Gout Home remedies: ਅੱਧੀ ਰਾਤ ਨੂੰ ਅਚਾਨਕ ਪੈਰ, ਅੰਗੂਠੇ ਜਾਂ ਗੋਡੇ ‘ਚ ਦਰਦ ਮਹਿਸੂਸ ਹੁੰਦਾ ਹੈ ਤਾਂ ਉਸ ਨੂੰ ਨਜ਼ਰਅੰਦਾਜ਼ ਨਾ ਕਰੋ ਕਿਉਂਕਿ ਇਹ ਗਾਉਟ ਦਾ ਸੰਕੇਤ ਹੋ ਸਕਦਾ ਹੈ। ਗਾਉਟ ਗਠੀਏ ਦੀ ਇਕ ਕਿਸਮ ਹੈ ਜਿਸ ‘ਚ ਮਾਸਪੇਸ਼ੀਆਂ ਅਤੇ ਹੱਡੀਆਂ ‘ਤੇ ਅਸਰ ਪੈਂਦਾ ਹੈ। ਇਸ ਦੇ ਕਾਰਨ ਸਿਰਫ ਪੈਰ ਹੀ ਨਹੀਂ ਬਲਕਿ ਗੋਡਿਆਂ ਅਤੇ ਗੁੱਟ ‘ਚ ਵੀ ਅਸਹਿ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਮੂਲੀ ਸਮਝ ਕੇ ਇਸ ਵੱਲ ਧਿਆਨ ਨਾ ਦੇਣਾ ਤੁਹਾਡੀ ਸਭ ਤੋਂ ਵੱਡੀ ਲਾਪ੍ਰਵਾਹੀ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਬਿਮਾਰੀ ਕੀ ਹੈ ਅਤੇ ਇਸ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ….
ਕੀ ਹੈ ਗਾਉਟ ਦੀ ਸਮੱਸਿਆ: ਇਹ ਬਿਮਾਰੀ ਖੂਨ ‘ਚ ਯੂਰਿਕ ਐਸਿਡ ਦੀ ਮਾਤਰਾ ਵਧਣ ਕਾਰਨ ਹੁੰਦੀ ਹੈ ਜਿਸ ਨੂੰ ਗਾਉਟ ਵੀ ਕਿਹਾ ਜਾਂਦਾ ਹੈ। ਸਰੀਰ ‘ਚ ਯੂਰਿਕ ਐਸਿਡ ਦੇ ਕ੍ਰਿਸਟਲ ਬਣ ਕੇ ਹੱਡੀਆਂ ਦੇ ਜੋੜਾਂ ‘ਚ ਜੰਮ ਜਾਂਦੇ ਹਨ ਜਿਸ ਨਾਲ ਸੋਜ, ਅਸਹਿ ਦਰਦ ਹੁੰਦਾ ਹੈ। ਇਹ ਪੈਰ ਦੀਆਂ ਉਂਗਲੀਆਂ ਦੇ ਸਭ ਤੋਂ ਵੱਡੇ ਜੋੜ ਯਾਨਿ ਅੰਗੂਠੇ ‘ਤੇ ਜ਼ਿਆਦਾ ਅਸਰ ਪਾਉਂਦੇ ਹਨ।
ਗਾਉਟ ਦੇ ਲੱਛਣ: ਗਾਉਟ ਦੇ ਲੱਛਣ ਰਾਤ ਦੇ ਸਮੇਂ ਅਚਾਨਕ ਸਾਹਮਣੇ ਆਉਂਦੇ ਹਨ ਜਿਸ ਨੂੰ ਗਾਉਟ ਅਟੈਕ ਵੀ ਕਿਹਾ ਜਾਂਦਾ ਹੈ। ਇਸ ਦੇ ਕਾਰਨ
- ਜੋੜਾਂ ‘ਚ 4 ਤੋਂ 12 ਘੰਟੇ ਤੇਜ਼ ਦਰਦ
- ਸੁਸਤੀ ਅਤੇ ਬੇਚੈਨੀ
- ਜੋੜਾਂ ‘ਚ ਸੋਜ ਅਤੇ ਲਾਲਪਨ
- ਗਿੱਟੇ ਅਤੇ ਗੋਡਿਆਂ ‘ਚ ਤੇਜ਼ ਦਰਦ
- ਗੁੱਟ, ਕੂਹਣੀ, ਉਂਗਲੀਆਂ ‘ਚ ਦਰਦ
ਗਾਉਟ ਦੇ ਕਾਰਨ
- ਗਲਤ ਖਾਣ-ਪੀਣ ਜਿਵੇ ਨਮਕੀਨ, ਖੱਟੀਆਂ ਅਤੇ ਖਾਰੀਆਂ ਚੀਜ਼ਾਂ ਜਿਵੇਂ ਕਿ ਚਿਕਨ, ਅਰਬੀ, ਆਲੂ, ਮੂਲੀ, ਜਿਮੀਕੰਦ, ਦਹੀ, ਕਾਂਜੀ, ਸਿਰਕਾ, ਅਲਕੋਹਲ ਅਤੇ ਗਰਮ ਫੂਡਜ਼ ਦਾ ਜ਼ਿਆਦਾ ਸੇਵਨ ਗਾਉਟ ਦਾ ਕਾਰਨ ਬਣ ਸਕਦਾ ਹੈ।
- ਇਸ ਤੋਂ ਇਲਾਵਾ ਦੇਰ ਰਾਤ ਨੂੰ ਡਿਨਰ ਕਰਨਾ, ਬਦਹਜ਼ਮੀ, ਜ਼ਿਆਦਾ ਗੁੱਸਾ, ਦਿਨ ‘ਚ ਸੌਣ ਦੀ ਆਦਤ ਅਤੇ ਦੇਰ ਰਾਤ ਜਾਗਣਾ ਵੀ ਗਾਉਟ ਦੀ ਸਮੱਸਿਆ ਪੈਦਾ ਕਰਦੇ ਹਨ।
ਕਿਵੇਂ ਕਰੀਏ ਇਲਾਜ਼ ?
- ਸਵੇਰੇ ਉੱਠਦੇ ਹੀ ਪਹਿਲਾਂ ਕੁਰਲੀ ਕੀਤੇ ਬਿਨ੍ਹਾਂ ਦੋ ਗਲਾਸ ਪਾਣੀ ਪੀਓ। ਇਸ ਨਾਲ ਯੂਰਿਕ ਐਸਿਡ ਕੰਟਰੋਲ ‘ਚ ਰਹੇਗਾ। ਨਾਲ ਹੀ ਦਿਨ ‘ਚ ਘੱਟੋ-ਘੱਟ 9-10 ਗਲਾਸ ਪਾਣੀ ਪੀਓ।
- ਡਾਇਟ ‘ਚ ਸਾਬਤ ਅਨਾਜ, ਤਾਜ਼ੇ ਮੌਸਮੀ ਫਲ, ਮੁਨੱਕਾ, ਆਂਵਲਾ, ਦੇਸੀ ਘਿਓ, ਦੁੱਧ, ਬਥੂਆ, ਚੌਲੀ, ਕਰੇਲਾ, ਅਦਰਕ, ਲਸਣ, ਪਿਆਜ਼, ਜਿਮੀਕੰਦ, ਆਲੂ ਆਦਿ ਸ਼ਾਮਲ ਕਰੋ।
- ਬੇਕਰੀ ਪ੍ਰੋਡਕਟਸ, ਫੈਨਚ ਬੀਨ, ਬੈਂਗਣ, ਮਸ਼ਰੂਮ, ਪਨੀਰ, ਸੁੱਕੇ ਮੇਵੇ, ਖਮੀਰੀ ਆਟਾ, ਸੱਤੂ, ਮੂਲੀ, ਅਰਬੀ, ਅਚਾਰ, ਚਾਹ, ਕੌਫੀ, ਮੀਟ, ਮੱਛੀ, ਸ਼ਰਾਬ, ਫਾਸਟਫੂਡ, ਉੜਦ ਦੀ ਦਾਲ, ਬਾਜਰੇ, ਮਠਿਆਈ, ਪਾਪੜ ਆਦਿ ਤੋਂ ਦੂਰ ਰਹੋ। ਨਾਲ ਹੀ ਅਜਿਹੀਆਂ ਚੀਜ਼ਾਂ ਤੋਂ ਵੀ ਦੂਰ ਰਹੋ ਜੋ ਯੂਰਿਕ ਐਸਿਡ ਬਣਾਉਂਦੀਆਂ ਹਨ।
- ਗਿਲੌਅ ਦਾ ਜੂਸ, ਪਾਊਡਰ ਜਾਂ ਕਾੜਾ ਪੀਣ ਨਾਲ ਗਾਊਟ ਦੀ ਸਮੱਸਿਆ ਵੀ ਕੰਟਰੋਲ ‘ਚ ਰਹਿੰਦੀ ਹੈ।
- ਨਿਯਮਤ ਕਸਰਤ ਕਰੋ। ਨਾਲ ਹੀ ਜੋੜਾਂ ‘ਤੇ ਜ਼ਿਆਦਾ ਦਬਾਅ ਪਾਉਣ ਵਾਲੀਆਂ ਗਤੀਵਿਧੀਆਂ ਤੋਂ ਵੀ ਪਰਹੇਜ਼ ਕਰੋ।
- ਜੀਵਨਸ਼ੈਲੀ ‘ਚ ਕੁੱਝ ਬਦਲਾਅ ਕਰਕੇ ਤੁਸੀਂ ਗਾਉਟ ਅਤੇ ਗਾਉਟ ਅਟੈਕ ਤੋਂ ਬਚ ਸਕਦੇ ਹੋ।