Guava leaf tea benefits: ਐਂਟੀ ਆਕਸੀਡੈਂਟ, ਐਂਟੀ-ਬੈਕਟੀਰੀਅਲ ਅਤੇ ਐਂਟੀ-ਇਨਫਲੇਮੇਟਰੀ ਗੁਣਾਂ ਨਾਲ ਭਰਪੂਰ ਅਮਰੂਦ ਦਾ ਸੇਵਨ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਅਮਰੂਦ ਦੇ ਨਾਲ-ਨਾਲ ਇਸਦੇ ਪੱਤੇ ਵੀ ਕਿਸੇ ਆਯੁਰਵੈਦਿਕ ਦਵਾਈ ਤੋਂ ਘੱਟ ਨਹੀਂ ਹਨ। ਸ਼ੂਗਰ ਅਤੇ ਮੋਟਾਪੇ ਨਾਲ ਜੂਝ ਰਹੇ ਲੋਕਾਂ ਲਈ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਅਮਰੂਦ ਦੇ ਪੱਤਿਆਂ ਨੂੰ ਤੁਸੀਂ ਚਾਹ ਦੇ ਤੌਰ ‘ਤੇ ਵੀ ਵਰਤ ਸਕਦੇ ਹੋ। ਆਓ ਅੱਜ ਅਸੀਂ ਤੁਹਾਨੂੰ ਅਮਰੂਦ ਦੇ ਪੱਤਿਆਂ ਤੋਂ ਬਣੀ ਹਰਬਲ ਚਾਹ ਬਾਰੇ ਦੱਸਦੇ ਹਾਂ ਜਿਸ ਤੋਂ ਬਾਅਦ ਤੁਸੀਂ ਵੀ ਇਸ ਦਾ ਸੇਵਨ ਕਰਨਾ ਸ਼ੁਰੂ ਕਰੋਗੇ।
ਇਸ ਤਰ੍ਹਾਂ ਬਣਾਉ ਅਮਰੂਦ ਦੇ ਪੱਤਿਆਂ ਦੀ ਚਾਹ
- ਅਮਰੂਦ ਦੀ ਚਾਹ ਬਣਾਉਣ ਲਈ ਸਭ ਤੋਂ ਪਹਿਲਾਂ ਅਮਰੂਦ ਦੇ ਪੱਤੇ ਲਓ ਅਤੇ ਚੰਗੀ ਤਰ੍ਹਾਂ ਧੋ ਲਓ।
- ਹੁਣ ਢੇਡ ਕੱਪ ਪਾਣੀ ਨੂੰ 2 ਮਿੰਟ ਤੱਕ ਉਬਾਲੋ ਅਤੇ ਫਿਰ ਅਮਰੂਦ ਦੇ ਪੱਤਿਆਂ ਦੇ ਨਾਲ ਨਾਰਮਲ ਚਾਹ ਪੱਤੀ ਪਾਓ।
- ਹੁਣ ਇਨ੍ਹਾਂ ਸਾਰਿਆਂ ਨੂੰ 10 ਮਿੰਟ ਲਈ ਪਕਾਉ।
- ਫਿਰ ਪਾਣੀ ਨੂੰ ਛਾਣ ਕੇ ਇਕ ਗਿਲਾਸ ‘ਚ ਪਾਓ।
- ਤੁਸੀਂ ਇਸ ਵਿਚ ਥੋੜਾ ਜਿਹਾ ਸ਼ਹਿਦ ਮਿਠਾਸ ਵਜੋਂ ਸ਼ਾਮਲ ਕਰ ਸਕਦੇ ਹੋ।
ਅਮਰੂਦ ਦੇ ਪੱਤਿਆਂ ਦੇ ਫ਼ਾਇਦੇ
ਕੋਲੇਸਟ੍ਰੋਲ ਨੂੰ ਘੱਟ ਕਰੇ: ਗਲਤ ਖਾਣ-ਪੀਣ ਦੇ ਕਾਰਨ ਅੱਜ ਕੱਲ ਲੋਕਾਂ ‘ਚ ਹਾਈ ਕੋਲੈਸਟ੍ਰੋਲ ਦੀ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਜਿਸ ਨਾਲ ਹਾਰਟ ਅਟੈਕ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਪਰ ਇਸ ਦੇ ਪੱਤੇ ਰੋਜ਼ ਖਾਣ ਨਾਲ ਇਸ ਦੀ ਮਾਤਰਾ ਕੰਟਰੋਲ ‘ਚ ਰਹਿੰਦੀ ਹੈ। ਅਮਰੂਦ ਅਲਫ਼ਾ-ਗਲੂਕੋਸੀਡੇਸ ਨਾਂ ਦੇ ਐਨਜ਼ਾਈਮ ਦੇ ਕੰਮ ਨੂੰ ਘੱਟ ਕਰਦਾ ਹੈ ਜੋ ਬਲੱਡ ‘ਚ ਗਲੂਕੋਜ਼ ਨੂੰ ਭੋਜਨ ਵਿਚ ਬਦਲਦਾ ਹੈ। ਇਸ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦਾ ਹੈ। ਸ਼ੂਗਰ ਨੂੰ ਕੰਟਰੋਲ ਕਰਨ ਲਈ ਦਿਨ ਭਰ 1-2 ਕੱਪ ਚਾਹ ਦਾ ਸੇਵਨ ਕਰੋ।
ਮੋਟਾਪਾ ਘਟਾਏ: ਸਵੇਰੇ ਖਾਲੀ ਪੇਟ ਅਮਰੂਦ ਦੇ ਪੱਤਿਆਂ ਨਾਲ ਬਣੀ ਚਾਹ ਦਾ ਸੇਵਨ ਕਰਨ ਨਾਲ metabolism ਤੇਜ਼ ਹੁੰਦਾ ਹੈ ਅਤੇ ਇਸ ਨਾਲ ਪਾਚਨ ਕਿਰਿਆ ਵੀ ਤੰਦਰੁਸਤ ਰਹਿੰਦੀ ਹੈ। ਇਸ ਤੋਂ ਇਲਾਵਾ ਇਸ ਦੀ ਚਾਹ ਸਟਾਰਚ ਨੂੰ ਸ਼ੂਗਰ ‘ਚ ਬਦਲਣ ਦੀ ਪ੍ਰਕਿਰਿਆ ਨੂੰ ਰੋਕਦੀ ਹੈ ਜਿਸ ਨਾਲ ਭਾਰ ਘਟਾਉਣ ‘ਚ ਮਦਦ ਮਿਲਦੀ ਹੈ। ਇਸ ਦੀ ਚਾਹ ‘ਚ ਮੌਜੂਦ ਐਂਟੀ-ਬੈਕਟਰੀਅਲ ਏਜੰਟ ਪਾਚਨ ਤੰਤਰ ਨੂੰ ਤੰਦਰੁਸਤ ਰੱਖਦੇ ਹ ਜਿਸ ਨਾਲ Food Poisoning, ਕਬਜ਼, ਉਲਟੀਆਂ ਅਤੇ ਮਤਲੀ ਵਰਗੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ।
ਮੁਹਾਸਿਆਂ ਦੀ ਸਮੱਸਿਆ: ਐਂਟੀਸੈਪਟਿਕ ਹੋਣ ਕਾਰਨ ਅਮਰੂਦ ਦੇ ਪੱਤੇ ਬੈਕਟੀਰੀਆ ਇੰਫੈਕਸ਼ਨ ਨੂੰ ਦੂਰ ਕਰਨ ਵਿਚ ਮਦਦ ਕਰਦੇ ਹਨ। ਇਸ ਦੇ ਤਾਜ਼ੇ ਪੱਤਿਆਂ ਨੂੰ ਪੀਸ ਕੇ ਮੁਹਾਸੇ ‘ਤੇ ਲਗਾਓ ਅਤੇ 15-20 ਮਿੰਟ ਬਾਅਦ ਤਾਜ਼ੇ ਪਾਣੀ ਨਾਲ ਚਿਹਰੇ ਨੂੰ ਧੋ ਲਓ। ਹਫਤੇ ਵਿਚ 2-3 ਵਾਰ ਇਸ ਦੀ ਵਰਤੋਂ ਕਰਨ ਨਾਲ ਮੁਹਾਸੇ ਦੂਰ ਹੋ ਜਾਣਗੇ। ਜੇ ਤੁਸੀਂ ਚਾਹੋ ਤਾਂ ਦਿਨ ਵਿਚ ਇਕ ਵਾਰ ਅਮਰੂਦ ਦੇ ਪੱਤਿਆਂ ਨਾਲ ਬਣੀ ਚਾਹ ਜ਼ਰੂਰ ਪੀਓ। ਇਸ ਨਾਲ ਮੁਹਾਂਸਿਆਂ ਦੀ ਸਮੱਸਿਆ ਵੀ ਘੱਟ ਹੋਵੇਗੀ।