Hair Growth home remedies: ਕੀ ਤੁਹਾਡੇ ਵਾਲ ਬਹੁਤ ਜ਼ਿਆਦਾ ਪਤਲੇ ਹਨ ਜਾਂ ਉਹਨਾਂ ‘ਚ ਵਾਲੀਅਮ ਬਿਲਕੁਲ ਖਤਮ ਹੋ ਗਿਆ ਹੈ ਤਾਂ ਪ੍ਰੇਸ਼ਾਨ ਨਾ ਹੋਵੋ। ਅੱਜ ਅਸੀਂ ਤੁਹਾਨੂੰ ਅਜਿਹਾ ਘਰੇਲੂ ਨੁਸਖਾ ਦੱਸਾਂਗੇ, ਜਿਸ ਨਾਲ ਵਾਲ ਮੋਟੇ ਅਤੇ ਸ਼ਾਇਨੀ ਵੀ ਹੋਣਗੇ। ਨਾਲ ਹੀ ਇਸ ਨਾਲ ਵਾਲਾਂ ਦੇ ਝੜਨ, ਡੈਂਡਰਫ ਵਰਗੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲੇਗਾ ਅਤੇ ਤੁਹਾਨੂੰ ਮਹਿੰਗੇ ਪ੍ਰੋਡਕਟਸ, ਟਰੀਟਮੈਂਟ ‘ਤੇ ਪੈਸਾ ਖਰਚ ਨਹੀਂ ਕਰਨਾ ਪਵੇਗਾ। ਆਓ ਤੁਹਾਨੂੰ ਦੱਸਦੇ ਹਾਂ ਵਾਲਾਂ ਨੂੰ ਸੰਘਣਾ, ਮਜ਼ਬੂਤ ਅਤੇ ਚਮਕਦਾਰ ਬਣਾਉਣ ਦਾ ਇੱਕ ਆਸਾਨ ਨੁਸਖਾ।
ਵਾਲਾਂ ਦੇ ਪਤਲੇ ਹੋਣ ਕਾਰਨ
- ਜੈਨੇਟਿਕ
- ਬਹੁਤ ਜ਼ਿਆਦਾ ਤਣਾਅ ਲੈਣਾ
- ਸਰੀਰ ‘ਚ ਪੌਸ਼ਟਿਕ ਤੱਤਾਂ ਦੀ ਕਮੀ
- ਐਲਰਜੀ, ਹਾਰਮੋਨਲ ਅਸੰਤੁਲਨ
- ਸਿਹਤ ਸਮੱਸਿਆਵਾਂ ਜਿਵੇਂ ਕਿ ਕੈਂਸਰ
- ਗਿੱਲੇ ਵਾਲਾਂ ‘ਚ ਕੰਘੀ ਕਰਨਾ
- ਵਾਲ ਨਾ ਬੰਨਕੇ ਨਾ ਰੱਖਣਾ
ਇਸ ਲਈ ਤੁਹਾਨੂੰ ਲੋੜ ਹੈ
- ਪਿਆਜ਼ – 3 ਮੀਡੀਅਮ ਸਾਈਜ਼
- ਸ਼ਹਿਦ
ਕਿਵੇਂ ਬਣਾਉਣਾ ਹੈ: ਸਭ ਤੋਂ ਪਹਿਲਾਂ ਪਿਆਜ਼ ਨੂੰ ਛਿੱਲ ਕੇ ਮਿਕਸਰ ‘ਚ ਚੰਗੀ ਤਰ੍ਹਾਂ ਪੀਸ ਲਓ। ਫਿਰ ਇਸ ਨੂੰ ਕੱਪੜੇ ‘ਚ ਪਾ ਕੇ ਇਸ ਦਾ ਰਸ ਕੱਢ ਲਓ। ਤੁਸੀਂ ਆਪਣੇ ਵਾਲਾਂ ਦੇ ਹਿਸਾਬ ਨਾਲ ਪਿਆਜ਼ ਦੀ ਮਾਤਰਾ ਵਧਾ ਜਾਂ ਘਟਾ ਸਕਦੇ ਹੋ। ਹੁਣ ਇਸ ‘ਚ ਪਿਆਜ਼ ਦੇ ਰਸ ਜਿੰਨਾ ਹੀ ਸ਼ਹਿਦ ਮਿਲਾ ਲਓ।
ਕਿਵੇਂ ਕਰੀਏ ਇਸਤੇਮਾਲ ?
- ਸਭ ਤੋਂ ਪਹਿਲਾਂ ਵਾਲਾਂ ਨੂੰ ਕੰਘੀ ਕਰ ਕੇ ਸੁਲਝਾਓ। ਹੁਣ ਇਸ ਜੂਸ ਨੂੰ ਰੂੰ ਦੀ ਮਦਦ ਨਾਲ ਸਕੈਲਪ ‘ਚ ਲਗਾਓ। ਤੁਸੀਂ ਚਾਹੋ ਤਾਂ ਜੂਸ ਨੂੰ ਸਪਰੇਅ ਬੋਤਲ ‘ਚ ਪਾ ਕੇ ਵੀ ਲਗਾ ਸਕਦੇ ਹੋ।
- ਜੂਸ ਲਗਾਉਣ ਤੋਂ ਬਾਅਦ ਘੱਟ ਤੋਂ ਘੱਟ 5-7 ਮਿੰਟ ਤੱਕ ਹਲਕੇ ਹੱਥਾਂ ਨਾਲ ਮਸਾਜ ਕਰੋ। ਇਸ ਨੂੰ ਘੱਟੋ-ਘੱਟ 1-2 ਘੰਟੇ ਲਈ ਛੱਡ ਦਿਓ।
- ਇਸ ਤੋਂ ਬਾਅਦ Mild ਸ਼ੈਂਪੂ ਨਾਲ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲਓ। ਧਿਆਨ ਰੱਖੋ ਕਿ ਜਦੋਂ ਤੁਸੀਂ ਇਸ ਦੀ ਵਰਤੋਂ ਕਰ ਰਹੇ ਹੋ ਤਾਂ ਕਿਸੇ ਵੀ ਤੇਲ ਦੀ ਵਰਤੋਂ ਨਾ ਕਰੋ।
ਕਿੰਨੀ ਵਾਰ ਕਰੀਏ ਇਸਤੇਮਾਲ: ਹਫਤੇ ‘ਚ ਘੱਟੋ-ਘੱਟ 3 ਵਾਰ ਨਿਯਮਿਤ 1 ਮਹੀਨੇ ਤੱਕ ਇਸ ਪੈਕ ਨੂੰ ਲਗਾਉਣ ਨਾਲ ਤੁਹਾਨੂੰ ਵਧੀਆ ਰਿਜ਼ਲਟ ਮਿਲਣਗੇ। ਜੇਕਰ 3 ਦਿਨਾਂ ਤੱਕ ਅਪਲਾਈ ਕਰਨ ਦਾ ਸਮਾਂ ਨਹੀਂ ਹੈ, ਤਾਂ ਦੋ ਵਾਰ ਪੈਕ ਜ਼ਰੂਰ ਲਗਾਓ। ਧਿਆਨ ਰੱਖੋ ਕਿ ਪੈਕ ਦੀ ਵਰਤੋਂ ਕਰਦੇ ਸਮੇਂ ਕਿਸੇ ਵੀ ਤਰ੍ਹਾਂ ਦੇ ਸੀਰਮ ਜਾਂ ਕੈਮੀਕਲ ਵਾਲੇ ਪ੍ਰੋਡਕਟ ਦੀ ਵਰਤੋਂ ਨਾ ਕਰੋ।
ਕੀ ਬੱਚਿਆਂ ਦੇ ਲਗਾ ਸਕਦੇ ਹਾਂ ਇਹ ਪੈਕ: ਧਿਆਨ ਰੱਖੋ ਕਿ ਜੇਕਰ ਤੁਹਾਡਾ ਬੱਚਾ ਬਹੁਤ ਛੋਟਾ ਹੈ ਤਾਂ ਇਸ ਪੈਕ ਨੂੰ ਉਸ ਦੇ ਵਾਲਾਂ ‘ਤੇ ਨਾ ਲਗਾਓ। ਜੇਕਰ ਉਸਦੀ ਉਮਰ 18 ਸਾਲ ਤੋਂ ਵੱਧ ਹੈ ਤਾਂ ਉਸ ਦੇ ਵਾਲਾਂ ‘ਚ ਪੈਕ ਲਗਾ ਸਕਦੇ ਹੋ।