Handwashing tips: ਹਰ ਸਾਲ 15 ਅਕਤੂਬਰ ਨੂੰ ਗਲੋਬਲ ਹੈਂਡ ਵਾਸ਼ਿੰਗ ਡੇਅ ਮਨਾਇਆ ਜਾਂਦਾ ਹੈ। ਇਸਦਾ ਉਦੇਸ਼ ਲੋਕਾਂ ਨੂੰ ਹੱਥਾਂ ਦੀ ਸਫਾਈ ਪ੍ਰਤੀ ਜਾਗਰੂਕ ਕਰਨਾ ਹੈ। ਕੋਰੋਨਾ ਵਾਇਰਸ ਦੇ ਕਾਰਨ ਲੋਕ ਹੱਥਾਂ ਦੀ ਸਫਾਈ ਨੂੰ ਲੈ ਕੇ ਪਹਿਲਾਂ ਨਾਲੋਂ ਜ਼ਿਆਦਾ ਜਾਗਰੂਕ ਹੋਏ ਹਨ। ਲੋਕਾਂ ਨੂੰ ਵਾਰ-ਵਾਰ ਹੱਥ ਧੋਣ ਅਤੇ ਹੈਂਡ ਸੇਨੇਟਾਈਜ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਹਾਲਾਂਕਿ, ਮਹਾਂਮਾਰੀ ਦੇ ਕਾਰਨ ਹੱਥ ਧੋਣ ਦੇ ਬਜਾਏ ਸੈਨੀਟਾਈਜ਼ਰ ਦੀ ਵਰਤੋਂ ਵੱਧ ਗਈ ਹੈ। ਉੱਥੇ ਹੀ ਮਾਹਰ ਕਹਿੰਦੇ ਹਨ ਕਿ ਹੱਥ ਸਾਫ ਕਰਨ ਲਈ ਸਾਬਣ ਹਮੇਸ਼ਾ ਸੈਨੀਟਾਈਜ਼ਰ ਨਾਲੋਂ ਜ਼ਿਆਦਾ ਵਧੀਆ ਹੁੰਦਾ ਹੈ। ਆਓ ਜਾਣਦੇ ਹਾਂ ਕਿਉਂ…
ਸਾਬਣ ਹੈ ਜ਼ਰੂਰੀ: ਅਮਰੀਕਾ ਦੀ ਇੱਕ ਯੂਨੀਵਰਸਿਟੀ ਦੇ ਪ੍ਰੋਫੈਸਰ ਅਨੁਸਾਰ ਸਾਬਣ ਅਤੇ ਪਾਣੀ ਨਾਲ ਹੱਥ ਧੋਣ ਤੋਂ ਬਾਅਦ ਇੱਕ ਸਾਫ਼ ਤੌਲੀਏ ਨਾਲ ਸੁਕਾਉਣਾ ਹੀ gold Standard ਮੰਨਿਆ ਜਾਂਦਾ ਹੈ। ਸਾਬਣ ਹੱਥੋਂ ਬੈਕਟੀਰੀਆ ਅਤੇ ਵਾਇਰਸਾਂ ਨੂੰ ਖਤਮ ਕਰਦਾ ਹੈ। ਸਾਬਣ ਨਾਲ ਹੱਥ ਧੋਣ ਤੋਂ ਬਾਅਦ ਸਕਿਨ ਖੁਸ਼ਕ ਹੋ ਜਾਂਦੀ ਹੈ ਅਤੇ ਇਸ ਨਾਲ ਹੱਥਾਂ ‘ਤੇ ਕੀਟਾਣੂ ਨਹੀਂ ਲੱਗਦੇ ਅਤੇ ਬਿਮਾਰ ਪੈਣ ਦੀ ਸੰਭਾਵਨਾ ਘੱਟ ਜਾਂਦੀ ਹੈ।
ਸਾਬਣ ਨਾਲ ਹੱਥ ਧੋਣ ਦੇ ਫਾਇਦੇ: ਸਾਬਣ ਕੀਟਾਣੂਆਂ ਨੂੰ ਤੁਰੰਤ ਮਾਰਨ ਦਾ ਕੰਮ ਕਰਦਾ ਹੈ। ਬਾਰ ਸਾਬਣ ਨਾਲੋਂ liquid ਸਾਬਣ ਨਾਲ ਆਪਣੇ ਹੱਥਾਂ ਨੂੰ ਧੋਣਾ ਜਾਂਦਾ ਵਧੀਆ ਹੁੰਦਾ ਹੈ। ਖੰਘਣ ਅਤੇ ਛਿੱਕਣ ਨਾਲ ਡ੍ਰਾਪਲੇਟਸ ਕਈ ਘੰਟਿਆਂ ਲਈ ਕਿਸੀ ਵੀ ਸਤ੍ਹਾ ਜਾਂ ਪਦਾਰਥ ‘ਤੇ ਰਹਿੰਦੇ ਹਨ ਅਤੇ ਹੱਥਾਂ ਦੁਆਰਾ ਉਹ ਸਾਡੇ ਸਰੀਰ ਵਿਚ ਦਾਖਲ ਹੋ ਜਾਂਦੇ ਹਨ। ਸਾਬਣ ਇਨ੍ਹਾਂ ਰੋਗਾਣੂਆਂ ਦੀ ਪਰਤ ਨੂੰ ਖਤਮ ਕਰਨ ਵਿੱਚ ਸਹਾਇਤਾ ਕਰਦਾ ਹੈ ਜਿਸ ਨਾਲ ਉਨ੍ਹਾਂ ਦੀ ਸੰਕ੍ਰਮਿਤ ਕਰਨ ਦੀ ਯੋਗਤਾ ਘੱਟ ਜਾਂਦੀ ਹੈ। ਇਸ ਤੋਂ ਇਲਾਵਾ ਸਾਬਣ ‘ਚ ਐਮਫੀਫਾਈਲਜ਼ ਪਦਾਰਥ ਪਾਇਆ ਜਾਂਦਾ ਹੈ ਜੋ ਵਾਇਰਸਾਂ ਨੂੰ ਬੇਅਸਰ ਕਰਦੇ ਹਨ। ਸਿਹਤ ਮਾਹਰ ਕਹਿੰਦੇ ਹਨ ਕਿ ਬਾਰ ਸਾਬਣ ਦੀ ਵਰਤੋਂ ਜਨਤਕ ਥਾਵਾਂ ‘ਤੇ ਨਹੀਂ ਕੀਤੀ ਜਾਣੀ ਚਾਹੀਦੀ। ਸਾਬਣ ਨੂੰ ਸਿਰਫ ਘਰੇਲੂ ਵਰਤੋਂ ਲਈ ਰੱਖਣਾ ਚਾਹੀਦਾ ਹੈ ਅਤੇ ਸਕਿਨ ਇੰਫੈਕਸ਼ਨ ਵਾਲੇ ਲੋਕਾਂ ਨੂੰ ਇੱਕ ਵੱਖਰਾ ਸਾਬਣ ਵਰਤਣਾ ਚਾਹੀਦਾ ਹੈ।
ਸੈਨੀਟਾਈਜ਼ਰ ਦੀ ਵਰਤੋਂ: ਸਿਹਤ ਮਾਹਰ ਕਹਿੰਦੇ ਹਨ ਕਿ ਸੈਨੀਟਾਈਜ਼ਰ ਦੀ ਵਰਤੋਂ ਉਦੋਂ ਹੀ ਕੀਤੀ ਜਾਣੀ ਚਾਹੀਦੀ ਹੈ ਜਦੋਂ ਤੁਹਾਡੇ ਕੋਲ ਸਿੰਕ ਦੀ ਸਹੂਲਤ ਨਾ ਹੋਵੇ। 62 ਪ੍ਰਤੀਸ਼ਤ ਅਲਕੋਹਲ ਵਾਲਾ ਸੈਨੀਟਾਈਜ਼ਰ ਲਿਪਿਡ ਝਿੱਲੀ ਨੂੰ ਨਸ਼ਟ ਕਰ ਦਿੰਦਾ ਹੈ ਪਰ ਇਹ ਨੋਰੋਵਾਇਰਸ ਅਤੇ ਰਿਨੋਵਾਇਰਸ ਜਿਹੇ Non-enveloped ਵਾਇਰਸ ‘ਤੇ ਪ੍ਰਭਾਵਸ਼ਾਲੀ ਨਹੀਂ ਹੁੰਦੇ ਅਤੇ ਇਹ ਸਾਬਣ ਦੀ ਤਰ੍ਹਾਂ ਵਾਇਰਸ ਨੂੰ ਖਤਮ ਨਹੀਂ ਕਰਦੇ ਹਨ।
ਸੈਨੀਟਾਈਜ਼ਰ ਵਿਚ ਤਿੰਨ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ: ਸਿਹਤ ਮਾਹਰ ਕਹਿੰਦੇ ਹਨ ਕਿ ਹੈਂਡ ਸੈਨੀਟਾਈਜ਼ਰ ਵਿਚ ਤਿੰਨ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ ਇਹ ਸਿਰਫ ਉਦੋਂ ਹੀ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਇਸ ਵਿਚ ਅਲਕੋਹਲ ਦੀ ਮਾਤਰਾ ਜ਼ਿਆਦਾ ਹੋਵੇ ਅਤੇ ਤੁਹਾਡੇ ਹੱਥਾਂ ਅਤੇ ਪੂਰੀ ਉਂਗਲਾਂ ਵਿਚ ਚੰਗੀ ਤਰ੍ਹਾਂ ਲੱਗਿਆ ਹੋਵੇ। 60 ਪ੍ਰਤੀਸ਼ਤ ਤੋਂ ਵੱਧ ਅਲਕੋਹਲ ਵਾਲਾ ਲਗਾਉਣ ਨਾਲ ਜਲਣ ਮਹਿਸੂਸ ਕਰਨਾ ਸੁਭਾਵਕ ਹੈ। ਸੈਨੀਟਾਈਜ਼ਰ ਸਿਰਫ ਤਾਂ ਹੀ ਲਾਗੂ ਕਰੋ ਜੇ ਤੁਹਾਡੇ ਕੋਲ ਹੱਥ ਧੋਣ ਦੀ ਸਹੂਲਤ ਨਹੀਂ ਹੈ। ਇਸ ਤੋਂ ਇਲਾਵਾ ਕੋਲੰਬੀਆ ਯੂਨੀਵਰਸਿਟੀ ਦੀ ਪ੍ਰੋਫੈਸਰ ਦੇ ਅਨੁਸਾਰ ਹੈਂਡ ਸੇਨੇਟਾਈਜ ਲਈ ਬਸ ਹੈਂਡ ਸੈਨੀਟਾਈਜ਼ਰ ਚਾਹੀਦਾ ਹੁੰਦਾ ਹੈ ਜਦੋਂ ਕਿ ਸਾਬਣ ਨਾਲ ਹੱਥ ਸਾਫ ਕਰਨ ਲਈ ਪਾਣੀ ਦੀ ਜ਼ਰੂਰਤ ਹੁੰਦੀ ਹੈ। ਜਦੋਂ ਤੁਸੀਂ ਘਰ ਤੋਂ ਬਾਹਰ ਹੁੰਦੇ ਹੋ ਤਾਂ ਪਾਣੀ ਕੋਈ ਵਿਕਲਪ ਨਹੀਂ ਹੁੰਦਾ। ਸੈਨੀਟਾਈਜ਼ਰ ਜ਼ਿਆਦਾ ਪ੍ਰਸਿੱਧ ਇਸ ਲਈ ਹੁੰਦੇ ਹਨ ਕਿਉਂਕਿ ਉਹ ਜਲਦੀ ਅਤੇ ਸੁਵਿਧਾਜਨਕ ਹਨ।
ਹੱਥ ਧੋਣ ਦਾ ਸਹੀ ਤਰੀਕਾ: ਸੀਡੀਸੀ ਦੇ ਅਨੁਸਾਰ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਗਰਮ ਜਾਂ ਠੰਡੇ ਪਾਣੀ ਦੀ ਵਰਤੋਂ ਕਰਦੇ ਹੋ। ਸਿਰਫ਼ ਪਾਣੀ ਦੀ ਤੁਲਨਾ ‘ਚ ਸਾਬਣ ਨਾਲ ਹੱਥ ਧੋਣੇ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ ਹੈ ਕਿਉਂਕਿ ਇਹ ਸਕਿਨ ਤੋਂ ਕੀਟਾਣੂਆਂ ਨੂੰ ਖਤਮ ਕਰਨ ਲਈ ਕੰਮ ਕਰਦਾ ਹੈ। ਹੱਥ ਵਿਚ ਸਾਬਣ ਲਗਾਉਣ ਤੋਂ ਬਾਅਦ ਇਸ ਨੂੰ 20 ਸੈਕਿੰਡ ਲਈ ਰਗੜੋ ਫਿਰ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ ਅਤੇ ਤੌਲੀਏ ਨਾਲ ਸੁਕਾਓ।