Green tea hair benefits: ਕੋਰੋਨਾ ਵਾਇਰਸ ਦੇ ਵੱਧਦੇ ਪ੍ਰਕੋਪ ਕਾਰਨ ਦੇਸ਼ ਭਰ ‘ਚ ਤੀਸਰੀ ਵਾਰ ਲਾਕਡਾਊਨ ਕੀਤਾ ਗਿਆ ਹੈ। ਅਜਿਹੇ ‘ਚ ਕਈ ਲੋਕਾਂ ਨੂੰ ਆਪਣੀ ਦੇਖਭਾਲ ਕਰਨ ਦਾ ਚੰਗਾ ਮੌਕਾ ਮਿਲ ਗਿਆ ਹੈ। ਜੇਕਰ ਤੁਸੀਂ ਵੀ ਅੱਜਕਲ੍ਹ ਆਪਣੀ ਸਕਿਨ ਅਤੇ ਵਾਲਾਂ ਦੀ ਦੇਖਭਾਲ ‘ਚ ਲੱਗੇ ਹੋ ਤਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਕ ਅਜਿਹੀ ਚੀਜ਼ ਬਾਰੇ ਜੋ ਨਾ ਸਿਰਫ਼ ਤੁਹਾਡੀ ਸਕਿਨ ‘ਚ ਨਿਖ਼ਾਰ ਲਿਆਉਂਦਾ ਹੈ ਬਲਕਿ ਤੁਹਾਡੇ ਵਾਲਾਂ ਨੂੰ ਵੀ ਮਜ਼ਬੂਤ ਬਣਾਉਂਦਾ ਹੈ। ਅਸੀਂ ਗੱਲ ਕਰ ਰਹੇ ਹਾਂ ਗ੍ਰੀਨ ਟੀ ਬਾਰੇ। ਗ੍ਰੀਨ ਟੀ ‘ਚ ਐਂਟੀਆਕਸੀਡੈਂਟ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸਤੋਂ ਇਲਾਵਾ ਇਸ ‘ਚ ਕਈ ਗੁਣ ਹੁੰਦੇ ਹਨ ਜੋ ਤੁਹਾਡੀ ਸਿਹਤ ਦੇ ਨਾਲ-ਨਾਲ ਤੁਹਾਡੀ ਸਕਿਨ ਨੂੰ ਵੀ ਫਾਇਦਾ ਪਹੁੰਚਾਉਂਦੇ ਹਨ।
ਪਿੰਪਲ ਦੀ ਪਰੇਸ਼ਾਨੀ ਦੂਰ ਕਰਨ ਲਈ ਗ੍ਰੀਨ ਟੀ ਬੈਗ ਨੂੰ ਉਬਾਲਣ ਤੋਂ ਬਾਅਦ ਇਸਦੇ ਪਾਣੀ ਨੂੰ ਰੂਈ ਦੀ ਮਦਦ ਨਾਲ ਪਿੰਪਲਸ ਅਤੇ ਇਸਦੇ ਆਸ-ਪਾਸ ਦੇ ਹਿੱਸੇ ‘ਚ ਲਗਾਓ। ਸੁੱਕਣ ਤੋਂ ਬਾਅਦ ਇਸਨੂੰ ਧੋ ਲਓ। ਦਿਨ ‘ਚ ਤਿੰਨ ਤੋਂ ਚਾਰ ਵਾਰ ਇਸ ਪਾਣੀ ਨੂੰ ਲਗਾਓ।
ਚਿਹਰੇ ‘ਤੇ ਨਿਖ਼ਾਰ ਲਿਆਉਣ ਲਈ ਇਕ ਗ੍ਰੀਨ ਟੀ ਬੈਗ ਨੂੰ ਅੱਧੇ ਕੱਪ ਪਾਣੀ ‘ਚ ਉਬਾਲ ਲਓ। ਇਸਨੂੰ ਠੰਢਾ ਹੋਣ ਤਕ ਇਸ ਪਾਣੀ ‘ਚ ਇਕ ਚਮਚ ਸ਼ਹਿਦ ਅਤੇ 2-3 ਬੂੰਦਾਂ ਨਿੰਬੂ ਦਾ ਰਸ ਮਿਲਾ ਕੇ ਚਿਹਰੇ ‘ਤੇ ਲਗਾਓ ਅਤੇ 10 ਮਿੰਟ ਬਾਅਦ ਇਸਨੂੰ ਧੋ ਲਓ।
ਝੁਰੜੀਆਂ ਦੀ ਪਰੇਸ਼ਾਨੀ ਹੈ ਤਾਂ ਗ੍ਰੀਨ ਟੀ ਦੇ ਪਾਣੀ ‘ਚ ਹਲਦੀ ਅਤੇ ਨਿੰਬੂ ਦਾ ਰਸ ਮਿਲਾ ਕੇ ਰੂਈ ਦੀ ਮਦਦ ਨਾਲ ਚਿਹਰੇ ‘ਤੇ ਲਗਾ ਕੇ ਦੋ ਮਿੰਟ ਤਕ ਮਸਾਜ ਕਰੋ। 10 ਮਿੰਟ ਇਸਨੂੰ ਚਿਹਰੇ ‘ਤੇ ਲੱਗਾ ਰਹਿਣ ਦਿਓ। ਹਫ਼ਤੇ ‘ਚ ਦੋ ਤਿੰਨ ਵਾਰ ਅਜਿਹਾ ਕਰੋ ਅਤੇ ਲੰਬੇ ਸਮੇਂ ਤਕ ਚਮੜੀ ਯੁਵਾ ਨਜ਼ਰ ਆਵੇਗੀ।
ਇਹ ਤੁਹਾਡੇ ਵਾਲਾਂ ਨੂੰ ਝੜਨ ਤੋਂ ਵੀ ਰੋਕਦੀ ਹੈ ਅਤੇ ਲੰਬੇ-ਮਜ਼ਬੂਤ ਬਾਲ ਪ੍ਰਦਾਨ ਕਰਦੀ ਹੈ। ਇਸ ਲਈ 2-3 ਗ੍ਰੀਨ ਟੀ ਬੈਗ ਲਓ ਅਤੇ ਇਕ ਕੱਪ ਪਾਣੀ ਉਬਾਲ ਲਓ। ਵਾਲਾਂ ਨੂੰ ਚੰਗੀ ਤਰ੍ਹਾਂ ਸ਼ੈਂਪੂ ਕਰਨ ਤੋਂ ਬਾਅਦ ਇਸ ਪਾਣੀ ਨਾਲ ਦੁਬਾਰਾ ਆਪਣੇ ਵਾਲਾਂ ਨੂੰ ਧੋਵੋ।
ਪ੍ਰੈਗਨੈਂਸੀ ਤੋਂ ਬਾਅਦ ਸਟਰੈਚ ਮਾਰਕਸ ਦੀ ਪਰੇਸ਼ਾਨੀ ਅਕਸਰ ਦੇਖਣ ਨੂੰ ਮਿਲਦੀ ਹੈ। ਇਸ ਲਈ ਇਕ ਗ੍ਰੀਨ ਟੀ ਬੈਗ ਲਓ ਅਤੇ ਇਸਨੂੰ ਅੱਧੇ ਕੱਪ ਪਾਣੀ ‘ਚ ਉਬਾਲ ਲਓ। ਇਸ ਪਾਣੀ ਨਾਲ ਸਟਰੈਚ ਮਾਰਕਸ ‘ਤੇ ਮਸਾਜ ਕਰੋ। ਦਿਨ ‘ਚ ਦੋ-ਤਿੰਨ ਵਾਰ ਅਜਿਹਾ ਕਰਨ ਨਾਲ ਫ਼ਰਕ ਨਜ਼ਰ ਆਵੇਗਾ।