਕਰ ਤੁਸੀਂ ਕਫ਼ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਅਦਰਕ ਦੀ ਵਰਤੋਂ ਕਰ ਸਕਦੇ ਹੋ। ਇਕ ਕੱਪ ਪਾਣੀ ਵਿੱਚ ਅਦਰਕ ਦਾ ਇਕ ਛੋਟਾ ਟੁੱਕੜਾ ਪਾ ਕੇ ਉਸ ਨੂੰ 5 ਮਿੰਟਾਂ ਲਈ ਉਬਾਲੋ। ਫਿਰ ਇਸ ਨੂੰ ਠੰਡਾ ਹੋਣ ਤੋਂ ਬਾਅਦ ਪੀ ਲਓ। ਅਜਿਹਾ ਕਰਨ ਨਾਲ ਕਫ਼ ਜਮ੍ਹਾ ਹੋਣ ਤੋਂ ਰਾਹਤ ਮਿਲਦੀ ਹੈ।
- ਖਾਣਾ ਖਾਣ ਤੋਂ 20 ਮਿੰਟ ਬਾਅਦ 1 ਕੱਪ ਅਦਰਕ ਦਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਇਹ ਪਾਣੀ ਤੁਹਾਡੇ ਸਰੀਰ ਵਿਚ ਐਸਿਡ ਦੀ ਮਾਤਰਾ ਨੂੰ ਕੰਟਰੋਲ ਕਰਦਾ ਹੈ ਅਤੇ ਹਾਰਟ ਬਰਨ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ।