Gond laddu pregnancy benefits: ਪ੍ਰੈਗਨੈਂਸੀ ਦੇ ਸਮੇਂ ਅਤੇ ਡਿਲੀਵਰੀ ਤੋਂ ਬਾਅਦ ਔਰਤਾਂ ਨੂੰ ਨਿਯਮਿਤ ਤੌਰ ‘ਤੇ 1 ਤੋਂ 2 ਗੋਂਦ ਦੇ ਲੱਡੂਆਂ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਪ੍ਰੈਗਨੈਂਸੀ ਅਤੇ ਡਿਲੀਵਰੀ ਦੌਰਾਨ ਖਾਣ ਨੂੰ ਕਿਉਂ ਕਿਹਾ ਜਾਂਦਾ ਹੈ। ਗੋਂਦ ਦੀ ਤਾਸੀਰ ਗਰਮ ਹੁੰਦੀ ਹੈ। ਇਸ ‘ਚ ਗੈਲੇਕਟੋਜ਼, ਅਰੇਬਿਕ ਐਸਿਡ, ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ ਜਿਹੇ ਕਈ ਤੱਤ ਪਾਏ ਜਾਂਦੇ ਹਨ ਜੋ ਔਰਤਾਂ ਨੂੰ ਅੰਦਰੂਨੀ ਤਾਕਤ ਪ੍ਰਦਾਨ ਕਰਦਾ ਹੈ ਜਿਸ ਨਾਲ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ।
ਕਿਹੜੀ ਗੋਂਦ ਹੈ ਫ਼ਾਇਦੇਮੰਦ: ਕਿੱਕਰ ਅਤੇ ਬਬੂਲ ਦਾ ਗੋਂਦ ਸਿਹਤ ਲਈ ਲਾਭਕਾਰੀ ਹੁੰਦਾ ਹੈ। ਬਬੂਲ ਦੇ ਦਰੱਖਤ ਤੋਂ ਮਿਲਣ ਵਾਲੇ ਖਾਣ ਵਾਲੇ ਪਦਾਰਥ ਗੋਂਦ ਚਿਕਿਤਸਕ ਗੁਣਾਂ ਨਾਲ ਭਰਪੂਰ ਹੁੰਦੀ ਹੈ ਜਦੋਂ ਕਿ ਦੂਸਰੇ ਰੁੱਖਾਂ ਤੋਂ ਮਿਲਣ ਵਾਲੀ ਗੋਂਦ ਦੀ ਵਰਤੋਂ ਕਾਗਜ਼ ਅਤੇ ਕੱਪੜੇ ਨੂੰ ਚਪਕਾਉਣ ਦੇ ਨਾਲ ਪ੍ਰਿੰਟ ਕਰਨ ਲਈ ਵਰਤੇ ਜਾਂਦੇ ਹਨ। ਰੋਜ਼ਾਨਾ 1 ਗਿਲਾਸ ਦੁੱਧ ਦੇ ਨਾਲ 1 ਜਾਂ 2 ਗੋਂਦ ਦੇ ਲੱਡੂ ਖਾਣ ਨਾਲ ਤੁਹਾਨੂੰ ਫ਼ਾਇਦਾ ਮਿਲੇਗਾ।
ਸਰੀਰਕ ਕਮਜ਼ੋਰੀ ਦੂਰ ਕਰੇ: ਡਿਲੀਵਰੀ ਤੋਂ ਬਾਅਦ ਔਰਤ ਸਰੀਰਕ ਕਮਜ਼ੋਰੀ ਮਹਿਸੂਸ ਕਰਦੀ ਹੈ। ਕਮਰ ਅਤੇ ਜੋੜਾਂ ਵਿੱਚ ਦਰਦ ਹੁੰਦਾ ਹੈ ਹੱਡੀਆਂ ਕਮਜ਼ੋਰ ਹੁੰਦੀਆਂ ਹਨ। ਔਰਤਾਂ ‘ਚ ਐਨਰਜ਼ੀ ਘਟ ਹੋ ਜਾਂਦੀ ਹੈ। ਗੋਂਦ ‘ਚ ਕੈਲਸ਼ੀਅਮ ਅਤੇ ਪ੍ਰੋਟੀਨ ਦੀ ਮਾਤਰਾ ਬਹੁਤ ਹੁੰਦੀ ਹੈ ਜੋ ਹੱਡੀਆਂ ਨੂੰ ਮਜ਼ਬੂਤ ਕਰਦੀ ਹੈ ਮਾਸਪੇਸ਼ੀਆਂ ਨੂੰ ਅਰਾਮ ਦਿੰਦੀ ਹੈ। ਨਿਯਮਿਤ ਤੌਰ ‘ਤੇ 1-2 ਗੋਂਦ ਦੇ ਲੱਡੂ ਦਾ ਸੇਵਨ ਕਰਨ ਨਾਲ ਬ੍ਰੈਸਟ ਦੇ ਦੁੱਧ ਦੀ ਮਾਤਰਾ ਵੱਧਦੀ ਹੈ ਜਿਸ ਨਾਲ ਬ੍ਰੈਸਟਫੀਡਿੰਗ ਕਰਵਾਉਣ ‘ਚ ਮੁਸ਼ਕਲ ਨਹੀਂ ਹੁੰਦੀ ਅਤੇ ਬ੍ਰੈਸਟਫੀਡਿੰਗ ਦੇ ਜਰੀਏ ਬੱਚੇ ਨੂੰ ਵੀ ਇਸ ਦੇ ਪੌਸ਼ਟਿਕ ਤੱਤ ਮਿਲ ਜਾਂਦੇ ਹਨ। ਡਿਲਿਵਰੀ ਤੋਂ ਪਹਿਲਾਂ ਖਾਣ ਨਾਲ ਵੀ ਇਹ ਬੱਚੇ ਦੇ ਵਿਕਾਸ ‘ਚ ਸਹਾਇਤਾ ਕਰਦਾ ਹੈ।
ਇਮਿਊਨਿਟੀ ਵਧਾਵੇ, ਵਾਇਰਲ ਬਿਮਾਰੀਆਂ ਤੋਂ ਬਚਾਏ: ਇਸ ਸਮੇਂ ਦੌਰਾਨ ਔਰਤਾਂ ਦੀ ਇਮਿਊਨਿਟੀ ਘੱਟ ਜਾਂਦੀ ਹੈ। ਅਜਿਹੇ ‘ਚ 1 ਲੱਡੂ ਖਾਣ ਨਾਲ ਤੁਹਾਡੀ ਇਮਿਊਨਿਟੀ ਬੂਸਟ ਹੋਵੇਗੀ ਅਤੇ ਤੁਸੀਂ ਖੰਘ, ਜ਼ੁਕਾਮ, ਦਸਤ, ਬਲਗਮ ਤੋਂ ਬਚੇ ਰਹੋਗੇ। ਡਿਲੀਵਰੀ ਤੋਂ ਬਾਅਦ ਪੀਰੀਅਡਜ ਚੱਕਰ ਦੁਬਾਰਾ ਸ਼ੁਰੂ ਹੋ ਜਾਂਦਾ ਹੈ। ਗੋਂਦ ਦੇ ਲੱਡੂ ਬਲੱਡ ਸਰਕੂਲੇਸ਼ਨ ਨੂੰ ਸਹੀ ਰੱਖਦੇ ਹਨ। ਪੀਰੀਅਡਜ਼ ਦੌਰਾਨ ਹੋਣ ਵਾਲੀ ਕੜਵੱਲ ਅਤੇ ਕਮਰ ਅਤੇ ਪੇਟ ਦਰਦ ਦੀ ਸਮੱਸਿਆ ਦੂਰ ਹੋਵੇਗੀ।
ਸਕਿਨ ‘ਤੇ ਵਧਾਵੇ ਗਲੋ: ਜੇਕਰ ਤੁਸੀਂ ਵੀ ਆਪਣੀ ਸਕਿਨ ਦੀ ਚਮਕ ਅਤੇ ਕੋਮਲਤਾ ਗੁਆ ਚੁੱਕੇ ਹੋ ਤਾਂ ਲੱਡੂ ਦਾ ਸੇਵਨ ਤੁਹਾਡੇ ਲਈ ਲਾਭਕਾਰੀ ਹੋਵੇਗਾ। ਇਸ ਨਾਲ ਸਕਿਨ ‘ਚ ਨਮੀ ਬਰਕਰਾਰ ਰਹੇਗੀ ਅਤੇ ਚਿਹਰੇ ਦੀ ਗੁੰਮ ਹੋਈ ਚਮਕ ਵਾਪਸ ਆਵੇਗੀ। ਜਣੇਪੇ ਤੋਂ ਬਾਅਦ ਬਹੁਤ ਸਾਰੀਆਂ ਔਰਤਾਂ ਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਜੇਕਰ ਕਬਜ਼ ਜ਼ਿਆਦਾ ਸਮੇਂ ਤੱਕ ਜਾਰੀ ਰਹੇ ਤਾਂ ਫੇਰ ਬਵਾਸੀਰ ਦਾ ਖ਼ਤਰਾ ਹੁੰਦਾ ਹੈ। ਉਨ੍ਹਾਂ ਨੂੰ ਗੋਂਦ ਦੇ ਲੱਡੂ ਖਾਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ। ਗੋਂਦ ਦੇ ਲੱਡੂ ਕਬਜ਼ ਨੂੰ ਠੀਕ ਕਰਕੇ ਪੇਟ ਨੂੰ ਸਾਫ ਰੱਖਦੇ ਹਨ। ਹਾਲਾਂਕਿ ਇਸ ਨੂੰ ਲੈਣ ਤੋਂ ਪਹਿਲਾਂ ਅਤੇ ਉਚਿਤ ਮਾਤਰਾ ਲਈ ਕਿਸੇ ਡਾਕਟਰ ਦੀ ਸਲਾਹ ਲੈਣੀ ਨਾ ਭੁੱਲੋ।