Guava health benefits: ਗਰਮੀਆਂ ਜਾਂ ਸਰਦੀਆਂ ਅਮਰੂਦ ਹਰ ਮੌਸਮ ਦਾ ਫਲ ਹੈ। ਇਸ ਦੀ ਤਾਸੀਰ ਠੰਡੀ ਹੁੰਦੀ ਹੈ, ਜੋ ਪੇਟ ਦੀਆਂ ਕਈ ਬੀਮਾਰੀਆਂ ਨੂੰ ਦੂਰ ਕਰਨ ਲਈ ਇਕ ਰਾਮਬਾਣ ਇਲਾਜ਼ ਸਾਬਤ ਹੁੰਦਾ ਹੈ। ਅਮਰੂਦ ਖਾਣ ਨਾ ਸਿਰਫ ਕਬਜ਼ ਦੂਰ ਹੁੰਦੀ ਹੈ, ਬਲਕਿ ਇਸ ਵਿਚਲੇ ਪੋਸ਼ਕ ਤੱਤ ਸ਼ੂਗਰ ਅਤੇ ਮੋਟਾਪਾ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਅ ਵਿਚ ਮਦਦ ਕਰਦੇ ਹਨ। 100 ਗ੍ਰਾਮ ਅਮਰੂਦ ਵਿਚ ਭਰਪੂਰ ਮਾਤਰਾ ਵਿਚ ਫਾਸਫੋਰਸ ਅਤੇ ਪੋਟਾਸ਼ੀਅਮ ਹੁੰਦਾ ਹੈ। ਇਸ ਮਾਤਰਾ ‘ਚ ਅਮਰੂਦ ਨੂੰ ਰੋਜ਼ਾਨਾ ਲੈਣ ਦੇ ਨਾਲ ਵਿਟਾਮਿਨਾਂ ਬੀ 152 ਮਿਲੀਗ੍ਰਾਮ, 7 ਗ੍ਰਾਮ ਫਾਈਬਰ, 33 ਗ੍ਰਾਮ ਕੈਲਸ਼ੀਅਮ ਅਤੇ ਆਇਰਨ ਵੀ ਮਿਲਦਾ ਹੈ। ਇਸ ਤੋਂ ਇਲਾਵਾ ਅਮਰੂਦ ਦੇ ਪੱਤਿਆਂ ਵਿਚ ਐਂਟੀਆਕਸੀਡੈਂਟ, ਐਂਟੀਬੈਕਟੀਰੀਅਲ ਅਤੇ ਐਂਟੀਇਨਫਲੇਮੈਟਰੀ ਗੁਣ ਹੁੰਦੇ ਹਨ, ਜੋ ਤੁਹਾਨੂੰ ਸਿਹਤ ਅਤੇ ਸੁੰਦਰਤਾ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ‘ਤੇ ਕਾਬੂ ਪਾਉਣ ਵਿਚ ਮਦਦ ਕਰਦੇ ਹਨ। ਇਸ ਲਈ ਆਓ ਜਾਣਦੇ ਹਾਂ ਅਮਰੂਦ ਅਤੇ ਇਸਦੇ ਵਰਤੋਂ ਦੇ ਤਰੀਕੇ ਜੋ ਸਿਹਤ ਅਤੇ ਸੁੰਦਰਤਾ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਰੱਖਦੇ ਹਨ।
ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ: ਡਾਈਬਟੀਜ਼ ‘ਚ ਅਮਰੂਦ ਬਲੱਡ ਸ਼ੂਗਰ ਨੂੰ ਘਟਾਉਣ ਵਿਚ ਮਦਦ ਕਰਦਾ ਹੈ। ਜੇ ਤੁਸੀਂ ਸ਼ੂਗਰ ਦੇ ਮਰੀਜ਼ ਹੋ, ਤਾਂ ਛਿਲਕੇ ਬਿਨਾਂ ਅਮਰੂਦ ਦਾ ਸੇਵਨ ਕਰੋ ਕਿਉਂਕਿ ਇਸ ਵਿਚ ਮੌਜੂਦ ਐਂਟੀ-ਹਾਈਪਰਲਿਪੀਡੈਮਿਕ ਟਾਈਪ -2 ਸ਼ੂਗਰ ਦੇ ਖ਼ਤਰੇ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ।
ਭਾਰ ਕੰਟਰੋਲ ਕਰੇ: ਜ਼ਿਆਦਾਤਰ ਲੋਕ ਭਾਰ ਵੱਧਣ ਨਾਲ ਪਰੇਸ਼ਾਨ ਹੋ ਜਾਂਦੇ ਹਨ। ਅਜਿਹੇ ‘ਚ ਫਲਾਂ ਦਾ ਸੇਵਨ ਲਾਭਕਾਰੀ ਸਿੱਧ ਹੁੰਦਾ ਹੈ। ਅਮਰੂਦ ਦੀ ਗੱਲ ਕਰੀਏ ਤਾਂ ਇਸ ਵਿਚ ਫਾਈਬਰ ਹੁੰਦਾ ਹੈ, ਜੋ ਭਾਰ ਨੂੰ ਕੰਟਰੋਲ ਵਿਚ ਰੱਖਦਾ ਹੈ। ਸਿਰਫ ਇਹ ਹੀ ਨਹੀਂ ਇਸ ਫਲ ‘ਚ ਬਾਕੀ ਫਲਾਂ ਦੇ ਤੁਲਨਾ ‘ਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ।
ਕੈਂਸਰ ਦੀ ਰੋਕਥਾਮ: ਅਮਰੂਦ ਵਿਚ ਐਂਟੀਆਕਸੀਡੈਂਟ ਲਾਇਕੋਪਿਨ ਅਤੇ ਵਿਟਾਮਿਨ ਸੀ ਫ੍ਰੀ ਰੈਡੀਕਲਸ ਵਿਰੁੱਧ ਲੜਦੇ ਹਨ ਜੋ ਕੈਂਸਰ ਦਾ ਕਾਰਨ ਬਣਦੇ ਹਨ। ਇਸ ਫਲ ਦਾ ਸੇਵਨ ਛਾਤੀ ਦੇ ਕੈਂਸਰ ਅਤੇ ਪ੍ਰੋਸਟੇਟ ਕੈਂਸਰ ਤੋਂ ਬਚਾਉਂਦਾ ਹੈ। ਅਧਿਐਨ ਦੇ ਅਨੁਸਾਰ ਅਮਰੂਦ ਦੇ ਪੱਤਿਆਂ ‘ਚੋਂ ਨਿਕਲਣ ਵਾਲਾ ਅਰਕ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਤੋਂ ਬਚਾਅ ਵਿੱਚ ਸਹਾਇਤਾ ਕਰਦੇ ਹਨ।
ਪਾਚਨ ਤੰਤਰ ਵਿਚ ਸੁਧਾਰ: ਅਮਰੂਦ ਵਿਚ ਫਾਈਬਰ ਹੁੰਦਾ ਹੈ ਜੋ ਦਸਤ, ਬਦਹਜ਼ਮੀ, ਗੈਸ ਅਤੇ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ। ਅਮਰੂਦ ਵਿਚ ਮੌਜੂਦ ਐਂਟੀਮਾਈਕਰੋਬਾਇਲ ਗੁਣ ਆਂਦਰਾਂ ਦੇ ਕੀਟਾਣੂਆਂ ਨਾਲ ਲੜਨ ਅਤੇ ਦਸਤ ਰੋਕਣ ਵਿਚ ਵੀ ਸਹਾਇਤਾ ਕਰਦੇ ਹਨ। ਇਸ ਤੋਂ ਇਲਾਵਾ ਇਹ ਪਾਚਨ ਤੰਤਰ ਨੂੰ ਸਿਹਤਮੰਦ ਵੀ ਰੱਖਦਾ ਹੈ।
ਅੱਖਾਂ ਦੀ ਰੌਸ਼ਨੀ: ਲੰਬੇ ਸਮੇਂ ਤੱਕ ਟੀਵੀ, ਕੰਪਿਊਟਰ, ਮੋਬਾਈਲ ਅਤੇ ਪੌਸ਼ਟਿਕ ਭੋਜਨ ਦੀ ਘਾਟ ਕਾਰਨ ਛੋਟੀ ਉਮਰ ਵਿੱਚ ਹੀ ਅੱਖਾਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਅਜਿਹੀ ਸਥਿਤੀ ਵਿਚ ਅਮਰੂਦ ਫਾਇਦੇਮੰਦ ਸਾਬਤ ਹੁੰਦਾ ਹੈ। ਇਸ ਫਲ ਵਿਚ ਵਿਟਾਮਿਨ-ਸੀ ਮੌਜੂਦ ਹੈ ਜੋ ਅੱਖਾਂ ਦੀ ਰੌਸ਼ਨੀ ਤੇਜ਼ ਕਰਨ ਵਿਚ ਮਦਦ ਕਰਦਾ ਹੈ।
ਮੂੰਹ ਦੇ ਛਾਲੇ: ਮੂੰਹ ਦੇ ਛਾਲੇ ਹੋਣ ਨਾਲ ਪਰੇਸ਼ਾਨ ਹੋ ਅਤੇ ਹਰ ਚੀਜ਼ ਦੀ ਕੋਸ਼ਿਸ਼ ਕਰ ਚੁੱਕੇ ਹੋ ਤਾਂ ਹੁਣ ਅਮਰੂਦ ਦੇ ਪੱਤੇ ਅਜ਼ਮਾਓ। ਸਿਰਫ ਅਮਰੂਦ ਦੇ ਨਰਮ ਪੱਤਿਆਂ ਨੋ ਤੋੜ ਕੇ ਧੋਵੋ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਚਬਾਓ। 1 ਤੋਂ 2 ਦਿਨਾਂ ਵਿਚ ਛਾਲਿਆਂ ਤੋਂ ਰਾਹਤ ਮਿਲੇਗੀ।