Guava health benefits: ਅਮਰੂਦ ਵਿਟਾਮਿਨ-ਸੀ ਦਾ ਉਚਿਤ ਸਰੋਤ ਹੈ। ਇਸ ਤੋਂ ਇਲਾਵਾ ਇਸ ‘ਚ ਪ੍ਰੋਟੀਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਦਾ ਸੇਵਨ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਮਿਲਣ ਦੇ ਨਾਲ ਇਮਿਊਨਿਟੀ ਵਧਾਉਣ ‘ਚ ਸਹਾਇਤਾ ਮਿਲਦੀ ਹੈ। ਇਸਦੇ ਨਾਲ ਹੀ Food Safety and Standards Authority of India (FSSAI) ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਟ ‘ਤੇ ਅਮਰੂਦ ਦੇ ਸੇਵਨ ਦੇ ਫਾਇਦਿਆਂ ਬਾਰੇ ਵੀ ਦੱਸਿਆ ਹੈ। ਗੱਲ ਜੇ ਅਸੀਂ ਇਸ ‘ਚ ਮੌਜੂਦ ਪੌਸ਼ਟਿਕ ਤੱਤਾਂ ਦੀ ਕਰੀਏ ਤਾਂ 100 ਗ੍ਰਾਮ ਅਮਰੂਦ ‘ਚ 8.59 ਗ੍ਰਾਮ ਫਾਈਬਰ, 45 ਕੈਲੋਰੀ, 0.32 ਗ੍ਰਾਮ ਫੈਟ, 1.4 ਗ੍ਰਾਮ ਪ੍ਰੋਟੀਨ, 45 ਕੈਲੋਰੀ ਅਤੇ 5 ਗ੍ਰਾਮ ਕਾਰਬ ਹੁੰਦਾ ਹੈ। ਇਸ ਲਈ ਤੰਦਰੁਸਤ ਅਤੇ ਵਧੀਆ ਰਹਿਣ ਲਈ ਇਸ ਨੂੰ ਆਪਣੀ ਡੇਲੀ ਡਾਇਟ ‘ਚ ਸ਼ਾਮਲ ਕਰਨਾ ਬੈਸਟ ਆਪਸ਼ਨ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਇਸ ਦੇ ਫਾਇਦਿਆਂ ਬਾਰੇ ਦੱਸਦੇ ਹਾਂ। ਪਰ ਇਸ ਤੋਂ ਪਹਿਲਾਂ ਜਾਣਦੇ ਹਾਂ ਇਸ ਦੇ ਸੇਵਨ ਦੇ ਤਰੀਕੇ ਬਾਰੇ…
ਇਸ ਤਰ੍ਹਾਂ ਕਰੋ ਡਾਇਟ ‘ਚ ਸ਼ਾਮਲ…
- ਇਸ ਨੂੰ Fruit Salad ਦੇ ਰੂਪ ‘ਚ ਖਾਧਾ ਜਾ ਸਕਦਾ ਹੈ।
- ਇਸ ਦੀ ਚਟਨੀ ਬਣਾਕੇ ਵੀ ਖਾਧੀ ਜਾ ਸਕਦੀ ਹੈ।
- ਇਸ ਦਾ ਜੂਸ ਕੱਢ ਕੇ ਪੀਓ।
- ਅਮਰੂਦ ਨੂੰ ਕੱਟ ਕੇ ਸੇਂਦਾ ਨਮਕ ਦੇ ਨਾਲ ਵੀ ਸੇਵਨ ਕੀਤਾ ਜਾ ਸਕਦਾ ਹੈ।
ਅਮਰੂਦ ਤੋਂ ਮਿਲਣ ਵਾਲੇ ਫ਼ਾਇਦੇ…
- ਇਸ ‘ਚ ਕੈਲਸ਼ੀਅਮ, ਪੋਟਾਸ਼ੀਅਮ, ਫਾਈਬਰ, ਆਇਰਨ ਹੁੰਦਾ ਹੈ।
- ਇਸ ਦੇ ਸੇਵਨ ਨਾਲ ਪ੍ਰੋਸਟੇਟ ਕੈਂਸਰ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ।
- ਅਮਰੂਦ ਦਾ ਸੇਵਨ ਨਾਲ ਬਲੱਡ ਪ੍ਰੈਸ਼ਰ ਵਧੀਆ ਰਹਿੰਦਾ ਹੈ।
- ਸਾਹ ਨਾਲ ਜੁੜੀ ਕੋਈ ਵੀ ਸਮੱਸਿਆ ਹੋਣ ‘ਤੇ ਇਸਦਾ ਸੇਵਨ ਕਰਨਾ ਸਭ ਤੋਂ ਬੈਸਟ ਆਪਸ਼ਨ ਹੈ।
- ਇਹ ਪਾਚਨ ਸ਼ਕਤੀ ਨੂੰ ਮਜ਼ਬੂਤ ਕਰਨ ‘ਚ ਸਹਾਇਤਾ ਕਰਦਾ ਹੈ।
- Weight Loose ਕਰਨ ‘ਚ ਵੀ ਇਸਦਾ ਸੇਵਨ ਕਰਨਾ ਬੈਸਟ ਰਹੇਗਾ।
- ਡਾਇਬਿਟੀਜ਼ ਨੂੰ ਕੰਟਰੋਲ ਰੱਖਣ ‘ਚ ਵੀ ਅਮਰੂਦ ਬਹੁਤ ਫਾਇਦੇਮੰਦ ਹੁੰਦਾ ਹੈ।
- ਪੌਸ਼ਟਿਕ ਤੱਤਾਂ ਨਾਲ ਭਰਪੂਰ ਅਮਰੂਦ ਦਾ ਸੇਵਨ ਕਰਨ ਨਾਲ ਇਮਿਊਨਿਟੀ ਲੈਵਲ ਬੂਸਟ ਕਰਨ ‘ਚ ਮਦਦ ਮਿਲਦੀ ਹੈ।
ਅਮਰੂਦ ਖਾਣ ਦੇ ਹੋਰ ਫਾਇਦੇ…
- ਇਸ ‘ਚ ਚੀਨੀ ਦੀ ਘੱਟ ਮਾਤਰਾ ਹੋਣ ਕਾਰਨ ਸ਼ੂਗਰ ਕੰਟਰੋਲ ਰਹਿਣ ਦੇ ਨਾਲ ਹੀ ਇਸ ਦੇ ਹੋਣ ਦਾ ਖ਼ਤਰਾ ਵੀ ਘੱਟ ਹੁੰਦਾ ਹੈ। ਇਕ ਖੋਜ ਦੇ ਅਨੁਸਾਰ ਇਸ ਦਾ ਸਹੀ ਮਾਤਰਾ ‘ਚ ਸੇਵਨ ਕਰਨ ਨਾਲ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ‘ਚ ਰੱਖਣ ‘ਚ ਮਦਦ ਮਿਲਦੀ ਹੈ।
- ਅਮਰੂਦ ਖਾਣ ‘ਚ ਸਵਾਦ ਹੋਣ ਦੇ ਨਾਲ ਸਰੀਰ ਨੂੰ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋਣ ਤੋਂ ਬਚਾਉਂਦਾ ਹੈ। ਇੱਕ ਖੋਜ ਦੇ ਅਨੁਸਾਰ ਅਮਰੂਦ ‘ਚ ਮੌਜੂਦ ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ, ਐਂਟੀ-ਵਾਇਰਲ ਅਤੇ ਐਂਟੀ ਕੈਸਰ ਗੁਣ ਕੈਂਸਰ ਸੈੱਲਾਂ ਨੂੰ ਸਰੀਰ ‘ਚ ਵੱਧਣ ਤੋਂ ਰੋਕਦੇ ਹਨ। ਇਹ ਸਰੀਰ ‘ਚ ਫ੍ਰੀ ਰੈਡੀਕਲਸ ਦੀ ਗਿਣਤੀ ਨੂੰ ਘਟਾ ਕੇ ਸੈੱਲਾਂ ਦੇ ਨੁਕਸਾਨ ਤੋਂ ਬਚਾਉਂਦਾ ਹੈ। ਅਜਿਹੇ ‘ਚ ਕੈਂਸਰ ਹੋਣ ਦੀ ਸੰਭਾਵਨਾ ਕਈ ਗੁਣਾਂ ਘੱਟ ਜਾਂਦੀ ਹੈ।
- ਇਸ ‘ਚ ਵਿਟਾਮਿਨ-ਸੀ, ਫਾਈਬਰ, ਪੋਟਾਸ਼ੀਅਮ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਇਸ ਨੂੰ ਆਪਣੀ ਡੈਲੀ ਡਾਇਟ ‘ਚ ਸ਼ਾਮਲ ਕਰਨਾ ਚਾਹੀਦਾ ਹੈ।
- ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ ਗੁਣਾਂ ਨਾਲ ਭਰਪੂਰ ਅਮਰੂਦ ਇਮਿਊਨਿਟੀ ਵਧਾਉਣ ‘ਚ ਮਦਦ ਕਰਦਾ ਹੈ। ਇਸ ਨਾਲ ਠੰਡ, ਜ਼ੁਕਾਮ ਅਤੇ ਹੋਰ ਮੌਸਮੀ ਬੀਮਾਰੀਆਂ ਹੋਣ ਦਾ ਖ਼ਤਰਾ ਘੱਟ ਰਹਿੰਦਾ ਹੈ।
- ਇਸ ‘ਚ ਵਿਟਾਮਿਨ ਏ ਹੋਣ ਨਾਲ ਅੱਖਾਂ ਲਈ ਵੀ ਫਾਇਦੇਮੰਦ ਹੁੰਦਾ ਹੈ। ਅਜਿਹੇ ‘ਚ ਇਸਦਾ ਸੇਵਨ ਕਰਨ ਨਾਲ ਅੱਖਾਂ ਦੀ ਰੌਸ਼ਨੀ ਵਧਣ ਦੇ ਨਾਲ ਇਸ ਨਾਲ ਜੁੜੀਆਂ ਸਮੱਸਿਆਵਾਂ ਹੋਣ ਦਾ ਖਤਰਾ ਘੱਟ ਰਹਿੰਦਾ ਹੈ।
- ਕਿਸੇ ਵੀ ਚੀਜ਼ ਦਾ ਜ਼ਰੂਰਤ ਤੋਂ ਜ਼ਿਆਦਾ ਸੇਵਨ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਅਜਿਹੇ ‘ਚ ਇਸ ਨੂੰ ਲਿਮਿਟ ‘ਚ ਹੀ ਖਾਓ।