Gulkand health benefits: ਗੁਲਾਬ ਦੇ ਫੁੱਲ ਤੋਂ ਤਿਆਰ ਗੁਲਕੰਦ ਖਾਣ ‘ਚ ਸਵਾਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ। ਗਰਮੀਆਂ ‘ਚ ਇਸ ਦੇ ਸੇਵਨ ਨਾਲ ਹੀਟ ਸਟ੍ਰੋਕ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਇਹ ਹੱਥਾਂ-ਪੈਰਾਂ ਦੀ ਜਲਨ ਨੂੰ ਦੂਰ ਕਰਦੀ ਹੈ। ਆਯੁਰਵੇਦ ‘ਚ ਇਸਦੀ ਵਰਤੋਂ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਗੁਲਕੰਦ ‘ਚ ਵਿਟਾਮਿਨ ਸੀ, ਈ ਅਤੇ ਬੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ਠੰਡਾ ਰਹਿੰਦਾ ਹੈ ਅਤੇ ਗਰਮੀ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਇਸ ਨੂੰ ਬਣਾਉਣ ਦਾ ਤਰੀਕਾ ਅਤੇ ਇਸ ਦੇ ਫਾਇਦੇ ਦੱਸਾਂਗੇ ਜਿਨ੍ਹਾਂ ਨੂੰ ਜਾਣ ਕੇ ਤੁਸੀਂ ਵੀ ਇਸ ਦਾ ਸੇਵਨ ਕਰਨਾ ਸ਼ੁਰੂ ਕਰ ਦਿਓਗੇ।
ਗੁਲਕੰਦ ਬਣਾਉਣ ਦਾ ਤਰੀਕਾ
- ਗੁਲਕੰਦ ਬਣਾਉਣ ਦੀ ਸਮੱਗਰੀ
- ਗੁਲਾਬ ਦੀਆਂ ਪੰਖੂੜੀਆਂ- 200 ਗ੍ਰਾਮ
- ਖੰਡ – 100 ਗ੍ਰਾਮ
- ਛੋਟੀ ਇਲਾਇਚੀ (ਪੀਸੀ ਹੋਈ) – 1 ਚੱਮਚ
- ਸੌਂਫ (ਪੀਸੀ ਹੋਈ) – 1 ਚੱਮਚ
ਗੁਲਕੰਦ ਬਣਾਉਣ ਦੀ ਵਿਧੀ
- ਗੁਲਾਬ ਦੀਆਂ ਪੰਖੂੜੀਆਂ ਨੂੰ ਧੋ ਕੇ ਕੱਚ ਦੇ ਭਾਂਡੇ ‘ਚ ਪਾ ਲਓ।
- ਫਿਰ ਇਸ ‘ਚ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਇਸ ਨੂੰ 10 ਦਿਨਾਂ ਤੱਕ ਧੁੱਪ ‘ਚ ਢੱਕ ਕੇ ਰੱਖੋ।
- ਇਸ ਨੂੰ ਵਿਚਕਾਰ ‘ਚ ਹਿਲਾਉਂਦੇ ਰਹੋ।
- ਜਦੋਂ ਤੁਹਾਨੂੰ ਲੱਗੇ ਕਿ ਪੰਖੂੜੀਆਂ ਗਲ ਚੁੱਕੀਆਂ ਹਨ ਤਾਂ ਸਮਝੋ ਕਿ ਗੁਲਕੰਦ ਤਿਆਰ ਹੈ।
ਗੁਲਕੰਦ ਖਾਣ ਦੇ ਫਾਇਦੇ
- ਗੁਲਕੰਦ ਦੇ ਸੇਵਨ ਨਾਲ ਸਰੀਰ ਤਰੋਤਾਜ਼ਾ ਰਹਿੰਦਾ ਹੈ ਅਤੇ ਪੇਟ ਨੂੰ ਠੰਡਕ ਮਿਲਦੀ ਹੈ। ਗਰਮੀ ਕਾਰਨ ਥਕਾਵਟ, ਆਲਸ, ਮਾਸਪੇਸ਼ੀਆਂ ਦੇ ਦਰਦ ਅਤੇ ਜਲਣ ਆਦਿ ਤੋਂ ਰਾਹਤ ਮਿਲਦੀ ਹੈ। ਇਹ ਸਰੀਰ ਨੂੰ ਐਨਰਜ਼ੀ ਦੇਣ ਵਾਲਾ ਇੱਕ ਠੰਡਕ ਟੌਨਿਕ ਹੈ।
- ਗਰਮੀਆਂ ‘ਚ ਤੇਜ਼ ਧੁੱਪ ਕਾਰਨ ਨਕਸੀਰ ਫੁੱਟਣ ਦਾ ਖਤਰਾ ਰਹਿੰਦਾ ਹੈ। ਇਸ ਤੋਂ ਬਚਣ ਲਈ ਧੁੱਪ ‘ਚ ਨਿਕਲਣ ਤੋਂ ਪਹਿਲਾਂ 2 ਚੱਮਚ ਗੁਲਕੰਦ ਖਾਓ।
- ਇਸ ਦਾ ਸੇਵਨ ਗਰਭਵਤੀ ਔਰਤਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਪ੍ਰੈਗਨੈਂਸੀ ‘ਚ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਇਸ ਨੂੰ ਖਾਣ ਨਾਲ ਇਸ ਤੋਂ ਜਲਦੀ ਛੁਟਕਾਰਾ ਮਿਲਦਾ ਹੈ।
- ਰੋਜ਼ਾਨਾ ਗੁਲਕੰਦ ਖਾਣ ਨਾਲ ਫੇਸ ਗਲੋਂ ਕਰਨ ਲੱਗਦਾ ਹੈ ਕਿਉਂਕਿ ਇਹ ਖੂਨ ਨੂੰ ਸਾਫ ਕਰਨ ‘ਚ ਮਦਦ ਕਰਦਾ ਹੈ। ਇਸ ਨਾਲ ਸਕਿਨ ਪ੍ਰਾਬਲਮਜ਼ ਜਿਵੇਂ ਕਿ ਬਲੈਕਹੈੱਡਜ਼, Acne ਅਤੇ ਮੁਹਾਸਿਆਂ ਤੋਂ ਵੀ ਛੁਟਕਾਰਾ ਮਿਲਦਾ ਹੈ।
- ਸਰੀਰ ‘ਚ ਗਰਮੀ ਪੈਣ ਨਾਲ ਕਈ ਵਾਰ ਮੂੰਹ ‘ਚ ਛਾਲੇ ਹੋਣ ਲੱਗਦੇ ਹਨ। ਇਸ ਤੋਂ ਰਾਹਤ ਪਾਉਣ ਲਈ ਸਵੇਰੇ-ਸ਼ਾਮ 1-1 ਚੱਮਚ ਗੁਲਕੰਦ ਖਾਓ। ਇਸ ਤੋਂ ਇਲਾਵਾ ਇਹ ਮਸੂੜਿਆਂ ਦੀ ਸੋਜ ਤੋਂ ਵੀ ਰਾਹਤ ਦਿਵਾਉਂਦੀ ਹੈ।
- ਜਿਨ੍ਹਾਂ ਲੋਕਾਂ ਨੂੰ ਭੁੱਲਣ ਦੀ ਆਦਤ ਹੁੰਦੀ ਹੈ ਉਨ੍ਹਾਂ ਨੂੰ ਰੋਜ਼ ਦੁੱਧ ਦੇ ਨਾਲ 1 ਚੱਮਚ ਗੁਲਕੰਦ ਖਾਣਾ ਚਾਹੀਦੀ ਹੈ। ਇਸ ਨਾਲ ਉਨ੍ਹਾਂ ਦਾ ਦਿਮਾਗ਼ ਵੀ ਤੇਜ਼ ਹੋਵੇਗਾ ਅਤੇ ਉਨ੍ਹਾਂ ਨੂੰ ਗੁੱਸਾ ਵੀ ਨਹੀਂ ਆਵੇਗਾ।