Green Tea Bags skin: ਜ਼ਿਆਦਾਤਰ ਲੋਕ ਭਾਰ ਘਟਾਉਣ ਲਈ ਗ੍ਰੀਨ ਟੀ ਦਾ ਸੇਵਨ ਕਰਦੇ ਹਨ। ਇਸ ਦੇ ਨਾਲ ਹੀ ਇਸ ਦੀ ਵਰਤੋਂ ਕਰਨ ਤੋਂ ਬਾਅਦ ਇਸ ਦੇ ਬੈਗ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ। ਪਰ ਅਸਲ ‘ਚ ਗ੍ਰੀਨ ਟੀ ਨੂੰ ਸਿਹਤ ਲਈ ਹੀ ਨਹੀਂ ਬਲਕਿ ਸਕਿਨ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਜੀ ਹਾਂ, ਤੁਸੀਂ ਇਸਤੇਮਾਲ ਕੀਤੇ ਹੋਏ ਗ੍ਰੀਨ ਟੀ ਬੈਗਜ਼ ਨੂੰ ਆਪਣੀ ਸਕਿਨ ਕੇਅਰ ‘ਚ ਵੱਖ-ਵੱਖ ਤਰੀਕਿਆਂ ਨਾਲ ਦੁਬਾਰਾ ਵਰਤੋਂ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ…
ਗ੍ਰੀਨ ਬੈਗ ਸਕ੍ਰਬ: ਬਚੇ ਹੋਏ ਗ੍ਰੀਨ ਟੀ ਬੈਗ ਨੂੰ ਸੁੱਟਣ ਦੀ ਬਜਾਏ ਤੁਸੀਂ ਇਸਨੂੰ ਸਕਰਬ ਬਣਾਕੇ ਵਰਤ ਸਕਦੇ ਹੋ। ਇਸ ਦੇ ਲਈ ਗ੍ਰੀਨ ਟੀ ਦੀਆਂ ਪੱਤੀਆਂ ‘ਚ ਥੋੜ੍ਹੀ ਜਿਹੀ ਖੰਡ ਮਿਲਾ ਕੇ ਚਿਹਰੇ ਦੀ ਹਲਕੇ ਹੱਥਾਂ ਨਾਲ ਸਕ੍ਰਬਿੰਗ ਕਰੋ। ਇਸ ਨਾਲ ਢਿੱਲੀ ਸਕਿਨ ਟਾਈਟ ਹੋਵੇਗੀ ਅਤੇ ਝੁਰੜੀਆਂ ਘੱਟ ਹੋਣਗੀਆਂ। ਸਕਿਨ ਗਹਿਰਾਈ ਨਾਲ ਸਾਫ਼ ਹੋ ਕੇ ਪੋਸ਼ਿਤ ਹੋਵੇਗੀ। ਚਿਹਰੇ ‘ਤੇ ਪਏ ਦਾਗ-ਧੱਬੇ, ਛਾਈਆਂ ਅਤੇ ਝੁਰੜੀਆਂ ਦੂਰ ਹੋਣਗੀਆਂ। ਇਸ ਤੋਂ ਇਲਾਵਾ ਸਕਿਨ ‘ਤੇ ਮੌਜੂਦ ਵਾਧੂ ਤੇਲ ਸਾਫ਼ ਹੋਵੇਗਾ।
ਫੇਸ ਮਸਾਜ: ਅਕਸਰ ਥਕਾਵਟ ਕਾਰਨ ਚਿਹਰੇ ‘ਤੇ ਸੋਜ ਆ ਜਾਂਦੀ ਹੈ। ਇਸ ਕਾਰਨ ਚਿਹਰਾ ਡਲ, ਡ੍ਰਾਈ ਅਤੇ ਸਮੇਂ ਤੋਂ ਪਹਿਲਾਂ ਬੁੱਢਾ ਨਜ਼ਰ ਆਉਣ ਲੱਗਦਾ ਹੈ। ਇਸ ਤੋਂ ਬਚਣ ਲਈ ਬਾਕੀ ਬਚੇ ਗ੍ਰੀਨ ਟੀ ਬੈਗ ਨੂੰ ਫਰਿੱਜ ‘ਚ ਰੱਖ ਕੇ ਠੰਡਾ ਕਰੋ। ਬਾਅਦ ‘ਚ ਇਸ ਨਾਲ ਚਿਹਰੇ ‘ਤੇ 3-5 ਮਿੰਟ ਤੱਕ ਮਸਾਜ ਕਰੋ। ਇਸ ਨਾਲ ਤੁਹਾਨੂੰ ਰਾਹਤ ਮਿਲੇਗੀ।
ਗ੍ਰੀਨ ਟੀ ਫੇਸ ਮਾਸਕ: ਇਸ ਦੇ ਲਈ ਬਚੀ ਗ੍ਰੀਨ ਟੀ ਦੀਆਂ ਪੱਤੀਆਂ ‘ਚ ਥੋੜ੍ਹਾ ਜਿਹਾ ਦਹੀਂ, ਸ਼ਹਿਦ ਅਤੇ ਚੁਟਕੀ ਭਰ ਹਲਦੀ ਮਿਲਾ ਕੇ ਪੇਸਟ ਬਣਾਓ। ਫਿਰ ਇਸ ਨੂੰ ਚਿਹਰੇ ‘ਤੇ ਮਸਾਜ ਕਰਦੇ ਹੋਏ ਲਗਾਓ ਅਤੇ 15 ਮਿੰਟ ਲਈ ਛੱਡ ਦਿਓ। ਇਸ ਤੋਂ ਬਾਅਦ ਚਿਹਰੇ ਨੂੰ ਤਾਜ਼ੇ ਜਾਂ ਠੰਡੇ ਪਾਣੀ ਨਾਲ ਧੋ ਲਓ। ਇਸ ਨਾਲ ਤੁਹਾਡੀ ਸਕਿਨ ਗਹਿਰਾਈ ਨਾਲ ਸਾਫ਼ ਹੋਵੇਗੀ। ਦਾਗ-ਧੱਬੇ, ਝੁਰੜੀਆਂ ਦੂਰ ਕਰਕੇ ਚਿਹਰਾ ਸੁੰਦਰ, ਗਲੋਇੰਗ, ਕੋਮਲ ਅਤੇ ਜਵਾਨ ਦਿਖਾਈ ਦੇਵੇਗਾ।
ਡਾਰਕ ਸਰਕਲ ਤੋਂ ਪਾਓ ਛੁਟਕਾਰਾ: ਗ੍ਰੀਨ ਟੀ ਬੈਗ ਦੀ ਵਰਤੋਂ ਕਰਕੇ ਤੁਸੀਂ ਡਾਰਕ ਸਰਕਲ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਦੇ ਲਈ ਪਹਿਲਾਂ ਤੋਂ ਵਰਤੇ ਗਏ ਗ੍ਰੀਨ ਟੀ ਬੈਗ ਨੂੰ ਫਰਿੱਜ ‘ਚ ਰੱਖ ਕੇ ਠੰਡਾ ਕਰੋ। ਫਿਰ ਇਸ ਨੂੰ ਬੰਦ ਅੱਖਾਂ ‘ਤੇ 10 ਮਿੰਟ ਲਈ ਰੱਖੋ। ਇਸ ਨਾਲ ਅੱਖਾਂ ਦੇ ਆਲੇ-ਦੁਆਲੇ ਪਏ ਕਾਲੇ ਘੇਰੇ ਦੂਰ ਹੋਣਗੇ। ਨਾਲ ਹੀ ਅੱਖਾਂ ਦੀ ਸੋਜ, ਥਕਾਵਟ ਘੱਟ ਹੋ ਕੇ ਫਰੈਸ਼ ਫੀਲ ਹੋਵੇਗਾ।
ਗ੍ਰੀਨ ਟੀ ਟੋਨਰ: ਤੁਸੀਂ ਟੋਨਰ ਬਣਾ ਕੇ ਵੀ ਇਸ ਦੀ ਵਰਤੋਂ ਕਰ ਸਕਦੇ ਹੋ। ਟੋਨਰ ਸਕਿਨ ਨੂੰ ਸਾਫ਼ ਕਰਕੇ ਉਸ ਨੂੰ ਨਿਖ਼ਾਰਨ ‘ਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਚਿਹਰਾ ਸਾਫ਼, ਜਵਾਨ ਅਤੇ ਖਿੜਿਆ ਹੋਇਆ ਦਿਖਾਈ ਦਿੰਦਾ ਹੈ। ਇਸਦੇ ਲਈ ਬਚੇ ਗ੍ਰੀਨ ਟੀ ਬੈਗ ਨੂੰ ਗਰਮ ਪਾਣੀ ‘ਚ ਡੁਬੋ ਦਿਓ। ਜਦੋਂ ਪਾਣੀ ਦਾ ਰੰਗ ਬਦਲ ਜਾਵੇ ਤਾਂ ਬੈਗ ਨੂੰ ਹਟਾ ਦਿਓ। ਇਸ ਤੋਂ ਬਾਅਦ ਮਿਸ਼ਰਣ ਨੂੰ ਸਪ੍ਰੇ ਬੋਤਲ ‘ਚ ਭਰ ਕੇ ਫਰਿੱਜ ‘ਚ ਰੱਖ ਦਿਓ। ਤੁਹਾਡਾ ਗ੍ਰੀਨ ਟੀ ਟੋਨਰ ਤਿਆਰ ਹੈ। ਤੁਸੀਂ ਇਸਨੂੰ ਦਿਨ ‘ਚ 2-3 ਵਾਰ ਵਰਤ ਸਕਦੇ ਹੋ।
ਨੋਟ– ਚੰਗੇ ਰਿਜ਼ਲਟ ਪਾਉਣ ਲਈ ਤੁਸੀਂ ਹਫ਼ਤੇ ‘ਚ ਦੋ ਵਾਰ ਗ੍ਰੀਨ ਟੀ ਦੇ ਇਨ੍ਹਾਂ ਨੁਸਖ਼ਿਆਂ ਨੂੰ ਜ਼ਰੂਰ ਅਪਣਾਓ।