Hair oiling tips: ਵਾਲਾਂ ਨੂੰ ਸੰਘਣੇ, ਮਜ਼ਬੂਤ ਅਤੇ ਸੁੰਦਰ ਬਣਾਉਣ ਲਈ ਓਇਲਿੰਗ ਬਹੁਤ ਜ਼ਰੂਰੀ ਹੈ। ਇਸ ਨਾਲ ਖੁਸ਼ਕੀ ਦੂਰ ਹੁੰਦੀ ਹੈ ਅਤੇ ਨਾਲ ਹੀ ਵਾਲਾਂ ਨੂੰ ਪੋਸ਼ਣ ਵੀ ਮਿਲਦਾ ਹੈ ਇਸ ਲਈ ਹੇਅਰ ਚੰਮਪੀ ਕਰਨਾ ਬਹੁਤ ਫਾਇਦੇਮੰਦ ਹੈ ਪਰ ਕੀ ਤੁਸੀਂ ਵਾਲਾਂ ਦੀ ਮਾਲਸ਼ ਕਰਨ ਦਾ ਸਹੀ ਸਮਾਂ ਅਤੇ ਤਰੀਕਾ ਜਾਣਦੇ ਹੋ ਤਾਂ ਆਓ ਅੱਜ ਤੁਹਾਨੂੰ ਦੱਸਦੇ ਹਾਂ ਕਿ ਆਯੁਰਵੈਦ ਦੇ ਅਨੁਸਾਰ ਵਾਲਾਂ ‘ਚ ਕਦੋਂ ਅਤੇ ਕਿਵੇਂ ਤੇਲ ਲਗਾਉਣਾ ਚਾਹੀਦਾ ਹੈ ਅਤੇ ਇਸ ਦੇ ਕੀ-ਕੀ ਫਾਇਦੇ ਹੁੰਦੇ ਹਨ।
ਵਾਲਾਂ ਵਿਚ ਤੇਲ ਕਦੋਂ ਲਗਾਓ: ਰਾਤ ਨੂੰ ਸੌਣ ਤੋਂ ਪਹਿਲਾਂ ਵਾਲਾਂ ਦੀ ਤੇਲ ਮਾਲਿਸ਼ ਕਰਨਾ ਸਭ ਤੋਂ ਵਧੀਆ ਹੈ। ਕੁਝ ਲੋਕ ਵਾਲ ਧੋਣ ਤੋਂ ਬਾਅਦ ਤੇਲ ਲਗਾਉਂਦੇ ਹਨ ਪਰ ਇਸ ਤਰ੍ਹਾਂ ਕਰਨ ਨਾਲ ਵਾਲਾਂ ਵਿਚ ਧੂੜ ਅਤੇ ਗੰਦਗੀ ਫਸ ਜਾਂਦੀ ਹੈ ਵਾਲ ਧੋਣ ਤੋਂ ਪਹਿਲਾਂ ਤੇਲ ਦੀ ਮਾਲਸ਼ ਕਰਨਾ ਸਹੀ ਹੈ ਪਰ ਜੇ ਤੁਸੀਂ ਘਰ ‘ਚ ਹੀ ਰਹਿਣਾ ਹੈ ਤਾਂ ਤੁਸੀਂ ਵਾਲ ਧੋਣ ਤੋਂ ਬਾਅਦ ਤੇਲ ਲਗਾ ਸਕਦੇ ਹੋ। ਇਸ ਤੋਂ ਇਲਾਵਾ ਗੁਣਗੁਣੇ ਤੇਲ ਨਾਲ ਵਾਲਾਂ ਦੀ ਮਾਲਸ਼ ਕਰਨ ਨਾਲ ਵਾਲਾਂ ਦੀ ਜੜ੍ਹ ਹੈਲਥੀ ਅਤੇ ਮਜ਼ਬੂਤ ਬਣਦੀ ਹੈ। ਨਾਲ ਹੀ ਮਸਾਜ ਨਾਲ ਕੈਮੀਕਲ ਅਤੇ ਸ਼ੈਂਪੂ ਨਾਲ ਹੋਣ ਵਾਲੇ ਨੁਕਸਾਨ ਦੀ ਭਰਪਾਈ ਵੀ ਹੋ ਜਾਂਦੀ ਹੈ।
ਹਫ਼ਤੇ ਵਿਚ ਕਿੰਨੀ ਵਾਰ ਤੇਲ ਲਗਾਓ: ਹਫ਼ਤੇ ਵਿਚ ਘੱਟੋ-ਘੱਟ 1-2 ਵਾਰ ਆਇਲ ਮਸਾਜ ਕਰੋ। ਇਸ ਨਾਲ ਸਿਰ ਦਾ ਬਲੱਡ ਸਰਕੂਲੇਸ਼ਨ ਫਲੋ ਵਧੇਗਾ ਅਤੇ ਵਾਲਾਂ ਹੈਲਥੀ ਹੋਣਗੇ। ਨਾਲ ਹੀ ਇਸ ਨਾਲ ਤੁਸੀਂ ਰਿਲੈਕਸ ਵੀ ਮਹਿਸੂਸ ਕਰਦੇ ਹੋ। ਇਸ ਤੋਂ ਇਲਾਵਾ ਹੇਅਰ ਟਾਈਪ ਦੇ ਅਨੁਸਾਰ ਤੇਲ ਦੀ ਚੋਣ ਕਰੋ ਅਤੇ ਇਸ ਨੂੰ ਹਲਕਾ ਗੁਣਗੁਣਾ ਕਰੋ। ਜੇ ਵਾਲਾਂ ‘ਚ ਡੈਂਡ੍ਰਫ ਹੈ ਤਾਂ ਤੇਲ ‘ਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਲਾਕੇ ਲਗਾਓ। ਵਾਲਾਂ ਦੀ ਜੜ੍ਹ ‘ਚ ਤੇਲ ਜ਼ਰੂਰ ਲਗਾਓ। ਜਲਦੀ ਜਾਂ ਜ਼ਿਆਦਾ ਤਾਕਤ ਲਗਾਕੇ ਮਾਲਸ਼ ਨਾ ਕਰੋ ਕਿਉਂਕਿ ਇਸ ਨਾਲ ਵਾਲ ਟੁੱਟਦੇ ਹਨ। ਮਾਲਸ਼ ਤੋਂ ਬਾਅਦ ਤੌਲੀਏ ਨੂੰ ਗਰਮ ਪਾਣੀ ਵਿਚ ਭਿਓ ਕੇ ਨਚੋੜੋ ਅਤੇ ਫਿਰ ਇਸ ਨੂੰ ਵਾਲਾਂ ਵਿਚ ਲਪੇਟੋ। ਅੱਧੇ ਘੰਟੇ ਤੱਕ ਭਾਫ਼ ਦੇਣ ਤੋਂ ਬਾਅਦ ਵਾਲਾਂ ਨੂੰ ਸ਼ੈਂਪੂ ਅਤੇ ਕੰਡੀਸ਼ਨਿੰਗ ਕਰੋ ਅਤੇ ਧੋ ਲਓ।
ਕਿਹੜੇ ਤੇਲ ਨਾਲ ਕਰੋ ਮਸਾਜ: ਵਾਲਾਂ ਨੂੰ ਮਜ਼ਬੂਤ, ਸੰਘਣੇ ਅਤੇ ਲੰਬੇ ਬਣਾਉਣ ਲਈ ਤੁਸੀਂ ਨਾਰੀਅਲ, ਜੈਤੂਨ ਜਾਂ ਆਰੰਡੀ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ। ਇਸ ਤੋਂ ਇਲਾਵਾ ਹੇਅਰ ਮਸਾਜ ਲਈ ਬਦਾਮ ਦਾ ਤੇਲ ਅਤੇ ਜੋਜੋਬਾ ਤੇਲ ਵੀ ਬਿਲਕੁਲ ਸਹੀ ਹੈ।
ਵਾਲਾਂ ‘ਚ ਤੇਲ ਲਗਾਉਣ ਦੇ ਫ਼ਾਇਦੇ
- ਜੇ ਤੁਸੀਂ ਡੈਂਡਰਫ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ਾਨਾ ਆਪਣੇ ਵਾਲਾਂ ਵਿਚ ਤੇਲ ਲਗਾਓ। ਇਸ ਨਾਲ ਸਕੈਲਪ ਦਾ ਰੁੱਖਾਪਣ ਦੂਰ ਹੁੰਦਾ ਹੈ ਅਤੇ ਡੈਂਡਰਫ ਦਾ ਖਾਤਮਾ ਹੋ ਜਾਂਦਾ ਹੈ।
- ਜੇ ਤੁਸੀਂ ਦਫਤਰ ਦੇ ਤਣਾਅ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਨਾਰੀਅਲ ਦੇ ਤੇਲ ਨਾਲ ਮਾਲਸ਼ ਕਰੋ। ਇਸ ਨਾਲ ਸਿਰਦਰਦ ਦੇ ਨਾਲ-ਨਾਲ ਤਣਾਅ ਵੀ ਘੱਟ ਹੋਵੇਗਾ।
- ਸੌਣ ਤੋਂ ਅੱਧਾ ਘੰਟਾ ਪਹਿਲਾਂ ਤੇਲ ਦੀ ਮਾਲਸ਼ ਕਰੋ। ਇਸ ਨਾਲ ਤਣਾਅ ਘੱਟ ਹੋਵੇਗਾ ਅਤੇ ਤੁਹਾਨੂੰ ਚੰਗੀ ਨੀਂਦ ਆਵੇਗੀ। ਨਾਲ ਹੀ ਇਸ ਨਾਲ ਵਾਲ ਵੀ ਮਜ਼ਬੂਤ ਹੋਣਗੇ।
- ਵਾਲਾਂ ਨੂੰ ਜੜ੍ਹਾਂ ਤੋਂ ਮਜ਼ਬੂਤ ਬਣਾਉਣ ਲਈ ਸਕੈਲਪ ‘ਚ ਤੇਲ ਦੀ ਮਾਲਿਸ਼ ਕਰਨਾ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਬਲੱਡ ਸਰਕੂਲੇਸ਼ਨ ਵਧਦਾ ਹੈ ਅਤੇ ਸਕੈਲਪ ਨਾਲ ਵਾਲਾਂ ਦਾ ਜੋੜ ਮਜ਼ਬੂਤ ਹੁੰਦਾ ਹੈ।